Jan 7, 2021 10:24 PM -

ਸਰੀ ਆਰ.ਸੀ.ਐਮ.ਪੀ. ਗੈਂਗ ਐਨਫੋਰਸਮੈਂਟ ਟੀਮ ਦੀ ਸਟ੍ਰੇਟਜੀਕ ਟਾਰਗੈਟਿਡ ਐਨਫੋਰਸਮੈਂਟ ਦੇ ਆਸਰੇ ਇੱਕ ਵਾਹਨ 'ਚ ਡਰੱਗਸ ਅਤੇ ਕੈਸ਼ ਬਰਾਮਦ ਹੋਏ ਹਨ।
ਵਾਹਨ ਦੇ ਇੱਕ ਲੁਕੇ ਹੋਏ ਕੰਪਰਟਮੈਂਟ 'ਚ ਇਹ ਡਰੱਗਸ ਅਤੇ ਕੈਸ਼ ਬਰਾਮਦ ਹੋਇਆ।
ਪੁਲਿਸ ਨੇ ਦੱਸਿਆ ਕਿ ਨਵੇਂ ਸਾਲ ਦੇ ਪਹਿਲੇ ਦਿਨ ਰਾਤ ਕਰੀਬ 11 ਵਜੇ, ਐਸ.ਜੀ.ਈ.ਟੀ. ਅਫ਼ਸਰ ਨੇ ਟ੍ਰੈਫਿਕ ਸਟੌਪ ਦੌਰਾਨ ਇੱਕ ਨਿਸਾਨ ਮੈਕਸੀਮਾ ਗੱਡੀ ਨੂੰ 156 ਸਟ੍ਰੀਟ ਅਤੇ 9000 ਬਲੌਕ ਕੋਲ ਰੋਕਿਆ।
ਵਾਹਨ ਚਾਲਕ ਨਾਲ ਗੱਲਬਾਤ ਦੌਰਾਨ ਅਫ਼ਸਰ ਨੇ ਗੱਡੀ 'ਚ ਇੱਕ ਚਾਕੂ ਅਤੇ ਬੀਅਰ ਸਪ੍ਰੇਅ ਵੇਖਿਆ।
ਵਾਹਨ ਚਾਲਕ ਨੂੰ ਖਤਰਨਾਕ ਹਥਿਆਰ ਰੱਖਣ ਦੇ ਇਲਜ਼ਾਮ ਤਹਿਤ ਗ੍ਰਿਫਤਾਰ ਕੀਤਾ ਗਿਆ।
ਇਸ ਤੋਂ ਬਾਅਦ ਵਾਹਨ ਨੂੰ ਜ਼ਬਤ ਕੀਤਾ ਗਿਆ ਅਤੇ ਇਸ ਦੇ ਸਰਚ ਵਾਰੰਟ ਹਾਸਿਲ ਕੀਤੇ ਗਏ।
3 ਜਨਵਰੀ ਨੂੰ ਵਾਹਨ ਦੀ ਤਲਾਸ਼ੀ ਦੌਰਾਨ $10,000 ਕੈਸ਼ ਅਤੇ ਕਰੀਬ ਇੱਕ ਆਊਂਸ ਕੋਕੇਨ ਹਾਸਿਲ ਹੋਈ।
ਇਸੇ ਕੰਪਾਰਟਮੈਂਟ 'ਚ 2 ਬੈਗ ਮਿਲੇ ਜਿਸ 'ਚ ਸ਼ੱਕੀ ਕ੍ਰੈਕ ਕੋਕੇਨ ਅਤੇ ਫੈਂਟਾਨਿਲ ਦੇ ਸੈਂਕੜੇ ਛੋਟੇ ਪੈਕੇਜ ਮਿਲੇ।




