Aug 20, 2024 8:04 PM - The Canadian Press

ਪ੍ਰੀਮੀਅਰ ਡੇਵਿਡ ਈਬੀ ਵਲੋਂ ਯੂਨੀਵਰਸਿਟੀ ਆਫ ਬਿ੍ਰਟਿਸ਼ ਕੋਲੰਬੀਆ ਵਿਚ 1,508 ਬਿਸਤਰਿਆਂ ਵਾਲੇ ਵਿਦਿਆਰਥੀ ਹਾਊਸਿੰਗ ਪ੍ਰਾਜੈਕਟ ਲਈ 300 ਮਿਲੀਅਨ ਡਾਲਰ ਦਾ ਵਾਅਦਾ ਕੀਤਾ ਗਿਆ ਹੈ।
ਈਬੀ ਦਾ ਕਹਿਣਾ ਹੈ ਕਿ ਸੂਬਾ ਅਤੇ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਸੰਸਥਾ ਦੇ ਪੁਆਇੰਟ ਗ੍ਰੇਰ ਕੈਂਪਸ ਵਿਚ 1,500 ਤੋਂ ਵੱਧ ਵਿਦਿਆਰਥੀਆਂ ਲਈ ਰਿਹਾਇਸ਼ ਬਣਾਉਣ ਲਈ ਭਾਈਵਾਲੀ ਕਰਨਗੇ।
ਈਬੀ ਮੁਤਾਬਿਕ ਇਸ ਫੰਡਿੰਗ ਵਿਚ ਸੂਬੇ ਵਲੋਂ 300 ਮਿਲੀਅਨ ਡਾਲਰ ਜਦਕਿ ਯੂਨੀਵਰਸਿਟੀ ਵਲੋਂ 260 ਮਿਲੀਅਨ ਡਾਲਰ ਦਾ ਯੋਗਦਾਨ ਦਿੱਤਾ ਜਾਵੇਗਾ। 1,508 ਬਿਸਤਰਿਆਂ ਵਾਲੇ ਇਸ ਪ੍ਰੋਜੈਕਟ ਵਿੱਚ 8 ਤੋਂ 18 ਮੰਜ਼ਲਾਂ ਤੱਕ ਦੀਆਂ ਪੰਜ ਇਮਾਰਤਾਂ ਸ਼ਾਮਲ ਹੋਣਗੀਆਂ।
ਜ਼ਿਕਰਯੋਗ ਹੈ ਕਿ ਇਸ ਇਮਾਰਤ ਦਾ ਨਿਰਮਾਣ 2026 ਵਿਚ ਸ਼ੁਰੂ ਹੋਵੇਗਾ ਅਤੇ ਇਹ ਵਿਦਿਆਰਥੀਆਂ ਲਈ 2028 ਵਿਚ ਉਪਲਬਧ ਹੋਵੇਗੀ।




