Mar 17, 2022 1:05 AM - The Canadian Press

ਅੱਜ ਬੀ.ਸੀ. 'ਚ ਕੋਵਿਡ-19 ਦੇ 235 ਮਾਮਲੇ ਰਿਪੋਰਟ ਹੋਏ ਹਨ।
8 ਵਾਇਰਸ ਪੀੜਤਾਂ ਦੀ ਮੌਤ ਰਿਪੋਰਟ ਹੋਈ ਹੈ।
ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 353,139 ਤਕ ਪਹੁੰਚ ਗਈ ਹੈ।
ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 2,953 ਹੋ ਚੁੱਕੀ ਹੈ।
ਕੁੱਲ 329 ਲੋਕ ਹਸਪਤਾਲ 'ਚ ਦਾਖਿਲ ਹਨ ਤੇ ਇਸ ਵਿੱਚ 51 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।
ਸਰੀ ਮੈਮੋਰੀਅਲ ਹੈਤਾਲ 'ਚ ਆਊਟਬ੍ਰੇਕ ਐਲਾਨੀ
ਬੀ.ਸੀ. ਵਿੱਚ ਇੱਕ ਹੋਰ ਹੈਲਥ ਕੇਅਰ ਫੈਸਿਲਟੀ 'ਚ ਆਊਟਬ੍ਰੇਕ ਦੀ ਜਾਣਕਾਰੀ ਦਿੱਤੀ ਗਈ ਹੈ।
ਸਰੀ ਮੈਮੋਰੀਅਲ ਹਸਪਤਾਲ 'ਚ ਆਊਟਬ੍ਰੇਕ ਐਲਾਨ ਦਿੱਤੀ ਗਈ ਹੈ।
ਸੂਬੇ 'ਚ ਕੁੱਲ 9 ਹੈਲਥ ਕੇਅਰ ਫੈਸਿਲਿਟੀਸ ਵਿੱਚ ਆਊਟਬ੍ਰੇਕ ਜਾਰੀ ਹਨ।
ਹਾਲਾਂਕਿ ਇਸ 'ਚ ਫਰੇਜ਼ਰ ਹੈਲਥ 'ਚ ਕੋਈ ਹੋਰ ਅਜਿਹੀ ਹੈਲਥ ਕੇਅਰ ਫੈਸਿਲਿਟੀ ਨਹੀਂ ਹੈ ਜਿੱਥੇ ਕਿ ਆਊਟਬ੍ਰੇਕ ਜਾਰੀ ਹੋਣ।




