20.39C Vancouver
ADS

Sep 24, 2025 6:01 PM - Connect Newsroom

ਬਰਨਬੀ ਆਰ.ਸੀ.ਐਮ.ਪੀ. ਨੇ 55 ਸਾਲਾ ਸ਼ੱਕੀ ਉਤੇ ਕਈ ਘਟਨਾਵਾਂ ਦੇ ਸੰਬੰਧ ਵਿੱਚ ਲਗਾਏ 18 ਦੋਸ਼

Share On
eighteen-charges-approved-against-55-year-old-man-after-residential-break-and-enter-series-investigation
As a result of the investigation, 34-year-old Burnaby resident Fabiola Diaz is also facing 9 counts of possession of stolen property.

ਬਰਨਬੀ ਆਰ.ਸੀ.ਐਮ.ਪੀ. ਨੇ ਇੱਕ 55 ਸਾਲਾ ਸ਼ੱਕੀ ਉਤੇ ਘਰਾਂ ਵਿਚ ਘੁਸਪੈਠ ਕਰਨ ਦੀਆਂ ਸਿਲਸਿਲੇਵਾਰ ਘਟਨਾਵਾਂ ਦੇ ਸਬੰਧ ਵਿਚ 18 ਦੋਸ਼ ਲਗਾਏ ਹਨ। ਪੁਲਿਸ ਨੇ ਕਿਹਾ ਕਿ ਉਸ ਦੀ ਸਟ੍ਰਾਈਕ ਫੋਰਸ ਯੂਨਿਟ ਨੇ ਸਤੰਬਰ 2023 ਅਤੇ ਜੂਨ 2024 ਵਿਚਕਾਰ ਹੋਈਆਂ ਇਨ੍ਹਾਂ ਘਟਨਾਵਾਂ ਦੀ ਇਨਵੈਸਟੀਗੇਸ਼ਨ ਕੀਤੀ।

ਇਸ ਜਾਂਚ ਤੋਂ ਬਾਅਦ 21 ਮਈ, 2025 ਨੂੰ ਬੀਸੀ ਪ੍ਰੌਸੀਕਿਊਸ਼ਨ ਸਰਵਿਸ ਨੇ ਸ਼ੇਨ ਕੋਨਰਾਡ ਟਾਕਾਕੇਨਿਊ ਖਿਲਾਫ ਦੋਸ਼ਾਂ ਨੂੰ ਮਨਜ਼ੂਰੀ ਦਿੱਤੀ। 27 ਅਗਸਤ ਨੂੰ ਬਰਨਬੀ ਆਰ.ਸੀ.ਐਮ.ਪੀ. ਦੀ ਸਟ੍ਰਾਈਕ ਫੋਰਸ ਯੂਨਿਟ ਨੇ ਟਾਕਾਕੇਨਿਊ ਨੂੰ 14 ਵਾਰੰਟ 'ਤੇ ਗ੍ਰਿਫਤਾਰ ਕੀਤਾ, ਜੋ ਹੁਣ ਘਰਾਂ ਵਿਚ ਦਾਖਲ ਹੋਣ ਦੇ 7 ਦੋਸ਼, ਚੋਰੀ ਦਾ ਸਾਮਾਨ ਰੱਖਣ ਦੇ ਮਾਮਲੇ ਵਿਚ 9 ਚਾਰਜਿਜ਼ ਅਤੇ ਰਿਹਾਈ ਆਰਡਰ ਦੀ ਉਲੰਘਣਾ ਦੇ 2 ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।

ਸਟ੍ਰਾਈਕ ਫੋਰਸ ਯੂਨਿਟ ਦੇ ਅਧਿਕਾਰੀ ਸਾਰਜੈਂਟ ਐਲੀ ਮੋਹਨ ਨੇ ਕਿਹਾ ਕਿ ਇਸ ਜਾਂਚ ਦੇ ਨਤੀਜੇ ਵਜੋਂ 34 ਸਾਲਾ ਬਰਨਬੀ ਨਿਵਾਸੀ ਫੈਬੀਓਲਾ ਡਿਆਜ਼ 'ਤੇ ਵੀ ਚੋਰੀ ਦਾ ਸਾਮਾਨ ਰੱਖਣ ਦੇ 9 ਦੋਸ਼ ਲਗਾਏ ਗਏ ਹਨ।

Latest news

two-men-charged-after-violent-robbery-of-75-year-old-man-in-vancouver
Punjabi

ਵੈਨਕੂਵਰ 'ਚ 75 ਸਾਲਾ ਬਜ਼ੁਰਗ ਨਾਲ ਹਿੰਸਕ ਲੁੱਟ ਦੇ ਮਾਮਲੇ 'ਚ ਦੋ ਸ਼ੱਕੀ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

ਵੈਨਕੂਵਰ ਪੁਲਿਸ ਨੇ ਪਿਛਲੇ ਹਫ਼ਤੇ ਇੱਕ 75 ਸਾਲਾ ਬਜ਼ੁਰਗ ਨਾਲ ਹੋਈ ਹਿੰਸਕ ਲੁੱਟ-ਖੋਹ ਦੇ ਮਾਮਲੇ ਵਿਚ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਘਟਨਾ ਦੀ ਪੁਲਿਸ ਵਲੋਂ ਵੀਡੀਓ ਵੀ ਜਾਰੀ ਕੀਤੀ ਗਈ ਸੀ।
canada-u-s-expected-to-resume-talks-on-steel-and-aluminum-export-cap-amid-tariff-dispute
Punjabi

ਕੈਨੇਡਾ–ਅਮਰੀਕਾ ਟੈਰਿਫ ਵਿਵਾਦ: ਸਟੀਲ ਅਤੇ ਐਲੂਮੀਨੀਅਮ ਨਿਰਯਾਤ 'ਤੇ ਕੈਪ ਦੇ ਪ੍ਰਸਤਾਵ 'ਤੇ ਮੁੜ ਹੋ ਸਕਦੀ ਹੈ ਗੱਲਬਾਤ

ਕੈਨੇਡਾ ਅਤੇ ਅਮਰੀਕਾ ਦੇ ਵਪਾਰ ਵਾਰਤਾਕਾਰਾਂ ਵਿਚਕਾਰ ਇੱਕ ਯੋਜਨਾ 'ਤੇ ਚਰਚਾ ਮੁੜ ਸ਼ੁਰੂ ਹੋਣ ਦੀ ਉਮੀਦ ਹੈ, ਜਿਸ ਤਹਿਤ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਲਗਾਏ ਟੈਰਿਫਸ ਨੂੰ ਘਟਾਉਣ ਦੇ ਬਦਲੇ ਕੈਨੇਡਾ ਤੋਂ ਅਮਰੀਕਾ ਭੇਜੇ ਜਾਣ ਵਾਲੇ ਸਟੀਲ ਅਤੇ ਐਲੂਮੀਨੀਅਮ ਦੇ ਐਕਸਪੋਰਟ 'ਤੇ ਇੱਕ ਨਿਸ਼ਚਿਤ ਕੈਪ ਲਗਾਈ ਜਾ ਸਕਦੀ ਹੈ।
new-westminster-police-officers-help-rescue-15-residents-from-apartment-fire
Punjabi

ਨਿਊ ਵੈਸਟਮਿੰਸਟਰ ਪੁਲਿਸ ਅਧਿਕਾਰੀਆਂ ਨੇ ਅਪਾਰਟਮੈਂਟ ਦੀ ਅੱਗ ਤੋਂ 15 ਨਿਵਾਸੀਆਂ ਨੂੰ ਬਚਾਉਣ 'ਚ ਕੀਤੀ ਮਦਦ

ਨਿਊ ਵੈਸਟਮਿਨਸਟਰ ਵਿਚ ਬੀਤੇ ਕੱਲ ਇੱਕ ਅਪਾਰਟਮੈਂਟ ਵਿਚ ਅੱਗ ਲੱਗ ਗਈ ਅਤੇ ਇਸ ਮੌਕੇ ਪੁਲਿਸ ਔਫੀਸਰ ਨੇ 15 ਨਿਵਾਸੀਆਂ ਨੂੰ ਸੁਰੱਖਿਅਤ ਰੈਸੇਕਿਊ ਕਰਨ ਵਿਚ ਸਹਿਯੋਗ ਕੀਤਾ, ਜੋ ਅਪਾਰਟਮੈਂਟ ਦੇ ਨੇੜੇ ਹੀ ਮੌਜੂਦ ਸਨ। ਘਟਨਾ ਵੀਰਵਾਰ ਸ਼ਾਮ ਲਗਭਗ 6:00 ਵਜੇ 5th ਐਵੇਨਿਊ ਦੇ 800 ਬਲਾਕ ਵਿਚ ਵਾਪਰੀ।
coquitlam-man-faces-six-firearms-charges-following-surrey-and-coquitlam-searches
Punjabi

ਸਰੀ ਅਤੇ ਕੋਕੁਇਟਲਮ 'ਚ ਛਾਪੇਮਾਰੀ ਤੋਂ ਬਾਅਦ ਕੋਕੁਇਟਲਮ ਦੇ ਵਿਅਕਤੀ 'ਤੇ ਹਥਿਆਰਾਂ ਸਬੰਧੀ ਲੱਗੇ ਕਈ ਦੋਸ਼

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਨੇ ਕੋਕੁਇਟਲਮ ਦੇ ਇੱਕ 35 ਸਾਲਾ ਵਿਅਕਤੀ ਵਿਰੁੱਧ ਹਥਿਆਰਾਂ ਨਾਲ ਸਬੰਧਤ ਕਈ ਗੰਭੀਰ ਚਾਰਜਿਜ਼ ਲਗਾਏ ਹਨ। ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਜੂਨ ਵਿਚ ਇਹ ਜਾਂਚ ਸਰੀ ਆਰਸੀਐਮਪੀ ਪ੍ਰੋਵਿੰਸ਼ੀਅਲ ਓਪਰੇਸ਼ਨ ਸਪੋਰਟ ਯੂਨਿਟ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਸੀ।
man-dies-after-fleeing-surrey-traffic-stop-struck-by-vehicle-on-highway-10
Punjabi

ਸਰੀ ਵਿੱਚ ਟ੍ਰੈਫਿਕ ਚੈਕ ਦੌਰਾਨ ਪੈਦਲ ਭੱਜੇ ਵਿਅਕਤੀ ਦੀ ਹਾਈਵੇਅ 10 'ਤੇ ਵਾਹਨ ਦੀ ਟੱਕਰ ਨਾਲ ਮੌਤ

ਸਰੀ ਵਿਚ ਪੁਲਿਸ ਵੱਲੋਂ ਰੋਕੇ ਜਾਣ ਤੋਂ ਬਾਅਦ ਪੈਦਲ ਭੱਜੇ ਇੱਕ ਵਿਅਕਤੀ ਦੀ ਹਾਈਵੇਅ 10 'ਤੇ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਸਰੀ ਪੁਲਿਸ ਸਰਵਿਸ ਮੁਤਾਬਕ, ਇਹ ਹਾਦਸਾ ਵੀਰਵਾਰ ਰਾਤ ਕਰੀਬ 11 ਵਜੇ 56 ਐਵੇਨਿਊ ਦੇ 15600-ਬਲਾਕ ਵਿਚ ਵਾਪਰਿਆ। ਔਫੀਸਰ ਨੇ ਜਦੋਂ ਵੈਸਟ ਵੱਲ ਜਾ ਰਹੀ ਇੱਕ ਕਾਰ ਨੂੰ ਟ੍ਰੈਫਿਕ ਚੈਕਿੰਗ ਲਈ ਰੋਕਿਆ ਤਾਂ ਉਸ ਦਾ ਡਰਾਈਵਰ ਗੱਡੀ ਵਿਚੋਂ ਨਿਕਲ ਕੇ ਪੈਦਲ ਭੱਜ ਪਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link