Apr 6, 2020 2:33 PM -

ਸੋਬੀਜ਼ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮੈਟਰੋ ਵੈਨਕੂਵਰ ਵਿੱਚ ਉਨ੍ਹਾਂ ਦੇ ਸਟੋਰਾਂ ਦੇ ਦੋ ਮੁਲਾਜ਼ਮਾਂ ਦੇ ਕੋਵਿਡ-19 ਲਈ ਕੀਤੇ ਟੈਸਟ ਪਾਜ਼ੇਟਿਵ ਆਏ ਹਨ।
ਕੰਪਨੀ ਮੁਤਾਬਕ ਪਹਿਲਾ ਮੁਲਾਜ਼ਮ, ਵੈਨਕੂਵਰ ਦੇ ਕਿੰਗ ਐਡਵਰਡ ਮਾਲ ਦੀ ਸੇਫਵੇਅ ਦੀ ਫਾਰਮੇਸੀ ਵਿੱਚ ਕੰਮ ਕਰਦਾ ਹੈ ਅਤੇ ਉਸ ਦੇ ਟੈਸਟ ਦਾ ਨਤੀਜਾ 31 ਮਾਰਚ ਨੂੰ ਆਇਆ ਅਤੇ ਉਸੇ ਦਿਨ ਉਸ ਨੇ ਆਖਰੀ ਵਾਰ ਕੰਮ ਕੀਤਾ ਸੀ।
ਦੂਜਾ ਕਰਮਚਾਰੀ ਰਿਚਮੰਡ ਦੇ ਨੰਬਰ ਥ੍ਰੀ ਰੋਡ ਅਤੇ ਵਿਲੀਅਮਜ਼ ਦੇ ਫਰੈਸ਼ਕੋ ਸਟੋਰ ਤੇ ਕੰਮ ਕਰਦਾ ਹੈ ਅਤੇ ਉਸ ਦਾ ਕੋਵਿਡ-19 ਟੈਸਟ 28 ਮਾਰਚ ਨੂੰ ਪਾਜ਼ੇਟਿਵ ਆਇਆ ਸੀ।
ਇਹ ਕਰਮਚਾਰੀ ਆਖਰੀ ਵਾਰ 26 ਮਾਰਚ ਨੂੰ ਕੰਮ ਤੇ ਆਇਆ ਸੀ।
ਸੋਬੀਜ਼ ਮੁਤਾਬਕ ਇਸ ਗੱਲ ਦੀ ਪੁਸ਼ਟੀ ਹੋਣ ਤੋਂ ਬਾਅਦ ਦੋਵੇਂ ਸਟੋਰਾਂ ਨੂੰ ਚੰਗੀ ਤਰ੍ਹਾਂ ਸਾਫ ਅਤੇ ਸੈਨਿਟਾਈਜ਼ ਕੀਤਾ ਗਿਆ ਹੈ।




