15.72C Vancouver
ADS

Aug 17, 2022 12:42 AM - The Canadian Press

ਮੈਟਰੋ ਵੈਨਕੂਵਰ ਸਮੇਤ ਬੀ.ਸੀ. ਦੇ ਕਈ ਇਲਾਕਿਆਂ ਨੂੰ ਵਧਦੀ ਗਰਮੀ ਬਾਰੇ ਕੀਤਾ ਸਾਵਧਾਨ

Share On
environment-canada-warns-some-b-c-areas-about-a-short-lived-heat-wave
Environment Canada says a strong ridge of high pressure will bring a short-lived heat wave to many areas of BC starting tomorrow and lasting until at least Thursday. (Photo - City of Vancouver/Twitter)

ਬੀ.ਸੀ. ਦੇ ਕਈ ਇਲਾਕਿਆਂ ਲਈ ਐਨਵਾਇਰਨਮੈਂਟ ਕੈਨੇਡਾ ਵੱਲੋਂ ਗਰਮ ਤਾਪਮਾਨ ਸੰਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ।

ਏਜੈਂਸੀ ਦਾ ਕਹਿਣਾ ਹੈ ਕਿ ਬੁੱਧਵਾਰ ਅਤੇ ਵੀਰਵਾਰ ਨੂੰ ਮੈਟਰੋ ਵੈਨਕੂਵਰ, ਫਰੇਜ਼ਰ ਵੈਲੀ, ਵੈਨਕੂਵਰ ਆਈਲੈਂਡ ਅਤੇ ਸਨਸ਼ਾਈਨ ਕੋਸਟ ਦੇ ਇਲਾਕੇ 'ਚ ਦਿਨ ਦੇ ਸਮੇਂ ਦਾ ਤਾਪਮਾਨ 29 ਤੋਂ 35 ਡਿਗਰੀ ਦੇ ਆਲੇ-ਦੁਆਲੇ ਰਹਿ ਸਕਦਾ ਹੈ।

ਫਰੇਜ਼ਰ ਕੈਨੇਅਨ ਅਤੇ ਓਕਾਨਾਗਨ ਦੇ ਇਲਾਕੇ 'ਚ ਤਾਪਮਾਨ 35 ਤੋਂ 40 ਡਿਗਰੀ ਤਕ ਪਹੁੰਚਣ ਦੀ ਸੰਭਾਵਨਾ ਦੱਸੀ ਗਈ।

ਹਾਲਾਂਕਿ ਏਜੈਂਸੀ ਅਨੁਸਾਰ ਸ਼ੁੱਕਰਵਾਰ ਤੋਂ ਮੌਸਮ ਫਿਰ ਕੁਝ ਠੰਡਕ ਪ੍ਰਦਾਨ ਕਰ ਸਕਦਾ ਹੈ।

ਈ.ਸੀ.ਸੀ.ਸੀ. ਵੈਦਰ ਬ੍ਰਿਟਿਸ਼ ਕੋਲੰਬੀਆ ਦਾ ਟਵੀਟ:

Heat Warnings have been issued for parts of B.C. The hottest days are expected to be Wed-Thu (Aug. 16 & 17). 🌡️

Do you know how to keep you & your family/friends cool during the heat? Check out some tips in the infographics.

Warnings: http://ow.ly/QCMJ50KlcUc

Latest news

carney-says-canada-prepared-to-take-tougher-trade-stance-if-no-u-s-deal-by-aug-19
Punjabi

19 ਅਗਸਤ ਤੱਕ ਅਮਰੀਕਾ ਨਾਲ ਸਮਝੌਤਾ ਨਾ ਹੋਇਆ ਤਾਂ ਕੈਨੇਡਾ ਸਖ਼ਤ ਰੁਖ਼ ਅਪਣਾ ਸਕਦਾ ਹੈ: ਮਾਰਕ ਕਾਰਨੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ 19 ਅਗਸਤ ਦੀ ਸਮਾਂ-ਸੀਮਾ ਤੋਂ ਪਹਿਲਾਂ ਅਮਰੀਕਾ ਨਾਲ ਕੋਈ ਵਪਾਰਕ ਸਮਝੌਤਾ ਨਹੀਂ ਹੁੰਦਾ ਤਾਂ ਕੈਨੇਡਾ ਸਖ਼ਤ ਸਟੈਂਡ ਲੈ ਸਕਦਾ ਹੈ। ਉਨ੍ਹਾਂ ਇਹ ਚਿਤਾਵਨੀ ਬੀਤੇ ਕੱਲ੍ਹ ਟੋਰੌਂਟੋ ਵਿਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਪ੍ਰਧਾਨ ਮੰਤਰੀ ਨੇ ਸੰਕੇਤ ਦਿੱਤਾ ਕਿ ਕੈਨੇਡਾ ਕੋਲ ਜਵਾਬੀ ਕਾਰਵਾਈ ਲਈ ਕਈ ਵਿਕਲਪ ਮੌਜੂਦ ਹਨ ਪਰ ਫਿਲਹਾਲ ਉਹ ਗੱਲਬਾਤ ਨੂੰ ਤਰਜੀਹ ਦੇ ਰਹੇ ਹਨ।
man-arrested-after-alleged-assault-robbery-and-possible-hate-motivated-incident-in-vancouver
Punjabi

ਵੈਨਕੂਵਰ 'ਚ ਕਥਿਤ ਹਮਲੇ ਤੇ ਡਕੈਤੀ ਦੇ ਦੋਸ਼ 'ਚ ਇੱਕ ਵਿਅਕਤੀ ਗ੍ਰਿਫਤਾਰ

ਮੇਨ ਸਟ੍ਰੀਟ ਅਤੇ 2nd ਐਵੇਨਿਊ ਨੇੜੇ ਇਕ ਫਾਸਟ ਫੂਡ ਰੈਸਟੋਰੈਂਟ 'ਚ ਹੋਈਆਂ ਹਿੰਸਕ ਘਟਨਾਵਾਂ ਮਗਰੋਂ 44 ਸਾਲ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਤੋਂ ਸੰਭਾਵਿਤ ਹੇਟ ਕ੍ਰਾਇਮ ਮਾਮਲੇ 'ਚ ਪੁੱਛਗਿੱਛ ਕੀਤੀ ਜਾ ਰਹੀ ਹੈ। ਚਾਰ ਅਗਸਤ ਨੂੰ ਸਵੇਰੇ ਕਰੀਬ 9 ਵਜੇ ਇਕ ਸ਼ੱਕੀ ਵਿਅਕਤੀ ਰੈਸਟੋਰੈਂਟ ਦੇ ਬਾਹਰ ਲੋਕਾਂ ਤੋਂ ਪੈਸੇ ਮੰਗ ਰਿਹਾ ਸੀ ਤਾਂ ਸਿਕਿਓਰਟੀ ਗਾਰਡਸ ਨੇ ਉਸ ਨੂੰ ਉੱਥੋਂ ਜਾਣ ਲਈ ਕਿਹਾ।
karmvir-singh-to-remain-in-immigration-detention-after-federal-court-overturns-release-order
Punjabi

ਕੈਨੇਡਾ ਦੀ ਫੈਡਰਲ ਕੋਰਟ ਨੇ ਕਰਮਵੀਰ ਸਿੰਘ ਦੀ ਰਿਹਾਈ ਦਾ ਇਮੀਗ੍ਰੇਸ਼ਨ ਬੋਰਡ ਦਾ ਹੁਕਮ ਕੀਤਾ ਰੱਦ

ਕੈਨੇਡਾ ਦੀ ਫੈਡਰਲ ਕੋਰਟ ਨੇ ਅੱਤਵਾਦੀ ਸੰਗਠਨ ਵਜੋਂ ਸੂਚੀਬੱਧ ਬਿਸ਼ਨੋਈ ਗੈਂਗ ਦੇ ਕਥਿਤ ਮੈਂਬਰ ਅਤੇ ਭਾਰਤ ਵਿਚ ਕਤਲ ਦੇ ਇੱਕ ਕੇਸ ਵਿਚ ਵਾਂਟੇਡ ਸ਼ੱਕੀ ਕਰਮਵੀਰ ਸਿੰਘ ਨੂੰ ਇਮੀਗ੍ਰੇਸ਼ਨ ਬੋਰਡ ਵਲੋਂ ਰਿਹਾਅ ਕਰਨ ਦੇ ਆਦੇਸ਼ ਨੂੰ ਪਲਟ ਦਿੱਤਾ ਹੈ। ਕਰਮਵੀਰ 2 ਅਪ੍ਰੈਲ ਤੋਂ ਇਮੀਗ੍ਰੇਸ਼ਨ ਹਿਰਾਸਤ ਵਿਚ ਹੈ। ਉਸ 'ਤੇ ਸਤੰਬਰ 2024 ਵਿਚ ਪੰਜਾਬੀ ਗਾਇਕ ਏ.ਪੀ. ਢਿੱਲੋਂ ਦੇ ਵਿਕਟੋਰੀਆ-ਖੇਤਰ ਵਿਚ ਸਥਿਤ ਘਰ 'ਤੇ ਗੋਲੀ ਚਲਵਾਉਣ ਅਤੇ ਅੱਗਜ਼ਨੀ ਕਰਵਾਉਣ ਦਾ ਵੀ ਦੋਸ਼ ਹੈ।
two-people-killed-in-langley-crash-involving-suv-and-commercial-truck-rcmp-investigating
Punjabi

ਲੈਂਗਲੀ 'ਚ ਐਸਯੂਵੀ ਅਤੇ ਵਪਾਰਕ ਟਰੱਕ ਦੀ ਟੱਕਰ ਵਿੱਚ ਦੋ ਦੀ ਮੌਤ, ਆਰ.ਸੀ.ਐਮ.ਪੀ. ਵੱਲੋਂ ਜਾਂਚ ਜਾਰੀ

ਮੰਗਲਵਾਰ ਰਾਤ ਲੈਂਗਲੀ 'ਚ ਇਕ ਕਮਰਸ਼ੀਅਲ ਟਰੱਕ ਅਤੇ ਐਸ.ਯੂ.ਵੀ. ਦੀ ਟੱਕਰ 'ਚ ਦੋ ਲੋਕਾਂ ਦੀ ਮੌਤ ਹੋ ਗਈ। ਲੈਂਗਲੀ ਆਰਸੀਐਮਪੀ ਨੇ ਬੁੱਧਵਾਰ ਇਕ ਪ੍ਰੈਸ ਰਿਲੀਜ਼ 'ਚ ਦੱਸਿਆ ਕਿ ਇਹ ਘਟਨਾ ਰਾਤ 10:50 ਤੋਂ ਕੁਝ ਸਮਾਂ ਪਹਿਲਾਂ 256 ਸਟ੍ਰੀਟ ਅਤੇ 16 ਐਵੇਨਿਊ ਦੇ ਇੰਟਰਸੌਕਸ਼ਨ 'ਤੇ ਵਾਪਰੀ। ਪੁਲਿਸ ਨੇ ਦੱਸਿਆ ਕਿ ਪੈਰਾਮੈਡਿਕਸ ਅਤੇ ਫਾਇਰਫਾਇਟਰਸ ਨੇ ਮੌਕੇ 'ਤੇ ਪਹੁੰਚ ਕੇ ਮਦਦ ਕੀਤੀ।
surrey-medical-school-welcomes-first-class-as-b-c-expands-family-doctor-training
Punjabi

ਸਰੀ 'ਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਨਵੇਂ ਮੈਡੀਕਲ ਸਕੂਲ ਨੇ ਪਹਿਲੇ 48 ਵਿਦਿਆਰਥੀਆਂ ਦਾ ਕੀਤਾ ਸਵਾਗਤ

ਬੀ.ਸੀ.ਵਿਚ ਫੈਮਿਲੀ ਡਾਕਟਰਾਂ ਦੀ ਕਮੀ ਨੂੰ ਦੂਰ ਕਰਨ ਦੇ ਮਕਸਦ ਨਾਲ ਸੂਬਾ ਸਰਕਾਰ ਵਲੋਂ ਉਠਾਏ ਕਦਮਾਂ ਤਹਿਤ ਸਰੀ ਵਿਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਨਵੇਂ ਸਟੀਫਨਜ਼ ਫੈਮਿਲੀ ਸਕੂਲ ਆਫ਼ ਮੈਡੀਸਨ ਵਿਚ ਪਹਿਲੇ ਬੈਚ ਦੀ ਪੜ੍ਹਾਈ ਸ਼ੁਰੂ ਹੋ ਗਈ ਹੈ, ਜਿੱਥੇ ਬੁੱਧਵਾਰ ਨੂੰ 48 ਮੈਡੀਕਲ ਵਿਦਿਆਰਥੀ ਦੇ ਪਹਿਲੇ ਬੈਚ ਨੇ ਆਪਣੀ ਕਲਾਸ ਦੀ ਸ਼ੁਰੂਆਤ ਕਰ ਦਿੱਤੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link