Jul 8, 2024 8:21 PM - The Canadian Press

ਚਿਲੀਵੈਕ ਨੇੜੇ ਇਕ ਵਾਤਾਵਰਣ ਗਰੁੱਪ ਵਲੋਂ ਸਾਲਮਨ ਦੀ ਸੁਰੱਖਆ ਲਈ ਫਰੇਜ਼ਰ ਨਦੀ ਵਿਚ ਇਕ ਟਾਪੂ ਖਰੀਦਿਆ ਗਿਆ ਹੈ। ਅਸਲ ਵਿਚ ਇਹ ਟਾਪੂ ਕੈਨੇਡਾ ਦੀ ਨੇਚਰ ਕੰਜ਼ਰਵੈਸੀ ਵਲੋਂ ਸਰਕਾਰ ਅਤੇ ਨਿੱਜੀ ਦਾਨੀਆਂ ਦੀ ਮਦਦ ਨਾਲ ਕਈ ਮਿਲੀਅਨ ਡਾਲਰ ਵਿਚ ਖਰੀਦਿਆ ਗਿਆ ਹੈ ਜਿਸ ਦਾ ਉਦੇਸ਼ ਸਾਲਮਨ ਦੀ ਰਿਹਾਇਸ਼ ਦੀ ਸੁਰੱਖਿਆ ਕਰਨਾ ਹੈ।
ਇਸ ਸੰਸਥਾ ਨੇ ਚਿਲੀਵੈਕ ਦੇ ਨੇੜੇ 248 ਹੈਕਟੇਅਰ ਕੈਰੀ ਟਾਪੂ ਖਰੀਦਣ ਦਾ ਐਲਾਨ ਕੀਤਾ ਜੋ ਮਿਸ਼ਨ ਅਤੇ ਹੌਪ ਦੇ ਵਿਚਕਾਰ ਇੱਕ ਮਹੱਤਵਪੂਰਨ ਵਾਤਾਵਰਣ ਸੰਬੰਧੀ ਖੇਤਰ ਹੈ। ਇਸ ਨੂੰ ਰੱਖਿਆਵਾਦੀ ਵਲੋਂ ਫਰੇਜ਼ਰ ਦਾ ਦਿਲ ਵੀ ਕਿਹਾ ਜਾਂਦਾ ਹੈ। ਇਸ ਟਾਪੂ ਦੇ ਪੁਰਾਣੇ ਮਾਲਕ ਕੈਰੀ ਆਈਲੈਂਡ ਫਾਰਮਜ਼ ਲਿਮਿਟੇਡ. ਸਨ ਜੋ ਇਥੇ ਮੱਕੀ ਉਗਾਉਂਦੇ ਸਨ।
ਕੰਜ਼ਰਵੈਂਸੀ ਦਾ ਕਹਿਣਾ ਹੈ ਕਿ ਕੈਰੀ ਆਈਲੈਂਡ ਫਰੇਜ਼ਰ ਦੇ ਆਖਰੀ ਸੈਲਮਨ ਰਿਹਾਇਸ਼ੀ ਗੜ੍ਹਾਂ ਵਿੱਚੋਂ ਇੱਕ ਹੈ ਜੋ ਸਾਲਮਨ ਅਤੇ ਹੋਰ ਪ੍ਰਜਾਤੀਆਂ ਲਈ ਬਜਰੀ ਦੇ ਚੈਨਲ ਪ੍ਰਦਾਨ ਕਰਦਾ ਹੈ, ਜਿਸ ਲਗਭਗ ਲੁਪਤ ਹੋ ਚੁੱਕੀ ਸਟਰਜਨ ਵੀ ਸ਼ਾਮਲ ਹੈ।
ਕੰਜ਼ਰਵੈਂਸੀ ਦਾ ਕਹਿਣਾ ਹੈ ਕਿ ਕੈਰੀ ਆਈਲੈਂਡ ਦੀ ਖਰੀਦ ਵਿਅਕਤੀਆਂ, ਫਾਊਂਡੇਸ਼ਨਾਂ ਅਤੇ ਹੋਰ ਦਾਨੀਆਂ ਦੇ ਯੋਗਦਾਨ ਨਾਲ ਸੰਭਵ ਹੋਈ ਸੀ, ਜਿਸ ਵਿੱਚ ਵਾਤਾਵਰਨ ਅਤੇ ਜਲਵਾਯੂ ਤਬਦੀਲੀ ਕੈਨੇਡਾ ਤੋਂ $4 ਮਿਲੀਅਨ ਦੀ ਸਹਾਇਤਾ ਵੀ ਮਿਲੀ ਜੋ ਕੁੱਲ ਲਾਗਤ ਦਾ ਲਗਭਗ ਅੱਧਾ ਹਿੱਸਾ ਸੀ।




