17.49C Vancouver
ADS

May 13, 2021 5:38 PM -

ਪ੍ਰਧਾਨ ਮੰਤਰੀ ਟਰੂਡੋ ਨਹੀਂ 'ਕੰਫਲਿਕਟ ਆਫ਼ ਇੰਟ੍ਰਸਟ' ਦੇ ਦੋਸ਼ੀ, ਪਰ ਬਿਲ ਮੌਰਨਿਊ ਨੇ ਤੋੜੇ 'ਕੰਫਲਿਕਟ ਨਿਯਮ': ਐਥਿਕਸ ਵਾਚਡੌਗ

Share On
ethics-watchdog-pm-didnt-violate-conflict-rules-over-we-charity-but-morneau-did
Prime Minister Justin Trudeau holds a press conference in Ottawa on Tuesday, May 11, 2021. THE CANADIAN PRESS/Sean Kilpatrick

ਕੈਨੇਡਾ ਦੇ ਐਥਿਕਸ ਵਾਚਡੌਗ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 'ਵੀ ਸਕੈਂਡਲ' ਮਾਮਲੇ 'ਚ 'ਕੰਫਲਿਕਟ ਆਫ ਇੰਟ੍ਰਸਟ' ਦਾ ਉਲੰਘਣ ਨਹੀਂ ਕੀਤਾ ਸੀ।

ਦੱਸਿਆ ਗਿਆ ਕਿ 'ਵੀ ਚੈਰਿਟੀ' ਵੱਲੋਂ ਚਲਾਏ ਜਾਣ ਵਾਲੇ ਫੈਡਰਲ ਸਟੂਡੈਂਟ ਵੋਲੰਟੀਅਰ ਪ੍ਰੋਗਰਾਮ ਦੇ ਲਈ ਹੋਈ ਕੈਬਿਨੇਟ ਗੱਲਬਾਤ ਤੋਂ ਖੁਦ ਨੂੰ ਦੂਰ ਰੱਖਣ 'ਚ ਅਸਫਲ ਰਹਿਣ ਵਾਲੇ ਟਰੂਡੋ ਨੇ ਉਲੰਘਣ ਨਹੀਂ ਕੀਤਾ ਸੀ।

ਇੱਕ ਵੱਖਰੀ ਰਿਪੋਰਟ 'ਚ ਫੈਡਰਲ ਐਥਿਕਸ ਕਮਿਸ਼ਨਰ, ਮਾਰੀਓ ਡਿਓਨ ਨੇ ਪਾਇਆ ਕਿ ਸਾਬਕਾ ਵਿੱਤ ਮੰਤਰੀ, ਬਿਲ ਮੌਰਨਿਊ ਨੇ ਨਿਯਮਾਂ ਦਾ ਉਲੰਘਣ ਕੀਤਾ ਸੀ।

ਉਨ੍ਹਾਂ ਕਿਹਾ ਕਿ ਮਾਰਨਿਊ ਨੇ 'ਵੀ ਚੈਰਿਟੀ' ਨੂੰ ਪ੍ਰੈਫਰੈਂਸ਼ੀਅਲ ਟ੍ਰੀਟਮੈਂਟ ਦਿੱਤਾ ਸੀ ਅਤੇ ਆਪਣੇ ਮਿਨਿਸਟਰੀਅਲ ਸਟਾਫ਼ ਵੱਲੋਂ 'ਵੀ ਚੈਰਿਟੀ' ਨੂੰ ਫੈਡਰਲ ਫੰਡਿੰਗ ਬਾਰੇ ਲੋੜ ਤੋਂ ਵਧੇਰੇ ਅਸਿਸਟੈਂਸ ਪ੍ਰਦਾਨ ਕੀਤੀ ਸੀ।

ਡਿਓਨ ਦਾ ਕਹਿਣਾ ਹੈ ਕਿ ਕੁਝ ਐਮ.ਪੀ.'ਸ ਨੇ ਉਨ੍ਹਾਂ ਨੂੰ ਮੌਰਨਿਊ ਬਾਰੇ ਜਾਂਚ ਕਰਨ ਦੀ ਅਪੀਲ ਕੀਤੀ ਸੀ ਅਤੇ ਮੌਰਨਿਊ ਦੇ ਪਰਿਵਾਰ ਅਤੇ ਚੈਰਿਟੀ ਵਿਚਾਲੇ ਨੇੜਲੇ ਰਿਸ਼ਤੇ ਹੋਣ ਦੀ ਗੱਲ ਆਖੀ ਸੀ।

ਇਸ ਚੈਰਿਟੀ ਨੂੰ ਮਾਰਕ ਕਿਲਬਰਗਰ ਅਤੇ ਕ੍ਰੈਗ ਕਿਲਬਰਗਰ ਵੱਲੋਂ ਚਲਾਇਆ ਜਾ ਰਿਹਾ ਸੀ।

ਡਿਓਨ ਦਾ ਕਹਿਣਾ ਹੈ ਕਿ ਸਟੂਡੈਂਟ ਵੋਲੰਟੀਅਰ ਪ੍ਰੋਗਰਾਮ ਦੇ ਮਾਮਲੇ 'ਚ ਮੌਰਨਿਊ ਨੇ ਖੁਦ ਨੂੰ ਕਈ ਮੌਕਿਆਂ 'ਤੇ 'ਕੰਫਲਿਕਟ ਆਫ ਇੰਟ੍ਰਸਟ' ਜਿਹੇ ਹਾਲਾਤਾਂ 'ਚ ਸਥਾਪਿਤ ਕਰ ਲਿਆ ਸੀ।

Latest news

confirmed-ebola-cases-in-eastern-congo-rise-to-1-003-death-toll-reaches-254
Punjabi

ਕਾਂਗੋ ਵਿੱਚ ਈਬੋਲਾ ਵਾਇਰਸ ਦੇ ਪੁਸ਼ਟੀ ਮਾਮਲੇ 1,003 ਤੱਕ ਪਹੁੰਚੇ, 254 ਲੋਕਾਂ ਦੀ ਹੋਈ ਮੌਤ

ਕਾਂਗੋ ਦੇ ਪੂਰਬੀ ਹਿੱਸੇ ਵਿੱਚ ਫੈਲੇ ਈਬੋਲਾ ਵਾਇਰਸ ਦੇ ਪੁਸ਼ਟੀ ਕੀਤੇ ਗਏ ਮਾਮਲਿਆਂ ਦੀ ਗਿਣਤੀ 1,003 ਤੱਕ ਪਹੁੰਚ ਗਈ ਹੈ। ਇਸ ਬਿਮਾਰੀ ਕਾਰਨ ਹੁਣ ਤੱਕ ਲਗਭਗ 254 ਲੋਕਾਂ ਦੀ ਮੌਤ ਹੋ ਚੁੱਕੀ ਹੈ।
montreal-police-officer-injured-after-reports-of-gunfire-in-côte-des-neiges
Punjabi

ਮਾਂਟਰੀਅਲ ਦੇ ਇਲਾਕੇ ਵਿਚ ਗੋਲੀਬਾਰੀ ਦੌਰਾਨ ਪੁਲਿਸ ਅਧਿਕਾਰੀ ਸਮੇਤ ਤਿੰਨ ਦੀ ਹੋਈ ਮੌਤ

ਮਾਂਟਰੀਅਲ ਦੇ Côte-des-Neiges ਇਲਾਕੇ ਵਿਚ ਇੱਕ ਹਥਿਆਰਬੰਦ ਸ਼ੱਕੀ ਖ਼ਿਲਾਫ਼ ਚੱਲ ਰਹੇ ਓਪ੍ਰੇਸ਼ਨ ਦੌਰਾਨ ਹੋਈ ਫਾਇਰਿੰਗ ਵਿਚ ਇੱਕ ਪੁਲਿਸ ਔਫੀਸਰ, ਸ਼ੱਕੀ ਹਮਲਾਵਰ ਅਤੇ ਇੱਕ ਆਮ ਨਾਗਰਿਕ ਸਮੇਤ ਕੁੱਲ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਇੱਕ ਹੋਰ ਔਫੀਸਰ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ।
explosion-at-qatar-gas-export-terminal-injures-54-leaves-18-missing-during-restart-attempt
Punjabi

ਕਤਰ ਦੇ ਗੈਸ ਨਿਰਯਾਤ ਟਰਮੀਨਲ 'ਤੇ ਹੋਏ ਧਮਾਕੇ ਵਿੱਚ 13 ਲੋਕਾਂ ਦੀ ਹੋਈ ਮੌਤ, ਕਈ ਜ਼ਖ਼ਮੀ

ਕਤਰ ਦੇ ਰਾਸ ਲੱਫਾਨ ਤਰਲ ਕੁਦਰਤੀ (LNG) ਗੈਸ ਕੰਪਲੈਕਸ ਵਿੱਚ ਐਤਵਾਰ ਸ਼ਾਮ ਨੂੰ ਇੱਕ ਭਿਆਨਕ ਧਮਾਕਾ ਹੋਇਆ। ਇਸ ਧਮਾਕੇ ਵਿੱਚ ਲਗਭਗ 13 ਲੋਕਾਂ ਦੀ ਮੌਤ ਹੋ ਗਈ ਅਤੇ 66 ਲੋਕ ਜ਼ਖ਼ਮੀ ਹੋ ਗਏ।
ottawa-reverses-course-on-some-lost-canadian-citizenship-certificate-cancellations
Punjabi

ਔਟਵਾ ਨੇ ਕੁਝ ਲੋਸਟ ਕੈਨੇਡੀਅਨ ਦੇ ਨਾਗਰਿਕਤਾ ਸਰਟੀਫਿਕੇਟ ਰੱਦ ਕਰਨ ਦਾ ਫੈਸਲਾ ਲਿਆ ਵਾਪਸ

ਕੈਨੇਡਾ ਸਰਕਾਰ ਨੇ ਹਾਲ ਹੀ ਵਿਚ ਨਵੇਂ ਲੋਕਾਂ ਨੂੰ ਜਾਰੀ ਕੀਤੇ ਗਏ ਨਾਗਰਿਕਤਾ ਸਰਟੀਫਿਕੇਟ ਵਾਪਸ ਕਰਨ ਦੇ ਆਪਣੇ ਫੈਸਲੇ ਨੂੰ ਪਲਟ ਦਿੱਤਾ ਹੈ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਵਿਭਾਗ ਨੇ 13 ਜੂਨ ਨੂੰ ਲੋਸਟ ਕੈਨੇਡੀਅਨ ਐਕਟ ਯਾਨੀ ਬਿੱਲ C-3 ਤਹਿਤ ਵੰਸ਼ ਦੇ ਆਧਾਰ 'ਤੇ ਨਾਗਰਿਕਤਾ ਹਾਸਲ ਕਰਨ ਵਾਲੇ ਲੋਕਾਂ ਨੂੰ ਨੋਟਿਸ ਭੇਜੇ ਸਨ, ਜਿਸ ਵਿਚ ਦਸਤਾਵੇਜ਼ ਅਤੇ ਪਰਿਵਾਰਕ ਸਬੰਧਾਂ ਦੇ ਸਬੂਤਾਂ ਵਿਚ ਕੁਝ ਕਮੀਆਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਆਪਣੇ ਸਰਟੀਫਿਕੇਟ ਤੁਰੰਤ ਵਾਪਸ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਸੀ ਅਤੇ ਇਸ ਦੀ ਜਾਂਚ ਦੌਰਾਨ ਪ੍ਰਭਾਵਿਤ ਲੋਕਾਂ ਦੇ ਕੈਨੇਡੀਅਨ ਪਾਸਪੋਰਟ ਵੀ ਰੋਕ ਦਿੱਤੇ ਗਏ ਸਨ।
b-c-records-more-than-300-wildfires-so-far-this-season-most-now-extinguished
Punjabi

ਬੀ.ਸੀ. ਵਿਚ ਇਸ ਸਾਲ ਹੁਣ ਤੱਕ 300 ਤੋਂ ਵੱਧ ਜੰਗਲੀ ਅੱਗਾਂ ਦੀਆਂ ਵਾਪਰੀਆਂ ਘਟਨਾਵਾਂ

ਬੀ.ਸੀ. ਵਿਚ ਇਸ ਸਾਲ 1 ਅਪ੍ਰੈਲ ਤੋਂ ਹੁਣ ਤੱਕ 300 ਤੋਂ ਵੱਧ ਜੰਗਲੀ ਅੱਗਾਂ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਹਾਲਾਂਕਿ, ਇਨ੍ਹਾਂ ਵਿਚੋਂ ਬੁਹਤੀਆਂ ਬੁਝਾਈਆਂ ਵੀ ਜਾ ਚੁੱਕੀਆਂ ਹਨ ਅਤੇ ਸੂਬੇ ਦੇ ਜੰਗਲਾਤ ਮਿਨਿਸਟਰ ਰਵੀ ਪਰਮਾਰ ਵਲੋਂ ਸਾਂਝੇ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਬੀ. ਸੀ. ਵਿਚ ਇਸ ਵੇਲੇ ਕੁੱਲ 20 ਅੱਗਾਂ ਸਰਗਰਮ ਹਨ, ਜਿਨ੍ਹਾਂ ਵਿਚੋਂ 5 ਨਵੇਂ ਮਾਮਲੇ ਪਿਛਲੇ 24 ਘੰਟਿਆਂ ਦੌਰਾਨ ਹੀ ਸਾਹਮਣੇ ਆਏ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link