17.29C Vancouver
ADS

Feb 11, 2022 9:25 PM -

ਪ੍ਰਧਾਨ ਮੰਤਰੀ ਟਰੂਡੋ ਦੇ ਬਲੌਕੇਡਸ 'ਤੇ ਸਖਤ ਤੇਵਰ, ਕਿਹਾ ਹੋ ਕੇ ਰਹੇਗਾ ਬਲੌਕੇਡਸ ਦਾ ਅੰਤ; ਪ੍ਰਦਰਸ਼ਨਕਾਰੀਆਂ ਨੂੰ ਕ੍ਰਿਮੀਨਲ ਰਿਕਾਰਡ ਤੇ ਨੌਕਰੀ ਗਵਾਉਣ ਜਿਹੇ ਗੰਭੀਰ ਨਤੀਜਿਆਂ ਬਾਰੇ ਕੀਤਾ ਸਾਵਧਾਨ

Share On
everything-on-table-to-end-illegal-protests-but-threat-of-violence-a-concern-pm-trudeau
Prime Minister Justin Trudeau says he spoke with US President Joe Biden about the protesters that are still blockading several border crossings and demanding an end to all COVID-19 vaccine mandates. (Photo - The Canadian Press)

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਦੇ ਵੱਖੋ-ਵੱਖਰੇ ਇਲਾਕਿਆਂ 'ਚ ਜਾਰੀ ਬਲੌਕੇਡਸ ਸੰਬੰਧੀ ਸਖਤ ਤੇਵਰ ਅਖਤਿਆਰ ਕਰਦੇ ਹੋਏ ਕਿਹਾ ਹੈ ਕਿ ਇਹ ਬਲੌਕੇਡਸ ਗੈਰਕਨੂੰਨੀ ਹਨ ਅਤੇ ਇਨ੍ਹਾਂ ਦਾ ਅੰਤ ਕਰਨਾ ਜਰੂਰੀ ਹੈ।

ਉਨ੍ਹਾਂ ਨਾਲ ਹੀ ਕਿਹਾ ਕਿ ਇਨ੍ਹਾਂ ਬਲੌਕੇਡਸ ਦਾ ਅੰਤ ਹੋ ਕੇ ਰਹੇਗਾ।

ਪ੍ਰਧਾਨ ਮੰਤਰੀ ਨੇ ਬਲੌਕੇਡਸ ਦੀ ਗੰਭੀਰਤਾ ਦਾ ਜਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅੱਜ ਸਵੇਰੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨਾਲ ਵੀ ਗੱਲਬਾਤ ਹੋਈ ਹੈ।

ਉਨ੍ਹਾਂ ਕਿਹਾ ਕਿ ਕੁਝ ਅਮਰੀਕੀ ਨਾਗਰਿਕਾਂ ਦੀ ਇਨ੍ਹਾਂ ਬਲੌਕੇਡਸ 'ਚ ਮੌਜੂਦਗੀ ਸੰਬੰਧੀ ਵੀ ਗੱਲਬਾਤ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਦੋਵਾਂ ਨੇ ਸਹਿਮਤੀ ਜਤਾਈ ਹੈ ਕਿ ਇਨ੍ਹਾਂ ਪ੍ਰਦਰਸ਼ਨਾਂ ਦਾ ਅੰਤ ਹੋਣਾ ਜਰੂਰੀ ਹੈ।

ਉਨ੍ਹਾਂ ਕਿਹਾ ਕਿ ਜਿਹੜੇ ਪ੍ਰਦਰਸ਼ਨਕਾਰੀ ਬਲੌਕੇਡਸ ਦਾ ਹਿੱਸਾ ਹਨ ਤੇ ਖਾਸ ਤੌਰ 'ਤੇ ਉਹ ਜੋ ਬੱਚਿਆਂ ਦੇ ਨਾਲ ਪਹੁੰਚੇ ਹੋਏ ਹਨ ਉਹ ਵਾਪਿਸ ਪਰਤ ਜਾਣ।

ਟਰੂਡੋ ਨੇ ਕਿਹਾ ਕਿ ਫੰਡਿੰਗ 'ਤੇ ਵੀ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਫੰਡਿੰਗ ਦੀ ਗੈਰਕਨੂੰਨੀ ਗਤੀਵਿਧੀਆਂ ਲਈ ਵਰਤੋਂ ਨਹੀਂ ਕੀਤੀ ਜਾ ਸਕਦੀ।

ਉਨ੍ਹਾਂ ਕਿਹਾ ਕਿ ਇਸ ਦੇ ਨਤੀਜੇ ਗੰਭੀਰ ਹੋਣਗੇ।

ਟਰੂਡੋ ਨੇ ਚੇਤਾਵਨੀ ਦਿੱਤੀ ਕਿ ਇਸ ਦੇ ਨਤੀਜੇ ਵਜੋਂ ਅੰਤਰਰਾਸ਼ਟਰੀ ਯਾਤਰਾ ਮੁਸ਼ਕਿਲ ਹੋ ਜਾਵੇਗੀ, ਕ੍ਰਿਮੀਨਲ ਰਿਕਾਰਡ ਦਾ ਸਾਹਮਣਾ ਕਰਨਾ ਪਵੇਗਾ, ਲਾਈਸੈਂਸ ਰੱਦ ਹੋ ਸਕਦੇ ਹਨ ਅਤੇ ਨੌਕਰੀਆਂ ਗਵਾਉਣੀਆਂ ਪੈ ਸਕਦੀਆਂ ਹਨ।

ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਪ੍ਰਦਰਸ਼ਨਾਂ ਦੇ ਅੰਤ ਲਈ ਸਿਆਸਤਦਾਨਾਂ ਨੂੰ ਸਭ ਕੁਝ ਕਹਿਣ ਦੀ ਲੋੜ ਨਹੀਂ ਹੈ ਅਤੇ ਪੁਲਿਸ ਆਪਣੇ ਪੱਧਰ 'ਤੇ ਫੈਸਲੇ ਲੈ ਸਕਦੀ ਹੈ।

ਹਾਲਾਂਕਿ ਉਨ੍ਹਾਂ ਕਿਹਾ ਕਿ ਉਹ ਹਿੰਸਾ ਪ੍ਰਤੀ ਫਿਕਰਮੰਦ ਹਨ।

ਟਰੂਡੋ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਦੀ ਆਵਾਜ਼ ਉਨ੍ਹਾਂ ਤਕ ਪਹੁੰਚ ਗਈ ਹੈ ਅਤੇ ਹੁਣ ਪ੍ਰਦਰਸ਼ਨਾਂ 'ਚ ਸ਼ਾਮਿਲ ਲੋਕ ਵਾਪਿਸ ਪਰਤ ਜਾਣ।

Latest news

metro-vancouver-transit-police-arrest-suspect-in-alleged-assault-on-senior-woman-outside-surrey-central-station
Punjabi

ਮੈਟਰੋ ਵੈਨਕੂਵਰ ਟ੍ਰਾਂਜ਼ਿਟ ਪੁਲਿਸ ਨੇ ਇਕ ਮਹਿਲਾ 'ਤੇ ਹਮਲਾ ਕਰਨ ਵਾਲੇ ਸ਼ੱਕੀ ਨੂੰ ਕੀਤਾ ਗ੍ਰਿਫ਼ਤਾਰ

ਮੈਟਰੋ ਵੈਨਕੂਵਰ ਟ੍ਰਾਂਜ਼ਿਟ ਪੁਲਿਸ ਨੇ ਇਕ ਮਹਿਲਾ 'ਤੇ ਹਮਲਾ ਕਰਨ ਵਾਲੇ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੰਗਲਵਾਰ 28 ਜੁਲਾਈ ਨੂੰ ਦੁਪਹਿਰ ਕਰੀਬ ਤਿੰਨ ਵਜੇ ਤੋਂ ਬਾਅਦ 78 ਸਾਲਾ ਇਕ ਮਹਿਲਾ ਸਰੀ ਸੈਂਟਰਲ ਸਟੇਸ਼ਨ ਦੇ ਬਾਹਰ ਚੱਲ ਰਹੀ ਸੀ ਉਸ ਵੇਲੇ ਇਕ ਆਦਮੀ ਉਸਦੇ ਪਿੱਛੇ ਆਇਆ ਅਤੇ ਲੰਘਦੇ ਸਮੇਂ ਉਸ ਨੂੰ ਜ਼ੋਰ ਕੇ ਧੱਕਾ ਮਾਰਿਆ। ਇਸ ਦੌਰਾਨ ਮਹਿਲਾ ਜ਼ਮੀਨ 'ਤੇ ਡਿੱਗ ਗਈ ਅਤੇ ਉਸਦਾ ਸਿਰ ਕੰਧ ਨਾਲ ਟਕਰਾ ਗਿਆ।
carney-targets-new-trade-agreements-with-asean-india-and-other-asian-partners-by-year-end
Punjabi

ਪੀ.ਐਮ.ਕਾਰਨੀ ਨੇ ASEAN, ਭਾਰਤ ਸਮੇਤ ਏਸ਼ੀਆਈ ਦੇਸ਼ਾਂ ਨਾਲ ਨਵੇਂ ਵਪਾਰਕ ਸਮਝੌਤਿਆਂ ਦਾ ਰੱਖਿਆ ਟੀਚਾ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਇਸ ਸਾਲ ਦੇ ਅੰਤ ਤੱਕ ASEAN ਦੇਸ਼ਾਂ, ਭਾਰਤ, ਥਾਈਲੈਂਡ ਅਤੇ ਫਿਲੀਪੀਨਜ਼ ਨਾਲ ਨਵੇਂ ਵਪਾਰਕ ਸਮਝੌਤੇ ਸਹੀਬੰਦ ਕਰਨ ਜਾ ਰਿਹਾ ਹੈ, ਜਿਸ ਨਾਲ ਕਾਰੋਬਾਰਾਂ ਨੂੰ 3 ਬਿਲੀਅਨ ਖਪਤਕਾਰ ਤੱਕ market access ਮਿਲੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਮੇਤ ਹੋਰ ਮੁਲਕਾਂ ਨਾਲ ਇਸੇ ਸਾਲ ਦੇ ਅਖੀਰ ਤੱਕ ਸਾਡਾ ਫ੍ਰੀ ਟ੍ਰੇਡ ਐਗਰੀਮੈਂਟ ਕਰਨਾ ਦਾ ਇਰਾਦਾ ਹੈ।
four-arrested-after-anti-gang-probe-uncovers-suspected-synthetic-drug-lab-in-abbotsford
Punjabi

ਐਬਟਸਫੋਰਡ 'ਚ ਗੁਪਤ ਸਿੰਥੈਟਿਕ ਡਰੱਗ ਲੈਬ ਦਾ ਪਰਦਾਫਾਸ਼, ਸਰੀ ਸਮੇਤ ਤਿੰਨ ਥਾਵਾਂ 'ਤੇ ਛਾਪਿਆਂ ਦੌਰਾਨ ਚਾਰ ਗ੍ਰਿਫ਼ਤਾਰ

ਬੀ.ਸੀ. ਦੀ ਐਂਟੀ ਗੈਂਗ ਪੁਲਿਸ ਨੇ ਪੇਂਡੂ ਐਬਟਸਫੋਰਡ ਵਿਚ ਗੁਪਤ ਰੂਪ ਤੋਂ ਬਣਾਈ ਜਾ ਰਹੀ ਇੱਕ ਸਿੰਥੈਟਿਕ ਡਰੱਗ ਲੈਬ ਦਾ ਪਰਦਾਫਾਸ਼ ਕਰਦਿਆਂ ਇਸ ਦੀ ਜਾਂਚ ਦੇ ਸਬੰਧ ਵਿਚ ਸਰੀ ਸਮੇਤ ਤਿੰਨ ਵੱਖ-ਵੱਖ ਥਾਵਾਂ 'ਤੇ ਰੇਡ ਵਿਚ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
federal-alberta-governments-announce-510m-housing-infrastructure-agreement
Punjabi

ਫੈਡਰਲ ਸਰਕਾਰ ਅਤੇ ਐਲਬਰਟਾ ਵਿਚਾਲੇ 510 ਮਿਲੀਅਨ ਡਾਲਰ ਤੋਂ ਵੱਧ ਦੇ ਹਾਊਸਿੰਗ ਇਨਫਰਾਸਟ੍ਰਕਚਰ ਸਮਝੌਤੇ ਦਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵੱਲੋਂ ਹਾਊਸਿੰਗ ਸਮੇਤ ਕਈ ਮਹੱਤਵਪੂਰਣ ਇਨਫਰਾਸਟਕਚਰ ਸਬੰਧੀ ਅਹਿਮ ਸਮਝੌਤੇ ਦਾ ਐਲਾਨ ਕੀਤਾ ਗਿਆ ਹੈ। ਇਸ ਤਹਿਤ ਆਉਣ ਵਾਲੇ 8 ਸਾਲਾਂ ਦੌਰਾਨ ਫੈਡਰਲ ਸਰਕਾਰ ਕੈਨੇਡਾ ਹਾਊਸਿੰਗ ਇਨਫਰਾਸਟ੍ਰਕਚਰ ਫੰਡ (CHIF) ਜਰੀਏ ਐਲਬਰਟਾ ਦੇ ਸਥਾਨਕ ਇਨਫਰਾਸਟ੍ਰਕਚਰ ਵਿੱਚ $510 ਮਿਲੀਅਨ ਤੋਂ ਵੱਧ ਦਾ ਨਿਵੇਸ਼ ਕਰੇਗੀ।
more-than-100-aftershocks-follow-powerful-earthquake-in-japans-kyushu-region-death-toll-rises-to-13
Punjabi

ਜਾਪਾਨ ਦੇ ਕਿਊਸ਼ੂ ਖੇਤਰ 'ਚ 6.8 ਤੀਬਰਤਾ ਦੇ ਭੂਚਾਲ ਮਗਰੋਂ 100 ਤੋਂ ਵੱਧ ਝਟਕੇ, ਮ੍ਰਿਤਕਾਂ ਦੀ ਗਿਣਤੀ ਹੋਈ 13

ਜਾਪਾਨ ਦੇ ਸਾਊਥ ਵੈਸਟ ਵਿੱਚ ਪੈਂਦੇ Kyushu ਖੇਤਰ ਵਿੱਚ ਮੰਗਲਵਾਰ ਨੂੰ ਆਏ 6.8 ਤੀਬਰਤਾ ਦੇ ਭੂਚਾਲ ਤੋਂ ਬਾਅਦ ਹੁਣ ਤੱਕ 100 ਤੋਂ ਵੱਧ ਝਟਕੇ ਦਰਜ ਕੀਤੇ ਗਏ ਹਨ। ਇਸ ਆਫ਼ਤ ਵਿੱਚ ਲਗਭਗ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। Kumamoto ਸੂਬੇ ਵਿੱਚ ਬਚਾਅ ਟੀਮਾਂ ਤੇਜ਼ ਗਰਮੀ ਦੇ ਬਾਵਜੂਦ ਇੱਕ ਪੇਪਰ ਫੈਕਟਰੀ ਅਤੇ ਸ਼ਾਪਿੰਗ ਮਾਲ ਦੇ ਮਲਬੇ ਹੇਠ ਫਸੇ ਲੋਕਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link