16.49C Vancouver
ADS

Sep 16, 2022 2:55 PM - ANI

ਸੋਮਵਾਰ ਨੂੰ ਭਾਜਪਾ 'ਚ ਸ਼ਾਮਲ ਹੋਣਗੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

Share On
ex-punjab-cm-capt-amarinder-singh-to-join-bjp-on-monday
Former Punjab Chief Minister Captain Amarinder Singh (Photo : ANI)

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੋਮਵਾਰ ਨੂੰ ਭਾਜਪਾ 'ਚ ਸ਼ਾਮਲ ਹੋਣਗੇ।

ਪੰਜਾਬ ਲੋਕ ਕਾਂਗਰਸ (ਪੀ. ਐੱਲ. ਸੀ.) ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲਿਆਵਾਲ ਨੇ ਦੱਸਿਆ ਕਿ ਅਮਰਿੰਦਰ ਸਿੰਘ ਵੱਲੋਂ 19 ਸਤੰਬਰ ਨੂੰ ਰਾਸ਼ਟਰੀ ਰਾਜਧਾਨੀ ਵਿਚ ਆਪਣੀ ਪਾਰਟੀ ਪੀ. ਐੱਲ. ਸੀ. ਦਾ ਵੀ ਭਾਜਪਾ ਵਿਚ ਰਲੇਵਾਂ ਕਰਨ ਦੀ ਸੰਭਾਵਨਾ ਹੈ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਅਮਰਿੰਦਰ ਸਿੰਘ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਦਿੱਲੀ ਵਿਚ ਮੁਲਾਕਾਤ ਕੀਤੀ ਸੀ।

ਉਨ੍ਹਾਂ ਇਸ ਮੁਲਾਕਾਤ ਬਾਰੇ ਟਵੀਟ ਕਰਕੇ ਕਿਹਾ ਸੀ ਕਿ ਉਨ੍ਹਾਂ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਬਹੁਤ ਵਧੀਆ ਰਹੀ ਅਤੇ ਰਾਸ਼ਟਰੀ ਸੁਰੱਖਿਆ, ਪੰਜਾਬ ਵਿਚ ਨਸ਼ੀਲੇ ਪਦਾਰਥਾਂ ਦੇ ਵੱਧ ਰਹੇ ਮਾਮਲਿਆਂ ਅਤੇ ਪੰਜਾਬ ਦੇ ਵਿਕਾਸ ਲਈ ਭਵਿੱਖ ਦੇ ਰੂਪ-ਰੇਖਾ ਨਾਲ ਸਬੰਧਤ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ।

ਗੌਰਤਲਬ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਨਾਲ ਨਾਤਾਂ ਤੋੜ ਕੇ ਭਾਜਪਾ ਨਾਲ ਮਿਲ ਕੇ ਚੋਣਾਂ ਲੜੀਆਂ ਸਨ।

Latest news

b-c-considers-cutting-development-charges-to-spur-housing-construction-in-high-growth-communities
Punjabi

ਬੀ.ਸੀ. ਸਰਕਾਰ ਕਰੇਗੀ ਨਵੇਂ ਘਰਾਂ ਦੀ ਉਸਾਰੀ ਲਈ Development Cost Charges ਵਿੱਚ ਕਟੌਤੀ

ਬੀ.ਸੀ. ਸਰਕਾਰ ਵਲੋਂ ਸੂਬੇ ਦੇ ਉੱਚ-ਵਿਕਾਸ ਵਾਲੇ ਖੇਤਰ ਵਿਚ ਨਵੇਂ ਘਰਾਂ ਦੀ ਉਸਾਰੀ ਨੂੰ ਬੂਸਟ ਦੇਣ ਲਈ development cost charges ਵਿਚ ਕਟੌਤੀ ਕਰਨ ਦਾ ਵਿਚਾਰ ਕੀਤਾ ਜਾ ਰਿਹਾ ਹੈ। ਹਾਊਸਿੰਗ ਮੰਤਰੀ ਕ੍ਰਿਸਟੀਨ ਬੋਇਲ ਨੇ ਇਸ ਸਬੰਧੀ ਫੈਡਰਲ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੋਣ ਦੀ ਪੁਸ਼ਟੀ ਕੀਤੀ ਹੈ, ਉਹਨਾਂ ਮੁਤਾਬਕ, ਇਸ ਕਦਮ ਦਾ ਮਕਸਦ ਆਬਾਦੀ ਦੇ ਹਿਸਾਬ ਨਾਲ ਤੇਜ਼ੀ ਨਾਲ ਵਧ ਰਹੇ ਸ਼ਹਿਰਾਂ ਵਿਚ multi-housing units ਲਈ ਫੀਸਾਂ ਵਿਚ 50 ਫੀਸਦੀ ਤੱਕ ਕਟੌਤੀ ਕਰਨਾ ਹੈ ਅਤੇ ਇਸ ਨਾਲ ਸ਼ਹਿਰਾਂ ਨੂੰ ਹੋਣ ਵਾਲੀ ਫੰਡਾਂ ਦੀ ਘਾਟ ਦੀ ਭਰਪਾਈ ਲਈ ਰਸਤੇ ਖੋਜੇ ਜਾ ਰਹੇ ਹਨ।
two-correctional-officers-and-inmate-die-during-transfer-from-edmonton-womens-prison-csc-says
Punjabi

ਐਡਮਿੰਟਨ ਮਹਿਲਾ ਜੇਲ੍ਹ ਤੋਂ ਕੈਦੀ ਦੇ ਤਬਾਦਲੇ ਦੌਰਾਨ ਦੋ ਅਧਿਕਾਰੀਆਂ ਅਤੇ ਇੱਕ ਕੈਦੀ ਦੀ ਮੌਤ: CSC

ਐਡਮਿੰਟਨ ਇੰਸਟੀਚਿਊਟ ਫਾਰ ਵੂਮੈਨ ਤੋਂ ਇੱਕ ਕੈਦੀ ਨੂੰ ਟ੍ਰਾਂਸਫਰ ਕਰਨ ਦੌਰਾਨ ਵਾਪਰੇ ਸੜਕ ਹਾਦਸੇ ਵਿੱਚ ਦੋ ਸੁਧਾਰਾਤਮਕ ਅਧਿਕਾਰੀ ਅਤੇ ਇੱਕ ਕੈਦੀ ਦੀ ਮੌਤ ਹੋ ਗਈ ।
cbsa-spent-nearly-1-million-on-private-jets-for-deportation-and-detainee-transfers-report-says
Punjabi

ਸੀਬੀਐੱਸਏ ਨੇ ਡਿਪੋਰਟੇਸ਼ਨ ਅਤੇ ਬੰਦੀ ਤਬਦੀਲੀਆਂ ਲਈ ਦੋ ਸਾਲਾਂ ਵਿੱਚ ਪ੍ਰਾਈਵੇਟ ਜੈੱਟਾਂ 'ਤੇ ਲਗਭਗ 10 ਲੱਖ ਡਾਲਰ ਖਰਚੇ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਵਿਦੇਸ਼ੀ ਨਾਗਰਿਕਾਂ ਨੂੰ ਡਿਪੋਰਟ ਕਰਨ ਜਾਂ ਦੇਸ਼ ਦੇ ਅੰਦਰ ਹੀ detention facilities ਵਿਚ ਤਬਦੀਲ ਕਰਨ ਲਈ ਦੋ ਸਾਲਾਂ ਵਿਚ ਪ੍ਰਾਈਵੇਟ ਲਗਜ਼ਰੀ ਜੈਟ 'ਤੇ ਲਗਭਗ $1-ਮਿਲੀਅਨ ਖਰਚ ਕੀਤੇ ਜਾਣ ਦਾ ਖੁਲਾਸਾ ਹੋਇਆ ਹੈ। ਗਲੋਬ ਐਂਡ ਮੇਲ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ CBSA ਦੇ ਅੰਦਰੂਨੀ ਦਸਤਾਵੇਜ਼ ਤੋਂ ਪਤਾ ਲੱਗਾ ਹੈ ਕਿ ਜਨਵਰੀ 2022 ਵਿਚ ਏਜੰਸੀ ਨੇ ਤਿੰਨ ਵਿਅਕਤੀਆਂ ਨੂੰ ਡਿਪੋਰਟ ਕਰਨ ਲਈ Dassault Falcon 900EX ਨਾਮ ਦਾ ਇੱਕ ਫ੍ਰੈਂਚ ਪ੍ਰਾਈਵੇਟ ਜੈੱਟ ਕਿਰਾਏ 'ਤੇ ਲਿਆ, ਜਿਸ 'ਤੇ $438,000 ਦਾ ਖਰਚਾ ਆਇਆ। ਇਹ ਜੈੱਟ ਆਮ ਤੌਰ 'ਤੇ ਦੁਨੀਆ ਦੇ ਅਮੀਰ ਲੋਕਾਂ ਦੀ ਪਸੰਦ ਮੰਨਿਆ ਜਾਂਦਾ ਹੈ।
rcmp-seek-publics-help-after-suspected-series-of-fires-at-kelowna-park
Punjabi

ਕੈਲੋਨਾ ਦੇ ਗੋਫਰ ਕਰੀਕ ਲੀਨੀਅਰ ਪਾਰਕ 'ਚ ਲੜੀਵਾਰ ਸ਼ੱਕੀ ਅੱਗਾਂ ਦੀ ਜਾਂਚ ਜਾਰੀ, RCMP ਨੇ ਲੋਕਾਂ ਤੋਂ ਮੰਗੀ ਮਦਦ

ਕੈਲੋਨਾ ਵਿਚ ਗੋਫਰ ਕਰੀਕ ਲੀਨੀਅਰ ਪਾਰਕ ਵਿਚ ਲੜੀਵਾਰ ਅੱਗਾਂ ਲਗਾਉਣ ਦੀਆਂ ਸ਼ੱਕੀਆਂ ਘਟਨਾਵਾਂ ਹੋਈਆਂ ਹਨ, ਜਿਸ ਦੇ ਸਬੰਧ ਵਿਚ ਆਰ.ਸੀ.ਐਮ.ਪੀ. ਵਲੋਂ ਲੋਕਾਂ ਤੋਂ ਜਾਂਚ ਵਿਚ ਸਹਿਯੋਗ ਦੀ ਮੰਗ ਕੀਤੀ ਗਈ ਹੈ। ਪੁਲਿਸ ਮੁਤਾਬਕ, ਬੁੱਧਵਾਰ ਸ਼ਾਮ ਲਗਭਗ 5:30 ਵਜੇ ਪਾਰਕ ਅੰਦਰ ਬਹੁਤ ਹੀ ਨੇੜੇ-ਨੇੜੇ ਕਈ ਛੋਟੀਆਂ ਅੱਗਾਂ ਲੱਗੀਆਂ ਹੋਈਆਂ ਮਿਲੀਆਂ ਸਨ।
nova-scotia-to-ban-e-bikes-and-e-scooters-for-children-under-14-starting-this-fall
Punjabi

ਨੋਵਾ ਸਕੋਸ਼ੀਆ 'ਚ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਈ-ਬਾਈਕ ਅਤੇ ਈ-ਸਕੂਟਰ ਚਲਾਉਣ 'ਤੇ ਲੱਗੀ ਪਾਬੰਦੀ

ਨੋਵਾ ਸਕੋਸ਼ੀਆ ਇਸ ਫਾਲ ਤੋਂ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਈ-ਬਾਈਕ ਅਤੇ ਈ-ਸਕੂਟਰ ਚਲਾਉਣ 'ਤੇ ਪਾਬੰਦੀ ਲਗਾਉਣ ਜਾ ਰਿਹਾ ਹੈ। ਸੂਬੇ ਦੇ ਲੋਕ ਨਿਰਮਾਣ ਮੰਤਰੀ ਫਰੈੱਡ ਟਿਲੀ ਨੇ ਐਲਾਨ ਕੀਤਾ ਕਿ ਇਹ ਉਮਰ ਦਾ ਨਿਯਮ ਸੂਬੇ ਦੇ 'ਟ੍ਰੈਫਿਕ ਸੇਫਟੀ ਐਕਟ' ਵਿਚ ਕੀਤੇ ਜਾ ਰਹੇ ਕਈ ਬਦਲਾਵਾਂ ਦਾ ਹਿੱਸਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link