16.26C Vancouver
ADS

Mar 23, 2026 4:07 PM - Connect Newsroom - Jasmine Singh with files from The Canadian Press

ਕੈਨੇਡਾ ਦੀ ਆਡੀਟਰ ਜਨਰਲ ਨੇ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ 'ਤੇ ਗੰਭੀਰ ਸਵਾਲ ਕੀਤੇ ਖੜ੍ਹੇ

Share On
federal-audit-flags-gaps-in-international-student-program-oversight-thousands-of-cases-uninvestigated
Auditor General Karen Hogan speaks during a news conference in Ottawa.(Photo: The Canadian Press)

ਕੈਨੇਡਾ ਦੀ ਆਡੀਟਰ ਜਨਰਲ ਕੈਰਨ ਹੋਗਨ ਨੇ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਹੋਗਨ ਮੁਤਾਬਕ, ਪ੍ਰੋਗਰਾਮ ਦੀ ਕਾਰਜਪ੍ਰਣਾਲੀ ਵਿਚ ਵੱਡੀਆਂ ਕਮੀਆਂ ਪਾਈਆਂ ਗਈਆਂ ਹਨ।

ਰਿਪੋਰਟ ਮੁਤਾਬਕ, ਸਾਲ 2023 ਅਤੇ 2024 ਦੌਰਾਨ ਲਗਭਗ 1,50,000 ਅਜਿਹੇ ਮਾਮਲੇ ਨਿਸ਼ਾਨਬੱਧ ਕੀਤੇ ਗਏ ਸਨ ਜਿੱਥੇ ਸਟੂਡੈਂਟ ਵੀਜ਼ਾ ਹੋਲਡਰਾਂ ਵਲੋਂ ਆਪਣੇ ਸਟੱਡੀ ਪਰਮਿਟ ਦੀਆਂ ਸ਼ਰਤਾਂ ਦੀ ਪਾਲਣਾ ਨਾ ਕੀਤੇ ਜਾਣ ਦਾ ਖਦਸ਼ਾ ਸੀ ਪਰ ਇੰਨੀ ਵੱਡੀ ਗਿਣਤੀ ਦੇ ਬਾਵਜੂਦ ਸਿਰਫ਼ 4,000 ਮਾਮਲਿਆਂ ਦੀ ਜਾਂਚ ਸ਼ੁਰੂ ਕੀਤੀ ਗਈ ਅਤੇ 1,600 ਮਾਮਲਿਆਂ ਵਿਚ ਵਿਦਿਆਰਥੀਆਂ ਵੱਲੋਂ ਕੋਈ ਜਵਾਬ ਨਾ ਮਿਲਣ ਕਾਰਨ ਜਾਂਚ ਨੂੰ ਬੰਦ ਕਰ ਦਿੱਤਾ ਗਿਆ।

ਇਸ ਤੋਂ ਇਲਾਵਾ ਇਮੀਗ੍ਰੇਸ਼ਨ ਰਫਿਊਜੀ ਐਂਡ ਸਿਟੀਜਨਸ਼ਿਪ ਕੈਨੇਡਾ ਦੇ ਅਧਿਕਾਰੀਆਂ ਨੇ ਔਡੀਟਰ ਜਨਰਲ ਨੂੰ ਦੱਸਿਆ ਕਿ ਉਨ੍ਹਾਂ ਕੋਲ ਸਾਲਾਨਾ ਸਿਰਫ਼ 2,000 ਜਾਂਚਾਂ ਕਰਨ ਦਾ ਹੀ ਬਜਟ ਹੈ। ਆਡਿਟ ਵਿਚ ਇਹ ਵੀ ਪਾਇਆ ਗਿਆ ਕਿ 2018 ਤੋਂ 2023 ਵਿਚਕਾਰ 800 ਅਜਿਹੇ ਮਾਮਲੇ ਸਨ ਜਿੱਥੇ ਬਿਨੈਕਾਰਾਂ ਨੇ ਫਰਜ਼ੀ ਕਾਗਜ਼ਾਤ ਜਾਂ ਗਲਤ ਜਾਣਕਾਰੀ ਦੇ ਕੇ ਸਟੱਡੀ ਪਰਮਿਟ ਹਾਸਲ ਕੀਤੇ ਪਰ ਵਿਭਾਗ ਨੇ ਉਨ੍ਹਾਂ 'ਤੇ ਕੋਈ ਫੋਲੋ-ਅਪ ਨਹੀਂ ਕੀਤਾ।

ਇਨ੍ਹਾਂ ਵਿਚੋਂ ਲਗਭਗ ਸਾਰੇ ਵੀਜ਼ਾ ਧਾਰਕਾਂ ਨੇ ਕੈਨੇਡਾ ਵਿਚ ਰਹਿਣ ਲਈ ਕਿਸੇ ਹੋਰ ਇਮੀਗ੍ਰੇਸ਼ਨ ਸਟੇਟਸ ਲਈ ਅਪਲਾਈ ਕਰ ਦਿੱਤਾ ਅਤੇ 456 ਨੂੰ ਮਨਜ਼ੂਰੀ ਵੀ ਮਿਲ ਗਈ।

Latest news

canada-and-china-resume-military-talks-after-more-than-eight-years
Punjabi

ਕੈਨੇਡਾ-ਚੀਨ ਵਿਚਾਲੇ 8 ਸਾਲ ਬਾਅਦ ਮੁੜ ਸ਼ੁਰੂ ਹੋਈ ਫੌਜੀ ਗੱਲਬਾਤ

ਕੈਨੇਡਾ ਅਤੇ ਚੀਨ ਦੇ ਫੌਜੀ ਅਧਿਕਾਰੀਆਂ ਵਿਚਾਲੇ 8 ਸਾਲਾਂ ਤੋਂ ਵੱਧ ਸਮੇਂ ਬਾਅਦ ਪਹਿਲੀ ਵਾਰ ਔਟਵਾ ਵਿਚ ਗੁਪਤ ਰੂਪ ਵਿਚ ਰੱਖਿਆ ਤਾਲਮੇਲ ਵਾਰਤਾ ਹੋਈ ਹੈ। ਚੀਨ ਦੇ ਡਿਫੈਂਸ ਮੰਤਰਾਲਾ ਨੇ ਪੁਸ਼ਟੀ ਕੀਤੀ ਹੈ ਕਿ ਇਹ ਮੀਟਿੰਗ 4 ਸਤੰਬਰ ਨੂੰ ਹੋਈ ਸੀ, ਜਿਸ ਦਾ ਉਦੇਸ਼ ਦੋਵਾਂ ਦੇਸ਼ਾਂ ਦੇ ਫੌਜੀ ਪੱਧਰ 'ਤੇ ਸੰਚਾਰ ਨੂੰ ਬਹਾਲ ਕਰਨਾ ਸੀ।
western-countries-take-major-step-against-israeli-settlements-in-west-bank
Punjabi

ਵੈਸਟ ਬੈਂਕ ਦੀਆਂ ਇਜ਼ਰਾਈਲੀ ਬਸਤੀਆਂ ਖ਼ਿਲਾਫ਼ ਪੱਛਮੀ ਦੇਸ਼ਾਂ ਦਾ ਵੱਡਾ ਕਦਮ

ਕੈਨੇਡਾ, ਫਰਾਂਸ ਅਤੇ ਬ੍ਰਿਟੇਨ ਸਮੇਤ 12 ਤੋਂ ਵੱਧ ਪੱਛਮੀ ਦੇਸ਼ਾਂ ਨੇ ਇਜ਼ਰਾਇਲ ਦੇ ਕਬਜ਼ੇ ਵਾਲੇ ਵੈਸਟ ਬੈਂਕ ਵਿਚ ਗੈਰ-ਕਾਨੂੰਨੀ ਇਜ਼ਰਾਈਲੀ ਬਸਤੀਆਂ ਤੋਂ ਹੋਣ ਵਾਲੇ ਹਰ ਕਿਸਮ ਦੇ ਇੰਪੋਟ 'ਤੇ ਮੁਕੰਮਲ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ।
10-alberta-international-students-facing-deportation-get-support-from-migrant-rights-group
Punjabi

ਐਲਬਰਟਾ ’ਚ 10 ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਹੱਕ ’ਚ ਉੱਠੀ ਆਵਾਜ਼, ਦੇਸ਼ ਨਿਕਾਲੇ ਦੀ ਕਾਰਵਾਈ ’ਤੇ ਸਵਾਲ

ਐਲਬਰਟਾ ਵਿਚ ਦੇਸ਼ ਨਿਕਾਲੇ ਦੀ ਕਾਰਵਾਈ ਦਾ ਸਾਹਮਣਾ ਕਰ ਰਹੇ 10 ਅੰਤਰ ਰਾਸ਼ਟਰੀ ਵਿਦਿਆਰਥੀਆਂ ਦੇ ਹੱਕ ਵਿਚ ਮਜ਼ਦੂਰ ਅਤੇ ਭਾਈਚਾਰਕ ਸਮੂਹ ਦੀ ਇਕ ਸੰਸਥਾ ਨੇ ਆਵਾਜ਼ ਉਠਾਈ ਹੈ। ਪ੍ਰਵਾਸੀਆਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀ ਸੰਸਥਾ Migrant Rights Network ਨੇ ਦੋਸ਼ ਲਾਇਆ ਹੈ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਕੈਲਗਰੀ ਵਿੱਚ ਪੋਰਟੇਜ ਕਾਲਜ ਦੇ 1500 ਗ੍ਰੈਜੂਏਟਾਂ ਨਾਲ ਰੋਸ ਪ੍ਰਦਰਸ਼ਨ ਕਰਨ ਕਰਕੇ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਹੈ।
lloydminster-hit-and-run-claims-one-life
Punjabi

ਲੋਇਡਮਿੰਸਟਰ ਵਿੱਚ ਹਿੱਟ-ਐਂਡ-ਰਨ ਘਟਨਾ ਦੌਰਾਨ ਇੱਕ ਵਿਅਕਤੀ ਦੀ ਹੋਈ ਮੌਤ

ਐਲਬਰਟਾ ਅਤੇ ਸਸਕੈਚਵਨ ਦੀ ਸਰਹੱਦ 'ਤੇ ਸਥਿਤ ਲੋਇਡਮਿੰਸਟਰ ਵਿੱਚ ਸੋਮਵਾਰ ਸਵੇਰੇ ਵਾਪਰੀ ਇੱਕ ਹਿੱਟ-ਐਂਡ-ਰਨ ਘਟਨਾ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਲੋਇਡਮਿੰਸਟਰ ਆਰ.ਸੀ.ਐਮ.ਪੀ. ਨੂੰ ਸਵੇਰੇ ਲਗਭਗ 6:30 ਵਜੇ ਸੂਚਨਾ ਮਿਲੀ ਸੀ ਕਿ ਹਾਈਵੇਅ 16 ਨੇੜੇ 49 ਐਵੇਨਿਊ 'ਤੇ ਇੱਕ ਜ਼ਖ਼ਮੀ ਵਿਅਕਤੀ ਸੜਕ 'ਤੇ ਬੇਹੋਸ਼ ਪਿਆ ਹੈ।
three-separate-shootings-reported-across-b-c-during-long-weekend-two-injured
Punjabi

ਬੀ.ਸੀ. ’ਚ ਲੌਂਗ ਵੀਕਐਂਡ ਦੌਰਾਨ ਤਿੰਨ ਵੱਖ-ਵੱਖ ਸ਼ੂਟਿੰਗਾਂ, 2 ਜ਼ਖਮੀ

ਬੀ.ਸੀ. ਵਿਚ ਲੌਂਗ ਵੀਕਐਂਡ ਦੌਰਾਨ ਐਬਟਸਫੋਰਡ, ਡੈਲਟਾ ਅਤੇ ਵੈਨਕੂਵਰ ਵਿਚ ਤਿੰਨ ਵੱਖ-ਵੱਖ ਸ਼ੂਟਿੰਗ ਦੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਵਿਚ 2 ਲੋਕ ਜ਼ਖਮੀ ਹੋ ਗਏ। ਪਹਿਲੀ ਘਟਨਾ ਸ਼ਨੀਵਾਰ ਰਾਤ ਲਗਭਗ 11 ਵਜੇ ਐਬਟਸਫੋਰਡ ਦੇ ਮੈਕੈਲਮ ਰੋਡ ਦੇ 2500 ਬਲਾਕ ਵਿਚ ਵਾਪਰੀ, ਜਿੱਥੇ ਕਾਲੇ ਰੰਗ ਦੀ ਐਸ.ਯੂ.ਵੀ. ਵਿਚ ਸਵਾਰ ਹਮਲਾਵਰਾਂ ਵਲੋਂ ਇੱਕ ਚਲਦੀ ਕਾਰ 'ਤੇ ਗੋਲੀਆਂ ਚਲਾਈਆਂ ਗਈਆਂ, ਹਾਲਾਂਕਿ, ਇਸ ਹਮਲੇ ਵਿਚ ਕੋਈ ਜ਼ਖਮੀ ਨਹੀਂ ਹੋਇਆ ਅਤੇ ਘਟਨਾ ਸਥਾਨ ਤੋਂ ਕਰੀਬ 5 ਕਿਲੋਮੀਟਰ ਦੂਰ ਇਹ ਐਸ.ਯੂ.ਵੀ. ਅੱਗ ਦੀਆਂ ਲਪਟਾਂ ਵਿਚ ਘਿਰੀ ਮਿਲੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link