11.47C Vancouver
ADS

Nov 3, 2023 5:29 PM - The Canadian Press

ਕ੍ਰਿਸਟੀਆ ਫ੍ਰੀਲੈਂਡ ਨਾਲ ਦੇਸ਼ ਦੇ ਵਿੱਤ ਮੰਤਰੀ ਅਲਬਰਟਾ ਸੀਪੀਪੀ ਐਗਜ਼ਿਟ ਪ੍ਰਸਤਾਵ 'ਤੇ ਅੱਜ ਕਰਨਗੇ ਚਰਚਾ

Share On
finance-ministers-freeland-set-to-meet-to-discuss-alberta-cpp-exit-proposal
Freeland says Albertans need to know the CPP delivers among the best returns in the world and that an Alberta pullout would put the program at great risk for millions. (Photo: The Canadian Press)

ਕੈਨੇਡਾ ਪੈਨਸ਼ਨ ਯੋਜਨਾ ਨੂੰ ਛੱਡਣ ਦੇ ਅਲਬਰਟਾ ਦੇ ਪ੍ਰਸਤਾਵ 'ਤੇ ਚਰਚਾ ਲਈ ਅੱਜ ਦੇਸ਼ ਭਰ ਦੇ ਵਿੱਤ ਮੰਤਰੀਆਂ ਦੀ ਫੈਡਰਲ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨਾਲ ਵਰਚੁਅਲ ਮੀਟਿੰਗ ਹੋ ਰਹੀ ਹੈ।

ਸੂਬੇ ਦਾ ਕਹਿਣਾ ਸੀ ਅਲਬਰਟਾ ਦੇ ਸੀਪੀਪੀ ਵਿੱਚੋਂ ਬਾਹਰ ਹੋਣ ਨਾਲ ਕੈਨੇਡਾ ਭਰ ਦੇ ਪੈਨਸ਼ਨਰ ਨੂੰ ਨੁਕਸਾਨ ਹੋ ਸਕਦਾ ਹੈ।

ਇਸ ਤਰ੍ਹਾਂ ਦੀ ਚਿੰਤਾ ਖੁਦ ਫ੍ਰੀਲੈਂਡ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਜਤਾ ਚੁੱਕੇ ਹਨ ਪਰ ਅਲਬਰਟਾ ਆਪਣੇ ਪਲੈਨ 'ਤੇ ਕਾਇਮ ਹੈ ਅਤੇ ਸ਼ੁੱਕਰਵਾਰ ਦੀ ਮੀਟਿੰਗ ਵਿੱਚ ਆਪਣਾ ਪੱਖ ਰੱਖੇਗਾ।

ਹਾਲ ਹੀ ਵਿੱਚ ਫੈਡਰਲ ਵਿੱਤ ਮੰਤਰੀ ਨੇ ਪ੍ਰੀਮੀਅਰ ਡੈਨੀਅਲ ਸਮਿਥ ਨੂੰ ਲਿਖੇ ਪੱਤਰ ਵਿੱਚ ਸੂਬੇ ਵਲੋਂ ਸੀ.ਪੀ.ਪੀ. ਵਿੱਚੋਂ ਨਿਕਲਣ ਲਈ ਲਗਾਏ ਗਏ ਹਿਸਾਬ-ਕਿਤਾਬ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ।

ਉਨ੍ਹਾਂ ਦਾ ਕਹਿਣਾ ਸੀ ਕਿ ਸੂਬੇ ਦਾ ਐਗਜ਼ਿਟ ਫਾਰਮੂਲਾ ਸਹੀ ਨਹੀਂ ਕਿਉਂਕਿ ਜੇ ਇਹ ਫਾਰਮੂਲਾ ਅਲਬਰਟਾ ਦੇ ਨਾਲ-ਨਾਲ ਓਨਟੇਰਿਓ ਅਤੇ ਬ੍ਰਿਟਿਸ਼ ਕੋਲੰਬੀਆ ਵੀ ਲਾਗੂ ਕਰਦੇ ਹਨ ਤਾਂ ਸੀ. ਪੀ. ਪੀ. ਵਿੱਚ 128 ਫੀਸਦੀ ਹਿੱਸੇਦਾਰੀ ਤਾਂ ਇਨ੍ਹਾਂ ਤਿੰਨ ਸੂਬਿਆਂ ਦੀ ਹੀ ਹੋਵੇਗੀ।

ਹੁਣ ਦੇਖਣਾ ਇਹ ਹੋਵੇਗਾ ਕਿ ਹੋਰ ਸੂਬਿਆਂ ਤੋਂ ਅਲਬਰਟਾ ਨੂੰ ਕਿੰਨਾ ਸਾਥ ਮਿਲਦਾ ਹੈ।

ਅਲਬਰਟਾ ਦੇ ਵਿੱਤ ਮੰਤਰੀ ਨੇਟ ਹਾਰਨਰ ਦਾ ਕਹਿਣਾ ਸੀ ਕਿ ਉਹ ਇਸ ਮੀਟਿੰਗ ਵਿੱਚ ਪੈਨਸ਼ਨ ਮੁੱਦੇ ਦੇ ਨਾਲ-ਨਾਲ ਅੰਤਰ-ਸਰਕਾਰੀ ਵਿਵਾਦ ਅਤੇ ਫੈਡਰਲ ਕਾਰਬਨ ਟੈਕਸ 'ਤੇ ਵੀ ਚਰਚਾ ਹੋਣ ਦੀ ਉਮੀਦ ਕਰਦੇ ਹਨ।

ਗੌਰਤਲਬ ਹੈ ਕਿ ਪ੍ਰੀਮੀਅਰ ਡੈਨੀਅਲ ਸਮਿਥ ਨੇ 2025 ਵਿੱਚ ਸੀ. ਪੀ. ਪੀ. ਛੱਡਣ ਬਾਰੇ ਜਨਮਤ ਕਰਵਾਉਣ ਦੀ ਯੋਜਨਾ ਬਣਾਈ ਸੀ ਪਰ ਹੁਣ ਉਹ ਕਹਿੰਦੇ ਹਨ ਕਿ ਉਹ ਇਸ ਨੂੰ ਉਦੋਂ ਤੱਕ ਨਹੀਂ ਕਰਵਾਉਣਗੇ ਜਦੋਂ ਤੱਕ ਫੈਡਰਲ ਸਰਕਾਰ ਜਾਂ ਅਦਾਲਤਾਂ ਇਸ ਗੱਲ 'ਤੇ ਸਪੱਸ਼ਟ ਨੰਬਰ ਨਹੀਂ ਦਿੰਦੀਆਂ ਕਿ ਜੇ ਸੂਬਾ ਸੀ. ਪੀ. ਪੀ. ਛੱਡਦਾ ਹੈ ਤਾਂ ਐਲਬਰਟਾ ਨੂੰ ਕਿੰਨਾ ਹਿੱਸਾ ਮਿਲੇਗਾ।

Latest news

canada-and-china-resume-military-talks-after-more-than-eight-years
Punjabi

ਕੈਨੇਡਾ-ਚੀਨ ਵਿਚਾਲੇ 8 ਸਾਲ ਬਾਅਦ ਮੁੜ ਸ਼ੁਰੂ ਹੋਈ ਫੌਜੀ ਗੱਲਬਾਤ

ਕੈਨੇਡਾ ਅਤੇ ਚੀਨ ਦੇ ਫੌਜੀ ਅਧਿਕਾਰੀਆਂ ਵਿਚਾਲੇ 8 ਸਾਲਾਂ ਤੋਂ ਵੱਧ ਸਮੇਂ ਬਾਅਦ ਪਹਿਲੀ ਵਾਰ ਔਟਵਾ ਵਿਚ ਗੁਪਤ ਰੂਪ ਵਿਚ ਰੱਖਿਆ ਤਾਲਮੇਲ ਵਾਰਤਾ ਹੋਈ ਹੈ। ਚੀਨ ਦੇ ਡਿਫੈਂਸ ਮੰਤਰਾਲਾ ਨੇ ਪੁਸ਼ਟੀ ਕੀਤੀ ਹੈ ਕਿ ਇਹ ਮੀਟਿੰਗ 4 ਸਤੰਬਰ ਨੂੰ ਹੋਈ ਸੀ, ਜਿਸ ਦਾ ਉਦੇਸ਼ ਦੋਵਾਂ ਦੇਸ਼ਾਂ ਦੇ ਫੌਜੀ ਪੱਧਰ 'ਤੇ ਸੰਚਾਰ ਨੂੰ ਬਹਾਲ ਕਰਨਾ ਸੀ।
western-countries-take-major-step-against-israeli-settlements-in-west-bank
Punjabi

ਵੈਸਟ ਬੈਂਕ ਦੀਆਂ ਇਜ਼ਰਾਈਲੀ ਬਸਤੀਆਂ ਖ਼ਿਲਾਫ਼ ਪੱਛਮੀ ਦੇਸ਼ਾਂ ਦਾ ਵੱਡਾ ਕਦਮ

ਕੈਨੇਡਾ, ਫਰਾਂਸ ਅਤੇ ਬ੍ਰਿਟੇਨ ਸਮੇਤ 12 ਤੋਂ ਵੱਧ ਪੱਛਮੀ ਦੇਸ਼ਾਂ ਨੇ ਇਜ਼ਰਾਇਲ ਦੇ ਕਬਜ਼ੇ ਵਾਲੇ ਵੈਸਟ ਬੈਂਕ ਵਿਚ ਗੈਰ-ਕਾਨੂੰਨੀ ਇਜ਼ਰਾਈਲੀ ਬਸਤੀਆਂ ਤੋਂ ਹੋਣ ਵਾਲੇ ਹਰ ਕਿਸਮ ਦੇ ਇੰਪੋਟ 'ਤੇ ਮੁਕੰਮਲ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ।
10-alberta-international-students-facing-deportation-get-support-from-migrant-rights-group
Punjabi

ਐਲਬਰਟਾ ’ਚ 10 ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਹੱਕ ’ਚ ਉੱਠੀ ਆਵਾਜ਼, ਦੇਸ਼ ਨਿਕਾਲੇ ਦੀ ਕਾਰਵਾਈ ’ਤੇ ਸਵਾਲ

ਐਲਬਰਟਾ ਵਿਚ ਦੇਸ਼ ਨਿਕਾਲੇ ਦੀ ਕਾਰਵਾਈ ਦਾ ਸਾਹਮਣਾ ਕਰ ਰਹੇ 10 ਅੰਤਰ ਰਾਸ਼ਟਰੀ ਵਿਦਿਆਰਥੀਆਂ ਦੇ ਹੱਕ ਵਿਚ ਮਜ਼ਦੂਰ ਅਤੇ ਭਾਈਚਾਰਕ ਸਮੂਹ ਦੀ ਇਕ ਸੰਸਥਾ ਨੇ ਆਵਾਜ਼ ਉਠਾਈ ਹੈ। ਪ੍ਰਵਾਸੀਆਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀ ਸੰਸਥਾ Migrant Rights Network ਨੇ ਦੋਸ਼ ਲਾਇਆ ਹੈ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਕੈਲਗਰੀ ਵਿੱਚ ਪੋਰਟੇਜ ਕਾਲਜ ਦੇ 1500 ਗ੍ਰੈਜੂਏਟਾਂ ਨਾਲ ਰੋਸ ਪ੍ਰਦਰਸ਼ਨ ਕਰਨ ਕਰਕੇ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਹੈ।
lloydminster-hit-and-run-claims-one-life
Punjabi

ਲੋਇਡਮਿੰਸਟਰ ਵਿੱਚ ਹਿੱਟ-ਐਂਡ-ਰਨ ਘਟਨਾ ਦੌਰਾਨ ਇੱਕ ਵਿਅਕਤੀ ਦੀ ਹੋਈ ਮੌਤ

ਐਲਬਰਟਾ ਅਤੇ ਸਸਕੈਚਵਨ ਦੀ ਸਰਹੱਦ 'ਤੇ ਸਥਿਤ ਲੋਇਡਮਿੰਸਟਰ ਵਿੱਚ ਸੋਮਵਾਰ ਸਵੇਰੇ ਵਾਪਰੀ ਇੱਕ ਹਿੱਟ-ਐਂਡ-ਰਨ ਘਟਨਾ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਲੋਇਡਮਿੰਸਟਰ ਆਰ.ਸੀ.ਐਮ.ਪੀ. ਨੂੰ ਸਵੇਰੇ ਲਗਭਗ 6:30 ਵਜੇ ਸੂਚਨਾ ਮਿਲੀ ਸੀ ਕਿ ਹਾਈਵੇਅ 16 ਨੇੜੇ 49 ਐਵੇਨਿਊ 'ਤੇ ਇੱਕ ਜ਼ਖ਼ਮੀ ਵਿਅਕਤੀ ਸੜਕ 'ਤੇ ਬੇਹੋਸ਼ ਪਿਆ ਹੈ।
three-separate-shootings-reported-across-b-c-during-long-weekend-two-injured
Punjabi

ਬੀ.ਸੀ. ’ਚ ਲੌਂਗ ਵੀਕਐਂਡ ਦੌਰਾਨ ਤਿੰਨ ਵੱਖ-ਵੱਖ ਸ਼ੂਟਿੰਗਾਂ, 2 ਜ਼ਖਮੀ

ਬੀ.ਸੀ. ਵਿਚ ਲੌਂਗ ਵੀਕਐਂਡ ਦੌਰਾਨ ਐਬਟਸਫੋਰਡ, ਡੈਲਟਾ ਅਤੇ ਵੈਨਕੂਵਰ ਵਿਚ ਤਿੰਨ ਵੱਖ-ਵੱਖ ਸ਼ੂਟਿੰਗ ਦੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਵਿਚ 2 ਲੋਕ ਜ਼ਖਮੀ ਹੋ ਗਏ। ਪਹਿਲੀ ਘਟਨਾ ਸ਼ਨੀਵਾਰ ਰਾਤ ਲਗਭਗ 11 ਵਜੇ ਐਬਟਸਫੋਰਡ ਦੇ ਮੈਕੈਲਮ ਰੋਡ ਦੇ 2500 ਬਲਾਕ ਵਿਚ ਵਾਪਰੀ, ਜਿੱਥੇ ਕਾਲੇ ਰੰਗ ਦੀ ਐਸ.ਯੂ.ਵੀ. ਵਿਚ ਸਵਾਰ ਹਮਲਾਵਰਾਂ ਵਲੋਂ ਇੱਕ ਚਲਦੀ ਕਾਰ 'ਤੇ ਗੋਲੀਆਂ ਚਲਾਈਆਂ ਗਈਆਂ, ਹਾਲਾਂਕਿ, ਇਸ ਹਮਲੇ ਵਿਚ ਕੋਈ ਜ਼ਖਮੀ ਨਹੀਂ ਹੋਇਆ ਅਤੇ ਘਟਨਾ ਸਥਾਨ ਤੋਂ ਕਰੀਬ 5 ਕਿਲੋਮੀਟਰ ਦੂਰ ਇਹ ਐਸ.ਯੂ.ਵੀ. ਅੱਗ ਦੀਆਂ ਲਪਟਾਂ ਵਿਚ ਘਿਰੀ ਮਿਲੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link