14.05C Vancouver
ADS

Apr 15, 2024 1:05 PM - The Canadian Press

ਕੈਨੇਡੀਅਨਾਂ ਦੇ ਬੈਂਕਾਂ ’ਚ ਅੱਜ ਤੋਂ ਕੈਨੇਡਾ ਕਾਰਬਨ ਰੇਟ 2024 ਦੀ ਪਹਿਲੀ ਕਿਸ਼ਤ ਕੀਤੀ ਜਾਵੇਗੀ ਟਰਾਂਸਫਰ

Share On
first-2024-canada-carbon-rebates-will-be-deposited-today-for-some-canadians
Canadians living in Alberta, Saskatchewan, Manitoba, Ontario, and all four Atlantic provinces will receive the first of four instalments today if they filed their 2023 taxes by March 15.

ਕੈਨੇਡੀਅਨਾਂ ਦੇ ਬੈਂਕ ਅਕਾਉਂਟ ਵਿਚ ਅੱਜ ਤੋਂ ਕੈਨੇਡਾ ਕਾਰਬਨ ਰੇਟ 2024 ਦੀ ਪਹਿਲੀ ਕਿਸ਼ਤ ਟਰਾਂਸਫਰ ਕੀਤੀ ਜਾ ਰਹੀ ਹੈ।

ਅਲਬਰਟਾ, ਸਸਕੈਚਵਨ, ਮੈਨੀਟੋਬਾ, ਓਨਟਾਰੀਓ ਅਤੇ ਅਟਲਾਂਟਿਕ ਕੈਨੇਡਾ ਵਿਚ ਰਹਿਣ ਵਾਲੇ ਜਿਨ੍ਹਾਂ ਲੋਕਾਂ ਨੇ 15 ਮਾਰਚ ਤੱਕ 2023 ਦੀ ਰਿਟਰਨ ਫਾਈਲ ਕੀਤੀ ਹੈ ਉਨ੍ਹਾਂ ਨੂੰ ਪਹਿਲੀ ਕਿਸ਼ਤ ਅੱਜ ਮਿਲ ਰਹੀ ਹੈ, ਜਿਨ੍ਹਾਂ ਨੇ 15 ਮਾਰਚ ਤੋਂ ਆਪਣਾ ਟੈਕਸ ਫਾਈਲ ਕੀਤਾ ਹੈ ਉਨ੍ਹਾਂ ਨੂੰ ਆਪਣੀ ਪਹਿਲੀ ਕਿਸ਼ਤ 15 ਮਈ ਨੂੰ ਮਿਲੇਗੀ, ਜੋ ਲੋਕ ਅੱਜ ਤੋਂ ਬਾਅਦ ਟੈਕਸ ਫਾਈਲ ਕਰਨ ਵਾਲੇ ਹਨ ਉਨ੍ਹਾਂ ਨੂੰ ਕਾਰਬਨ ਰੇਟ ਲਈ ਜੂਨ ਜਾਂ ਜੁਲਾਈ ਤੱਕ ਇੰਤਜ਼ਾਰ ਕਰਨਾ ਹੋਵੇਗਾ। ਉਥੇ ਹੀ ਬੀ. ਸੀ. ਦਾ ਖੁਦ ਦਾ ਕਲਾਈਮੇਟ ਐਕਸ਼ਨ ਟੈਕਸ ਕ੍ਰੈਡਿਟ ਪ੍ਰੋਗਰਾਮ ਹੈ, ਜਿਨ੍ਹਾਂ ਨੂੰ ਜੁਲਾਈ ਤੋਂ ਵਧੀ ਹੋਈ ਪੇਮੈਂਟ ਮਿਲੇਗੀ।

ਕਾਰਬਨ ਰੇਟ ਪਰਿਵਾਰ ਦੇ ਸਾਈਜ਼ ਦੇ ਹਿਸਾਬ ਨਾਲ ਦਿੱਤੀ ਜਾਂਦੀ ਹੈ। ਅਲਬਰਟਾ ਦੇ ਇਸ ਪੇਮੈਂਟਸ ਲਈ ਯੋਗ 4 ਮੈਂਬਰ ਵਾਲੇ ਪਰਿਵਾਰਾਂ ਨੂੰ ਪਹਿਲੀ ਕਿਸ਼ਤ ਵਿਚ $450 ਮਿਲਣਗੇ ਅਤੇ ਇਸ ਸਾਲ ਕੁੱਲ 4 ਕਿਸ਼ਤਾਂ ਵਿਚ ਇਹ ਰਕਮ $1800 ਮਿਲੇਗੀ।

ਸੰਸਦੀ ਬਜਟ ਦਫਤਰ ਦਾ ਕਹਿਣਾ ਹੈ ਲਗਭਗ 80 ਫੀਸਦੀ ਕੈਨੇਡੀਅਨ ਰਿਬੇਟ ਵਿਚ ਉਸ ਤੋਂ ਵੱਧ ਰਕਮ ਵਾਪਸ ਪ੍ਰਾਪਤ ਕਰ ਰਹੇ ਹਨ ਜਿਨ੍ਹਾਂ ਉਹ ਕਾਰਬਨ ਟੈਕਸ ਵਿਚ ਭੁਗਤਾਨ ਕਰਦੇ ਹਨ। ਹਾਲਾਂਕਿ, ਆਰਥਿਕ ਪ੍ਰਭਾਵ ਕਾਰਨ ਸਮੇਂ ਦੇ ਨਾਲ ਕੁਝ ਕੈਨੇਡੀਅਨਾਂ ਲਈ ਇਹ ਲਾਭ ਨਾਮਾਤਰ ਸਾਬਤ ਹੋ ਸਕਦਾ ਹੈ।

Latest news

modi-iranian-president-pezeshkian-discuss-west-asia-situation-in-phone-call
Punjabi

ਪ੍ਰਧਾਨ ਮੰਤਰੀ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਨਾਲ ਪੱਛਮੀ ਏਸ਼ੀਆ ਦੀ ਸਥਿਤੀ 'ਤੇ ਕੀਤੀ ਗੱਲਬਾਤ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ। ਦੋਵਾਂ ਆਗੂਆਂ ਨੇ ਪੱਛਮੀ ਏਸ਼ੀਆ ਦੀ ਤਾਜ਼ਾ ਸਥਿਤੀ ਅਤੇ ਅੱਗੇ ਦੇ ਰਸਤੇ ਬਾਰੇ ਚਰਚਾ ਕੀਤੀ।
alberta-to-unveil-next-phase-of-proposed-west-coast-oil-pipeline-on-july-2
Punjabi

ਐਲਬਰਟਾ ਸਰਕਾਰ ਵੈਸਟ ਕੋਸਟ ਲਈ ਨਵੀਂ ਤੇਲ ਪਾਈਪਲਾਈਨ ਯੋਜਨਾ ਦੇ ਅਗਲੇ ਪੜਾਅ ਦਾ 2 ਜੁਲਾਈ ਨੂੰ ਕਰੇਗੀ ਐਲਾਨ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਕੈਨੇਡਾ ਦੇ ਵੈਸਟ ਕੋਸਟ ਤੱਕ ਇੱਕ ਨਵੀਂ ਤੇਲ ਪਾਈਪਲਾਈਨ ਵਿਛਾਉਣ ਦੀ ਯੋਜਨਾ ਦੇ ਅਗਲੇ ਪੜਾਅ ਬਾਰੇ ਵੀਰਵਾਰ ਨੂੰ ਐਲਾਨ ਕਰਨ ਜਾ ਰਹੇ ਹਨ।ਪਿਛਲੇ ਸਾਲ ਐਲਬਰਟਾ ਅਤੇ ਫੈਡਰਲ ਸਰਕਾਰ ਵਿਚਕਾਰ ਹੋਏ Energy MOU ਤਹਿਤ, ਸੂਬਾ ਸਰਕਾਰ ਕੋਲ ਮੇਜਰ ਪ੍ਰੋਜੈਕਟਸ ਆਫਿਸ ਨੂੰ ਆਪਣੀ ਤਜਵੀਜ਼ ਸੌਂਪਣ ਲਈ 1 ਜੁਲਾਈ ਤੱਕ ਦਾ ਸਮਾਂ ਸੀ।
immigration-department-says-unclear-guidance-led-to-recall-of-some-citizenship-certificates
Punjabi

ਇਮੀਗ੍ਰੇਸ਼ਨ ਵਿਭਾਗ ਵਲੋਂ ਬਿੱਲ ਸੀ-3 ਤਹਿਤ ਜਾਰੀ ਕੀਤੇ ਗਏ ਨਾਗਰਿਕਤਾ ਸਰਟੀਫਿਕੇਟਸ ਦੀ ਜਾਂਚ ਮੁਕਮੰਲ

ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਨੇ ਬਿੱਲ ਸੀ-3 ਤਹਿਤ ਜਾਰੀ ਕੀਤੇ ਗਏ ਨਾਗਰਿਕਤਾ ਸਰਟੀਫਿਕੇਟਸ ਦੀ ਜਾਂਚ ਦਾ ਕੰਮ ਪੂਰਾ ਕਰ ਲਿਆ ਹੈ। ਇਹ ਉਨ੍ਹਾਂ ਲੋਕਾਂ ਲਈ ਰਾਹਤ ਦੀ ਖ਼ਬਰ ਹੈ ਜੋ ਕੈਨੇਡਾ ਵਿਚ ਸਨ ਅਤੇ ਇਸ ਜਾਂਚ ਦੇ ਚੱਲਦੇ ਉਨ੍ਹਾਂ ਦੇ ਪਾਸਪੋਰਟ ਵੀ ਰੁਕ ਗਏ ਸਨ।
carney-to-attend-nato-summit-in-turkey-then-visit-saudi-arabia-for-trade-talks
Punjabi

ਪੀ.ਐਮ.ਕਾਰਨੀ ਅਗਲੇ ਹਫ਼ਤੇ ਤੁਰਕੀ ਵਿਚ ਹੋਣ ਵਾਲੇ ਨੈਟੋ ਸੰਮੇਲਨ ਵਿਚ ਲੈਣਗੇ ਹਿੱਸਾ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅਗਲੇ ਹਫ਼ਤੇ ਤੁਰਕੀ ਵਿਚ ਹੋਣ ਵਾਲੇ ਨੈਟੋ ਸੰਮੇਲਨ ਵਿਚ ਹਿੱਸਾ ਲੈਣਗੇ, ਜਿਸ ਤੋਂ ਬਾਅਦ ਉਹ ਸਾਊਦੀ ਅਰਬ ਦੇ ਦੌਰੇ 'ਤੇ ਵੀ ਰਵਾਨਾ ਹੋਣਗੇ। ਇਨ੍ਹਾਂ ਦੋਵਾਂ ਦੇਸ਼ਾਂ ਦਾ ਪ੍ਰਧਾਨ ਮੰਤਰੀ ਵਜੋਂ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੋਵੇਗਾ। ਨੈਟੋ ਦੀ ਬੈਠਕ ਤੁਰਕੀ ਦੀ ਰਾਜਧਾਨੀ Ankara ਵਿਚ 7 ਅਤੇ 8 ਜੁਲਾਈ ਨੂੰ ਹੋਣ ਵਾਲੀ ਹੈ।
b-c-premier-invites-petrochina-to-consider-investment-in-lng-canada-phase-2-during-beijing-visit
Punjabi

ਪ੍ਰੀਮੀਅਰ ਈਬੀ ਨੇ ਬੀਜਿੰਗ ਦੌਰੇ ਦੌਰਾਨ ਪੈਟਰੋਚਾਈਨਾ ਨੂੰ LNG ਕੈਨੇਡਾ ਫੇਜ਼ 2 'ਚ ਨਿਵੇਸ਼ ਲਈ ਦਿੱਤਾ ਸੱਦਾ

ਪ੍ਰੀਮੀਅਰ ਡੇਵਿਡ ਈਬੀ ਨੇ ਆਪਣੀ ਪਹਿਲੀ ਚੀਨ ਫੇਰੀ ਦੌਰਾਨ ਬੀਜਿੰਗ ਵਿਚ ਪੈਟਰੋਚਾਈਨਾ ਦੇ ਆਗੂਆਂ ਨਾਲ ਇੱਕ ਉੱਚ-ਪੱਧਰੀ ਮੁਲਾਕਾਤ ਕੀਤੀ ਹੈ ਅਤੇ ਉਨ੍ਹਾਂ ਕੰਪਨੀ ਨੂੰ ਬੀ.ਸੀ. ਵਿਚ ਐਲ.ਐਨ.ਜੀ. ਦੇ ਫੇਜ਼ 2 ਲਈ ਵੀ ਇਨਵੈਸਟਮੈਂਟ ਦਾ ਸੱਦਾ ਦਿੱਤਾ ਹੈ। ਪੈਟਰੋਚਾਈਨਾ ਚੀਨ ਦੀ ਸਭ ਤੋਂ ਵੱਡੀ ਤੇਲ ਅਤੇ ਗੈਸ ਪ੍ਰੋਡਿਊਸਰ ਅਤੇ ਸਪਲਾਇਰ ਹੈ, ਜਿਸ ਦਾ ਬ੍ਰਿਟਿਸ਼ ਕੋਲੰਬੀਆ ਵਿਚ ਕਿਟੀਮੈਟ ਵਿਖੇ ਐਲ.ਐਨ.ਜੀ. ਕੈਨੇਡਾ ਦੇ ਫੇਜ਼ 1 ਵਿਚ ਵੀ ਨਿਵੇਸ਼ ਰਿਹਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link