13.3C Vancouver
ADS

Aug 15, 2025 6:51 PM - Connect Newsroom

ਬੀ.ਸੀ. 'ਚ ਇੱਕ ਫਰਸਟ ਨੇਸ਼ਨ ਨੇ ਪੈਨੀਟਰੇਟਿੰਗ ਰਡਾਰ ਜ਼ਰੀਏ 41 ਗ੍ਰੇਵਸ ਮਿਲਣ ਦੀ ਦਿੱਤੀ ਜਾਣਕਾਰੀ

Share On
first-nation-in-b-c-says-41-more-graves-found-by-penetrating-radar-at-school-site
It says the discovery brings the number of suspected graves at the site to 81, after initial findings that were announced in 2023. (Photo - The Canadian Press)

ਬੀ. ਸੀ. ਦੇ ਸ਼ੀਸ਼ਾਲਹ ਫਰਸਟ ਨੇਸ਼ਨ ਨੇ ਸਾਬਕਾ ਰਿਹਾਇਸ਼ੀ ਸਕੂਲ ਨਾਲ ਸਬੰਧਤ ਜਗ੍ਹਾ 'ਤੇ 41 ਹੋਰ ਬਿਨਾਂ ਨਿਸ਼ਾਨ ਕਬਰਾਂ ਮਿਲਣ ਦਾ ਖੁਲਾਸਾ ਕੀਤਾ ਹੈ। ਇਨ੍ਹਾਂ ਦੀ ਖੋਜ ਪੇਨੇਟ੍ਰੇਟਿੰਗ ਰਾਡਾਰ ਦੀ ਮਦਦ ਨਾਲ ਕੀਤੀ ਗਈ ਹੈ। ਸੂਬੇ ਦੇ ਸਨਸ਼ਾਈਨ ਕੋਸਟ 'ਤੇ ਪੈਂਦੇ ਸ਼ੀਸ਼ਾਲਹ ਫਸਟ ਨੇਸ਼ਨ ਨੇ ਕਿਹਾ ਕਿ archeologists ਵਲੋਂ ਕੀਤੀ ਗਈ ਇਸ ਖੋਜ ਨਾਲ ਰਿਹਾਇਸ਼ੀ ਸਕੂਲਾਂ ਨਾਲ ਜੁੜੀਆਂ ਸ਼ੱਕੀ ਕਬਰਾਂ ਦੀ ਗਿਣਤੀ 81 ਹੋ ਗਈ ਹੈ। ਫਸਟ ਨੇਸ਼ਨ ਨੇ ਕਿਹਾ ਕਿ ਖੋਜਕਰਤਾਵਾਂ ਦੀ ਇੱਕ ਟੀਮ ਪਿਛਲੇ 18 ਮਹੀਨਿਆਂ ਤੋਂ ਸੇਂਟ ਆਗਸਟੀਨ ਰੈਜ਼ੀਡੈਂਸ਼ੀਅਲ ਸਕੂਲ ਸਾਈਟ 'ਤੇ ਜਾਂਚ ਕਰ ਰਹੀ ਹੈ ਅਤੇ survivors ਨਾਲ ਗੱਲਬਾਤ ਰਾਹੀਂ ਪਛਾਣੀਆਂ ਗਈਆਂ ਥਾਵਾਂ 'ਤੇ ਵੀ ਖੋਜ ਚੱਲ ਰਹੀ ਹੈ।

ਸ਼ੀਸ਼ਾਲਹ ਫਰਸਟ ਨੇਸ਼ਨ ਨੇ ਇਸ ਤੋਂ ਪਹਿਲਾਂ ਅਪ੍ਰੈਲ 2023 ਵਿਚ ਉਸ ਖੇਤਰ ਵਿਚ 40 ਕਬਰਾਂ ਮਿਲਣ ਦੀ ਘੋਸ਼ਣਾ ਕੀਤੀ ਸੀ। ਚੀਫ਼ ਲੇਨੋਰਾ ਜੋ ਨੇ ਬਿਆਨ ਵਿਚ ਕਿਹਾ ਕਿ ਸਾਡੇ ਲਈ ਲੇਟਸਟ ਖੋਜ ਹੈਰਾਨੀਜਨਕ ਨਹੀਂ ਹੈ ਕਿਉਂਕਿ ਸਾਡੇ ਕੋਲ ਹਮੇਸ਼ਾ ਕਾਫ਼ੀ ਸਬੂਤ ਸਨ।

ਗੌਰਤਲਬ ਹੈ ਕਿ 150 ਸਾਲਾਂ ਤੋਂ ਵੱਧ ਸਮਾਂ ਪਹਿਲਾਂ ਫਰਸਟ ਨੇਸ਼ਨ ਦੇ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਦੂਰ Residential ਸਕੂਲਾਂ ਵਿਚ ਪੜ੍ਹਨ ਲਈ ਲਿਜਾਇਆ ਜਾਂਦਾ ਸੀ। ਇਨ੍ਹਾਂ ਵਿਚ ਬਹੁਤ ਸਾਰੇ ਕਦੇ ਵਾਪਸ ਨਹੀਂ ਆਏ। ਇਸ ਲਈ ਉਨ੍ਹਾਂ ਦਾ ਪਤਾ ਲਾਉਣ ਲਈ ਸੰਭਾਵਤ ਕਬਰਾਂ ਦੀ ਖੋਜ ਕੀਤੀ ਜਾ ਰਹੀ ਹੈ।

Latest news

langley-rcmp-investigating-serious-crash-one-person-in-critical-condition
Punjabi

ਲੈਂਗਲੀ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ, ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ

ਲੈਂਗਲੀ ਪੁਲਿਸ ਮੁਤਾਬਕ, ਐਲਡਰਗਰੋਵ ਵਿਚ ਬੁੱਧਵਾਰ ਸਵੇਰੇ ਇੱਕ ਗੰਭੀਰ ਸੜਕ ਹਾਦਸਾ ਵਾਪਰਿਆ ਹੈ। ਆਰ.ਸੀ.ਐਮ.ਪੀ. ਅਨੁਸਾਰ, ਸਵੇਰੇ ਕਰੀਬ 8:10 ਵਜੇ ਕ੍ਰੈਸ਼ ਦੀ ਇਹ ਘਟਨਾ ਹਾਈਵੇ 13 'ਤੇ ਹੋਈ। ਸਾਰਜੈਂਟ ਜ਼ਾਈਨਲ ਸ਼ਾਰੂਮ ਨੇ ਦੱਸਿਆ ਕਿ ਇਸ ਹਾਦਸੇ ਵਿਚ ਇੱਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋਇਆ, ਜਿਸ ਦੀ ਹਾਲਤ ਹਸਪਤਾਲ ਵਿਚ ਬੇਹੱਦ ਨਾਜ਼ੁਕ ਅਤੇ ਜਾਨਲੇਵਾ ਦੱਸੀ ਜਾ ਰਹੀ ਹੈ।
coquihalla-highway-reopens-after-trailer-fire-sparked-roadside-wildfire
Punjabi

ਕੋਕੀਹਾਲਾ ਹਾਈਵੇਅ ਜੰਗਲੀ ਅੱਗ ਮਗਰੋਂ ਕਈ ਘੰਟੇ ਬੰਦ ਰਹਿਣ ਮਗਰੋਂ ਮੁੜ ਖੁੱਲ੍ਹਾ

ਬੀ.ਸੀ. ਦੇ ਲੋਅਰ ਮੇਨਲੈਂਡ ਨੂੰ ਇੰਟੀਰੀਅਰ ਨਾਲ ਜੋੜਨ ਵਾਲਾ ਕੋਕੀਹਾਲਾ ਹਾਈਵੇਅ ਕਈ ਘੰਟੇ ਬੰਦ ਰਹਿਣ ਮਗਰੋਂ ਮੰਗਲਵਾਰ ਸ਼ਾਮ ਟ੍ਰੈਫਿਕ ਲਈ ਮੁੜ ਖੁੱਲ੍ਹਾ ਹੈ। ਹੋਪ ਅਤੇ ਮੈਰਿਟ ਵਿਚਕਾਰ ਇਹ ਹਾਈਵੇਅ ਸੋਮਵਾਰ ਰਾਤ ਇੱਕ ਸੈਮੀ-ਟ੍ਰੇਲਰ ਨੂੰ ਅੱਗ ਲੱਗਣ ਕਾਰਨ ਲਗਭਗ ਪੂਰਾ ਦਿਨ ਬੰਦ ਰਿਹਾ ਸੀ ਅਤੇ ਸੜਕ 'ਤੇ ਫੈਲੇ ਜ਼ਹਿਰੀਲੇ ਪਦਾਰਥ ਨੂੰ ਹਟਾਉਣ ਲਈ ਇਹ ਦੂਜੇ ਦਿਨ ਵੀ ਪ੍ਰਭਾਵਿਤ ਰਿਹਾ।
faa-reports-near-miss-between-air-canada-and-republic-airways-flights-at-jfk
Punjabi

ਏਅਰ ਕੈਨੇਡਾ ਅਤੇ ਅਮੈਰੀਕਨ ਏਅਰਲਾਈਨਜ਼ ਦੇ ਜਹਾਜ਼ ਵਿਚਕਾਰ ਕਰੀਬੀ ਟੱਕਰ ਤੋਂ ਬਚਾਅ

ਏਅਰ ਕੈਨੇਡਾ ਅਤੇ ਅਮੈਰੀਕਨ ਏਅਰਲਾਈਨਜ਼ ਦੇ ਜਹਾਜ਼ ਵਿਚਕਾਰ ਸੋਮਵਾਰ ਦੁਪਹਿਰ ਨਿਊਯਾਰਕ ਦੇ ਜੌਨ ਐੱਫ. ਕੈਨੇਡੀ ਇੰਟਰਨੈਸ਼ਨਲ ਏਅਰਪੋਰਟ 'ਤੇ ਵੱਡਾ ਹਾਦਸਾ ਹੋਣੋਂ ਵਾਲ-ਵਾਲ ਬਚਿਆ ਹੈ। ਅਮਰੀਕੀ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਮੁਤਾਬਕ, ਏਅਰ ਕੈਨੇਡਾ ਦਾ ਇੱਕ ਜਹਾਜ਼ ਅਤੇ ਰਿਪਬਲਿਕ ਏਅਰਵੇਜ਼ ਦੀ ਇੱਕ ਉਡਾਣ ਆਪਸ ਵਿਚ ਟਕਰਾਉਣ ਦੇ ਬਿਲਕੁਲ ਕਰੀਬ ਪਹੁੰਚ ਗਏ ਸਨ।
surrey-police-investigate-overnight-shooting-at-residence-possible-extortion-link
Punjabi

ਸਰੀ ਵਿੱਚ ਰਿਹਾਇਸ਼ੀ ਘਰ 'ਤੇ ਅੱਧੀ ਰਾਤ ਹੋਈ ਗੋਲੀਬਾਰੀ, ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ

ਸਰੀ ਵਿਚ ਕਿੰਗ ਜਾਰਜ ਬੁਲੇਵਾਰਡ ਅਤੇ 88 ਐਵੇਨਿਊ ਨੇੜੇ ਇੱਕ ਘਰ 'ਤੇ ਸ਼ੂਟਿੰਗ ਦੀ ਵਾਰਦਾਤ ਹੋਈ ਹੈ। ਪੁਲਿਸ ਨੇ ਇਸ ਦੇ ਐਕਸਟੋਸ਼ਨ ਨਾਲ ਸਬੰਧਤ ਹੋਣ ਦਾ ਖ਼ਦਸ਼ਾ ਜਤਾਇਆ ਹੈ।
new-trial-ordered-in-alberta-homicide-case-after-appeal-court-overturns-murder-conviction
Punjabi

ਐਲਬਰਟਾ 'ਚ ਕਤਲ ਦੇ ਦੋਸ਼ੀ ਦੀ ਸਜ਼ਾ ਉਲਟਾਉਣ ਦੀ ਤਿਆਰੀ 'ਚ ਅਪੀਲ ਅਦਾਲਤ

ਐਲਬਰਟਾ ਵਿਚ ਆਪਣੀ ਪਾਰਟਨਰ ਦਾ ਕਤਲ ਕਰਨ ਵਾਲੇ ਵਿਅਕਤੀ ਦੀ ਉਮਰ ਕੈਦ ਦੀ ਸਜ਼ਾ ਨੂੰ ਬਦਲਣ ਲਈ ਸੂਬੇ ਦੀ ਅਪੀਲ ਅਦਾਲਤ ਨੇ ਇਸ ਦਾ ਟ੍ਰਾਇਲ ਮੁੜ ਸ਼ੁਰੂ ਕਰਾਉਣ ਦਾ ਹੁਕਮ ਦਿੱਤਾ ਹੈ। ਰਿਆਨ ਐਪਲਗਾਰਥ ਨੇ 2020 ਵਿਚ ਆਪਣੀ 26 ਸਾਲਾ ਕਾਮਨ-ਲਾਅ ਪਾਰਟਨਰ ਚੈਂਟੇਲ ਫਾਇਰਿੰਗਸਟੋਨੀ ਦਾ ਕਤਲ ਕਰ ਦਿੱਤਾ ਸੀ ਅਤੇ ਉਸ ਨੂੰ 2023 ਵਿਚ ਸੈਕਿੰਡ ਡਿਗਰੀ ਮਰਡਰ ਦਾ ਦੋਸ਼ੀ ਠਹਿਰਾਇਆ ਗਿਆ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link