Aug 14, 2024 6:52 PM - The Canadian Press

ਬੀ.ਸੀ. ਵਿਚ ਪੁਲਿਸ ਵਲੋਂ ਇਕ ਡਰੱਗ ਲੈਬ ਦਾ ਪਰਦਾਫਾਸ਼ ਕੀਤਾ ਗਿਆ ਹੈ ਜਿਸ ਵਿਚ ਬਲਬਿੰਦਰ ਜੌਹਲ ਸਮੇਤ 5 ਵਿਅਕਤੀਆਂ ’ਤੇ ਕਈ ਦੋਸ਼ ਲਗਾਏ ਗਏ ਹਨ।
ਆਰ.ਸੀ.ਐੱਮ.ਪੀ. ਅਨੁਸਾਰ 17 ਅਗਸਤ, 2022 ਨੂੰ ਗੁਪਤ ਪ੍ਰਯੋਗਸ਼ਾਲਾ ਲਾਗੂ ਕਰਨ ਅਤੇ ਜਵਾਬੀ ਟੀਮ ਨੇੇ ਆਰ.ਸੀ.ਐੱਮ.ਪੀ. ਦੀਆਂ ਹੋਰ ਯੂਨਿਟਾਂ ਦੀ ਸਹਾਇਤਾ ਨਾਲ ਮੈਪਲ ਰਿਜ ਅਤੇ ਕੋਕੁਇਟਲਮ ਸ਼ਹਿਰਾਂ ਵਿੱਚ ਸਥਿਤ 4 ਜਾਇਦਾਦਾਂ ਲਈ ਤਲਾਸ਼ੀ ਵਾਰੰਟ ਲਾਗੂ ਕੀਤੇ ਸਨ ਜਿਸ ਦੇ ਨਤੀਜੇ ਵਜੋਂ ਇੱਕ ਵੱਡੀ ਆਧੁਨਿਕ ਸਿੰਥੈਟਿਕ ਡਰੱਗ ਲੈਬ ਦਾ ਪਤਾ ਲਗਾ ਕੇ ਉਸ ਨੂੰ ਖਤਮ ਕੀਤਾ ਕਰ ਦਿੱਤਾ ਗਿਆ।
ਇਸ ਓਪਰੇਸ਼ਨ ਦੌਰਾਨ ਪੁਲਿਸ ਨੇ ਲਗਭਗ 49 ਕਿਲੋਗ੍ਰਾਮ ਐੱਮ.ਡੀ.ਐੱਮ.ਏ. ਵੀ ਜ਼ਬਤ ਕੀਤਾ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਪੁਲਿਸ ਨੇ 5 ਲੋਕਾਂ ਨੂੰ ਮੌਕੇ ’ਤੇ ਹੀ ਗ੍ਰਿਫਤਾਰ ਕਰ ਲਿਆ ਹੈ ਜਿਨ੍ਹਾਂ ਵਿਰੁੱਧ ਹਾਲ ਹੀ ਵਿਚ ਦੋਸ਼ਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਇਸ ਕਾਰਵਾਈ ਦੌਰਾਨ ਇਕ ਮਰਸਡੀਜ਼-ਬੈਂਜ਼ ਜੀ-ਕਲਾਸ ਐੱਸ.ਯੂ.ਵੀ., ਇਕ ਟੇਸਲਾ ਅਤੇ 51,000 ਡਾਲਰ ਤੋਂ ਵੱਧ ਦੀ ਨਕਦੀ ਵੀ ਜ਼ਬਤ ਕੀਤੀ ਗਈ।




