Jun 27, 2024 6:21 PM - The Canadian Press

ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ’ਤੇ ਫੂਡ ਸਰਵਿਸ ਦੇਣ ਵਾਲੇ ਵਰਕਰਜ਼ ਦੀ ਯੂਨੀਅਨ ਨੇ ਜਾਣਕਾਰੀ ਦਿੱਤੀ ਕਿ ਇਸ ਦੇ 200 ਤੋਂ ਵੱਧ ਕਾਮਿਆਂ ਨੇ ਤਨਖਾਹ ਵਧਾਉਣ ਦੀ ਮੰਗ ਲਈ ਸਟਰਾਈਕ ਦਾ ਫੈਸਲਾ ਲਿਆ ਹੈ।
ਸਥਾਨਕ ਯੂਨਾਈਟੇਡ ਮੁਤਾਬਕ ਇਨ੍ਹਾਂ ਕਾਮਿਆਂ ਨੂੰ ਐੱਸ.ਐੱਸ.ਪੀ. ਅਮਰੀਕਾ ਵਲੋਂ ਰੱਖਿਆ ਗਿਆ ਹੈ ਜੋ ਏਅਰਪੋਰਟ ’ਤੇ ਖਾਣੇ ਦਾ ਪ੍ਰਬੰਧ ਕਰਦੇ ਹਨ। ਤੜਕੇ ਤਕਰੀਬਨ 4.30 ਵਜੇ ਭੋਜਨ ਸੇਵਾਦਾਰ, ਖਾਣਾ ਦੇਣ ਵਾਲੇ, ਕੁੱਕ, ਬਰਤਨ ਸਾਫ ਕਰਨ ਵਾਲੇ ਅਤੇ ਹੋਰ ਕਾਮਿਆਂ ਨੇ ਇਕ ਦਿਨ ਦੀ ਸਟਰਾਈਕ ਦਾ ਫੈਸਲਾ ਲਿਆ। ਕੈਨੇਡਾ ਡੇਅ ਦੇ ਲੌਂਗ ਵੀਕਐਂਡ ਤੋਂ ਪਹਿਲਾਂ ਇਹ ਫੈਸਲਾ ਆਇਆ ਹੈ।
ਉਨ੍ਹਾਂ ਨੇ ਐੱਸ.ਐੱਸ.ਪੀ. ਦੀ ਤਾਜ਼ਾ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਯੂਨਾਈਟਿਡ ਹਿਅਰ ਲੋਕਲ 40 ਮੁਤਾਬਕ ਏਅਰਪੋਰਟ ਦੇ ਰਿਆਇਤੀ ਕਾਮੇ ਸਭ ਤੋਂ ਘੱਟ ਤਨਖਾਹ ਪ੍ਰਾਪਤ ਕਰਦੇ ਹਨ ਅਤੇ ਇਨ੍ਹਾਂ ਵਿਚ ਵਧੇਰੇ ਪ੍ਰਵਾਸੀ ਔਰਤਾਂ ਹਨ।
ਪਰਿਵਾਰਾਂ ਲਈ ਲਿਵਿੰਗ ਵੇਜ ਬੀ.ਸੀ ਵਲੋਂ ਨਿਸ਼ਚਿਤ ਕੀਤੇ $25.68 ਪ੍ਰਤੀ ਘੰਟੇ ਦੀ ਤਨਖਾਹ ਤੋਂ ਬਹੁਤ ਘੱਟ ਇਨ੍ਹਾਂ ਸਟਾਫ ਮੈਂਬਰਾਂ ਨੂੰ ਮਿਲਦਾ ਹੈ। ਯੂਨੀਅਨ ਮੁਤਾਬਕ ਇਸ ਸਟਾਫ ਨੂੰ ਔਸਤਨ $7.41 ਪ੍ਰਤੀ ਘੰਟੇ ਨਾਲ ਮਿਲਦੇ ਹਨ।




