Jun 25, 2024 7:31 PM - The Canadian Press

ਬੀ. ਸੀ. ਦੇ ਸਾਬਕਾ ਪ੍ਰੀਮੀਅਰ ਜੌਨ ਹੌਰਗਨ ਤੀਜੀ ਵਾਰ ਕੈਂਸਰ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੂੰ ਥਾਈਈਰਡ ਕੈਂਸਰ ਹੈ। ਹੌਰਗਨ ਜਰਮਨੀ ਵਿਚ ਕੈਨੇਡਾ ਦੇ ਅੰਬੈਸਡਰ ਵਜੋਂ ਡਿਊਟੀ ਨਿਭਾਅ ਰਹੇ ਸਨ, ਜਿੱਥੋਂ ਉਨ੍ਹਾਂ ਨੇ ਇਲਾਜ ਲਈ ਛੁੱਟੀ ਲੈ ਲਈ ਹੈ।
ਬੀ.ਸੀ. ਸਿਹਤ ਮੰਤਰੀ ਐਡਰੀਅਨ ਡਿਕਸ ਨੇ ਉਨ੍ਹਾਂ ਦੇ ਜਲਦੀ ਠੀਕ ਹੋਣ ਲਈ ਦੁਆਵਾਂ ਦਿੰਦੇ ਹੋਏ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਉਹ 1987 ਤੋਂ ਹੌਰਗਨ ਦੇ ਦੋਸਤ ਹਨ।
ਗੌਰਤਲਬ ਹੈ ਕਿ ਹੌਰਗਨ ਨੇ ਗਲੇ ਦੇ ਕੈਂਸਰ ਲਈ 2021 ਵਿਚ ਰੇਡੀਏਸ਼ਨ ਇਲਾਜ ਲਈ 35 ਸੈਸ਼ਨ ਲਏ ਸਨ। ਜਦ ਉਹ 40ਵੇਂ ਸਾਲ ਵਿਚ ਸਨ ਤਦ ਉਨ੍ਹਾਂ ਨੂੰ ਬਲੈਡਰ ਕੈਂਸਰ ਹੋ ਗਿਆ ਸੀ। ਉਨ੍ਹਾਂ ਨੇ 2017 ਦੀਆਂ ਚੋਣਾਂ ਜਿੱਤ ਕੇ ਸੂਬੇ ਦੇ ਪ੍ਰੀਮੀਅਰ ਵਜੋਂ ਸੇਵਾ ਨਿਭਾਈ ਪਰ 2022 ਵਿਚ ਕੈਂਸਰ ਦੇ ਇਲਾਜ ਕਾਰਨ ਉਨ੍ਹਾਂ ਨੇ ਛੁੱਟੀ ਲੈ ਲਈ ਸੀ।




