Feb 8, 2022 11:14 PM - The Canadian Press

ਵੈਨਕੂਵਰ ਵਾਈਟਕੈਪਸ ਅਤੇ ਕੈਨੇਡਾ ਸੌਕਰ ਦੀਆਂ ਮਹਿਲਾ ਟੀਮਾਂ ਨਾਲ ਕੋਚਿੰਗ ਕਰਦੇ ਰਹੇ ਇੱਕ ਵਿਅਕਤੀ ਨੇ 4 ਜਿਨਸੀ ਅਪਰਾਧਾਂ ਸੰਬੰਧੀ ਦੋਸ਼ਾਂ ਨੂੰ ਕਬੂਲ ਕਰ ਲਿਆ ਹੈ।
ਦੋਸ਼ ਕਬੂਲਣ ਵਾਲੇ ਸਾਬਕਾ ਕੋਚ ਦਾ ਨਾਮ ਬੌਬ ਬਿਰਾਰਡਾ ਹੈ।
ਉਸ ਨੇ ਜਿਨਸੀ ਹਮਲੇ ਦੇ 3 ਦੋਸ਼ ਕਬੂਲੇ ਹਨ ਅਤੇ ਸੈਕਸ਼ੂਅਲ ਟਚਿੰਗ ਦਾ ਇੱਕ ਦੋਸ਼ ਕਬੂਲ ਕੀਤਾ ਹੈ।
ਨੌਰਥ ਵੈਨਕੂਵਰ 'ਚ ਬੀ.ਸੀ. ਪ੍ਰੋਵਿੰਸ਼ੀਅਲ ਕੋਰਟ 'ਚ ਬੌਬ ਬਿਰਾਰਡਾ ਇੱਕ ਵੀਡੀਓ ਅਪੀਅਰੈਂਸ ਆਸਰੇ ਹਾਜਰ ਰਹੇ।
ਯਾਦ ਰਹੇ ਬੌਬ ਬਿਰਾਰਡਾ 'ਤੇ ਦਿਸੰਬਰ 2020 'ਚ ਸੈਕਸ਼ੂਅਲ ਐਕਸਪਲੌਏਟੇਸ਼ਨ ਦੇ 6 ਦੋਸ਼, ਜਿਨਸੀ ਹਮਲੇ ਦੇ 2 ਦੋਸ਼ ਅਤੇ ਚਾਈਲਡ ਲਿਓਰਿੰਗ ਦਾ ਇੱਕ ਦੋਸ਼ ਲੱਗਿਆ ਸੀ।
ਇਹ ਘਟਨਾਵਾਂ ਨੌਰਥ ਵੈਨਕੂਵਰ, ਬਰਨਬੀ ਅਤੇ ਵੈਸਟ ਵੈਨਕੂਵਰ 'ਚ ਜਨਵਰੀ 1988 ਤੋਂ ਮਾਰਚ 2008 ਵਿਚਾਲੇ ਵਾਪਰੀਆਂ ਦੱਸੀਆਂ ਗਈਆਂ ਸਨ।




