May 27, 2024 4:21 PM - The Canadian Press

ਫੋਰਟ ਨੈਲਸਨ ਤੋਂ ਜੰਗਲੀ ਅੱਗ ਕਾਰਨ ਵਿਸਥਾਪਿਤ ਹੋਏ ਲੋਕਾਂ ਨੂੰ ਅੱਜ ਘਰ ਵਾਪਸੀ ਦੀ ਇਜਾਜ਼ਤ ਮਿਲ ਜਾਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਫੋਰਟ ਨੈਲਸਨ ਨੇੜੇ ਜੰਗਲ ਦੀ ਅੱਗ ਕਾਰਨ ਆਪਣੇ ਘਰਾਂ ਤੋਂ ਭੱਜਣ ਲਈ ਮਜਬੂਰ ਹੋਏ ਹਜ਼ਾਰਾਂ ਲੋਕਾਂ ਨੂੰ ਅੱਜ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਉੱਤਰੀ ਰੌਕੀਜ਼ ਖੇਤਰੀ ਨਗਰਪਾਲਿਕਾ ਵਲੋਂ ਕੱਲ ਜਾਰੀ ਇਕ ਅਪਡੇਟ ਵਿਚ ਕਿਹਾ ਗਿਆ ਸੀ ਕਿ ਪਾਰਕਰ ਝੀਲ ਜੰਗਲੀ ਅੱਗ ਕਾਰਨ ਜਾਰੀ ਕੀਤੇ ਗਏ ਨਿਕਾਸੀ ਦੇ ਹੁਕਮ ਸੋਮਵਾਰ ਸਵੇਰੇ 8 ਵਜੇ ਹਟਾ ਦਿੱਤੇ ਜਾਣਗੇ।
ਉੱਤਰੀ ਰੌਕੀਜ਼ ਖੇਤਰੀ ਨਗਰਪਾਲਿਕਾ ਦੀ ਵੈਬਸਾਈਟ ਵਿਚ ਇਹ ਨਿਦੇਸ਼ ਵੀ ਦਿੱਤੇ ਗਏ ਹਨ ਕਿ ਭਾਵੇਂ ਨਿਕਾਸੀ ਦੇ ਹੁਕਮ ਹਟਾਏ ਜਾ ਰਹੇ ਹਨ ਅਤੇ ਕਮਿਊਨਿਟੀ ਵਿਚ ਵਾਪਸ ਜਾਣਾ ਸੁਰੱਖਿਅਤ ਦੱਸਿਆ ਗਿਆ ਹੈ ਪਰ ਇਲਾਕੇ ’ਚ ਅਜੇ ਵੀ ਅੱਗ ਲੱਗੀ ਹੋਈ ਹੈ ਅਤੇ ਨਿਕਾਸੀ ਚਿਤਾਵਨੀ ਉਦੋਂ ਤਕ ਜਾਰੀ ਰਹੇਗਾ ਜਦ ਤਕ ਖਤਰਾ ਪੂਰੀ ਤਰ੍ਹਾਂ ਖਤਮ ਨਹੀਂ ਹੋ ਜਾਂਦਾ।
ਜ਼ਿਕਰਯੋਗ ਹੈ ਕਿ ਉੱਤਰੀ ਰੌਕੀਜ਼ ਖੇਤਰੀ ਨਗਰਪਾਲਿਕਾ ਅਤੇ ਫੋਰਟ ਨੈਲਸਨ ਫਸਟ ਨੇਸ਼ਨ ਨੇ ਦੋ ਹਫ਼ਤੇ ਪਹਿਲਾਂ ਨਿਕਾਸੀ ਦੇ ਹੁਕਮ ਜਾਰੀ ਕੀਤੇ ਸਨ ਅਤੇ ਇਸ ਨਾਲ ਲਗਭਗ 3,700 ਲੋਕ ਪ੍ਰਭਾਵਿਤ ਹੋਏ ਸਨ। ਅਧਿਕਾਰੀਆਂ ਨੇ ਪਿਛਲੇ ਹਫਤੇ ਪੁਸ਼ਟੀ ਕੀਤੀ ਸੀ ਕਿ ਅੱਗ ਨਾਲ ਚਾਰ ਘਰ ਤਬਾਹ ਹੋ ਗਏ ਹਨ ਅਤੇ ਛੇ ਹੋਰ ਜਾਇਦਾਦਾਂ ਨੂੰ ਨੁਕਸਾਨ ਪਹੁੰਚਿਆ ਹੈ।




