Jul 11, 2024 6:24 PM - The Canadian Press

ਕੇਰੀਮੀਓਸ ਵਿਚ ਕੱਲ੍ਹ ਸਵੇਰੇ ਹਾਈਵੇਅ 3 ’ਤੇ ਇਕ ਭਿਆਨਕ ਹਾਦਸਾ ਹੋਣ ਦੀ ਖ਼ਬਰ ਹੈ ਜਿਸ ਵਿਚ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋਣ ਹੋ ਗਈ। ਕੇਰੀਮੀਓਸ ਆਰ.ਸੀ.ਐੱਮ.ਪੀ. ਦਾ ਕਹਿਣਾ ਹੈ ਕਿ ਇਹ ਹਾਦਸਾ ਸਵੇਰੇ 11 ਵਜੇ ਦੇ ਕਰੀਬ ਵਾਪਰਿਆ ਜਿਸ ਵਿਚ ਹਾਈਵੇਅ 3 ’ਤੇ 2 ਕਾਰਾਂ ਅਤੇ ਇਕ ਟਰੈਕਟਰ ਆਪਸ ਵਿਚ ਟਕਰਾ ਗਏ ਸਨ।
ਸਾਰਜੇਂਟ ਜੇਸਨ ਬੇਦਾ ਨੇ ਪੀੜਿਤ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਡੂੰਘੀ ਸੰਵੇਦਨਾ ਪ੍ਰਗਟ ਕਰਦਿਆਂ ਇਸ ਘਟਨਾ ਨੂੰ ਇਕ ਭਿਆਨਕ ਤ੍ਰਾਸਦੀ ਦੱਸਿਆ। ਇਸ ਹਾਦਸੇ ਕਾਰਨ ਹਾਈਵੇ ਨੂੰ 8 ਘੰਟਿਆਂ ਲਈ ਬੰਦ ਰੱਖਿਆ ਗਿਆ ਸੀ।
ਬੇਦਾ ਨੇ ਅੱਗੇ ਕਿਹਾ ਕਿ ਸਾਲ ਦੇ ਇਸ ਸਮੇਂ ਸੜਕਾਂ ’ਤੇ ਭਾਰੀ ਟ੍ਰੈਫਿਕ ਅਤੇ ਹਾਦਸੇ ਦੇਖਣ ਨੂੰ ਮਿਲਦੇ ਹਨ। ਪੁਲਿਸ ਵਲੋਂ ਲੋਕਾਂ ਨੂੰ ਹੌਲੀ ਚੱਲਣ ਅਤੇ ਆਪਣੇ ਆਸ-ਪਾਸ ਪ੍ਰਤੀ ਚੌਕਸ ਰਹਿਣ ਦੀ ਲਈ ਅਪੀਲ ਕੀਤੀ ਜਾ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਟਰੈਕਟਰ ਵਿਚ ਸਵਾਰ ਯਾਤਰੀਆਂ ਨੂੰ ਕੋਈ ਸੱਟ ਨਹੀਂ ਲੱਗੀ। ਪੁਲਿਸ ਵਲੋਂ ਵਲੋਂ ਮ੍ਰਿਤਕਾਂ ਬਾਰੇ ਹੋਰ ਵੇਰਵੇ ਅਜੇ ਜਾਰੀ ਨਹੀਂ ਕੀਤੇ ਗਏ ਹਨ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।




