Nov 30, 2020 4:51 PM -

ਅੱਜ ਫ਼ੈਡਰਲ ਸਰਕਾਰ ਵੱਲੋਂ 'ਫ਼ਾਲ' ਵਿੱਤੀ ਅਪਡੇਟ ਜਾਰੀ ਕੀਤੀ ਜਾਵੇਗੀ, ਜਿਸ ਨਾਲ ਕੈਨੇਡਾ ਵਾਸੀਆਂ ਨੂੰ ਮੁਲਕ ਦੀ ਵਿੱਤੀ ਸਿਹਤ ਬਾਰੇ ਜਾਣਕਾਰੀ ਮਿਲ ਸਕੇਗੀ।
ਇਸ ਅਪਡੇਟ ਵਿੱਚ ਬਹੁਤ ਸਾਰੇ ਖੇਤਰਾਂ ਲਈ ਸਰਕਾਰ ਵੱਲੋਂ ਨਵੀਂ ਫੰਡੀਂਗ ਮੁਹਈਆ ਕਰਵਾਉਣ ਦੀ ਉਮੀਦ ਕੀਤੀ ਜਾ ਰਹੀ ਹੈ।
ਫ਼ਾਇਨੈਂਸ ਮਿਨਿਸਟਰ ਕ੍ਰਿਸਟੀਆ ਫ਼੍ਰੀਲੈਂਡ ਵੱਲੋਂ ਇਹ ਅਪਡੇਟ ਅੱਜ ਹਾਊਸ ਔਫ਼ ਕਾਮਨਜ਼ ਵਿੱਚ ਸਰ੍ਹੀ ਦੇ ਸਥਾਨਕ ਸਮੇਂ ਮੁਤਾਬਕ ਦੁਪਹਿਰ 1 ਵਜੇ ਸਾਂਝੀ ਕੀਤੀ ਜਾਵੇਗੀ।
ਇਸ ਅਪਡੇਟ ਵਿੱਚ ਕੋਵਿਡ-19 ਦੌਰਾਨ ਸਰਕਾਰ ਵੱਲੋਂ ਕੀਤੇ ਗਏ ਸਾਰੇ ਖਰਚਿਆਂ ਦਾ ਵੇਰਵਾ ਸਾਂਝਾ ਕੀਤੇ ਜਾਣ ਦੀ ਸੰਭਾਵਨਾ ਹੈ।
ਸਾਰਿਆਂ ਦੀਆਂ ਨਿਗਾਹਾਂ ਫ਼ੈਡਰਲ ਸਰਕਾਰ ਦੇ ਵਿੱਤੀ ਘਾਟੇ 'ਤੇ ਰਹੇਗੀ, ਹੋ ਕਿ ਜੁਲਾਈ ਵਿੱਚ ਸਾਂਝੀ ਗਈ 'ਫ਼ਿਸਕਲ ਸਨੈਪਸ਼ੌਟ' ਮੁਤਾਬਕ $343.2 ਬਿਲੀਅਨ ਸੀ।
ਸਕੋਸ਼ੀਆਂ ਬੈਂਕ ਦੀ ਇੱਕ ਰਿਪੋਰਟ ਮੁਤਾਬਕ ਇਹ ਅੰਕੜਾ ਹੁਣ $400 ਬਿਲੀਅਨ ਤੋਂ $450 ਬਿਲੀਅਨ ਹੋ ਸਕਦਾ ਹੈ।
ਅੱਜ ਦੀ ਅਪਡੇਟ ਵਿੱਚ ਇੱਕ ਨੈਸ਼ਨਲ ਚਾਇਲਡ ਕੇਅਰ ਸਿਸਟਮ ਨਾਲ ਸੰਬੰਧਿਤ ਕਿਸੇ ਅਹਿਮ ਫੰਡਿੰਗ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ।
ਸਰਕਾਰ ਉੱਤੇ 'ਟ੍ਰੈਵਲ' ਅਤੇ 'ਰੈਸਟੋਰੈਂਟ' ਖੇਤਰਾਂ ਲਈ ਵੀ ਕਿਸੇ ਕਿਸਮ ਦੀ ਮੱਦਦ ਮੁਹਈਆ ਕਰਵਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ।




