10.31C Vancouver
ADS

Oct 13, 2021 10:28 PM -

ਬੀ.ਸੀ. ਸਰਕਾਰ ਵੱਲੋਂ ਸਬਸਟੈਂਸ ਯੂਜ਼ ਟਰੀਟਮੈਂਟ ਤੇ ਰਿਕਵਰੀ ਕੇਅਰ ਲਈ $132 ਮਿਲੀਅਨ ਦੀ ਫੰਡਿੰਗ ਦਾ ਐਲਾਨ

Share On
funding-strengthens-b-c-s-system-of-substance-use-treatment-recovery-care
The British Columbia government says a $132 million program that adds staff, beds and services across the province seeks to help people who require substance-use treatment and recovery care. (Photo - B.C Goct.)

ਬੀ.ਸੀ. ਸਰਕਾਰ ਦਾ ਕਹਿਣਾ ਹੈ ਕਿ $132 ਮਿਲੀਅਨ ਦੇ ਪ੍ਰੋਗਰਾਮ ਆਸਰੇ ਸਟਾਫ਼ 'ਚ ਵਾਧਾ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਬਿਸਤਰਿਆਂ ਅਤੇ ਸੇਵਾਵਾਂ 'ਚ ਵੀ ਵਾਧਾ ਕੀਤਾ ਗਿਆ ਹੈ।

ਅਜਿਹਾ ਉਨ੍ਹਾਂ ਲੋਕਾਂ ਲਈ ਕੀਤਾ ਗਿਆ ਹੈ ਜੋ ਸਬਸਟੈਂਸ ਯੂਜ਼ ਟਰੀਟਮੈਂਟ ਅਤੇ ਰਿਕਰਵਰੀ ਕੇਅਰ ਆਸਰੇ ਮਦਦ ਹਾਸਿਲ ਕਰ ਰਹੇ ਹਨ।

ਸੂਬੇ ਦੀ ਮੈਂਟਲ ਹੈਲਥ ਅਤੇ ਐਡਿਕਸ਼ਨਸ ਮੰਤਰੀ, ਸ਼ੀਲਾ ਮੈਲਕੌਮਸਨ ਨੇ ਕਿਹਾ ਕਿ ਇਸ ਪ੍ਰੋਗਰਾਮ 'ਚ 65 ਨਵੀਆਂ ਜਾਂ ਇੰਪਰੂਵਡ ਸੇਵਾਵਾਂ ਸ਼ਾਮਿਲ ਹਨ।

ਇਸ ਤੋਂ ਇਲਾਵਾ 130 ਲੋਕਾਂ ਦਾ ਨਵਾਂ ਸਟਾਫ਼ ਅਤੇ 195 ਨਵੇਂ ਸਬਸਟੈਂਸ ਯੂਜ਼ ਟਰੀਟਮੈਂਟ ਬੈੱਡਸ ਸ਼ਾਮਿਲ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਨਵੇਂ ਇਨੀਸ਼ੀਏਟਿਵਸ ਵਿੱਚ ਪ੍ਰਿੰਸ ਜੌਰਜ ਦਾ ਸੋਬਰਿੰਗ ਸੈਂਟਰ, ਬਰਨਬੀ ਹਸਪਤਾਲ 'ਚ ਐਡਿਕਸ਼ਨ ਮੈਡੀਸਿਨ ਟਰੀਟਮੈਂਟ ਟੀਮ ਅਤੇ ਬੀ.ਸੀ. ਦੇ ਇੰਟੀਰੀਅਰ 'ਚ ਕਈ ਲੋਕੇਸ਼ਨਾਂ 'ਤੇ ਵਿਦਡਰੌਲ ਸੇਵਾਵਾਂ ਸ਼ਾਮਿਲ ਹਨ।

ਵੈਨਕੂਵਰ ਕੋਸਟਲ ਹੈਲਥ ਤੋਂ ਚੀਫ਼ ਮੈਡਿਕਲ ਹੈਲਥ ਅਫ਼ਸਰ, ਡਾ. ਪੈਟ੍ਰੀਸ਼ੀਆ ਡੈਲੀ ਦਾ ਕਹਿਣਾ ਹੈ ਕਿ ਇਸ ਵਿੱਤੀ ਮਦਦ ਨਾਲ ਲੋਕਾਂ ਨੂੰ ਸੇਵਾਵਾਂ ਅਤੇ ਕੇਅਰ ਪ੍ਰਦਾਨ ਕਰਨ 'ਚ ਵਧੇਰੇ ਮਦਦ ਹੋ ਸਕੇਗੀ।

Latest news

late-night-shooting-reported-at-surrey-park-no-injuries-police-seek-witnesses
Punjabi

ਸਰੀ ਦੇ ਪਾਰਕ 'ਚ ਦੇਰ ਰਾਤ ਫਾਇਰਿੰਗ, ਪੁਲਿਸ ਨੇ ਗਵਾਹਾਂ ਤੋਂ ਮੰਗੀ ਜਾਣਕਾਰੀ

ਸਰੀ ਵਿਚ ਇੱਕ ਪਾਰਕ ਵਿਚ ਦੇਰ ਰਾਤ ਗੋਲੀਆਂ ਚੱਲਣ ਦੀ ਵਾਰਦਾਤ ਸਾਹਮਣੇ ਆਈ ਹੈ। ਹਾਲਾਂਕਿ ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਜਾਂ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਹ ਘਟਨਾ ਵ੍ਹੈਲੀ ਇਲਾਕੇ ਵਿਚ 127 ਸਟ੍ਰੀਟ ਅਤੇ 92ਐਵੇਨਿਊ ਨੇੜੇ ਰੌਬਰਟਸਨ ਡਰਾਈਵ ਪਾਰਕ ਵਿਖੇ ਅੱਧੀ ਰਾਤ ਨੂੰ 12.10 ਵਜੇ ਵਾਪਰੀ, ਗਵਾਹ ਮੁਤਾਬਕ, ਗੋਲੀ ਚੱਲਦੇ ਹੀ ਪਾਰਕ ਵਿਚ ਮੌਜੂਦ ਲੋਕਾਂ ਦਾ ਇੱਕ ਵੱਡਾ ਇਕੱਠ ਉੱਥੋਂ ਖਿੰਡ ਗਿਆ।
armed-suspect-injured-in-rcmp-officer-involved-shooting-in-cold-lake-alberta
Punjabi

ਨੌਰਦਰਨ ਐਲਬਰਟਾ ਦੇ ਕੋਲਡ ਲੇਕ 'ਚ ਪੁਲਿਸ ਗੋਲੀਬਾਰੀ, ਹਥਿਆਰਬੰਦ ਸ਼ੱਕੀ ਜ਼ਖ਼ਮੀ

ਨੌਰਦਰਨ ਐਲਬਰਟਾ ਵਿੱਚ ਪੈਂਦੇ ਕੋਲਡ ਲੇਕ 'ਚ ਮੰਗਲਵਾਰ ਇੱਕ ਪੁਲਿਸ ਅਧਿਕਾਰੀ ਵੱਲੋਂ ਚਲਾਈ ਗਈ ਗੋਲੀ ਨਾਲ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਹਸਪਤਾਲ ਵਿਚ ਇਲਾਜ ਕਰਵਾ ਰਿਹਾ ਹੈ। ਆਰ.ਸੀ.ਐਮ.ਪੀ. ਅਨੁਸਾਰ ਉਨ੍ਹਾਂ ਨੂੰ ਮੰਗਲਵਾਰ ਸਵੇਰੇ ਲਗਭਗ 9:45 ਵਜੇ 54 ਸਟ੍ਰੀਟ ਦੇ 5600 ਬਲਾਕ ਤੋਂ ਹਥਿਆਰ ਨਾਲ ਸਬੰਧਤ ਘਰੇਲੂ ਹਿੰਸਾ ਦੀ ਸ਼ਿਕਾਇਤ ਬਾਰੇ ਫੋਨ ਆਇਆ ਸੀ।
toronto-sees-three-apartment-fires-in-one-day-two-killed-four-injured
Punjabi

ਟੌਰੌਂਟੋ 'ਚ ਇੱਕੋ ਦਿਨ ਤਿੰਨ ਅਪਾਰਟਮੈਂਟਾਂ 'ਚ ਲੱਗੀ ਅੱਗ, 2 ਦੀ ਮੌਤ, 2 ਬੱਚਿਆਂ ਸਮੇਤ 4 ਜ਼ਖ਼ਮੀ

ਟੌਰੌਂਟੋ ਵਿਚ ਮੰਗਲਵਾਰ ਨੂੰ ਤਿੰਨ ਵੱਖ-ਵੱਖ ਅਪਾਰਟਮੈਂਟ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ 2 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਬੱਚਿਆਂ ਸਮੇਤ 4 ਜੀਅ ਜ਼ਖਮੀ ਹੋ ਗਏ। ​ਪ੍ਰਾਪਤ ਜਾਣਕਾਰੀ ਅਨੁਸਾਰ, ਤੜਕੇ 3:15 ਵਜੇ ਦੇ ਆਸਪਾਸ ਓਨਟਾਰੀਓ ਸਟ੍ਰੀਟ ਅਤੇ ਸੇਂਟ ਜੇਮਜ਼ ਐਵੇਨਿਊ 'ਤੇ ਇੱਕ 19 ਮੰਜਿਲਾ ਇਮਾਰਤ ਦੀ 8ਵੀਂ ਮੰਜ਼ਿਲ 'ਤੇ ਅੱਗ ਭੜਕ ਉੱਠੀ।
bjp-punjab-expands-organisational-team-appoints-tajinder-singh-bittu-as-state-vice-president
Punjabi

ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਥੇਬੰਦਕ ਢਾਂਚੇ 'ਚ ਕਰ ਰਹੀ ਵਿਸਥਾਰ,ਹੁਣ ਤਜਿੰਦਰ ਬਿੱਟੂ ਨੂੰ ਬਣਾਇਆ ਉੱਪ ਪ੍ਰਧਾਨ

ਪੰਜਾਬ ਭਾਜਪਾ ਨੇ ਆਪਣੀ ਨਵੀਂ ਸੰਗਠਨਾਤਮਕ ਟੀਮ ਬਣਾਈ ਹੈ। ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਜਰਬੇਕਾਰ ਆਗੂਆਂ 'ਤੇ ਦਾਅ ਲਗਾ ਰਹੀ ਹੈ। ਤਜਿੰਦਰ ਸਿੰਘ ਬਿੱਟੂ ਨੂੰ ਸੂਬਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਨੂੰ ਦੋਆਬਾ ਅਤੇ ਜਲੰਧਰ ਖੇਤਰਾਂ ਵਿੱਚ ਭਾਜਪਾ ਦੀ ਪਕੜ ਮਜ਼ਬੂਤ ​​ਕਰਨ ਦੀ ਰਣਨੀਤੀ ਵਜੋਂ ਦੇਖਿਆ ਜਾ ਰਿਹਾ ਹੈ।
two-men-charged-after-violent-robbery-of-75-year-old-man-in-vancouver
Punjabi

ਵੈਨਕੂਵਰ 'ਚ 75 ਸਾਲਾ ਬਜ਼ੁਰਗ ਨਾਲ ਹਿੰਸਕ ਲੁੱਟ ਦੇ ਮਾਮਲੇ 'ਚ ਦੋ ਸ਼ੱਕੀ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

ਵੈਨਕੂਵਰ ਪੁਲਿਸ ਨੇ ਪਿਛਲੇ ਹਫ਼ਤੇ ਇੱਕ 75 ਸਾਲਾ ਬਜ਼ੁਰਗ ਨਾਲ ਹੋਈ ਹਿੰਸਕ ਲੁੱਟ-ਖੋਹ ਦੇ ਮਾਮਲੇ ਵਿਚ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਘਟਨਾ ਦੀ ਪੁਲਿਸ ਵਲੋਂ ਵੀਡੀਓ ਵੀ ਜਾਰੀ ਕੀਤੀ ਗਈ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link