Mar 16, 2021 5:35 PM -

ਬੀ.ਸੀ. ਦੇ ਉੱਤਰੀ ਤਟ ਕੋਲ ਬੀਤੇ ਮਹੀਨੇ ਡੁੱਬੀ ਟਗ-ਬੋਟ ਸੰਬੰਧੀ ਟਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਵੱਲੋਂ ਵਿਸਤਾਰ 'ਚ ਜਾਂਚ ਕੀਤੀ ਜਾਵੇਗੀ।
ਕੀਟੀਮੈਟ ਦੇ ਕੋਲ 11 ਫਰਵਰੀ ਨੂੰ ਵਾਪਰੀ ਘਟਨਾ 'ਚ 2 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਇੱਕ ਵਿਅਕਤੀ ਬਚ ਗਿਆ ਸੀ।
ਇਹ ਟਗਬੋਟ ਇੱਕ ਬਾਰਜ ਨੂੰ ਖਿੱਚ ਕੇ ਲਿਜਾ ਰਹੀ ਸੀ।
ਬੋਰਡ ਵੱਲੋਂ ਡਾਟਾ ਕਲੈਕਸ਼ਨ ਇਨਵੈਸਟੀਗੇਸ਼ਨ (data collection investigation) ਪੂਰੀ ਕਰ ਲਈ ਗਈ ਹੈ ਪਰ ਇੱਕ ਬੁਲਾਰੇ ਨੇ ਦੱਸਿਆ ਕਿ ਹੁਣ ਵਧੇਰੇ ਜਾਂਚ ਕੀਤੀ ਜਾਵੇਗੀ ਤਾਂ ਜੋ ਇਸ ਨਾਲ ਕਿਸ਼ਤੀ ਡੁੱਬਣ ਦਾ ਕਾਰਨ ਬਣੇ ਕਿਸੇ ਵੀ ਹੋਰ ਫੈਕਟਰ ਬਾਰੇ ਪਤਾ ਕੀਤਾ ਜਾ ਸਕੇ।
ਇਹ ਜਾਂਚ ਦੀ ਜਾਣਕਾਰੀ ਉਸ ਵੇਲੇ ਦਿੱਤੀ ਜਾ ਰਹੀ ਹੈ ਜਦ ਡੁੱਬਣ ਵਾਲੇ ਇੱਕ ਕਰਿਊ ਮੈਂਬਰ ਦੀ ਵਿਧਵਾ ਜੁਡੀ ਕਾਰਲਿਕ-ਪੀਅਰਸਨ (Judy Carlick-Pearson) ਦੀ ਇੱਕ ਪਟੀਸ਼ਨ 'ਤੇ 10,000 ਤੋਂ ਵੱਧ ਲੋਕਾਂ ਨੇ ਹਸਤਾਖਰ ਕੀਤੇ ਹਨ ਅਤੇ ਕਿਸ਼ਤੀ ਨੂੰ ਗਾਰਡਨਰ ਕਨਾਲ (Gardner Canal) ਤੋਂ ਕੱਢਣ ਦੀ ਮੰਗ ਕੀਤੀ ਹੈ।




