20.28C Vancouver
ADS

Sep 23, 2025 6:36 PM - Connect Newsroom

ਗੈਰੀ ਆਨੰਦਸੰਗਰੀ ਨੇ ਸਰਕਾਰ ਦਾ ਗੰਨ ਬਾਇਬੈਕ ਪ੍ਰੋਗਰਾਮ ਸ਼ੁਰੂ ਹੋਣ ਦਾ ਕੀਤਾ ਐਲਾਨ

Share On
gary-anandsangri-announces-government-gun-buyback-program
The minister said that we are serious about removing assault-style weapons from our communities and they have no place in Canada.(Photo- The Canadian Press)

ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਗੈਰੀ ਆਨੰਦਸੰਗਰੀ ਨੇ ਸਰਕਾਰ ਦਾ ਗੰਨ ਬਾਇਬੈਕ ਪ੍ਰੋਗਰਾਮ ਸ਼ੁਰੂ ਹੋਣ ਦਾ ਐਲਾਨ ਕੀਤਾ ਹੈ। ਆਨੰਦਸੰਗਰੀ ਨੇ ਕਿਹਾ ਕਿ ਮੰਗਲਵਾਰ ਤੋਂ ਸਰਕਾਰ ਨੋਵਾ ਸਕੋਸ਼ੀਆ ਵਿਚ ਇੱਕ ਪਾਇਲਟ ਪ੍ਰੋਜੈਕਟ ਨਾਲ ਸਵੈ-ਇੱਛਤ ਗੰਨ ਬਾਇਬੈਕ ਪ੍ਰੋਗਰਾਮ ਸ਼ੁਰੂ ਕਰ ਰਹੀ ਹੈ ਅਤੇ ਇਸ ਨੂੰ ਫਾਲ ਤੋਂ ਬਾਅਦ ਪੂਰੀ ਤਰ੍ਹਾਂ ਲਾਗੂ ਕਰ ਦਿੱਤਾ ਜਾਵੇਗਾ।

ਮੰਤਰੀ ਨੇ ਕਿਹਾ ਕਿ ਅਸੀਂ ਆਪਣੀਆਂ ਕਮਿਊਨਿਟੀਜ਼ ਵਿਚੋਂ ਅਸਾਲਟ ਸਟਾਇਲ ਹਥਿਆਰਾਂ ਨੂੰ ਹਟਾਉਣ ਲਈ ਗੰਭੀਰ ਹਾਂ ਅਤੇ ਕੈਨੇਡਾ ਵਿਚ ਇਨ੍ਹਾਂ ਦੀ ਕੋਈ ਥਾਂ ਨਹੀਂ ਹੈ। ਮਈ 2020 ਵਿਚ ਕੈਨੇਡਾ ਸਰਕਾਰ ਨੇ ਬੰਦੂਕ ਹਿੰਸਾ ਨਾਲ ਨਜਿੱਠਣ ਦੀ ਰਣਨੀਤੀ ਦੇ ਹਿੱਸੇ ਤਹਿਤ ਲਗਭਗ 2,500 ਕਿਸਮਾਂ ਦੀਆਂ ਗੰਨਜ਼ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਸੀ। ਪਬਲਿਕ ਸੇਫਟੀ ਮੰਤਰੀ ਨੇ ਕਿਹਾ ਕਿ ਇਹ ਜੰਗ ਦੇ ਮੈਦਾਨ ਵਿਚ ਇਸਤੇਮਾਲ ਲਈ ਤਿਆਰ ਕੀਤੀਆਂ ਗਈਆਂ ਸਨ, ਨਾ ਕਿ ਇਹ ਹੰਟਰ ਅਤੇ ਸਪੋਰਟ ਸ਼ੂਟਰ ਲਈ ਸਨ।

ਉਨ੍ਹਾਂ ਵਿਸ਼ੇਸ਼ ਤੌਰ 'ਤੇ ਏ.ਆਰ.15 ਦਾ ਜ਼ਿਕਰ ਕੀਤਾ। ਪਾਰਲੀਮੈਂਟ ਹਿੱਲ ਵਿਖੇ ਨਿਊਜ਼ ਕਾਨਫਰੰਸ ਵਿਚ ਆਨੰਦਸੰਗਰੀ ਨੇ ਸਪੱਸ਼ਟ ਕੀਤਾ ਕਿ ਇਹ ਪ੍ਰੋਗਰਾਮ ਅਜੇ ਸਵੈ-ਇੱਛਤ ਹੈ ਅਤੇ ਕਿਸੇ ਦਾ ਵੀ ਹਥਿਆਰ ਜ਼ਬਤ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸ਼ਿਕਾਰ ਕਰਨ ਲਈ ਰਾਈਫਲ ਦੀ ਵਰਤੋਂ ਕਰਦੇ ਹਨ, ਉਹ ਅਜੇ ਵੀ ਸ਼ਿਕਾਰ ਕਰਨ ਵਾਲੀ ਰਾਈਫਲ ਨਾਲ ਅਜਿਹਾ ਕਰ ਸਕਦੇ ਹਨ।

Latest news

former-alberta-finance-minister-joe-ceci-will-not-seek-re-election-in-2027
Punjabi

ਸਾਬਕਾ ਐਲਬਰਟਾ ਵਿੱਤ ਮੰਤਰੀ ਜੋਅ ਸੇਸੀ 2027 ਦੀ ਨਹੀਂ ਲੜਣਗੇ ਚੋਣ

ਐਲਬਰਟਾ ਦੇ ਸਿਆਸਤਦਾਨ ਜੋਅ ਸੇਸੀ ਨੇ ਐਲਾਨ ਕੀਤਾ ਹੈ ਕਿ ਉਹ ਫਾਲ 2027 ਵਿੱਚ ਹੋਣ ਵਾਲੀਆਂ ਆਮ ਚੋਣਾਂ ਵਿੱਚ ਫਿਰ ਚੋਣ ਨਹੀਂ ਲੜਨਗੇ।ਜੋਅ ਸੇਸੀ ਸਾਬਕਾ ਪ੍ਰੀਮੀਅਰ ਰੇਚਲ ਨੋਟਲੀ ਦੀ ਕੈਬਨਿਟ ਵਿੱਚ ਉਨ੍ਹਾਂ ਦੇ ਸਭ ਤੋਂ ਖ਼ਾਸ ਅਤੇ ਸੱਜਾ ਹੱਥ ਮੰਨੇ ਜਾਂਦੇ ਸਨ। ਉਹ ਐਲਬਰਟਾ ਦੇ ਇਤਿਹਾਸ ਵਿੱਚ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਇਕਲੌਤੇ ਵਿੱਤ ਮੰਤਰੀ ਰਹੇ ਹਨ।
alberta-mla-expense-claims-draw-scrutiny-over-high-end-meals-and-minor-purchases
Punjabi

ਐਲਬਰਟਾ ਦੇ ਵਿਧਾਇਕਾਂ ਦੇ ਖਰਚੇ ਦੇ ਦਾਵਿਆਂ 'ਤੇ ਸਵਾਲ, ਮਹਿੰਗੇ ਖਾਣਿਆਂ ਨੇ ਖਿੱਚਿਆ ਧਿਆਨ

ਐਲਬਰਟਾ ਦੇ ਸਿਆਸਤਦਾਨਾਂ ਵੱਲੋਂ ਪਿਛਲੇ ਵਿੱਤੀ ਸਾਲ ਦੌਰਾਨ ਕੀਤੇ ਗਏ ਖ਼ਰਚਿਆਂ ਦੇ ਜਨਤਕ ਹੋਏ ਵੇਰਵਿਆਂ ਨੇ ਇਕ ਨਵੀਂ ਚਰਚਾ ਛੇੜ ਦਿੱਤੀ ਹੈ। ਸਰਕਾਰੀ ਵੈੱਬਸਾਈਟ ਮੁਤਾਬਕ ਟੈਕਸਦਾਤਾ ਨੇਤਾਵਾਂ ਦੇ ਮਹਿੰਗੇ ਡਿਨਰਾਂ ਤੋਂ ਲੈ ਕੇ ਕੋਲਡ ਡਰਿੰਕ ਤੱਕ ਦਾ ਭੁਗਤਾਨ ਕਰ ਰਹੇ ਹਨ।ਇਹ ਸਾਰੇ ਖ਼ਰਚੇ ਵਿਧਾਨ ਸਭਾ ਦੇ ਮੌਜੂਦਾ ਨਿਯਮਾਂ ਦੇ ਦਾਇਰੇ ਵਿੱਚ ਹੀ ਕੀਤੇ ਗਏ ਹਨ,ਜਿਸ ਵਿੱਚ ਹਲਕੇ ਦੇ ਲੋਕਾਂ ਨਾਲ ਮੀਟਿੰਗਾਂ, ਸਫ਼ਰ ਅਤੇ ਦਫ਼ਤਰੀ ਖ਼ਰਚੇ ਸ਼ਾਮਲ ਹੁੰਦੇ ਹਨ। ਸਭ ਤੋਂ ਵੱਧ ਇਕ ਵਾਰ ਦਾ ਖਰਚਾ ਯੂ.ਸੀ.ਪੀ. ਦੇ ਨੋਲਨ ਡਾਇਕ ਅਤੇ ਵਿਰੋਧੀ ਧਿਰ NDP ਦੇ ਡੇਵਿਡ ਐਗਨ ਵਲੋਂ ਕੀਤਾ ਗਿਆ।
edmonton-area-residents-urged-to-conserve-water-as-heavy-rainfall-overwhelms-drainage-systems
Punjabi

ਭਾਰੀ ਮੀਂਹ ਕਾਰਨ ਐਡਮਿੰਟਨ ਖੇਤਰ ਦੇ ਨਿਵਾਸੀਆਂ ਨੂੰ ਪਾਣੀ ਦੀ ਵਰਤੋਂ ਘੱਟ ਕਰਨ ਦੀ ਕੀਤੀ ਗਈ ਅਪੀਲ

ਐਡਮਿੰਟਨ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਭਾਰੀ ਮੀਂਹ ਤੋਂ ਬਾਅਦ ਹਾਲਾਤ ਖ਼ਰਾਬ ਹਨ। EPCOR ਮੁਤਾਬਕ ਉਨ੍ਹਾਂ ਨੂੰ ਸੜਕਾਂ 'ਤੇ ਪਾਣੀ ਜਮ੍ਹਾ ਹੋਣ ਅਤੇ ਹੜ੍ਹ ਵਰਗੀ ਸਥਿਤੀ ਨੂੰ ਲੈ ਕੇ 600 ਤੋਂ ਵੱਧ ਫੋਨ ਕੌਲਜ਼ ਆਈਆਂ। ਮੀਂਹ ਕਾਰਨ ਗੰਦੇ ਪਾਣੀ ਦੇ ਸਿਸਟਮ 'ਤੇ ਭਾਰੀ ਦਬਾਅ ਹੈ, ਜਿਸ ਦੇ ਮੱਦੇਨਜ਼ਰ ਐਡਮਿੰਟਨ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪਾਣੀ ਦੀ ਵਰਤੋਂ ਘੱਟ ਤੋਂ ਘੱਟ ਕਰਨ ਕਿਉਂਕਿ ਅੱਜ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ।Beaumont ਅਤੇ ਸੇਂਟ ਐਲਬਰਟ ਪ੍ਰਸ਼ਾਸਨ ਨੇ ਵੀ ਲੋਕਾਂ ਨੂੰ ਗੈਰ-ਜ਼ਰੂਰੀ ਪਾਣੀ ਦੀ ਵਰਤੋਂ ਤੁਰੰਤ ਬੰਦ ਕਰਨ ਦੀ ਹਿਦਾਇਤ ਦਿੱਤੀ।
canadas-inflation-rate-rises-to-3-2-in-may-as-gasoline-prices-surge
Punjabi

ਗੈਸੋਲੀਨ ਕੀਮਤਾਂ ਦੇ ਉਛਾਲ ਨਾਲ ਕੈਨੇਡਾ ਦੀ ਮਹਿੰਗਾਈ ਦਰ ਮਈ ਵਿੱਚ 3.2 ਫੀਸਦੀ 'ਤੇ ਪਹੁੰਚੀ

ਕੈਨੇਡਾ ਦੀ ਮਹਿੰਗਾਈ ਦਰ ਵੱਧ ਕੇ ਲਗਭਗ ਦੋ ਸਾਲਾਂ ਦੇ ਉੱਚ ਪੱਧਰ 'ਤੇ ਪਹੁੰਚ ਗਈ ਹੈ। ਸਟੈਟਿਸਟਿਕਸ ਵਿਭਾਗ ਮੁਤਾਬਕ, ਗੈਸੋਲੀਨ ਕੀਮਤਾਂ ਵਿਚ ਹੋਏ ਵਾਧੇ ਕਾਰਨ ਮਈ ਦੌਰਾਨ ਮਹਿੰਗਾਈ 3.2 ਫੀਸਦੀ ਦਰਜ ਹੋਈ ਹੈ, ਜੋ ਕਿ ਅਪ੍ਰੈਲ ਦੇ ਮੁਕਾਬਲੇ 0.4 ਫੀਸਦੀ ਜ਼ਿਆਦਾ ਅਤੇ ਦਸੰਬਰ 2023 ਤੋਂ ਬਾਅਦ ਸਭ ਤੋਂ ਉੱਚਾ ਪੱਧਰ ਹੈ।
vancouver-driver-crashes-into-tree-after-fleeing-police-through-underground-parking-garage
Punjabi

ਵੈਨਕੂਵਰ ਵਿਚ ਡਰਾਈਵਰ ਨੇ ਪੁਲਿਸ ਤੋਂ ਬਚਣ ਲਈ ਭਜਾਈ ਕਾਰ ਦਰੱਖਤ ਨਾਲ ਟਕਰਾਈ

ਵੈਨਕੂਵਰ ਵਿਚ ਬੀਤੇ ਕੱਲ੍ਹ ਇੱਕ ਡਰਾਈਵਰ ਨੇ ਪੁਲਿਸ ਤੋਂ ਬਚਣ ਲਈ ਇੱਕ ਅੰਡਰਗ੍ਰਾਊਂਡ ਪਾਰਕਿੰਗ ਗੈਰਾਜ ਰਾਹੀਂ ਗੱਡੀ ਭਜਾ ਲਈ, ਜੋ ਅੱਗੇ ਇੱਕ ਦਰਖ਼ਤ ਨਾਲ ਟਕਰਾ ਗਈ। ਪੁਲਿਸ ਮੁਤਾਬਕ, ਇਸ 30 ਸਾਲਾ ਨੌਜਵਾਨ 'ਤੇ ਗੱਡੀ ਚਲਾਉਣ ਦੀ ਪਾਬੰਦੀ ਲੱਗੀ ਹੋਈ ਸੀ ਅਤੇ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪੁਲਿਸ ਦੀ ਗੱਡੀ ਵਿਚ ਲੱਗੇ ਆਟੋਮੈਟਿਕ ਲਾਇਸੈਂਸ ਪਲੇਟ ਰੀਡਰ ਨੇ ਇੱਕ ਕਾਰ ਦੀ ਪਛਾਣ ਕੀਤੀ, ਜਿਸ ਦਾ ਇਨਸ਼ੋਰੈਂਸ ਖ਼ਤਮ ਹੋ ਚੁੱਕਾ ਸੀ ਅਤੇ ਉਸ ਨੂੰ ਪਾਬੰਦੀਸ਼ੁਦਾ ਡਰਾਈਵਰ ਚਲਾ ਰਿਹਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link