16.75C Vancouver
ADS

Jun 8, 2026 6:05 PM - Connect Newsroom - Ramandeep Kaur with files from The Canadian Press

ਜਰਮਨ ਕੰਪਨੀ ਨੇ Ksi Lisims LNG ਪ੍ਰੋਜੈਕਟ ਤੋਂ ਗੈਸ ਖਰੀਦਣ ਵਿੱਚ ਦਿਖਾਈ ਦਿਲਚਸਪੀ

Share On
german-energy-firm-signals-interest-in-lng-supply-from-proposed-ksi-lisims-project
A rendering of the proposed Ksi Lisims LNG floating export facility on British Columbia’s North Coast.(Photo: The Canadian Press)

ਨੌਰਥਨ ਬੀ.ਸੀ. ਕੋਸਟ 'ਤੇ ਪ੍ਰਸਤਾਵਿਤ Ksi Lisims LNG ਪ੍ਰੋਜੈਕਟ ਤੋਂ ਗੈਸ ਖਰੀਦਣ ਲਈ ਜਰਮਨੀ ਦੀ ਇੱਕ ਹੋਰ ਕੰਪਨੀ ਨੇ ਦਿਲਚਸਪੀ ਦਿਖਾਈ ਹੈ। ਇਸ ਸਬੰਧ ਵਿਚ Uniper ਅਤੇ Ksi Lisims ਪ੍ਰੋਜੈਕਟ ਦੇ ਭਾਈਵਾਲਾਂ ਵਿਚਕਾਰ ਇੱਕ ਸਹਿਮਤੀ ਪੱਤਰ 'ਤੇ ਹਸਤਾਖਰ ਕੀਤੇ ਗਏ ਹਨ, ਜਿਸ ਤਹਿਤ Uniper ਸਾਲ 2032 ਤੋਂ ਹਰ ਸਾਲ 2 ਮਿਲੀਅਨ ਟਨ ਐਲ.ਐਨ.ਜੀ. ਖਰੀਦ ਸਕਦੀ ਹੈ।

ਪਿਛਲੇ ਮਹੀਨੇ ਹੀ ਜਰਮਨੀ ਦੀ ਇੱਕ ਹੋਰ ਕੰਪਨੀ SEFE ਨੇ ਵੀ ਇਸ ਪ੍ਰੋਜੈਕਟ ਤੋਂ 20 ਸਾਲਾਂ ਲਈ ਸਾਲਾਨਾ 10 ਲੱਖ ਟਨ ਗੈਸ ਖਰੀਦਣ ਦਾ ਸਮਝੌਤਾ ਕੀਤਾ ਸੀ। ਨੌਰਥਨ ਬੀ. ਸੀ. ਕੋਸਟ 'ਤੇ ਬਣਨ ਵਾਲਾ Ksi Lisims floating plant ਲਗਭਗ $10-ਬਿਲੀਅਨ ਦਾ ਵੱਡਾ ਪ੍ਰੋਜੈਕਟ ਹੈ, ਇਸ ਦੀ ਸਾਲਾਨਾ ਸਮਰੱਥਾ 12 ਮਿਲੀਅਨ ਟਨ ਐਲ.ਐਨ.ਜੀ. ਐਕਪੋਰਟ ਕਰਨ ਦੀ ਹੋਵੇਗੀ।

ਹਾਲਾਂਕਿ, ਭੂਗੋਲਿਕ ਤੌਰ 'ਤੇ ਕੈਨੇਡਾ ਤੋਂ ਜਰਮਨੀ ਤੱਕ ਗੈਸ ਪਹੁੰਚਾਉਣਾ ਸੌਖਾ ਨਹੀਂ ਹੈ ਪਰ 2022 ਵਿਚ ਰੂਸ ਵੱਲੋਂ ਯੂਕਰੇਨ 'ਤੇ ਕੀਤੇ ਹਮਲੇ ਤੋਂ ਬਾਅਦ ਯੂਰਪੀ ਦੇਸ਼ ਹੋਰ ਥਾਵਾਂ ਤੋਂ ਗੈਸ ਲੈਣ ਦੀ ਕੋਸ਼ਿਸ਼ ਕਰ ਰਹੇ ਹਨ, ਈਰਾਨ ਜੰਗ ਕਾਰਨ ਮਿਡਲ ਈਸਟ ਤੋਂ ਵੀ ਸਪਲਾਈ ਪ੍ਰਭਾਵਿਤ ਹੋਈ, ਜਿਸ ਕਾਰਨ ਬੀ. ਸੀ. ਤੋਂ ਐਨਰਜੀ ਦੇ ਰਾਹ ਖੁੱਲ੍ਹ ਰਹੇ ਹਨ ਪਰ ਇਸ ਦੇ ਸਹੀ ਮਾਈਨੇ ਵਿਚ ਕਾਮਯਾਬ ਹੋਣ ਲਈ ਅਜੇ ਲੰਮਾਂ ਸਫਰ ਤੈਅ ਹੋਣਾ ਬਾਕੀ ਹੈ।

Latest news

delta-election-one-delta-school-board-candidate-suraj-uppal-withdraws-candidacy
Punjabi

ਡੈਲਟਾ ਚੋਣਾਂ: ਵਨ ਡੈਲਟਾ ਦੇ ਸਕੂਲ ਬੋਰਡ ਉਮੀਦਵਾਰ ਸੂਰਜ ਉੱਪਲ ਨੇ ਵਾਪਸ ਲਈ ਉਮੀਦਵਾਰੀ

ਡੈਲਟਾ ਮਿਊਂਸੀਪਲ ਚੋਣਾਂ ਵਿਚ ਵਨ ਡੈਲਟਾ ਪਾਰਟੀ ਦੇ ਸਕੂਲ ਬੋਰਡ ਉਮੀਦਵਾਰ ਸੂਰਜ ਉੱਪਲ ਨੇ ਆਪਣੀ ਉਮੀਦਵਾਰੀ ਵਾਪਸ ਲੈ ਲਈ ਹੈ। ਉੱਪਲ ਨੇ ਸੋਸ਼ਲ ਮੀਡੀਆ 'ਤੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਈ ਵਾਰ ਅੱਗੇ ਵਧਣ ਲਈ ਪਿੱਛੇ ਹਟਣਾ ਹੀ ਸਭ ਤੋਂ ਵਧੀਆ ਰਸਤਾ ਹੁੰਦਾ ਹੈ, ਇਸ ਲਈ ਉਹ ਸਕੂਲ ਟਰੱਸਟੀ ਦੀ ਦੌੜ ਵਿਚੋਂ ਬਾਹਰ ਹੋ ਰਹੇ ਹਨ।
ottawa-alberta-pledge-to-build-1-460-affordable-houses
Punjabi

ਐਲਬਰਟਾ ਅਤੇ ਫੈਡਰਲ ਸਰਕਾਰ ਮਿਲ ਕੇ ਬਣਾਉਣਗੇ 1,460 ਕਿਫਾਇਤੀ ਘਰ

ਐਲਬਰਟਾ ਅਤੇ ਫੈਡਰਲ ਸਰਕਾਰ ਨੇ ਰਲ ਕੇ ਸੂਬੇ ਭਰ ਵਿੱਚ ਘੱਟੋ-ਘੱਟ 1,460 ਕਿਫਾਇਤੀ ਰਿਹਾਇਸ਼ੀ ਯੂਨਿਟ ਬਣਾਉਣ ਦਾ ਅਹਿਮ ਵਾਅਦਾ ਕੀਤਾ ਹੈ। ਇਸ ਪ੍ਰੋਜੈਕਟ ਤਹਿਤ ਫੈਡਰਲ ਸਰਕਾਰ ਆਪਣੀ ਨਵੀਂ ਏਜੰਸੀ ਬਿਲਡ ਕੈਨੇਡਾ ਹੋਮ ਰਾਹੀਂ 220 ਮਿਲੀਅਨ ਡਾਲਰ ਦਾ ਯੋਗਦਾਨ ਪਾਵੇਗੀ, ਜਦਕਿ ਐਲਬਰਟਾ ਸਰਕਾਰ ਵੱਲੋਂ 165 ਮਿਲੀਅਨ ਡਾਲਰ ਖਰਚ ਕੀਤੇ ਜਾਣਗੇ।
court-restrains-majithia-khaira-and-retired-justice-ranjit-singh-in-gurpreet-kaur-case
Punjabi

ਮਜੀਠੀਆ-ਖਹਿਰਾ ਸਮੇਤ 3 ਖ਼ਿਲਾਫ਼ ਗੁਰਪ੍ਰੀਤ ਕੌਰ ਦੀ ਪਟੀਸ਼ਨ, ਅਦਾਲਤ ਨੇ ਲਾਈ ਰੋਕ

ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਗੁਰਪ੍ਰੀਤ ਕੌਰ ਖ਼ਿਲਾਫ਼ ਰਿਸ਼ਵਤ ਦੀ ਮੰਗ ਦੇ ਕਥਿਤ ਦੋਸ਼ਾਂ ਨਾਲ ਜੁੜੀ ਕੋਈ ਵੀ ਬੇਬੁਨਿਆਦ ਅਤੇ ਬਦਨਾਮ ਕਰਨ ਵਾਲੀ ਸਮੱਗਰੀ ਸੋਸ਼ਲ ਮੀਡੀਆ ਪਲੇਟਫਾਰਮਾਂ ਜਾਂ ਕਿਸੇ ਹੋਰ ਮਾਧਿਅਮ ਰਾਹੀਂ ਪ੍ਰਕਾਸ਼ਤ ਕਰਨ, ਫੈਲਾਉਣ ਜਾਂ ਜਾਰੀ ਕਰਨ ਤੋਂ ਸੇਵਾ-ਮੁਕਤ ਜਸਟਿਸ ਰਣਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਅਦਾਲਤ ਨੇ ਅਗਲੇ ਹੁਕਮਾਂ ਤੱਕ ਆਰਜ਼ੀ ਤੌਰ ’ਤੇ ਰੋਕ ਦਿੱਤਾ ਹੈ।
carney-government-set-to-boost-foreign-investment-and-support-canadian-businesses
Punjabi

ਵਿਦੇਸ਼ੀ ਨਿਵੇਸ਼ ਵਧਾਉਣ ਲਈ ਕਾਰਨੀ ਸਰਕਾਰ ਦੇਵੇਗੀ ਕਾਰੋਬਾਰਾਂ ਨੂੰ ਵੱਡਾ ਹੁਲਾਰਾ

ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ ਵਿਦੇਸ਼ੀ ਨਿਵੇਸ਼ ਵਧਾਉਣ ਅਤੇ ਆਰਥਿਕ ਵਿਕਾਸ ਨੂੰ ਆਸਰਾ ਦੇਣ ਲਈ ਜਲਦ ਹੀ ਕਈ ਕਦਮ ਉਠਾਏ ਜਾ ਸਕਦੇ ਹਨ, ਇਨ੍ਹਾਂ ਵਿਚ ਕਈ ਫੈਸਲੇ ਫਾਲ ਦੇ ਫੈਡਰਲ ਬਜਟ ਵਿਚ ਦੇਖਣ ਨੂੰ ਮਿਲਣਗੇ। ਉਥੇ ਇਸ ਸਮੇਂ ਕਾਰੋਬਾਰਾਂ ਨੂੰ ਦਿੱਤੀ ਜਾਣ ਵਾਲੀ ਸਪੋਰਟ ਲਈ ਪ੍ਰਧਾਨ ਮੰਤਰੀ ਵਲੋਂ ਕਈ ਮੰਤਰੀ ਮੈਦਾਨ ਵਿਚ ਸਰਗਰਮ ਕਰ ਦਿੱਤੇ ਗਏ ਹਨ।
kalwinder-dosanjh-case-lawyer-questions-fairness-of-investigation
Punjabi

ਕਲਵਿੰਦਰ ਦੁਸਾਂਝ ਮਾਮਲਾ: ਜਾਂਚ ਦੀ ਨਿਰਪੱਖਤਾ 'ਤੇ ਵਕੀਲ ਨੇ ਚੁੱਕੇ ਸਵਾਲ

ਵੈਨਕੂਵਰ ਪੁਲਿਸ ਦੇ ਸੀਨੀਅਰ ਅਧਿਕਾਰੀ ਕਲਵਿੰਦਰ ਦੁਸਾਂਝ ਦੇ ਮਾਮਲੇ ਵਿਚ ਉਹਨਾਂ ਦੇ ਵਕੀਲ ਨੇ ਜਾਂਚ ਦੀ ਨਿਰਪੱਖਤਾ 'ਤੇ ਸਵਾਲ ਉਠਾਏ ਹਨ। ਦੁਸਾਂਝ 26 ਸਾਲਾਂ ਤੋਂ ਪੁਲਿਸ ਸੇਵਾ ਵਿਚ ਸਰਗਰਮ ਸਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੇ ਗੈਂਗਸਟਰਵਾਦ ਤੋਂ ਦੂਰ ਰੱਖਣ ਵਾਲੀ ਸੰਸਥਾ ਕਿਡਜ਼ ਪਲੇ ਫਾਊਂਡੇਸ਼ਨ ਦੇ ਸੰਸਥਾਪਕ ਵੀ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link