11.79C Vancouver
ADS

Apr 8, 2022 12:14 AM - Connect News

ਬੀ.ਸੀ. ਵਿਧਾਨ ਸਭਾ ਵਿੱਚ ਪੰਜਾਬੀ ਪ੍ਰੈੱਸ ਕਲੱਬ ਆਫ ਬੀ.ਸੀ. ਦਾ ਸ਼ਾਨਦਾਰ ਸਵਾਗਤ

Share On
grand-welcome-for-punjabi-press-club-of-b-c-in-legislative-assembly
In a special initiative by the Speaker of the BC Legislative Assembly Raj Chauhan on the 75th anniversary of the right of Indians to vote in Canada and the 'Sikh Heritage Month' dedicated to the Khalsa Sajna, the 'Punjabi Press Club of BC', the premier body of the Punjabi media in British Columbia, was specially invited. (Photo - Connect News)

ਕੈਨੇਡਾ ਵਿੱਚ ਭਾਰਤੀਆਂ ਨੂੰ ਵੋਟ ਪਾਉਣ ਦੇ ਹੱਕ ਦੀ 75ਵੀਂ ਵਰ੍ਹੇਗੰਢ ਅਤੇ ਖਾਲਸਾ ਸਾਜਨਾ ਨੂੰ ਸਮਰਪਿਤ 'ਸਿੱਖ ਵਿਰਾਸਤੀ ਮਹੀਨੇ' 'ਤੇ ਬੀ.ਸੀ. ਵਿਧਾਨ ਸਭਾ ਦੇ ਸਪੀਕਰ ਰਾਜ ਚੌਹਾਨ ਨੇ ਵਿਸ਼ੇਸ਼ ਉਪਰਾਲਾ ਕਰਦਿਆਂ, ਬ੍ਰਿਟਿਸ਼ ਕੋਲੰਬੀਆ ਵਿਚ ਪੰਜਾਬੀ ਮੀਡੀਏ ਦੀ ਮੁੱਖ ਸੰਸਥਾ 'ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ' ਨੂੰ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ ਗਿਆ।

ਬੀ.ਸੀ. ਵਿਧਾਨ ਸਭਾ ਵਿੱਚ ਇਹ ਪਹਿਲਾ ਮੌਕਾ ਸੀ, ਜਦੋਂ ਪੰਜਾਬੀ ਪ੍ਰੈੱਸ ਕਲੱਬ ਨੂੰ ਸੰਸਥਾ ਦੇ ਰੂਪ ਵਿੱਚ ਅਜਿਹਾ ਸਨਮਾਨ ਦਿੱਤਾ ਗਿਆ। ਬੀਸੀ ਵਿਧਾਨ ਸਭਾ ਵਿੱਚ ਸੱਤਾਧਾਰੀ ਨਿਊ ਡੈਮੋਕਰੈਟਿਕ ਪਾਰਟੀ ਦੀ ਵਰਣਨ- ਮੌਨੇਸ਼ੀ ਤੋਂ ਵਿਧਾਇਕਾ ਹਰਵਿੰਦਰ ਕੌਰ ਸੰਧੂ ਨੇ ਸਵਾਗਤੀ ਭਾਸ਼ਣ ਵਿਚ ਕਿਹਾ ਕਿ ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ ਜਰਨਲਿਜ਼ਮ ਦੇ ਉੱਚ-ਕੋਟੀ ਦੇ ਮਿਆਰ ਕਾਇਮ ਰੱਖ ਕੇ ਅਤੇ ਲੋਕਤੰਤਰਿਕ ਢੰਗ ਨਾਲ ਆਵਾਜ਼ ਬੁਲੰਦ ਕਰਕੇ, ਆਪਣੇ 13 ਪ੍ਰਮੁਖ ਅਸੂਲਾਂ 'ਤੇ ਪਹਿਰਾ ਦਿੰਦਾ ਹੋਇਆ ਇਕ ਸ਼ਾਨਦਾਰ ਸੰਸਥਾ ਵਜੋਂ ਕਾਰਜ ਕਰਦਾ ਹੈ।

ੳਨ੍ਹਾਂ ਬੀ.ਸੀ. ਵਿਧਾਨ ਸਭਾ ਦੀ ਪ੍ਰੈਸ ਗੈਲਰੀ ਵਿਚ ਮੌਜੂਦ, ਪੰਜਾਬੀ ਪ੍ਰੈੱਸ ਕਲੱਬ ਦੇ ਪੱਤਰਕਾਰਾਂ ਵਿੱਚ ਸ਼ਾਮਲ ਸ਼ਖ਼ਸੀਅਤਾਂ ਬਲਜਿੰਦਰ ਕੌਰ (ਸਾਂਝਾ ਟੀਵੀ ਅਤੇ ਰੇਡੀਓ ਪੰਜਾਬ), ਖੁਸ਼ਪਾਲ ਸਿੰਘ ਗਿੱਲ (ਸੱਚ ਦੀ ਆਵਾਜ਼) ਅਖ਼ਬਾਰ, ਬਲਦੇਵ ਸਿੰਘ ਮਾਨ (ਰੈੱਡ ਐਫਐਮ ਰੇਡੀਓ),

ਡਾ ਗੁਰਵਿੰਦਰ ਸਿੰਘ ਧਾਲੀਵਾਲ (ਚੈਨਲ ਪੰਜਾਬੀ), ਕਮਲਜੀਤ ਸਿੰਘ ਰੰਧਾਵਾ (ਐਸ ਵਾਈ ਮੀਡੀਆ ਗਰੁੱਪ), ਰਛਪਾਲ ਸਿੰਘ ਗਿੱਲ (ਪੰਜਾਬੀ ਟਿ੍ਬਿਊਨ), ਬਖਸ਼ਿੰਦਰ ਖੇਲਾ (ਫ੍ਰੀਲਾਂਸ ਜਰਨਲਿਸਟ), ਵਿੰਨੀ ਕੈਂਬੋ (ਕੁਨੈਕਟ ਐਫ ਐਮ) ਰੇਡੀਓ, ਕੁਲਦੀਪ ਸਿੰਘ (ਐਫ ਵਾਈ ਆਈ ਮੀਡੀਆ ਸਾਂਝਾ ਟੀਵੀ, ਕੇਆਰਪੀ ਆਈ 1550 ਰੇਡੀਓ) ਅਤੇ ਸੰਤੋਖ ਸਿੰਘ ਸਿੰਘ ਮੰਡੇਰ (ਇੰਡੋ ਕੈਨੇਡੀਅਨ ਟਾਈਮਜ਼) ਨੂੰ ਜੀ ਆਇਆ ਆਖਿਆ। ਇਸ ਮਗਰੋਂ ਵਿਰੋਧੀ ਧਿਰ ਲਿਬਰਲ ਪਾਰਟੀ ਅਤੇ ਗਰੀਨ ਪਾਰਟੀ ਦੇ ਬੁਲਾਰਿਆਂ ਨੇ ਵੀ ਬੀਸੀ ਵਿਧਾਨ ਸਭਾ ਦੇ ਰਿਕਾਰਡ ਵਿੱਚ, ਪੰਜਾਬੀ ਪ੍ਰੈੱਸ ਕਲੱਬ ਬੀਸੀ ਦੇ ਸਨਮਾਨ ਵਿੱਚ ਪ੍ਰਸ਼ੰਸਾਯੋਗ ਸ਼ਬਦ ਇਸਤੇਮਾਲ ਕਰਦਿਆਂ, ਇਹ ਪਲ ਯਾਦਗਾਰੀ ਬਣਾਏ।

ਇਸ ਮੌਕੇ 'ਤੇ ਸਪੀਕਰ ਰਾਜ ਚੌਹਾਨ ਵੱਲੋਂ ਪੰਜਾਬੀ ਪ੍ਰੈੱਸ ਕਲੱਬ ਲਈ ਵਿਸ਼ੇਸ਼ ਤੌਰ 'ਤੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਅਤੇ ਕੈਨੇਡਾ ਵਿੱਚ ਭਾਰਤੀਆਂ ਨੂੰ ਵੋਟ ਪਾਉਣ ਦੀ 75ਵੀਂ ਵਰ੍ਹੇਗੰਢ ਦੇ ਸਬੰਧ ਵਿਚ ਵਿਸਥਾਰ ਸਹਿਤ ਵਿਚਾਰ ਸਾਂਝੇ ਕੀਤੇ।

ਇਸ ਦੌਰਾਨ ਬੀਸੀ ਵਿਧਾਨ ਸਭਾ ਦੀ ਚੱਲਦੀ ਕਾਰਵਾਈ ਮੌਕੇ ਹਾਜ਼ਰ ਪੰਜਾਬੀ ਪ੍ਰੈੱਸ ਕਲੱਬ ਦੀਆਂ ਸ਼ਖ਼ਸੀਅਤਾਂ ਨੇ, ਬੀਸੀ ਵਿਧਾਨ ਸਭਾ ਵਿੱਚ ਐਨਡੀਪੀ ਵਿਧਾਇਕਾ ਅਤੇ ਨਸਲਵਾਦ ਵਿਰੋਧੀ ਮਾਮਲਿਆਂ ਸਬੰਧੀ ਸੰਸਦੀ ਸਕੱਤਰ ਰਚਨਾ ਸਿੰਘ ਵੱਲੋਂ ਸਿੱਖ ਹੈਰੀਟੇਜ ਮਹੀਨੇ ਅਤੇ ਵੋਟ ਪਾਉਣ ਦੇ ਹੱਕ ਦੇ ਸੰਘਰਸ਼ ਬਾਰੇ ਵਡਮੁੱਲੀ ਜਾਣਕਾਰੀ ਹਾਸਲ ਕੀਤੀ।

ਪੰਜਾਬੀ ਪ੍ਰੈੱਸ ਕਲੱਬ ਆਫ਼ ਬੀਸੀ ਦੇ ਮੈਂਬਰਾਂ ਨਾਲ ਨਿੱਘੀ ਮਿਲਣੀ ਵਿੱਚ ਸ਼ਾਮਲ ਸ਼ਖ਼ਸੀਅਤਾਂ ਵਿੱਚ ਡਿਪਟੀ ਪ੍ਰੀਮੀਅਰ ਮਾਈਕ ਫਾਰਨ ਵਰਥ, ਵਿਰੋਧੀ ਧਿਰ ਲਿਬਰਲ ਪਾਰਟੀ ਦੇ ਆਗੂ ਕੇਵਿਨ ਫਾਲਕਨ, ਸ਼ਰਲੀ ਬੌਂਡ, ਕਿਰਤ ਮੰਤਰੀ ਹੈਰੀ ਬੈਂਸ, ਕੌਕਸ ਲੀਡਰ ਜਗਰੂਪ ਸਿੰਘ ਬਰਾੜ , ਮੰਤਰੀ ਰਵੀ ਕਾਹਲੋਂ, ਵਿਧਾਇਕ ਅਮਨ ਸਿੰਘ ਅਤੇ ਜਿੰਨੀ ਸਿਮਜ਼ ਸਮੇਤ ਕਈ ਹੋਰ ਸ਼ਖ਼ਸੀਅਤਾਂ ਸ਼ਾਮਲ ਸਨ। ਸਿੱਖ ਵਿਰਾਸਤੀ ਮਹੀਨੇ ਦੇ ਮੱਦੇ-ਨਜ਼ਰ ਪੰਜਾਬੀ ਪ੍ਰੈੱਸ ਕਲੱਬ ਵੱਲੋਂ ਪ੍ਰਮੁੱਖ ਸ਼ਖਸੀਅਤਾਂ ਨੂੰ ਡਾ ਗੁਰਬਖਸ਼ ਸਿੰਘ ਦੀ ਸਿੱਖ ਵਿਰਾਸਤ ਬਾਰੇ ਲਿਖੀ ਅੰਗਰੇਜ਼ੀ ਦੀ ਕਿਤਾਬ ਭੇਟ ਕੀਤੀ ਗਈ।

ਪੰਜਾਬੀ ਪ੍ਰੈੱਸ ਕਲੱਬ ਦੇ ਜਨਰਲ ਸਕੱਤਰ ਖੁਸ਼ਪਾਲ ਸਿੰਘ ਗਿੱਲ ਨੇ ਬੀਸੀ ਵਿਧਾਨ ਸਭਾ ਦੇ ਸਮੂਹ ਧਿਰਾਂ ਦਾ ਪੰਜਾਬੀ ਪ੍ਰੈੱਸ ਕਲੱਬ ਨੂੰ ਵਿਸ਼ੇਸ਼ ਸੱਦਾ ਅਤੇ ਸਨਮਾਨ ਕਰਨ ਲਈ ਧੰਨਵਾਦ ਕੀਤਾ।

Latest news

single-vehicle-collision-leads-to-drug-trafficking-investigation
Punjabi

ਸਿੰਗਲ ਵ੍ਹੀਕਲ ਕ੍ਰੈਸ਼ ਦੀ ਘਟਨਾ ਨੇ ਪੁਲਿਸ ਨੂੰ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਨ ਵਿਚ ਕੀਤੀ ਮਦਦ

ਵੈਨਕੂਵਰ ਆਈਲੈਂਡ ਦੇ ਕੋਲਵੁੱਡ ਸ਼ਹਿਰ ਵਿਚ ਬੀਤੀ ਰਾਤ ਇੱਕ ਸਿੰਗਲ ਵ੍ਹੀਕਲ ਕ੍ਰੈਸ਼ ਦੀ ਘਟਨਾ ਨੇ ਪੁਲਿਸ ਨੂੰ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਨ ਵਿਚ ਮਦਦ ਕੀਤੀ ਹੈ। ਵੈਸਟ ਸ਼ੋਰ ਆਰਸੀਐਮਪੀ ਮੁਤਾਬਕ, ਰਾਤ ਲਗਭਗ ਪੌਣੇ 9 ਵਜੇ ਆਈਲੈਂਡ ਹਾਈਵੇਅ ਅਤੇ ਵੇਲ ਰੋਡ ਦੇ ਇੰਟਰਸੈਕਸ਼ਨ ਨੇੜੇ ਇੱਕ ਪਿਕਅੱਪ ਟਰੱਕ ਦੇ ਟੈਲੀਫੋਨ ਦੇ ਖੰਭੇ ਨਾਲ ਟਕਰਾਉਣ ਦੀ ਰਿਪੋਰਟ ਮਿਲੀ।
carney-speaks-with-mexican-president-sheinbaum-on-trade-cusma-and-wildfire-cooperation
Punjabi

ਪੀ.ਐਮ.ਕਾਰਨੀ ਅਤੇ ਮੈਕਸੀਕੋ ਦੀ ਰਾਸ਼ਟਰਪਤੀ ਵਿਚਾਲੇ ਵਪਾਰ ਤੇ CUSMA ਨੂੰ ਲੈ ਕੇ ਹੋਈ ਗੱਲਬਾਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨਾਲ ਫ਼ੋਨ 'ਤੇ ਅਹਿਮ ਗੱਲਬਾਤ ਕੀਤੀ। ਇਸ ਦੌਰਾਨ ਦੋਵਾਂ ਆਗੂਆਂ ਨੇ ਆਪਸੀ ਵਪਾਰ ਸਬੰਧਾਂ ਅਤੇ ਉੱਤਰੀ ਅਮਰੀਕਾ ਵਪਾਰ ਨੂੰ ਮਜ਼ਬੂਤ ਕਰਨ 'ਤੇ ਵਿਸ਼ੇਸ਼ ਚਰਚਾ ਕੀਤੀ। ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਕਾਰਨੀ ਨੇ ਕੈਨੇਡਾ ਦੇ ਜੰਗਲਾਂ ਵਿਚ ਲੱਗੀ ਅੱਗ 'ਤੇ ਕਾਬੂ ਪਾਉਣ ਲਈ 400 ਤੋਂ ਵੱਧ ਅੱਗ ਬੁਝਾਉਣ ਵਾਲੇ ਅਤੇ ਸਪੋਰਟ ਸਟਾਫ਼ ਭੇਜਣ ਲਈ ਰਾਸ਼ਟਰਪਤੀ ਸ਼ੀਨਬੌਮ ਦਾ ਤਹਿ ਦਿਲੋਂ ਧੰਨਵਾਦ ਕੀਤਾ।
advance-voting-for-3-federal-by-elections-begins-friday-in-canada
Punjabi

ਕੈਨੇਡਾ ਦੀਆਂ 3 ਫੈਡਰਲ ਉਪ-ਚੋਣਾਂ ਲਈ ਐਡਵਾਂਸ ਵੋਟਿੰਗ ਸ਼ੁੱਕਰਵਾਰ ਤੋਂ

ਕੈਨੇਡਾ ਵਿਚ ਤਿੰਨ ਫ਼ੈਡਰਲ ਹਲਕਿਆਂ ਦੀਆਂ ਉਪ-ਚੋਣਾਂ ਲਈ ਐਡਵਾਂਸ ਵੋਟਿੰਗ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਲੈਕਸ਼ਨਜ਼ ਕੈਨੇਡਾ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਇਹ ਵੋਟਿੰਗ ਪ੍ਰਕਿਰਿਆ ਸੋਮਵਾਰ ਤੱਕ ਲਗਾਤਾਰ ਚਾਰ ਦਿਨ ਸਵੇਰੇ 9:00 ਵਜੇ ਤੋਂ ਰਾਤ 9:00 ਵਜੇ ਤੱਕ ਚੱਲੇਗੀ।
43-dead-16-rescued-after-boat-capsizes-in-nigeria
Punjabi

ਸੋਕੋਟੋ ਵਿੱਚ ਕਿਸ਼ਤੀ ਪਲਟਣ ਨਾਲ 43 ਮੌਤਾਂ, 16 ਲੋਕ ਬਚਾਏ ਗਏ

ਨਾਈਜੀਰੀਆ ਦੇ ਉੱਤਰ-ਪੱਛਮ ਵਿੱਚ ਪੈਂਦੇ ਸੋਕੋਟੋ ਸੂਬੇ ਵਿੱਚ ਇੱਕ ਸਮਰੱਥਾ ਤੋਂ ਵੱਧ ਭਰੀ ਕਿਸ਼ਤੀ ਪਲਟਣ ਕਾਰਨ ਲਗਭਗ 40 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਅਧਿਕਾਰੀਆਂ ਅਤੇ ਵਸਨੀਕਾਂ ਮੁਤਾਬਕ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਬੱਚੇ ਸ਼ਾਮਲ ਹਨ। ਰਾਸ਼ਟਰੀ ਅੰਦਰੂਨੀ ਜਲ ਮਾਰਗ ਅਥਾਰਟੀ ਦੇ ਖੇਤਰੀ ਅਧਿਕਾਰੀ ਅਬਦੁਲਕਾਦਿਰ ਯੂਸਫ਼ ਨੇ ਦੱਸਿਆ ਕਿ ਲਗਭਗ 40 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਅਤੇ ਬਚਾਅ ਕਾਰਜ ਜਾਰੀ ਹਨ।
garbage-dumping-videos-go-viral-in-abbotsford-police-launch-investigation
Punjabi

ਐਬਟਸਫੋਰਡ ਵਿੱਚ ਕੂੜਾ ਸੁੱਟਣ ਦੀਆਂ ਵੀਡੀਓਜ਼ ਵਾਇਰਲ, ਪੁਲਿਸ ਨੇ ਸ਼ੁਰੂ ਕੀਤੀ ਜਾਂਚ

ਐਬਟਸਫੋਰਡ ਵਿਚ ਜਲਮਾਰਗ ਅਤੇ ਸਥਾਨਕ ਪਾਰਕ ਵਿਚ ਕੂੜਾ ਸੁੱਟਣ ਦੀਆਂ ਦੋ ਵੱਖ-ਵੱਖ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਦੋਵੇਂ ਮਾਮਲੇ ਜੁਲਾਈ ਦੇ ਅਖੀਰ ਦੇ ਦੱਸੇ ਜਾ ਰਹੇ ਹਨ, ਜਿਨ੍ਹਾਂ ਵਿਚੋਂ ਇੱਕ ਵੀਡੀਓ ਵਿਚ ਮਹਿਲਾ ਮਿੱਲ ਲੇਕ ਪਾਰਕ ਵਿਖੇ ਅਤੇ ਦੂਜੀ ਵੀਡੀਓ ਵਿਚ ਬਲੂਜੇ ਐਲੀਮੈਂਟਰੀ ਸਕੂਲ ਨੇੜੇ ਕੂੜਾ ਸੁੱਟਦੀ ਦਿਖਾਈ ਦੇ ਰਹੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link