Jul 4, 2024 7:03 PM - The Canadian Press

ਬੀ.ਸੀ. ਵਿੱਚ ਇੱਕ ਲੇਸੀ ਨਾਮਕ ਚਿਕਨ ਨੇ ਇੱਕ ਮਿੰਟ ਦੇ ਅੰਦਰ ਸਭ ਤੋਂ ਵੱਧ ਵਸਤੂਆਂ ਦੀ ਸਹੀ ਪਛਾਣ ਕਰਨ ਲਈ ਗਿਨੀਜ਼ ਵਰਲਡ ਰਿਕਾਰਡ ਵਿੱਚ ਆਪਣੀ ਜਗ੍ਹਾ ਬਣਾਈ ਹੈ।
ਲੇਸੀ ਨਾਂ ਦਾ ਇਹ ਚਿਕਨ ਇਕ ਵੀਡੀਓ ’ਚ ਨਜ਼ਰ ਆਇਆ, ਜਿਸ ਨੇ 6 ਪਛਾਣਾਂ ਕਰਨ ਦਾ ਰਿਕਾਰਡ ਬਣਾਇਆ ਜਦੋਂ ਉਸ ਦੀ ਮਾਲਕ ਐਮਿਲੀ ਕੈਰਿੰਗਟਨ ਨੇ ਮੁਰਗੀ ਨੂੰ ਅੱਖਰਾਂ, ਨੰਬਰਾਂ ਅਤੇ ਰੰਗੀਨ ਚੀਜ਼ਾਂ ਦੀ ਇਕ ਲੜੀ ਦਿਖਾਈ।
ਗੈਬਰੀਓਲਾ ਆਈਲੈਂਡ ’ਤੇ ਰਹਿਣ ਵਾਲੇ ਵੈਟਰਨਰੀ ਡਾਕਟਰ ਕੈਰਿੰਗਟਨ ਦਾ ਕਹਿਣਾ ਹੈ ਕਿ ਗਿਨੀਜ਼ ਅਧਿਕਾਰੀਆਂ ਨੇ ਪਿਛਲੇ ਮਹੀਨੇ ਇਕ ਪੱਤਰ ਵਿਚ ਪੁਸ਼ਟੀ ਕੀਤੀ ਸੀ ਕਿ ਲੇਸੀ ਇਕ ਮਿੰਟ ਵਿਚ ਚਿਕਨ ਵਲੋਂ ਸਭ ਤੋਂ ਵੱਧ ਪਛਾਣ ਕਰਨ ਦੀ ਰਿਕਾਰਡ ਧਾਰਕ ਹੈ।
ਕੈਰਿੰਗਟਨ ਦਾ ਕਹਿਣਾ ਹੈ ਕਿ ਲੇਸੀ ਹੂਪਸ ਰਾਹੀਂ ਛਾਲ ਮਾਰਨ ਅਤੇ ਦਿਨ ਵਿਚ ਇਕ ਅੰਡਾ ਦੇਣ ਦੇ ਵੀ ਸਮਰੱਥ ਹੈ ਅਤੇ ਵਰਲਡ ਰਿਕਾਰਡ ਦਰਸਾਉਂਦਾ ਹੈ ਕਿ ਮੁਰਗੀਆਂ ਬੁੱਧੀਮਾਨ ਹੁੰਦੀਆਂ ਹਨ।




