16.71C Vancouver
ADS

Sep 23, 2025 1:24 PM - The Canadian Press

ਗੰਨ ਕੰਟਰੋਲ ਗਰੁੱਪ ਵਲੋਂ ਐਸ.ਕੇ.ਐਸ. ਰਾਈਫਲ 'ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ

Share On
gun-control-group-urges-ottawa-to-ban-sks-as-assault-style-firearm-buyback-ramps-up
The government says a federal buyback program will provide owners fair compensation for their outlawed firearms, with the latest details to be announced Tuesday.(Photo- The Canadian Press)

ਕੈਨੇਡਾ ਦੇ ਇੱਕ ਪ੍ਰਮੁੱਖ ਗੰਨ ਕੰਟਰੋਲ ਗਰੁੱਪ ਨੇ ਫੈਡਰਲ ਸਰਕਾਰ ਨੂੰ ਅਸਾਲਟ-ਸਟਾਈਲ ਹਥਿਆਰਾਂ ਦੇ ਬਾਇਬੈਕ ਪ੍ਰੋਗਰਾਮ ਵਿਚ ਸੈਮੀ-ਆਟੋਮੈਟਿਕ ਐਸ.ਕੇ.ਐਸ. ਰਾਈਫਲ ਸ਼ਾਮਲ ਕੀਤੇ ਜਾਣ ਦੀ ਮੰਗ ਕੀਤੀ ਹੈ। ਪੌਲੀਸੇਸਾਵੀਐਂਟ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਇਹ ਕਦਮ ਨਹੀਂ ਉਠਾਉਂਦੀ ਤਾਂ ਇਸ ਤੋਂ ਬਿਨਾਂ ਗੰਨ ਬਾਇਬੈਕ ਪੈਸੇ ਦੀ ਬਰਬਾਦੀ ਹੀ ਸਾਬਤ ਹੋਵੇਗਾ। ਮਈ 2020 ਤੋਂ ਕੈਨੇਡਾ ਸਰਕਾਰ ਨੇ ਲਗਭਗ 2,500 ਕਿਸਮਾਂ ਦੀਆਂ ਬੰਦੂਕਾਂ ਨੂੰ ਇਸ ਆਧਾਰ 'ਤੇ ਗੈਰ-ਕਾਨੂੰਨੀ ਕਰਾਰ ਦਿੱਤਾ ਹੈ ਕਿ ਇਹ ਜੰਗ ਦੇ ਮੈਦਾਨ ਵਿਚ ਇਸਤੇਮਾਲ ਹੁੰਦੀਆਂ ਹਨ,ਨਾ ਕਿ ਇਹ ਹੰਟਰ ਅਤੇ ਸਪੋਰਟ ਸ਼ੂਟਰ ਲਈ ਹਨ।

ਸਰਕਾਰ ਦਾ ਕਹਿਣਾ ਹੈ ਕਿ ਪਾਬੰਦੀਸ਼ੁਦਾ ਐਲਾਨੇ ਗਏ ਹਥਿਆਰਾਂ ਦੇ ਸਬੰਧਤ ਮਾਲਕਾਂ ਨੂੰ ਫੈਡਰਲ ਗੰਨ ਬਾਇਬੈਕ ਪ੍ਰੋਗਰਾਮ ਤਹਿਤ ਉਚਿਤ ਮੁਆਵਜ਼ਾ ਦਿੱਤਾ ਜਾਵੇਗਾ।

ਹਾਲਾਂਕਿ, ਸਰਕਾਰ ਨੇ ਐਸ.ਕੇ.ਐਸ.ਰਾਈਫਲ ਨੂੰ ਗੈਰ-ਕਾਨੂੰਨੀ ਨਹੀਂ ਠਹਿਰਾਇਆ ਹੈ,ਜਿਸ ਦੀ ਵਰਤੋਂ ਆਮ ਤੌਰ 'ਤੇ ਇੰਡੀਜਨਸ ਕਮਿਊਨਿਟੀ ਵਿਚ ਸ਼ਿਕਾਰ ਲਈ ਕੀਤੀ ਜਾਂਦੀ ਹੈ। ਐਸ.ਕੇ.ਐਸ.ਦਾ ਇਸਤੇਮਾਲ ਹਾਈ-ਪ੍ਰੋਫਾਈਲ ਗੋਲੀਬਾਰੀ ਵਿਚ ਵੀ ਹੋਇਆ ਹੈ। 1989 ਵਿਚ ਮਾਂਟਰੀਅਲ ਦੇ École Polytechnique ਵਿਖੇ ਹੋਈ ਸਮੂਹਿਕ ਗੋਲੀਬਾਰੀ ਤੋਂ ਬਾਅਦ ਬਣੇ ਸੰਗਠਨ ਪੌਲੀਸੇਸਾਵੀਐਂਟ ਨੇ ਕਿਹਾ ਕਿ ਐਸ.ਕੇ.ਐਸ.ਰਾਈਫਲ ਨੂੰ ਸਰਕੂਲੇਸ਼ਨ ਵਿਚ ਛੱਡਣਾ ਪਬਲਿਕ ਸੇਫਟੀ ਫੇਲੀਅਰ ਹੋਵੇਗਾ।

Latest news

former-alberta-finance-minister-joe-ceci-will-not-seek-re-election-in-2027
Punjabi

ਸਾਬਕਾ ਐਲਬਰਟਾ ਵਿੱਤ ਮੰਤਰੀ ਜੋਅ ਸੇਸੀ 2027 ਦੀ ਨਹੀਂ ਲੜਣਗੇ ਚੋਣ

ਐਲਬਰਟਾ ਦੇ ਸਿਆਸਤਦਾਨ ਜੋਅ ਸੇਸੀ ਨੇ ਐਲਾਨ ਕੀਤਾ ਹੈ ਕਿ ਉਹ ਫਾਲ 2027 ਵਿੱਚ ਹੋਣ ਵਾਲੀਆਂ ਆਮ ਚੋਣਾਂ ਵਿੱਚ ਫਿਰ ਚੋਣ ਨਹੀਂ ਲੜਨਗੇ।ਜੋਅ ਸੇਸੀ ਸਾਬਕਾ ਪ੍ਰੀਮੀਅਰ ਰੇਚਲ ਨੋਟਲੀ ਦੀ ਕੈਬਨਿਟ ਵਿੱਚ ਉਨ੍ਹਾਂ ਦੇ ਸਭ ਤੋਂ ਖ਼ਾਸ ਅਤੇ ਸੱਜਾ ਹੱਥ ਮੰਨੇ ਜਾਂਦੇ ਸਨ। ਉਹ ਐਲਬਰਟਾ ਦੇ ਇਤਿਹਾਸ ਵਿੱਚ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਇਕਲੌਤੇ ਵਿੱਤ ਮੰਤਰੀ ਰਹੇ ਹਨ।
alberta-mla-expense-claims-draw-scrutiny-over-high-end-meals-and-minor-purchases
Punjabi

ਐਲਬਰਟਾ ਦੇ ਵਿਧਾਇਕਾਂ ਦੇ ਖਰਚੇ ਦੇ ਦਾਵਿਆਂ 'ਤੇ ਸਵਾਲ, ਮਹਿੰਗੇ ਖਾਣਿਆਂ ਨੇ ਖਿੱਚਿਆ ਧਿਆਨ

ਐਲਬਰਟਾ ਦੇ ਸਿਆਸਤਦਾਨਾਂ ਵੱਲੋਂ ਪਿਛਲੇ ਵਿੱਤੀ ਸਾਲ ਦੌਰਾਨ ਕੀਤੇ ਗਏ ਖ਼ਰਚਿਆਂ ਦੇ ਜਨਤਕ ਹੋਏ ਵੇਰਵਿਆਂ ਨੇ ਇਕ ਨਵੀਂ ਚਰਚਾ ਛੇੜ ਦਿੱਤੀ ਹੈ। ਸਰਕਾਰੀ ਵੈੱਬਸਾਈਟ ਮੁਤਾਬਕ ਟੈਕਸਦਾਤਾ ਨੇਤਾਵਾਂ ਦੇ ਮਹਿੰਗੇ ਡਿਨਰਾਂ ਤੋਂ ਲੈ ਕੇ ਕੋਲਡ ਡਰਿੰਕ ਤੱਕ ਦਾ ਭੁਗਤਾਨ ਕਰ ਰਹੇ ਹਨ।ਇਹ ਸਾਰੇ ਖ਼ਰਚੇ ਵਿਧਾਨ ਸਭਾ ਦੇ ਮੌਜੂਦਾ ਨਿਯਮਾਂ ਦੇ ਦਾਇਰੇ ਵਿੱਚ ਹੀ ਕੀਤੇ ਗਏ ਹਨ,ਜਿਸ ਵਿੱਚ ਹਲਕੇ ਦੇ ਲੋਕਾਂ ਨਾਲ ਮੀਟਿੰਗਾਂ, ਸਫ਼ਰ ਅਤੇ ਦਫ਼ਤਰੀ ਖ਼ਰਚੇ ਸ਼ਾਮਲ ਹੁੰਦੇ ਹਨ। ਸਭ ਤੋਂ ਵੱਧ ਇਕ ਵਾਰ ਦਾ ਖਰਚਾ ਯੂ.ਸੀ.ਪੀ. ਦੇ ਨੋਲਨ ਡਾਇਕ ਅਤੇ ਵਿਰੋਧੀ ਧਿਰ NDP ਦੇ ਡੇਵਿਡ ਐਗਨ ਵਲੋਂ ਕੀਤਾ ਗਿਆ।
edmonton-area-residents-urged-to-conserve-water-as-heavy-rainfall-overwhelms-drainage-systems
Punjabi

ਭਾਰੀ ਮੀਂਹ ਕਾਰਨ ਐਡਮਿੰਟਨ ਖੇਤਰ ਦੇ ਨਿਵਾਸੀਆਂ ਨੂੰ ਪਾਣੀ ਦੀ ਵਰਤੋਂ ਘੱਟ ਕਰਨ ਦੀ ਕੀਤੀ ਗਈ ਅਪੀਲ

ਐਡਮਿੰਟਨ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਭਾਰੀ ਮੀਂਹ ਤੋਂ ਬਾਅਦ ਹਾਲਾਤ ਖ਼ਰਾਬ ਹਨ। EPCOR ਮੁਤਾਬਕ ਉਨ੍ਹਾਂ ਨੂੰ ਸੜਕਾਂ 'ਤੇ ਪਾਣੀ ਜਮ੍ਹਾ ਹੋਣ ਅਤੇ ਹੜ੍ਹ ਵਰਗੀ ਸਥਿਤੀ ਨੂੰ ਲੈ ਕੇ 600 ਤੋਂ ਵੱਧ ਫੋਨ ਕੌਲਜ਼ ਆਈਆਂ। ਮੀਂਹ ਕਾਰਨ ਗੰਦੇ ਪਾਣੀ ਦੇ ਸਿਸਟਮ 'ਤੇ ਭਾਰੀ ਦਬਾਅ ਹੈ, ਜਿਸ ਦੇ ਮੱਦੇਨਜ਼ਰ ਐਡਮਿੰਟਨ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪਾਣੀ ਦੀ ਵਰਤੋਂ ਘੱਟ ਤੋਂ ਘੱਟ ਕਰਨ ਕਿਉਂਕਿ ਅੱਜ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ।Beaumont ਅਤੇ ਸੇਂਟ ਐਲਬਰਟ ਪ੍ਰਸ਼ਾਸਨ ਨੇ ਵੀ ਲੋਕਾਂ ਨੂੰ ਗੈਰ-ਜ਼ਰੂਰੀ ਪਾਣੀ ਦੀ ਵਰਤੋਂ ਤੁਰੰਤ ਬੰਦ ਕਰਨ ਦੀ ਹਿਦਾਇਤ ਦਿੱਤੀ।
canadas-inflation-rate-rises-to-3-2-in-may-as-gasoline-prices-surge
Punjabi

ਗੈਸੋਲੀਨ ਕੀਮਤਾਂ ਦੇ ਉਛਾਲ ਨਾਲ ਕੈਨੇਡਾ ਦੀ ਮਹਿੰਗਾਈ ਦਰ ਮਈ ਵਿੱਚ 3.2 ਫੀਸਦੀ 'ਤੇ ਪਹੁੰਚੀ

ਕੈਨੇਡਾ ਦੀ ਮਹਿੰਗਾਈ ਦਰ ਵੱਧ ਕੇ ਲਗਭਗ ਦੋ ਸਾਲਾਂ ਦੇ ਉੱਚ ਪੱਧਰ 'ਤੇ ਪਹੁੰਚ ਗਈ ਹੈ। ਸਟੈਟਿਸਟਿਕਸ ਵਿਭਾਗ ਮੁਤਾਬਕ, ਗੈਸੋਲੀਨ ਕੀਮਤਾਂ ਵਿਚ ਹੋਏ ਵਾਧੇ ਕਾਰਨ ਮਈ ਦੌਰਾਨ ਮਹਿੰਗਾਈ 3.2 ਫੀਸਦੀ ਦਰਜ ਹੋਈ ਹੈ, ਜੋ ਕਿ ਅਪ੍ਰੈਲ ਦੇ ਮੁਕਾਬਲੇ 0.4 ਫੀਸਦੀ ਜ਼ਿਆਦਾ ਅਤੇ ਦਸੰਬਰ 2023 ਤੋਂ ਬਾਅਦ ਸਭ ਤੋਂ ਉੱਚਾ ਪੱਧਰ ਹੈ।
vancouver-driver-crashes-into-tree-after-fleeing-police-through-underground-parking-garage
Punjabi

ਵੈਨਕੂਵਰ ਵਿਚ ਡਰਾਈਵਰ ਨੇ ਪੁਲਿਸ ਤੋਂ ਬਚਣ ਲਈ ਭਜਾਈ ਕਾਰ ਦਰੱਖਤ ਨਾਲ ਟਕਰਾਈ

ਵੈਨਕੂਵਰ ਵਿਚ ਬੀਤੇ ਕੱਲ੍ਹ ਇੱਕ ਡਰਾਈਵਰ ਨੇ ਪੁਲਿਸ ਤੋਂ ਬਚਣ ਲਈ ਇੱਕ ਅੰਡਰਗ੍ਰਾਊਂਡ ਪਾਰਕਿੰਗ ਗੈਰਾਜ ਰਾਹੀਂ ਗੱਡੀ ਭਜਾ ਲਈ, ਜੋ ਅੱਗੇ ਇੱਕ ਦਰਖ਼ਤ ਨਾਲ ਟਕਰਾ ਗਈ। ਪੁਲਿਸ ਮੁਤਾਬਕ, ਇਸ 30 ਸਾਲਾ ਨੌਜਵਾਨ 'ਤੇ ਗੱਡੀ ਚਲਾਉਣ ਦੀ ਪਾਬੰਦੀ ਲੱਗੀ ਹੋਈ ਸੀ ਅਤੇ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪੁਲਿਸ ਦੀ ਗੱਡੀ ਵਿਚ ਲੱਗੇ ਆਟੋਮੈਟਿਕ ਲਾਇਸੈਂਸ ਪਲੇਟ ਰੀਡਰ ਨੇ ਇੱਕ ਕਾਰ ਦੀ ਪਛਾਣ ਕੀਤੀ, ਜਿਸ ਦਾ ਇਨਸ਼ੋਰੈਂਸ ਖ਼ਤਮ ਹੋ ਚੁੱਕਾ ਸੀ ਅਤੇ ਉਸ ਨੂੰ ਪਾਬੰਦੀਸ਼ੁਦਾ ਡਰਾਈਵਰ ਚਲਾ ਰਿਹਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link