7.9C Vancouver
ADS

Sep 4, 2025 7:27 PM - Connect Newsroom

ਪ੍ਰਿੰਸ ਜਾਰਜ ਵਿਚ ਪੁਲਿਸ ਨੇ ਦੋ ਰਿਹਾਇਸ਼ਾਂ 'ਤੇ ਕੀਤੀ ਛਾਪੇਮਾਰੀ, ਹਥਿਆਰ, ਨਸ਼ਾ ਅਤੇ ਹੋਰ ਕਈ ਸਮਾਨ ਕੀਤਾ ਜ਼ਬਤ

Share On
guns-drugs-and-stolen-goods-recovered-in-pair-of-search-warrants
In total, four people were arrested in relation to the two investigations. (Photo: Royal Canadian Mounted Police)

ਪ੍ਰਿੰਸ ਜਾਰਜ ਵਿਚ ਪੁਲਿਸ ਨੇ ਦੋ ਰਿਹਾਇਸ਼ਾਂ 'ਤੇ ਛਾਪੇਮਾਰੀ ਵਿਚ ਹਥਿਆਰ, ਨਸ਼ਾ ਅਤੇ ਇੱਕ ਚੋਰੀ ਦੀ ਮੋਟਰਬਾਈਕ ਜ਼ਬਤ ਕੀਤੇ ਹਨ। ਸ਼ਹਿਰ ਦੀ ਆਰ.ਸੀ.ਐਮ.ਪੀ.ਨੇ ਕਿਹਾ ਕਿ 27 ਅਤੇ 28 ਅਗਸਤ ਨੂੰ ਸਰਚ ਵਾਰੰਟ 'ਤੇ ਕੁਇੰਸ ਸਟ੍ਰੀਟ ਦੇ 2600-ਬਲਾਕ ਅਤੇ ਅੱਠਵੇਂ ਐਵੇਨਿਊ ਦੇ 1600-ਬਲਾਕ ਵਿਚ ਦੋ ਘਰਾਂ ਵਿਚ ਛਾਪੇਮਾਰੀ ਕੀਤੀ ਗਈ।

ਕਾਰਪੋਰਲ ਜੈਨੀਫਰ ਕੂਪਰ ਨੇ ਕਿਹਾ ਕਿ ਕੁਇੰਸ ਸਟ੍ਰੀਟ ਸਥਿਤ ਰਿਹਾਇਸ਼ 'ਤੇ ਇਹ ਇੱਕ ਸਾਲ ਤੋਂ ਵੀ ਘੱਟ ਸਮੇਂ ਵਿਚ ਦੂਜੀ ਛਾਪੇਮਾਰੀ ਹੈ, ਉਨ੍ਹਾਂ ਕਿਹਾ ਕਿ ਪਿਛਲੀ ਵਾਰ ਵੀ ਇਸੇ ਤਰ੍ਹਾਂ ਦੀ ਜਾਂਚ ਲਈ ਪੁਲਿਸ ਨੇ ਉਥੇ ਰੇਡ ਕੀਤੀ ਸੀ। ਕੂਪਰ ਨੇ ਕਿਹਾ ਕਿ ਸਰਚ ਦੌਰਾਨ ਪੁਲਿਸ ਅਧਿਕਾਰੀ ਨੇ 35 ਗ੍ਰਾਮ ਸ਼ੱਕੀ ਕੋਕੀਨ, ਦੋ 3ਡੀ-ਪ੍ਰਿੰਟਿਡ ਗੰਨ, ਕਈ ਸਟੈਂਡਰਡ ਹਥਿਆਰ, ਨਸ਼ੇ ਦੀਆਂ ਗੋਲੀਆਂ ਅਤੇ ਕਾਰਤੂਸ ਸਮੇਤ ਹੋਰ ਹਥਿਆਰ ਜ਼ਬਤ ਕੀਤੇ।

ਦੋਵਾਂ ਜਾਂਚ ਦੇ ਸਬੰਧ ਵਿਚ 4 ਲੋਕ ਹਿਰਾਸਤ ਵਿਚ ਲਏ ਗਏ ਸਨ ਪਰ ਘਰਾਂ ਦੀ ਤਲਾਸ਼ੀ ਪੂਰੀ ਹੋਣ ਤੋਂ ਬਾਅਦ ਤਿੰਨ ਨੂੰ ਬਿਨਾਂ ਕਿਸੇ ਕਾਰਵਾਈ ਦੇ ਰਿਹਾਅ ਕਰ ਦਿੱਤਾ ਗਿਆ, ਜਦੋਂ ਕਿ ਚੌਥੇ ਦੀ ਗ੍ਰਿਫਤਾਰੀ ਆਊਟਸਟੈਂਡਿੰਗ ਵਾਰੰਟ 'ਤੇ ਹੋਈ ਸੀ। ਇਹ ਸਾਰੇ ਸ਼ੱਕੀ ਪਹਿਲਾਂ ਵੀ ਕਿਸੇ ਮਾਮਲੇ ਵਿਚ ਪੁਲਿਸ ਦੇ ਅੜਿੱਕੇ ਚੜ੍ਹ ਚੁੱਕੇ ਸਨ।

Latest news

surrey-driver-loses-lamborghini-after-alleged-197-km-h-speed-on-alex-fraser-bridge
Punjabi

ਬੀ.ਸੀ. ਹਾਈਵੇਅ ਪੈਟਰੋਲ ਨੇ ਸਰੀ ਦੇ ਇੱਕ 51 ਸਾਲਾ ਵਿਅਕਤੀ ਦੀ ਲੈਂਬੋਰਗਿਨੀ ਐਸ.ਯੂ.ਵੀ. ਕੀਤੀ ਜ਼ਬਤ

ਬੀ.ਸੀ. ਹਾਈਵੇਅ ਪੈਟਰੋਲ ਨੇ ਸਰੀ ਦੇ ਇੱਕ 51 ਸਾਲਾ ਵਿਅਕਤੀ ਦੀ ਲੈਂਬੋਰਗਿਨੀ ਐਸ.ਯੂ.ਵੀ. ਜ਼ਬਤ ਕੀਤੀ ਹੈ।
federal-government-tightens-return-to-office-rules-for-public-servants
Punjabi

ਪੀ.ਐਮ. ਕਾਰਨੀ ਦੀ ਸਰਕਾਰ ਵਲੋਂ ਸੰਘੀ ਕਰਮਚਾਰੀਆਂ ਲਈ ਬੈਕ-ਟੂ-ਔਫਿਸ ਹੁਕਮ ਕੀਤੇ ਗਏ ਜਾਰੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਵਲੋਂ ਸੰਘੀ ਕਰਮਚਾਰੀਆਂ ਲਈ ਬੈਕ-ਟੂ-ਔਫਿਸ ਹੁਕਮ ਜਾਰੀ ਕਰ ਦਿੱਤੇ ਗਏ ਹਨ। ਸਰਕਾਰ ਦੇ ਨਿਰਦੇਸ਼ਾਂ ਅਨੁਸਾਰ, ਫੈਡਰਲ ਮੁਲਾਜ਼ਮਾਂ ਨੂੰ ਹਫ਼ਤੇ ਵਿਚ ਘੱਟੋ-ਘੱਟ 4 ਦਿਨ ਹੁਣ ਦਫ਼ਤਰੋਂ ਕੰਮ ਕਰਨਾ ਹੋਵੇਗਾ।
canada-records-job-losses-in-january-as-labour-market-shows-new-signs-of-strain
Punjabi

ਕੈਨੇਡੀਅਨ ਅਰਥਵਿਵਸਥਾ ਨੂੰ ਜਨਵਰੀ ਮਹੀਨੇ 25,000 ਨੌਕਰੀਆਂ ਦਾ ਨੁਕਸਾਨ, ਬੇਰਜ਼ੁਗਾਰੀ ਦਰ ਵੀ ਘਟੀ

ਕੈਨੇਡੀਅਨ ਅਰਥਵਿਵਸਥਾ ਨੂੰ ਜਨਵਰੀ ਮਹੀਨੇ ਵਿਚ ਵੱਡਾ ਝਟਕਾ ਲੱਗਾ ਹੈ। ਸਟੈਟਿਸਟਿਕਸ ਕੈਨੇਡਾ ਦੀ ਤਾਜ਼ਾ ਲੇਬਰ ਫੋਰਸ ਰਿਪੋਰਟ ਅਨੁਸਾਰ ਦੇਸ਼ ਵਿਚ ਕਰੀਬ 25,000 ਨੌਕਰੀਆਂ ਦੀ ਗਿਰਾਵਟ ਆਈ ਹੈ, ਜਿਨ੍ਹਾਂ ਵਿਚੋਂ ਸਭ ਤੋਂ ਵੱਧ ਰੁਜ਼ਗਾਰ ਦਾ ਨੁਕਸਾਨ ਨਿਰਮਾਣ ਖੇਤਰ ਵਿਚ ਹੋਇਆ ਹੈ ਕਿਉਂਕਿ ਅਮਰੀਕੀ ਟੈਰਿਫ ਨੇ ਇਸ ਖੇਤਰ ਨੂੰ ਲਗਾਤਾਰ ਪ੍ਰਭਾਵਿਤ ਕੀਤਾ ਹੈ।
tsb-sending-investigators-after-cn-train-derailment-west-of-edmonton
Punjabi

ਐਲਬਰਟਾ 'ਚ ਮਾਲ ਗੱਡੀ ਦੇ 37 ਡੱਬੇ ਪਟੜੀ ਤੋਂ ਉਤਰਨ ਦੇ ਮਾਮਲੇ ਦੀ ਜਾਂਚ ਲਈ ਭੇਜੀ ਗਈ ਟੀਮ

ਐਲਬਰਟਾ ਦੇ ਵੈਸਟ-ਸੈਂਟਰਲ ਇਲਾਕੇ ਵਿੱਚ ਬੀਤੇ ਦਿਨ ਕੈਨੇਡੀਅਨ ਨੈਸ਼ਨਲ ਦੀ ਇਕ ਮਾਲ ਗੱਡੀ ਦੇ 37 ਡੱਬੇ ਪਟੜੀ ਤੋਂ ਉਤਰ ਗਏ।ਇਹ ਹਾਦਸਾ ਵੀਰਵਾਰ ਸ਼ਾਮ ਕਰੀਬ 5:30 ਵਜੇ ਐਡਮਿੰਟਨ ਤੋਂ ਲਗਭਗ 120 ਕਿਲੋਮੀਟਰ ਦੂਰ ਵਾਈਲਡਵੁੱਡ ਪਿੰਡ ਦੇ ਨਜ਼ਦੀਕ ਵਾਪਰਿਆ ਆਈ.ਸੀ.ਐਨ. ਦੀ ਬੁਲਾਰੇ ਐਸ਼ਲੇ ਮਿਚਨੋਵਸਕੀ ਨੇ ਪੁਸ਼ਟੀ ਕੀਤੀ ਕਿ 37 ਲੋਡਿਡ ਇੰਟਰਮੋਡਲ ਡੱਬੇ ਪਟੜੀ ਤੋਂ ਉਤਰੇ ਹਨ।
airdrie-youth-hockey-team-honours-junior-players-killed-in-alberta-highway-crash
Punjabi

ਜੂਨੀਅਰ ਹੌਕੀ ਖਿਡਾਰੀਆਂ ਨੂੰ ਸ਼ਰਧਾਂਜਲੀ ਦੇਣ ਲਈ ਐਤਵਾਰ ਕਰਵਾਇਆ ਜਾ ਰਿਹੈ ਮੈਚ

ਦੱਖਣੀ ਐਲਬਰਟਾ ਮਸਟੈਂਗਸ ਦੇ ਤਿੰਨ ਜੂਨੀਅਰ ਹਾਕੀ ਖਿਡਾਰੀਆਂ ਦੀ ਯਾਦ ਵਿੱਚ ਐਤਵਾਰ ਸ਼ਾਮ ਨੂੰ ਸਟੈਵਲੀ ਵਿੱਚ ਇਕ ਮੈਮੋਰੀਅਲ ਬੈਨੀਫਿਟ ਗੇਮ ਕਰਵਾਈ ਜਾ ਰਹੀ ਹੈ। ਇਸ ਦੇ ਨਾਲ ਹੀ ਨੌਜਵਾਨ ਖਿਡਾਰੀ ਆਪਣੇ ਹੈਲਮੇਟਾਂ 'ਤੇ ਯਾਦਗਾਰੀ ਸਟਿੱਕਰ ਲਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link