Jul 26, 2022 9:20 PM - The Canadian Press

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਲੈਂਗਲੀ 'ਚ ਵਾਪਰੀ ਸ਼ੂਟਿੰਗ ਸੰਬੰਧੀ ਖੌਫਨਾਕ ਵਾਰਦਾਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਉਨ੍ਹਾਂ ਇੱਕ ਟਵੀਟ ਕਰ ਕਿਹਾ ਕਿ ਘਟਨਾ ਦੀ ਜਾਣਕਾਰੀ ਤੋਂ ਉਹ ਸਹਿਮੇ ਹੋਏ ਹਨ।
ਉਨ੍ਹਾਂ ਕਿਹਾ ਕਿ ਪੀੜਤਾਂ ਅਤੇ ਉਨ੍ਹਾਂ ਦੇ ਕਰੀਬੀਆਂ ਬਾਰੇ ਸੋਚਦੇ ਹੋਏ ਉਨ੍ਹਾਂ ਦਾ ਦਿਲ ਟੁੱਟਦਾ ਹੈ।
ਟਰੂਡੋ ਨੇ ਇਹ ਵੀ ਕਿਹਾ ਕਿ ਉਹ ਜਖਮੀ ਲੋਕਾਂ ਦੀ ਤੁਰੰਤ ਰਿਕਵਰੀ ਦੀ ਆਸ ਕਰਦੇ ਹਨ।
ਉਨ੍ਹਾਂ ਕਿਹਾ ਕਿ ਸਾਡੀਆਂ ਕਮਿਊਨਿਟੀਸ 'ਚ ਹਿੰਸਾ ਲਈ ਕੋਈ ਜਗ੍ਹਾ ਨਹੀਂ ਹੈ।
ਯਾਦ ਰਹੇ ਟਰੂਡੋ ਤੋਂ ਪਹਿਲਾਂ ਸੋਮਵਾਰ ਨੂੰ ਸੋਮਵਾਰ ਨੂੰ ਬੀ.ਸੀ. ਗਰੀਨ ਪਾਰਟੀ ਲੀਡਰ ਸੋਨੀਆ ਫਰਸਟੇਨੂੰ ਨੇ ਵੀ ਲੈਂਗਲੀ ਸ਼ੂਟਿੰਗ ਦੇ ਪੀੜਤਾਂ ਲਈ ਦੁੱਖ ਦਾ ਪ੍ਰਗਟਾਵਾ ਕੀਤਾ ਸੀ।
ਇਸ ਤੋਂ ਪਹਿਲਾਂ ਪ੍ਰੀਮਿਅਰ ਜੌਨ ਹੌਰਗਨ ਨੇ ਵੀ ਲੈਂਗਲੀ ਅਤੇ ਟਾਊਨਸ਼ਿਪ ਆਫ ਲੈਂਗਲੀ ਦੇ ਸ਼ੂਟਿੰਗ ਪੀੜਤਾਂ ਲਈ ਦੁੱਖ ਜਾਹਿਰ ਕੀਤਾ ਸੀ।
ਉਨ੍ਹਾਂ ਆਖਿਆ ਸੀ ਕਿ ਕਮਿਊਨਿਟੀ ਦੇ ਮੈਂਬਰਾਂ ਨਾਲ ਇਸ ਪ੍ਰਕਾਰ ਦੀ ਬੇਵਕੂਫੀ ਭਰੀ ਹਿੰਸਾ ਚਿੰਤਾਜਨਕ ਹੈ ਅਤੇ ਇਸ ਨੂੰ ਮਨਜੂਰ ਨਹੀਂ ਕੀਤਾ ਜਾ ਸਕਦਾ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਟਵੀਟ:
I’m horrified by the news that came out of Langley, BC yesterday. My heart breaks for the victims’ loved ones and communities, and my thoughts are with the people who were injured – we’re wishing you a speedy recovery. This violence has no place in any of our communities.
ਸੋਨੀਆ ਫਰਸਟੇਨੂੰ ਦਾ ਟਵੀਟ:
My heart goes out to those affected in the #Langley shooting. The reports that the perpetrator was targeting homeless people are very disturbing.
We’ve seen the discourse around homelessness in BC veer into fear mongering and the dehumanizing of some of our most vulnerable.
Words matter - as legislators we need to talk about public safety in a way that makes everyone safer and strengthens communities. To ensure that what we do lifts all British Columbians up and leaves nobody behind.
ਪ੍ਰੀਮਿਅਰ ਜੌਨ ਹੌਰਗਨ ਦਾ ਟਵੀਟ :
My thoughts are with the victims of the horrific shootings in Langley & the Township of Langley today, as well as their friends, family and loved ones. This senseless act of violence against members of our community is extremely concerning & unacceptable.




