16.37C Vancouver
ADS

Aug 14, 2023 8:01 PM - Connect News

ਇਸ ਹਫਤੇ ਪੂਰੇ ਬੀ.ਸੀ. ਲਈ ਗਰਮੀ ਦੀ ਲਹਿਰ ਦੀ ਭਵਿੱਖਬਾਣੀ ਕੀਤੀ ਗਈ ਹੈ

Share On
heat-wave-predicted-for-entire-b-c-this-week
People have also been asked to move to cooling centers if possible.

ਬ੍ਰਿਟਿਸ਼ ਕੋਲੰਬੀਆ ਦੇ ਬਹੁਤੇ ਹਿੱਸਿਆਂ ਵਿਚ ਇਸ ਪੂਰੇ ਹਫ਼ਤੇ ਜ਼ਬਰਦਸਤ ਗਰਮੀ ਪੈਣ ਦੀ ਸੰਭਾਵਨਾ ਹੈ।

ਐਨਵੌਇਰਮੈਂਟ ਕੈਨੇਡਾ ਦਾ ਅਨੁਮਾਨ ਹੈ ਕਿ ਕੈਮਲੂਪਸ ਵਿੱਚ ਬੁੱਧਵਾਰ ਤੱਕ ਤਾਪਮਾਨ 38 ਡਿਗਰੀ ਤੱਕ ਵੱਧ ਜਾਵੇਗਾ ਅਤੇ ਪੋਰਟ ਅਲਬਰਨੀ ਵਿੱਚ ਤਾਪਮਾਨ ਇਸ ਹਫ਼ਤੇ 30 ਡਿਗਰੀ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ।

ਐਮਰਜੈਂਸੀ ਮੈਨੇਜਮੈਂਟ ਮਿਨਿਸਟਰ, ਬੋਇੰਨ ਮਾ ਨੇ ਬੀਸੀ ਰੈਜ਼ੀਡੈਂਟਸ ਨੂੰ ਗਰਮੀ ਤੋਂ ਬਚਣ ਲਈ ਸਾਵਧਾਨੀ ਵਰਤਣ, ਵਧੇਰੇ ਪਾਣੀ ਅਤੇ ਤਰਲ ਪਦਾਰਥ ਪੀਣ ਅਤੇ ਬਾਹਰੀ ਗਤੀਵਿਧੀਆਂ ਨੂੰ ਸੀਮਤ ਕਰਨ ਦੀ ਅਪੀਲ ਕੀਤੀ ਹੈ।

ਲੋਕਾਂ ਨੂੰ ਜੇ ਸੰਭਵ ਹੋਵੇ ਤਾਂ ਕੂਲਿੰਗ ਸੈਂਟਰਾਂ ਵਿੱਚ ਜਾਣ ਲਈ ਵੀ ਆਖਿਆ ਗਿਆ ਹੈ।

ਸ਼ਨੀਵਾਰ ਨੂੰ ਜਾਰੀ ਹੀਟ ਵਾਰਨਿੰਗ ਵਿਚ ਮੌਸਮ ਵਿਭਾਗ ਨੇ ਵੈਨਕੂਵਰ, ਫ਼੍ਰੇਜ਼ਰ ਵੈਲੀ 'ਚ ਤਾਪਮਾਨ 33 ਡਿਗਰੀ ਤੱਕ ਪਹੁੰਚਣ ਅਤੇ ਪੂਰਬੀ ਵੈਨਕੂਵਰ ਆਈਲੈਂਡ ਤੇ ਸਨਸ਼ਾਈਨ ਕੋਸਟ ਵਿਚ ਤਾਪਮਾਨ ਦੇ 29 ਤੋਂ 32 ਡਿਗਰੀ ਦਰਮਿਆਨ ਹੋਣ ਦੀ ਸੰਭਾਵਨਾ ਜਤਾਈ ਸੀ।

ਵੀਰਵਾਰ ਤੋਂ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ।

ਬੀ.ਸੀ. ਦਾ 80 ਫੀਸਦੀ ਤੋਂ ਵੱਧ ਇਲਾਕਾ ਸੋਕੇ ਵਾਲੀ ਸਥਿਤੀ ਦੇ ਚੌਥੇ ਜਾਂ ਪੰਜਵੇਂ ਦਰਜੇ ‘ਤੇ ਪਹੁੰਚ ਗਿਆ ਹੈ।

Latest news

mark-carney-announces-new-canadian-consul-general-appointments-in-the-united-states
Punjabi

ਪੀ.ਐਮ. ਕਾਰਨੀ ਨੇ ਅਮਰੀਕਾ 'ਚ ਕੈਨੇਡਾ ਦੇ ਕੌਂਸਲਰ ਅਹੁਦਿਆਂ ਦੀਆਂ ਨਵੀਆਂ ਨਿਯੁਕਤੀਆਂ ਦਾ ਕੀਤਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕਾ ਵਿਚ ਕੈਨੇਡੀਅਨ ਕੌਂਸਲਰ ਨਿਯੁਕਤੀਆਂ ਵਿਚ ਫੇਰਬਦਲ ਕਰਦਿਆਂ ਨਵੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਹੈ, ਜਿਸ ਤਹਿਤ ਬਰੈਂਪਟਨ ਵੈਸਟ ਤੋਂ ਪੰਜਾਬੀ ਮੂਲ ਦੀ ਸਾਬਕਾ ਲਿਬਰਲ ਐਮ.ਪੀ. ਅਤੇ ਕੈਬਨਿਟ ਮੰਤਰੀ ਰਹੀ ਕਮਲ ਖਹਿਰਾ ਨੂੰ ਲਾਸ ਏਂਜਲਸ ਵਿਚ ਨਵੀਂ ਕੌਂਸਲ ਜਨਰਲ ਨਿਯੁਕਤ ਕੀਤਾ ਗਿਆ ਹੈ।
ottawa-announces-30m-drone-defence-innovation-centre-in-quebec
Punjabi

ਕੈਨੇਡਾ ਕਿਊਬੈਕ ਵਿਚ ਡਰੋਨ-ਟੈਸਟਿੰਗ ਸਹੂਲਤ ਕਰੇਗਾ ਸਥਾਪਤ

ਕੈਨੇਡਾ ਸਰਕਾਰ ਨੇ ਨੈਸ਼ਨਲ ਡਿਫੈਂਸ ਰਣਨੀਤੀ ਤਹਿਤ ਕਿਊਬੈਕ ਦੇ ਮੀਰਾਬੇਲ ਵਿਚ ਡਰੋਨ-ਟੈਸਟਿੰਗ ਸਹੂਲਤ ਸਥਾਪਤ ਕੀਤੇ ਜਾਣ ਦਾ ਐਲਾਨ ਕੀਤਾ ਹੈ। ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਆਧੁਨਿਕ ਫੌਜੀ ਕਾਰਵਾਈਆਂ ਵਿਚ ਡਰੋਨ ਦੀ ਭੂਮਿਕਾ ਤੇਜ਼ੀ ਨਾਲ ਬਦਲ ਰਹੀ ਹੈ, ਜਿਸ ਕਾਰਨ ਕੈਨੇਡਾ ਲਈ ਇਨ੍ਹਾਂ ਤਕਨਾਲੋਜੀਆਂ ਦਾ ਤੇਜ਼ੀ ਨਾਲ ਪ੍ਰੀਖਣ ਅਤੇ ਵਿਕਾਸ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ।
west-vancouver-man-charged-in-alleged-northgate-break-ins-police-seek-publics-help-to-locate-him
Punjabi

ਵੈਸਟ ਵੈਨਕੂਵਰ ਦੇ 35 ਸਾਲਾ ਵਿਅਕਤੀ ਖ਼ਿਲਾਫ਼ ਘਰਾਂ ਚੋਰੀਆਂ ਕਰਨ ਦੇ ਦੋਸ਼ ਤਹਿਤ ਕਈ ਮਾਮਲੇ ਦਰਜ

ਵੈਸਟ ਵੈਨਕੂਵਰ ਵਿਚ ਇੱਕ 35 ਸਾਲਾ ਮੁਲਜ਼ਮ 'ਤੇ ਘਰਾਂ ਵਿਚ ਚੋਰੀਆਂ ਕਰਨ ਦੇ ਦੋਸ਼ ਤਹਿਤ ਕਈ ਮਾਮਲੇ ਦਰਜ ਕੀਤੇ ਗਏ ਹਨ। ਖਾਸ ਗੱਲ ਇਹ ਹੈ ਕਿ ਇੱਕ ਹੋਰ ਵੱਖਰੇ ਮਾਮਲੇ ਵਿਚ ਵੀ ਉਸ ਖਿਲਾਫ ਗ੍ਰਿਫ਼ਤਾਰੀ ਵਾਰੰਟ ਜਾਰੀ ਹਨ ਅਤੇ ਭਲਕੇ ਪੇਸ਼ੀ ਤੋਂ ਪਹਿਲਾਂ ਪੁਲਿਸ ਉਸ ਦੀ ਭਾਲ ਵਿਚ ਜਨਤਾ ਤੋਂ ਮਦਦ ਮੰਗ ਰਹੀ ਹੈ। ਔਫੀਸਰ ਮੁਤਾਬਕ, ਇਹ ਮਾਮਲੇ 23 ਅਪ੍ਰੈਲ ਨੂੰ ਹੋਏ ਸਨ।
israeli-strikes-in-gaza-kill-at-least-nine-palestinians-including-child-and-hamas-police-official
Punjabi

ਗਾਜ਼ਾ ਵਿੱਚ ਇਜ਼ਰਾਈਲੀ ਹਮਲਿਆਂ ਵਿੱਚ 10 ਸਾਲਾ ਬੱਚੇ ਸਮੇਤ ਮਾਰੇ ਗਏ 9 ਫ਼ਲਸਤੀਨੀ

ਗਾਜ਼ਾ ਪੱਟੀ ਵਿੱਚ ਮੰਗਲਵਾਰ ਨੂੰ ਇਜ਼ਰਾਈਲ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਅਤੇ ਗੋਲੀਬਾਰੀ ਵਿੱਚ 10 ਸਾਲਾ ਬੱਚੇ ਸਮੇਤ ਲਗਭਗ 9 ਫ਼ਲਸਤੀਨੀ ਮਾਰੇ ਗਏ। ਮ੍ਰਿਤਕਾਂ ਵਿੱਚ ਹਮਾਸ ਪੁਲਿਸ ਦਾ ਇੱਕ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੈ। ਇਹ ਜਾਣਕਾਰੀ ਗਾਜ਼ਾ ਦੇ ਸਿਹਤ ਅਤੇ ਪੁਲਿਸ ਅਧਿਕਾਰੀਆਂ ਨੇ ਦਿੱਤੀ।
canada-post-awarded-nearly-30-million-in-performance-bonuses-despite-record-annual-loss
Punjabi

ਘਾਟੇ ਦੇ ਬਾਵਜੂਦ ਕੈਨੇਡਾ ਪੋਸਟ ਨੇ ਕਾਰਜਕਾਰੀਆਂ ਅਤੇ ਮੈਨੇਜਰਾਂ ਨੂੰ ਕਰੀਬ $30 ਮਿਲੀਅਨ ਦੇ ਦਿੱਤੇ ਬੋਨਸ

ਕੈਨੇਡਾ ਪੋਸਟ ਵਲੋਂ ਰਿਕਾਰਡ ਘਾਟੇ ਦੇ ਬਾਵਜੂਦ ਆਪਣੇ ਕਾਰਜਕਾਰੀ ਅਤੇ ਮੈਨੇਜਰ ਨੂੰ ਸਾਲ 2025 ਲਈ ਕਰੀਬ $30 ਮਿਲੀਅਨ performance-based ਬੋਨਸ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਉਦੋਂ ਹੈ ਜਦੋਂ ਕੈਨੇਡਾ ਪੋਸਟ ਨੇ ਸਾਲ 2025 ਵਿਚ before tax $1.57 ਬਿਲੀਅਨ ਦਾ ਨੁਕਸਾਨ ਦਰਜ ਕੀਤਾ ਸੀ, ਜੋ ਕਿ ਇਸ ਦੇ ਇਤਿਹਾਸ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਘਾਟਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link