19.15C Vancouver
ADS

Feb 18, 2025 4:57 PM - The Canadian Press

ਟੋਰੌਂਟੋ ਦੇ ਪੀਅਰਸਨ ਏਅਰਪੋਰਟ ’ਤੇ ਵਾਪਰਿਆ ਸੋਮਵਾਰ ਜਹਾਜ਼ ਹਾਦਸਾ,18 ਜ਼ਖਮੀ

Share On
heres-the-latest-on-the-crash-of-a-delta-plane-at-torontos-pearson-airport
Delta Air Lines says 19 passengers taken to Toronto-area hospitals after the plane crash have been released as of this morning.(Photo: The Canadian Press)

ਟੋਰੌਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ’ਤੇ ਸੋਮਵਾਰ ਲੈਂਡਿੰਗ ਦੌਰਾਨ ਡੇਲਟਾ ਏਅਰਲਾਈਨਜ਼ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿਚ 22 ਕੈਨੇਡੀਅਨ ਸਮੇਤ 76 ਯਾਤਰੀ ਅਤੇ 4 ਚਾਲਕ ਦਲ ਦੇ ਮੈਂਬਰ ਸਨ। ਇਹ ਘਟਨਾ ਬੀਤੀ ਦੁਪਹਿਰ 2:15 ਵਜੇ ਦੇ ਕਰੀਬ ਵਾਪਰੀ। ਫਲਾਈਟ ਮਿਨੀਐਪੋਲਿਸ ਤੋਂ ਟੋਰੌਂਟੋ ਆਈ ਸੀ, ਜੋ ਹਵਾਈ ਅੱਡੇ ’ਤੇ ਲੈਂਡਿੰਗ ਦੌਰਾਨ ਅਚਾਨਕ ਪਲਟ ਗਈ।

ਡੇਲਟਾ ਏਅਰਲਾਈਨਜ਼ ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ ਹਸਪਤਾਲ ਵਿਚ ਦਾਖ਼ਲ 21 ਯਾਤਰੀਆਂ ਵਿਚੋਂ 19 ਨੂੰ ਅੱਜ ਸਵੇਰ ਤੱਕ ਛੁੱਟੀ ਮਿਲ ਚੁੱਕੀ ਹੈ। ਉਥੇ ਹੀ ਪੀਅਰਸਨ ਏਅਰਪੋਰਟ ਨੇ ਬਿਆਨ ਵਿਚ ਕਿਹਾ ਕਿ ਹਾਦਸੇ ਦੀ ਜਾਂਚ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਜਾਂਚਕਰਤਾ ਵਲੋਂ ਕੀਤੀ ਜਾ ਰਹੀ ਹੈ। ਏਅਰਪੋਰਟ ਨੇ ਕਿਹਾ ਕਿ ਉਡਾਣਾਂ ਆ-ਜਾ ਰਹੀਆਂ ਹਨ ਪਰ ਯਾਤਰੀਆਂ ਨੂੰ ਹਵਾਈ ਅੱਡੇ ’ਤੇ ਜਾਣ ਤੋਂ ਪਹਿਲਾਂ ਆਪਣੀ ਫਲਾਈਟ ਦਾ ਸਥਿਤੀ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਕਿਹਾ ਜਾਂਦਾ ਹੈ ਕਿ ਵੀਕਐਂਡ ’ਤੇ ਟੋਰੌਂਟੋ ਖੇਤਰ ਵਿਚ ਆਏ ਸਰਦੀਆਂ ਦੇ ਤੂਫਾਨ ਤੋਂ ਬਾਅਦ ਚੱਲ ਰਹੀਆਂ ਤੇਜ਼ ਬਰਫੀਲੀਆਂ ਹਵਾਵਾਂ ਵਿਚਕਾਰ ਡੇਲਟਾ ਏਅਰਲਾਈਨਜ਼ ਦੀ ਫਲਾਇਟ ਪੀਅਰਸਨ ’ਤੇ ਪਹੁੰਚੀ ਸੀ। ਮੌਸਮ ਵਿਭਾਗ ਮੁਤਾਬਕ, ਹਾਦਸੇ ਸਮੇਂ ਹਵਾਈ ਅੱਡੇ ’ਤੇ 65 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ।

Latest news

rustad-backs-alberta-pipeline-project-criticizes-b-c-governments-opposition
Punjabi

ਜੌਨ ਰਸਟੈਡ ਨੇ ਐਲਬਰਟਾ ਦੇ ਪਾਈਪਲਾਈਨ ਪ੍ਰੋਜੈਕਟ ਦੀ ਕੀਤੀ ਹਿਮਾਇਤ, ਈਬੀ ਸਰਕਾਰ 'ਤੇ ਸਾਧਿਆ ਨਿਸ਼ਾਨਾ

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਲੀਡਰ ਜੌਨ ਰਸਟੈਡ ਨੇ 1 ਜੁਲਾਈ ਤੱਕ ਐਲਬਰਟਾ ਵਲੋਂ ਪਾਈਪਲਾਈਨ ਪ੍ਰੋਜੈਕਟ ਲਈ ਦਾਇਰ ਕੀਤੀ ਜਾਣ ਵਾਲੀ ਅਰਜ਼ੀ ਦਾ ਪੁਰਜ਼ੋਰ ਸਮਰਥਨ ਕੀਤਾ ਹੈ। ਉਨ੍ਹਾਂ ਪ੍ਰੀਮੀਅਰ ਡੇਵਿਡ ਈਬੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਸੂਬੇ ਨੂੰ ਇਸ ਪ੍ਰੋਜੈਕਟ ਦੇ ਰਾਹ ਵਿਚ ਰੋੜਾ ਬਣਨ ਦੀ ਬਜਾਏ ਇਸ ਲਈ ਅੱਗੇ ਆਉਣਾ ਚਾਹੀਦਾ ਹੈ।
rcmp-investigating-stabbing-near-port-place-mall-in-nanaimo
Punjabi

ਨੈਨਾਇਮੋ ਦੇ ਪੋਰਟ ਪਲੇਸ ਮਾਲ ਨੇੜੇ ਛੁਰੇਬਾਜ਼ੀ ਦੀ ਵਾਪਰੀ ਘਟਨਾ,ਆਰ.ਸੀ.ਐਮ.ਪੀ. ਵੱਲੋਂ ਜਾਂਚ ਜਾਰੀ

ਵੈਨਕੂਵਰ ਆਈਲੈਂਡ ਦੇ ਸ਼ਹਿਰ ਨੈਨਾਇਮੋ ਵਿਚ ਪੋਰਟ ਪਲੇਸ ਮਾਲ ਨੇੜੇ ਬੱਸ ਸਟੌਪ 'ਤੇ ਛੁਰੇਬਾਜ਼ੀ ਦੀ ਵਾਰਦਾਤ ਸਾਹਮਣੇ ਆਈ ਹੈ। ਘਟਨਾ ਵੀਰਵਾਰ ਰਾਤ ਲਗਭਗ 8:30 ਵਜੇ ਵਾਪਰੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ, ਜਿਥੇ ਅਧਿਕਾਰੀਆਂ ਨੇ ਇੱਕ ਵਿਅਕਤੀ ਨੂੰ ਜ਼ਖਮੀ ਮਿਲਿਆ, ਜਿਸ ਦੀ ਬਾਂਹ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ।
ontario-announces-major-changes-to-immigrant-nominee-program
Punjabi

ਓਨਟਾਰੀਓ ਸਰਕਾਰ ਨੇ Immigrant Nominee Program ਵਿੱਚ ਕੀਤੇ ਵੱਡੇ ਬਦਲਾਅ

ਓਨਟਾਰੀਓ ਸਰਕਾਰ ਨੇ ਆਪਣੇ Immigrant Nominee Program ਵਿਚ ਵੱਡੇ ਸੁਧਾਰਾਂ ਦਾ ਐਲਾਨ ਕੀਤਾ ਹੈ। ਇਸ ਨਵੇਂ ਬਦਲਾਅ ਤਹਿਤ ਮੌਜੂਦਾ 8 ਸਟ੍ਰੀਮਸ ਨੂੰ ਘਟਾ ਕੇ ਚਾਰ ਕਰ ਦਿੱਤਾ ਗਿਆ ਹੈ, ਤਾਂ ਜੋ ਬਿਨੈਕਾਰਾਂ ਅਤੇ ਇਪਲੋਇਰਸ ਲਈ ਰਸਤਾ ਵਧੇਰੇ ਸਪੱਸ਼ਟ ਅਤੇ ਆਸਾਨ ਹੋ ਸਕੇ। ਇਸ ਪ੍ਰੋਗਰਾਮ ਤਹਿਤ ਸਭ ਤੋਂ ਪਹਿਲਾਂ ਓਨਟਾਰੀਓ ਵਰਕਫੋਰਸ Priority ਸਟ੍ਰੀਮ ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਯੋਗ ਵਿਦੇਸ਼ੀ ਕਾਮਿਆਂ ਲਈ ਪੀ. ਆਰ. ਦਾ ਰਾਹ ਵੀ ਖੋਲ੍ਹੇਗਾ।
indo-pacific-key-to-canadas-trade-diversification-strategy-maninder-sidhu
Punjabi

ਇੰਡੋ-ਪੈਸੀਫਿਕ ਖੇਤਰ ਕੈਨੇਡਾ ਦੀ ਵਪਾਰਕ ਰਣਨੀਤੀ ਦਾ ਅਹਿਮ ਹਿੱਸਾ: ਮਨਿੰਦਰ ਸਿੱਧੂ

ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਅਮਰੀਕਾ ਤੋਂ ਇਲਾਵਾ ਹੋਰ ਬਾਜ਼ਾਰਾਂ ਵਿਚ ਨਿਰਯਾਤ ਵਧਾਉਣ ਦੇ ਟੀਚੇ ਲਈ ਇੰਡੋ-ਪੈਸੀਫਿਕ ਖੇਤਰ ਨੂੰ ਬੇਹੱਦ ਅਹਿਮ ਦੱਸਿਆ ਹੈ। ਸਿੱਧੂ ਪਿਛਲੇ ਦਿਨਾਂ ਤੋਂ 300 ਮੈਂਬਰੀ ਕਾਰੋਬਾਰੀ ਵਫ਼ਦ ਨਾਲ ਜਾਪਾਨ ਦੇ 4 ਦਿਨਾਂ ਦੌਰੇ 'ਤੇ ਸਨ, ਜੋ ਕਿ ਇੰਡੋ-ਪੈਸੀਫਿਕ ਲਈ ਹੁਣ ਤੱਕ ਦਾ ਕੈਨੇਡਾ ਸਭ ਤੋਂ ਵੱਡਾ ਵਫ਼ਦ ਰਿਹਾ ਹੈ। ਇਸ ਖੇਤਰ ਵਿਚ ਕੈਨੇਡਾ ਦੇ ਤਿੰਨ ਸਭ ਤੋਂ ਵੱਡੇ ਵਪਾਰਕ ਭਾਈਵਾਲ ਹਨ, ਜਿਨ੍ਹਾਂ ਵਿਚ ਚੀਨ, ਜਾਪਾਨ ਅਤੇ ਸਾਊਥ ਕੋਰੀਆ ਸ਼ਾਮਲ ਹਨ ਪਰ ਇੱਥੇ ਵਪਾਰ ਅਤੇ ਨਿਵੇਸ਼ ਨੂੰ ਵਧਾਉਣ ਦੇ ਯਤਨ ਹਮੇਸ਼ਾ ਸਫ਼ਲ ਨਹੀਂ ਰਹੇ ਸਨ।
japanese-prime-minister-sanae-takaichi-to-visit-india-from-july-1-to-3
Punjabi

ਜਾਪਾਨ ਦੀ ਪ੍ਰਧਾਨ ਮੰਤਰੀ ਸਾਨਾਏ ਤਾਕਾਈਚੀ 1 ਤੋਂ 3 ਜੁਲਾਈ ਤੱਕ ਭਾਰਤ ਦੇ ਦੌਰੇ 'ਤੇ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਜਾਪਾਨ ਦੀ ਪ੍ਰਧਾਨ ਮੰਤਰੀ ਸਾਨਾਏ ਤਾਕਾਈਚੀ 1 ਜੁਲਾਈ ਤੋਂ 3 ਜੁਲਾਈ ਤੱਕ ਨਵੀਂ ਦਿੱਲੀ ਦਾ ਅਧਿਕਾਰਿਕ ਦੌਰਾ ਕਰਨਗੇ। ਇਸ ਦੌਰਾਨ ਉਹ ਪ੍ਰਧਾਨ ਮੰਤਰੀ ਮੋਦੀ ਨਾਲ ਮਿਲ ਕੇ 16ਵੇਂ ਭਾਰਤ-ਜਾਪਾਨ ਸਾਲਾਨਾ ਸਿਖਰ ਸੰਮੇਲਨ ਦੀ ਸਾਂਝੀ ਅਗਵਾਈ ਕਰਨਗੇ। ਇਹ ਪ੍ਰਧਾਨ ਮੰਤਰੀ ਤਾਕਾਈਚੀ ਦਾ ਭਾਰਤ ਦਾ ਪਹਿਲਾ ਅਧਿਕਾਰਿਕ ਦੌਰਾ ਹੋਵੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link