Aug 21, 2024 8:05 PM - The Canadian Press

ਨਾਰਥ ਵੈਨਕੂਵਰ ਵਿਚ ਬੀਤੇ ਮੰਗਲਵਾਰ ਬਾਲਕਨੀ ਤੋਂ ਡਿੱਗਣ ਕਾਰਨ ਹੋਈ ਔਰਤ ਤੇ ਲੜਕੀ ਦੀ ਮੌਤ ਦੀ ਜਾਂਚ ਹੁਣ ਏਕੀਕ੍ਰਿਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੂੰ ਸੌਂਪ ਦਿੱਤੀ ਗਈ ਹੈ। ਜਾਂਚ ਕਰਤਾਵਾਂ ਨੇ ਇਸ ਹਾਦਸੇ ਵਿਚ ਇਕ ਬਾਲਗ ਔਰਤ ਅਤੇ ਇਕ ਸਕੂਲ ਜਾਣ ਵਾਲੀ ਬੱਚੀ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ।
ਕਾਰਪੋਰਲ ਐਸਟਰ ਟੂਪਰ ਵਲੋਂ ਜਾਰੀ ਬਿਆਨ ਅਨੁਸਾਰ ਪੁਲਿਸ ਦਾ ਮੰਨਣਾ ਹੈ ਕਿ ਦੋਵੇਂ ਇੱਕ ਦੂਜੇ ਨੂੰ ਜਾਣਦੇ ਸਨ ਅਤੇ ਇਸ ਸਮੇਂ ਕਿਸੇ ਹੋਰ ਸ਼ੱਕੀ ਦੀ ਭਾਲ ਨਹੀਂ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਇਸ ਨੂੰ ਇਕ ਅਲੱਗ-ਥਲੱਗ ਘਟਨਾ ਦੱਸਿਆ ਜਾ ਰਿਹਾ ਹੈ ਜਿਸ ਦਾ ਜਨਤਕ ਸੁਰੱਖਿਆ ਲਈ ਕੋਈ ਖਤਰਾ ਨਹੀਂ ਹੈ।
ਜ਼ਿਕਰਯੋਗ ਹੈ ਕਿ ਆਰ.ਸੀ.ਐੱਮ.ਪੀ. ਦੇ ਅਧਿਕਾਰੀਆਂ ਨੂੰ ਸਵੇਰੇ 4:30 ਵਜੇ ਦੇ ਕਰੀਬ ਈਸਟ ਐਸਪਲੇਨੇਡ ਐਵਨਿਊ ਦੇ 100 ਬਲਾਕ ਵਿਚ ਇਕ ਅਪਾਰਟਮੈਂਟ ਕੋਪਲੈਕਸ ਵਿਚ ਬੁਲਾਇਆ ਗਿਆ ਸੀ ਜਿੱਥੇ 2 ਲੋਕ ਬਾਲਕਨੀ ਤੋਂ ਹੇਠਾਂ ਡਿੱਗ ਗਏ ਸਨ। ਮੌਕੇ ’ਤੇ ਅਧਿਕਾਰੀਆਂ ਨੂੰ 2 ਔਰਤਾਂ ਗੰਭੀਰ ਹਾਲਤ ਵਿਚ ਮਿਲੀਆਂ ਸਨ।




