May 29, 2024 5:50 PM - The Canadian Press

ਬੀ.ਸੀ. ਬਾਰਡਰ ਰਾਹੀਂ ਦਰਜਨਾਂ ਲੋਕਾਂ ਨੂੰ ਅਮਰੀਕਾ ਸਮਗਲਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਮਰੀਕਾ ਦੇ ਅਧਿਕਾਰੀਆਂ ਵਲੋਂ ਇਸ ਮਾਮਲੇ ਵਿਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਬੀ.ਸੀ. ਤੋਂ ਮਾਲ ਗੱਡੀਆਂ ਰਾਹੀਂ ਲੋਕਾਂ ਨੂੰ ਅਮਰੀਕਾ ਸਮਗਲਰ ਕਰ ਰਹੇ ਸਨ। ਅਧਿਕਾਰੀਆਂ ਨੇ ਇਸ ਨੂੰ ਇਕ ਬੇਹੱਦ ਖਤਰਨਾਕ ਅਪਰਾਧਿਕ ਸ਼ਾਜ਼ਿਸ਼ ਕਰਾਰ ਦਿੱਤਾ ਹੈ।
ਇਸ ਮਾਮਲੇ ਵਿਚ ਦਰਜ ਕਈ ਘਟਨਾਵਾਂ ਵਿਚੋਂ ਇਕ ਵਿਚ ਵੈਨਕੂਵਰ ਦੇ ਦੱਖਣ ’ਚ ਪੀਸ ਆਰਚ ਬਾਰਡਰ ’ਤੇ ਯੂ.ਐਸ. ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਨੇ ਅੱਧੀ ਰਾਤ ਨੂੰ ਸਰਹੱਦ ਪਾਰ ਕਰ ਰਹੀ ਇਕ ਰੇਲਕਾਰ ਦਾ ਐਕਸ-ਰੇ ਕੀਤਾ। ਜਦੋਂ ਅਧਿਕਾਰੀਆਂ ਨੇ ਸ਼ੱਕੀ ਕਾਰ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ 28 ਮੈਕਸੀਕਨ ਨਾਗਰਿਕ ਅਤੇ ਇਕ ਕੋਲੰਬੀਆ ਦਾ ਨਾਗਰਿਕ ਪਲਾਸਟਿਕ ਦੀਆਂ ਗੋਲੀਆਂ ਵਿਚ ਲੁਕਿਆ ਹੋਇਆ ਮਿਲਿਆ।
ਪੁਲਿਸ ਅਨੁਸਾਰ ਦੋ ਮਹੀਨੇ ਤੋਂ ਵੀ ਘੱਟ ਸਮੇਂ ਬਾਅਦ, ਪੀਸ ਆਰਚ ਬਾਰਡਰ ਅਧਿਕਾਰੀਆਂ ਨੇ ਰਾਤ ਨੂੰ ਇਕ ਹੋਰ ਮਾਲ ਗੱਡੀ ਨੂੰ ਰੋਕਿਆ ਜਿਸ ਵਿਚ 13 ਮੈਕਸੀਕਨ ਨਾਗਰਿਕ ਮਿਲੇ ਸਨ। ਓਰੇਗਨ ਦੇ 45 ਸਾਲਾ ਜੀਸਸ ਔਰਟੀਜ਼-ਪਲਾਟਾ ਅਤੇ ਵਾਸ਼ਿੰਗਟਨ ਦੇ 35 ਸਾਲਾ ਜੁਆਨ ਪਾਬਲੋ ਕੁਏਲਰ ਮਦੀਨਾ ਨੂੰ ਵੀਰਵਾਰ ਬੀ.ਸੀ. ਵਾਸ਼ਿੰਗਟਨ ਬਾਰਡਰ ’ਤੇ ਤਸਕਰੀ ਦੇ ਸ਼ੱਕ ਵਿਚ 3 ਹੋਰ ਪ੍ਰਵਾਸੀਆਂ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਜੇ ਇਨ੍ਹਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਇਨ੍ਹਾਂ ਨੂੰ 10-10 ਸਾਲ ਦੀ ਕੈਦ ਅਤੇ 2,50,000 ਡਾਲਰ ਦਾ ਜੁਰਮਾਨਾ ਹੋ ਸਕਦਾ ਹੈ।




