14.92C Vancouver
ADS

Jun 17, 2021 8:58 PM -

ਪਰਮਿੰਦਰ ਰਾਏ ਦੇ ਲਾਪਤਾ ਹੋਣ ਦੇ ਸ਼ੱਕੀ ਮਾਮਲੇ ਦੀ ਆਈ.ਹਿੱਟ ਵੱਲੋਂ ਕੀਤੀ ਜਾ ਰਹੀ ਜਾਂਚ

Share On
ihit-investigating-suspicious-disappearance-of-parminder-paul-rai
Parminder Paul Rai of Burnaby was reported missing by his family. (Photo - IHIT)

ਬਰਨਬੀ 'ਚ ਹੋਮੀਸਾਈਡ ਅਧਿਕਾਰੀਆਂ ਵੱਲੋਂ ਇੱਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਨੂੰ ਕਿ ਪਹਿਲਾਂ ਇੱਕ ਵਿਅਕਤੀ ਦੇ ਲਾਪਤਾ ਹੋਣ ਦਾ ਮਾਮਲਾ ਸਮਝਿਆ ਜਾ ਰਿਹਾ ਸੀ।

33 ਸਾਲਾ ਪਰਮਿੰਦਰ ਪੌਲ ਰਾਏ ਨੂੰ 9 ਜੂਨ ਨੂੰ ਉਸ ਦੇ ਪਰਿਵਾਰ ਨੇ ਲਾਪਤਾ ਹੋਇਆ ਰਿਪੋਰਟ ਕੀਤਾ ਸੀ।

ਇਸ ਦੇ ਬਾਰੇ ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਯਾਨੀ ਕਿ ਆਈ.ਹਿਟ ਨੇ ਟਵਿਟਰ 'ਤੇ ਜਾਣਕਾਰੀ ਦਿੱਤੀ।

ਪਹਿਲਾਂ ਬਰਨਬੀ ਆਰ.ਸੀ.ਐਮ.ਪੀ. ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ ਪਰ ਸ਼ੱਕ ਕਾਰਨ ਮਾਮਲਾ ਆਈ.ਹਿਟ ਕੋਲ ਪਹੁੰਚਾ ਦਿੱਤਾ ਗਿਆ।

ਆਈ.ਹਿਟ ਦਾ ਕਹਿਣਾ ਹੈ ਕਿ ਮਾਮਲੇ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ।

ਰਾਏ ਨੂੰ ਆਖਰੀ ਵਾਰ 4 ਜੂਨ ਨੂੰ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਨੇੜੇ ਯੂਨੀਵਰਸਿਟੀ ਕਰੈਸੈਂਟ ਅਤੇ ਟਾਵਰ ਰੋਡ ਕੋਲ ਸਥਿਤ ਆਪਣੇ ਘਰ 'ਚ ਵੇਖਿਆ ਗਿਆ ਸੀ।

ਰਾਏ ਨੂੰ ਦੱਖਣੀ ਏਸ਼ਿਆਈ ਮੂਲ ਦਾ ਵਿਕਤੀ ਦੱਸਿਆ ਗਿਆ ਹੈ ਜਿਸ ਦਾ ਕੱਦ ਕਰੀਬ 5'10" ਅਤੇ ਭਾਰ 185 ਪਾਉਂਡ ਸੀ।

ਉਸ ਦੀ ਤਸਵੀਰ ਵੀ ਜਾਰੀ ਕੀਤੀ ਗਈ ਹੈ।

ਮਾਮਲਾ ਜਾਂਚ ਅਧੀਨ ਹੈ।

Latest news

bjp-punjab-expands-organisational-team-appoints-tajinder-singh-bittu-as-state-vice-president
Punjabi

ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਥੇਬੰਦਕ ਢਾਂਚੇ 'ਚ ਕਰ ਰਹੀ ਵਿਸਥਾਰ,ਹੁਣ ਤਜਿੰਦਰ ਬਿੱਟੂ ਨੂੰ ਬਣਾਇਆ ਉੱਪ ਪ੍ਰਧਾਨ

ਪੰਜਾਬ ਭਾਜਪਾ ਨੇ ਆਪਣੀ ਨਵੀਂ ਸੰਗਠਨਾਤਮਕ ਟੀਮ ਬਣਾਈ ਹੈ। ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਜਰਬੇਕਾਰ ਆਗੂਆਂ 'ਤੇ ਦਾਅ ਲਗਾ ਰਹੀ ਹੈ। ਤਜਿੰਦਰ ਸਿੰਘ ਬਿੱਟੂ ਨੂੰ ਸੂਬਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਨੂੰ ਦੋਆਬਾ ਅਤੇ ਜਲੰਧਰ ਖੇਤਰਾਂ ਵਿੱਚ ਭਾਜਪਾ ਦੀ ਪਕੜ ਮਜ਼ਬੂਤ ​​ਕਰਨ ਦੀ ਰਣਨੀਤੀ ਵਜੋਂ ਦੇਖਿਆ ਜਾ ਰਿਹਾ ਹੈ।
two-men-charged-after-violent-robbery-of-75-year-old-man-in-vancouver
Punjabi

ਵੈਨਕੂਵਰ 'ਚ 75 ਸਾਲਾ ਬਜ਼ੁਰਗ ਨਾਲ ਹਿੰਸਕ ਲੁੱਟ ਦੇ ਮਾਮਲੇ 'ਚ ਦੋ ਸ਼ੱਕੀ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

ਵੈਨਕੂਵਰ ਪੁਲਿਸ ਨੇ ਪਿਛਲੇ ਹਫ਼ਤੇ ਇੱਕ 75 ਸਾਲਾ ਬਜ਼ੁਰਗ ਨਾਲ ਹੋਈ ਹਿੰਸਕ ਲੁੱਟ-ਖੋਹ ਦੇ ਮਾਮਲੇ ਵਿਚ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਘਟਨਾ ਦੀ ਪੁਲਿਸ ਵਲੋਂ ਵੀਡੀਓ ਵੀ ਜਾਰੀ ਕੀਤੀ ਗਈ ਸੀ।
canada-u-s-expected-to-resume-talks-on-steel-and-aluminum-export-cap-amid-tariff-dispute
Punjabi

ਕੈਨੇਡਾ–ਅਮਰੀਕਾ ਟੈਰਿਫ ਵਿਵਾਦ: ਸਟੀਲ ਅਤੇ ਐਲੂਮੀਨੀਅਮ ਨਿਰਯਾਤ 'ਤੇ ਕੈਪ ਦੇ ਪ੍ਰਸਤਾਵ 'ਤੇ ਮੁੜ ਹੋ ਸਕਦੀ ਹੈ ਗੱਲਬਾਤ

ਕੈਨੇਡਾ ਅਤੇ ਅਮਰੀਕਾ ਦੇ ਵਪਾਰ ਵਾਰਤਾਕਾਰਾਂ ਵਿਚਕਾਰ ਇੱਕ ਯੋਜਨਾ 'ਤੇ ਚਰਚਾ ਮੁੜ ਸ਼ੁਰੂ ਹੋਣ ਦੀ ਉਮੀਦ ਹੈ, ਜਿਸ ਤਹਿਤ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਲਗਾਏ ਟੈਰਿਫਸ ਨੂੰ ਘਟਾਉਣ ਦੇ ਬਦਲੇ ਕੈਨੇਡਾ ਤੋਂ ਅਮਰੀਕਾ ਭੇਜੇ ਜਾਣ ਵਾਲੇ ਸਟੀਲ ਅਤੇ ਐਲੂਮੀਨੀਅਮ ਦੇ ਐਕਸਪੋਰਟ 'ਤੇ ਇੱਕ ਨਿਸ਼ਚਿਤ ਕੈਪ ਲਗਾਈ ਜਾ ਸਕਦੀ ਹੈ।
new-westminster-police-officers-help-rescue-15-residents-from-apartment-fire
Punjabi

ਨਿਊ ਵੈਸਟਮਿੰਸਟਰ ਪੁਲਿਸ ਅਧਿਕਾਰੀਆਂ ਨੇ ਅਪਾਰਟਮੈਂਟ ਦੀ ਅੱਗ ਤੋਂ 15 ਨਿਵਾਸੀਆਂ ਨੂੰ ਬਚਾਉਣ 'ਚ ਕੀਤੀ ਮਦਦ

ਨਿਊ ਵੈਸਟਮਿਨਸਟਰ ਵਿਚ ਬੀਤੇ ਕੱਲ ਇੱਕ ਅਪਾਰਟਮੈਂਟ ਵਿਚ ਅੱਗ ਲੱਗ ਗਈ ਅਤੇ ਇਸ ਮੌਕੇ ਪੁਲਿਸ ਔਫੀਸਰ ਨੇ 15 ਨਿਵਾਸੀਆਂ ਨੂੰ ਸੁਰੱਖਿਅਤ ਰੈਸੇਕਿਊ ਕਰਨ ਵਿਚ ਸਹਿਯੋਗ ਕੀਤਾ, ਜੋ ਅਪਾਰਟਮੈਂਟ ਦੇ ਨੇੜੇ ਹੀ ਮੌਜੂਦ ਸਨ। ਘਟਨਾ ਵੀਰਵਾਰ ਸ਼ਾਮ ਲਗਭਗ 6:00 ਵਜੇ 5th ਐਵੇਨਿਊ ਦੇ 800 ਬਲਾਕ ਵਿਚ ਵਾਪਰੀ।
coquitlam-man-faces-six-firearms-charges-following-surrey-and-coquitlam-searches
Punjabi

ਸਰੀ ਅਤੇ ਕੋਕੁਇਟਲਮ 'ਚ ਛਾਪੇਮਾਰੀ ਤੋਂ ਬਾਅਦ ਕੋਕੁਇਟਲਮ ਦੇ ਵਿਅਕਤੀ 'ਤੇ ਹਥਿਆਰਾਂ ਸਬੰਧੀ ਲੱਗੇ ਕਈ ਦੋਸ਼

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਨੇ ਕੋਕੁਇਟਲਮ ਦੇ ਇੱਕ 35 ਸਾਲਾ ਵਿਅਕਤੀ ਵਿਰੁੱਧ ਹਥਿਆਰਾਂ ਨਾਲ ਸਬੰਧਤ ਕਈ ਗੰਭੀਰ ਚਾਰਜਿਜ਼ ਲਗਾਏ ਹਨ। ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਜੂਨ ਵਿਚ ਇਹ ਜਾਂਚ ਸਰੀ ਆਰਸੀਐਮਪੀ ਪ੍ਰੋਵਿੰਸ਼ੀਅਲ ਓਪਰੇਸ਼ਨ ਸਪੋਰਟ ਯੂਨਿਟ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link