13.75C Vancouver
ADS

Jan 20, 2021 8:21 PM -

ਉੱਤਰੀ ਬੀ.ਸੀ. 'ਚ ਡਰੱਗ ਕੰਬੀਨੇਸ਼ਨ 'ਚ ਮਾਰੂ ਪਦਾਰਥ ਦੇ ਸ਼ਾਮਿਲ ਹੋਣ 'ਤੇ ਜਾਰੀ ਕੀਤਾ ਐਲਰਟ

Share On
illicit-drug-combo-found-in-b-c-s-north-officials-say-it-could-impede-naloxone
Needles are seen on the ground in Vancouver's Downtown Eastside on March 17, 2020. THE CANADIAN PRESS/Jonathan Hayward

ਉੱਤਰੀ ਬ੍ਰਿਟਿਸ਼ ਕੋਲੰਬੀਆ 'ਚ ਗੈਰਕਨੂੰਨੀ ਡਰੱਗ ਓਵਰਡੋਜ਼ ਦੇ ਮਾਮਲੇ ਵਧਦੇ ਜਾ ਰਹੇ ਹਨ।

ਹੁਣ ਸਿਹਤ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਸਟ੍ਰੀਟ ਡਰੱਗਸ ਦਾ ਇੱਕ ਨਵਾਂ ਮਿਸ਼ਰਣ ਸਾਹਮਣੇ ਆਇਆ ਹੈ, ਜੋ ਕਿ ਜਾਨ ਬਚਾਉਣ ਵਾਲੇ ਡਰੱਗ ਨੂੰ ਵੀ ਬੇਅਸਰ ਕਰ ਸਕਦਾ ਹੈ।

ਨੌਰਦਰਨ ਹੈਲਥ ਅਤੇ ਫਰਸਟ ਨੇਸ਼ਨਸ ਹੈਲਥ ਅਥਾਰਿਟੀ ਨੇ ਓਵਰਡੋਜ਼ ਐਲਰਟ ਜਾਰੀ ਕੀਤਾ ਹੈ।

ਦੱਸਿਆ ਗਿਆ ਕਿ ਗੈਰਕਨੂੰਨੀ ਡਰੱਗਸ 'ਚ 'ਬੈਨਜ਼ੋਸ' ਨਾਮ ਦਾ ਪਦਾਰਥ ਮਿਲਿਆ ਹੈ।

ਐਲਰਟ 'ਚ ਦੱਸਿਆ ਗਿਆ ਹੈ ਕਿ ਇਸ ਪਦਾਰਥ ਵਾਲੇ ਡਰੱਗਸ ਦੀ ਵਰਤੋਂ ਕਰਨ ਵਾਲਿਆਂ 'ਤੇ 'ਨੈਲੋਕਸੋਨ' ਵੀ ਬੇਅਸਰ ਹੋ ਸਕਦਾ ਹੈ, ਜਿਸ ਨੂੰ ਡਰੱਗਸ ਦੇ ਪ੍ਰਭਾਵ ਨੂੰ ਘਟਾਉਣ ਲਈ ਵਰਤਿਆ ਜਾਂਦਾ ਹੈ।

ਬੀ.ਸੀ. ਐਮਰਜੈਂਸੀ ਹੈਲਥ ਸਰਵਿਸਿਜ਼ ਦਾ ਡਾਟਾ ਦਰਸ਼ਾਉਂਦਾ ਹੈ ਕਿ 2019 ਅਤੇ ਬੀਤੇ ਸਾਲ ਵਿਚਾਲੇ ਉੱਤਰੀ ਬੀ.ਸੀ. 'ਚ ਓਵਰਡੋਜ਼ 'ਚ ਵਾਧਾ ਹੋਇਆ ਹੈ।

Latest news

suspended-vancouver-police-officer-kalwinder-dosanjh-granted-bail-under-23-strict-conditions
Punjabi

ਮੁਅੱਤਲ ਪੁਲਿਸ ਅਫਸਰ ਕਲਵਿੰਦਰ ਦੋਸਾਂਝ ਨੂੰ 23 ਸਖ਼ਤ ਸ਼ਰਤਾਂ ’ਤੇ ਮਿਲੀ ਜ਼ਮਾਨਤ

ਵੈਨਕੂਵਰ ਪੁਲਿਸ ਦੇ ਸਸਪੈਂਡ ਕੀਤੇ ਗਏ ਔਫੀਸਰ ਕਲਵਿੰਦਰ ਦੋਸਾਂਝ ਨੂੰ ਸਰੀ ਵਿਚ ਹੋਈ ਗ੍ਰਿਫ਼ਤਾਰੀ ਤੋਂ ਬਾਅਦ 23 ਸਖ਼ਤ ਸ਼ਰਤਾਂ 'ਤੇ ਜ਼ਮਾਨਤ ਮਿਲੀ ਹੈ। ਇਨ੍ਹਾਂ ਵਿਚ ਬਰਨਬੀ ਆਰ.ਸੀ.ਐਮ.ਪੀ. ਦੇ ਜ਼ਮਾਨਤ ਸੁਪਰਵਾਈਜ਼ਰ ਨੂੰ ਨਿਯਮਿਤ ਰਿਪੋਰਟ ਕਰਨਾ, ਇਜਾਜ਼ਤ ਤੋਂ ਬਿਨਾਂ ਬੀ.ਸੀ. ਤੋਂ ਬਾਹਰ ਨਾ ਜਾਣਾ ਸ਼ਾਮਲ ਹਨ, ਨਾਲ ਹੀ ਉਨ੍ਹਾਂ ਦਾ ਪਾਸਪੋਰਟ ਅਤੇ ਹੋਰ ਯਾਤਰਾ ਦਸਤਾਵੇਜ਼ ਵੀ ਜਮ੍ਹਾ ਕਰਵਾਏ ਗਏ ਹਨ।
canada-imposes-retaliatory-tariffs-of-up-to-50-per-cent-on-u-s-imports
Punjabi

ਕੈਨੇਡਾ ਵੱਲੋਂ ਅਮਰੀਕੀ ਵਸਤੂਆਂ 'ਤੇ 15 ਤੋਂ 50 ਫੀਸਦੀ ਤੱਕ ਜਵਾਬੀ ਟੈਰਿਫ ਲਾਗੂ

ਕੈਨੇਡਾ ਸਰਕਾਰ ਵੱਲੋਂ ਮੰਗਲਵਾਰ ਤੋਂ ਅਮਰੀਕਾ ਤੋਂ ਆਉਣ ਵਾਲੀਆਂ ਕਈ ਵਸਤੂਆਂ 'ਤੇ 15 ਤੋਂ 50 ਫੀਸਦੀ ਤੱਕ ਜਵਾਬੀ ਟੈਰਿਫ ਲਾਗੂ ਕਰ ਦਿੱਤੇ ਗਏ ਹਨ। ਇਹ ਵਿਰੋਧੀ ਟੈਰਿਫ ਲਗਭਗ $28-ਬਿਲੀਅਨ ਦੇ ਅਮਰੀਕੀ ਆਯਾਤ 'ਤੇ ਅਸਰ ਪਾਉਣਗੇ, ਜਿਨ੍ਹਾਂ ਵਿਚ ਸਟੀਲ ਤੋਂ ਲੈ ਕੇ ਫਰਨੀਚਰ ਅਤੇ ਸੂਤੀ ਟੀ-ਸ਼ਰਟਾਂ ਤੱਕ ਸ਼ਾਮਲ ਹਨ।
sandy-dosanjh-withdraws-as-surrey-council-candidate
Punjabi

ਸਰੀ ਕੌਂਸਲ ਚੋਣਾਂ ਤੋਂ ਸੈਂਡੀ ਦੋਸਾਂਝ ਨੇ ਵਾਪਸ ਲਈ ਉਮੀਦਵਾਰੀ

ਕੰਜ਼ਰਵੇਟਿਵ ਪਾਰਟੀ ਔਫ ਸਰੀ ਨੇ ਸੈਂਡੀ ਦੋਸਾਂਝ ਦੇ ਸਿਟੀ ਕੌਂਸਲ ਚੋਣਾਂ ਲਈ ਪਾਰਟੀ ਦੀ ਉਮੀਦਵਾਰ ਵਜੋਂ ਹਟਣ ਦੀ ਪੁਸ਼ਟੀ ਕੀਤੀ ਹੈ। ਇਹ ਕਦਮ ਉਨ੍ਹਾਂ ਦੇ ਪਤੀ ਅਤੇ ਵੈਨਕੂਵਰ ਪੁਲਿਸ ਦੇ ਕਾਂਸਟੇਬਲ ਕਲਵਿੰਦਰ ਦੋਸਾਂਝ ਨੂੰ $3 ਮਿਲੀਅਨ ਦੇ ਫਰੌਡ ਦੇ ਮਾਮਲਿਆਂ ਵਿਚ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਇਆ ਹੈ।
b-c-unemployment-rate-rises-to-6-5-as-province-loses-5-500-jobs-in-august
Punjabi

ਬੀ.ਸੀ. ’ਚ ਬੇਰੁਜ਼ਗਾਰੀ ਦਰ ਵਧੀ, ਅਗਸਤ ’ਚ 5,500 ਨੌਕਰੀਆਂ ਦਾ ਨੈੱਟ ਨੁਕਸਾਨ

ਬੀ.ਸੀ.ਦੀ ਬੇਰੁਜ਼ਗਾਰੀ ਦਰ 0.3 ਫੀਸਦੀ ਅੰਕ ਵਧ ਕੇ 6.5 ਫੀਸਦੀ ਹੋ ਗਈ ਹੈ। ਸਟੈਟਿਸਟਿਕਸ ਕੈਨੇਡਾ ਮੁਤਾਬਕ, ਸੂਬੇ ਨੇ ਪਿਛਲੇ ਮਹੀਨੇ ਨੈੱਟ ਤੌਰ 'ਤੇ ਕਰੀਬ 5,500 ਨੌਕਰੀਆਂ ਗੁਆਈਆਂ ਹਨ। ਬੀ.ਸੀ. ਵਿਚ ਅਗਸਤ ਮਹੀਨੇ 26,000 ਫੁੱਲ-ਟਾਈਮ ਨੌਕਰੀਆਂ ਖ਼ਤਮ ਹੋਈਆਂ, ਹਾਲਾਂਕਿ, ਇਸ ਦੇ ਮੁਕਾਬਲੇ 20,600 ਪਾਰਟ-ਟਾਈਮ ਨੌਕਰੀਆਂ ਵਿਚ ਵਾਧਾ ਦਰਜ ਕੀਤਾ ਗਿਆ, ਜਿਸ ਕਾਰਨ ਨੌਕਰੀਆਂ ਦਾ ਨੈੱਟ ਨੁਕਸਾਨ ਲਗਭਗ 5,500 ਹੋਇਆ ਹੈ।ਬੀ.ਸੀ. ਕੰਜ਼ਰਵੇਟਿਵ ਨੇ ਇਸ ਲਈ ਸਿੱਧੇ ਤੌਰ 'ਤੇ ਸੱਤਾਧਾਰੀ ਐੱਨ. ਡੀ. ਪੀ. ਨੂੰ ਜ਼ਿੰਮੇਵਾਰ ਠਹਿਰਾਇਆ।
dr-gurpreet-kaur-sends-legal-notices-to-sukhpal-khaira-and-bikram-majithia
Punjabi

ਡਾ. ਗੁਰਪ੍ਰੀਤ ਕੌਰ ਨੇ ਸੁਖਪਾਲ ਖਹਿਰਾ ਤੇ ਬਿਕਰਮ ਮਜੀਠੀਆ ਨੂੰ ਭੇਜਿਆ ਲੀਗਲ ਨੋਟਿਸ

ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਲੀਗਲ ਨੋਟਿਸ ਭੇਜਿਆ ਗਿਆ ਹੈ। ਡਾ. ਗੁਰਪ੍ਰੀਤ ਕੌਰ ਵੱਲੋਂ ਨੋਟਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਉਨ੍ਹਾਂ ਨਾਲ ਸਬੰਧਤ ਕਥਿਤ ਤੌਰ ’ਤੇ ਝੂਠੀ, ਬਦਨਾਮੀ ਵਾਲੀ ਅਤੇ ਇਤਰਾਜ਼ਯੋਗ ਸਮੱਗਰੀ, ਗ੍ਰਾਫਿਕ ਪੋਸਟਰ ਅਤੇ ਵੀਡੀਓਜ਼ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤੇ ਗਏ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link