May 20, 2021 5:32 PM -

ਬੀ.ਸੀ. ਦੇ ਇਨਫਰਮੇਸ਼ਨ ਅਤੇ ਪ੍ਰਾਈਵਸੀ ਕਮਿਸ਼ਨਰ ਨੇ ਸਰਕਾਰ ਨੂੰ ਚਿੱਠੀ ਲਿਖੀ ਹੈ ਅਤੇ $500 ਮਿਲੀਅਨ ਦੀ ਇਨਵੈਸਟਮੈਂਟ ਵਾਲੀ ਕੌਰਪੋਰੇਸ਼ਨ ਨੂੰ ਪਬਲਿਕ ਬੌਡੀ ਐਲਾਨੇ ਜਾਣ ਦੀ ਮੰਗ ਕੀਤੀ ਹੈ।
ਇਸ ਦੇ ਨਾਲ ਇਹ ਕੌਰਪੋਰੇਸ਼ਨ ਸੂਬੇ ਦੇ 'ਫਰੀਡਮ ਆਫ ਇਨਫਰਮੇਸ਼ਨ ਲੈਜਿਸਲੇਸ਼ਨ' ਹੇਠ ਆ ਜਾਵੇਗੀ।
ਮਾਈਕਲ ਮੈਕਵਾਏ ਦਾ ਕਹਿਣਾ ਹੈ ਕਿ ਇਨ-ਬੀ.ਸੀ. ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਏ ਜਾਣਾ ਚਾਹੀਦਾ ਹੈ ਅਤੇ ਇਸ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਕਿਉਂਕਿ ਇਸ ਦੇ ਵੱਲੋਂ ਲੋਕਾਂ ਦੇ ਪੈਸੇ ਨੂੰ ਪ੍ਰਾਈਵੇਟ ਸੈਕਟਰ 'ਚ ਲਗਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਆਈ.ਸੀ.ਬੀ.ਸੀ. ਅਤੇ ਬੀ.ਸੀ. ਹਾਈਡ੍ਰੋ ਵੀ ਅਜਿਹੇ 2 ਉਦਾਹਰਣ ਹਨ ਜਿੱਥੇ ਕਰਾਊਨ ਕਾਰਪੋਰੇਸ਼ਨਾਂ ਵੱਲੋਂ ਪਬਲਿਕ ਫੰਡਸ ਨਾਲ ਡੀਲ ਕੀਤਾ ਜਾਂਦਾ ਹੈ ਅਤੇ ਉਹ ਲੈਜਿਸਲੇਸ਼ਨ ਹੇਠ ਆਉਂਦੇ ਹਨ।
ਮੈਕਵਾਏ ਦਾ ਕਹਿਣਾ ਹੈ ਕਿ ਹਾਲ ਦੀ ਘੜੀ ਇਨ-ਬੀ.ਸੀ. ਵੱਲੋਂ ਸਾਲਾਨਾ ਰਿਪੋਰਟਸ ਅਤੇ 5 ਸਾਲ 'ਚ ਹੋਣ ਵਾਲੇ ਐਕਸਟਰਨਲ ਰੀਵਿਊ ਲੋਕਾਂ ਲਈ ਸਥਾਪਿਤ ਕੀਤੀ ਜਾਣ ਵਾਲੀ ਪਾਰਦਰਸ਼ਤਾ ਅਤੇ ਜਵਾਬਦੇਹੀ 'ਤੇ ਪੂਰੇ ਨਹੀਂ ਉੱਤਰਦੇ।




