Jul 8, 2024 5:25 PM - The Canadian Press

ਕੈਨੇਡੀਅਨਾਂ ਨੂੰ ਹੁਣ ਡੈਂਟਲ ਕੇਅਰ ਪਲੈਨ ਤਹਿਤ ਦੰਦਾਂ ਦੇ ਡਾਕਟਰ ਮਿਲਣ ਵਿਚ ਮੁਸ਼ਕਲ ਨਹੀਂ ਹੋਵੇਗੀ, ਸਰਕਾਰ ਨੇ ਇਸ ਵਿਚ ਵੱਡੀ ਤਬਦੀਲੀ ਕਰ ਦਿੱਤੀ ਹੈ।
ਸਿਹਤ ਮੰਤਰੀ ਮਾਰਕ ਹੌਲੈਂਡ ਨੇ ਅੱਜ ਘੋਸ਼ਣਾ ਕੀਤੀ ਕਿ ਦੰਦਾਂ ਦੇ ਡਾਕਟਰ ਅਤੇ ਹੋਰ ਓਰਲ ਸਿਹਤ ਪ੍ਰਦਾਤਾ ਨੂੰ ਹੁਣ ਬਿਲਿੰਗ ਲਈ ਰਾਸ਼ਟਰੀ ਦੰਦਾਂ ਦੀ ਦੇਖਭਾਲ ਯੋਜਨਾ ਨਾਲ ਰਜਿਸਟਰਡ ਮਰੀਜ਼ਾਂ ਨੂੰ ਇਲਾਜ ਦੇਣ ਵਾਸਤੇ ਸਰਕਾਰ ਨਾਲ ਸਾਈਨ ਅੱਪ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਓਰਲ ਸਿਹਤ ਪ੍ਰਦਾਤਾ ਹੁਣ ਸਿੱਧੇ ਤੌਰ ’ਤੇ ਸਨ ਲਾਈਫ ਨੂੰ ਕਲੇਮ ਲਈ ਬਿੱਲ ਦੇ ਸਕਦੇ ਹਨ।
ਸਿਹਤ ਮੰਤਰੀ ਨੇ ਨੋਵਾ ਸਕੋਸ਼ੀਆ ਵਿਚ ਪ੍ਰੈੱਸ ਕਾਨਫ਼ਰੰਸ ਦੌਰਾਨ ਇਸ ਤਬਦੀਲੀ ਦੀ ਘੋਸ਼ਣਾ ਕੀਤੀ। ਉਨ੍ਹਾਂ ਕਿਹਾ ਕਿ ਕਾਫੀ ਸਾਰੇ ਓਰਲ ਸਿਹਤ ਪ੍ਰਦਾਤਾ ਅਤੇ ਡੈਂਟਲ ਐਸੋਸੀਏਸ਼ਨਾਂ ਪ੍ਰੋਗਾਰਮ ਨਾਲ ਜੁੜਨ ਵਿਚ ਅਸਮਰੱਥਾ ਜਤਾ ਰਹੇ ਸਨ। ਹੌਲੈਂਡ ਮੁਤਾਬਕ, ਮਈ ਤੋਂ ਇਸ ਪ੍ਰੋਗਰਾਮ ਤਹਿਤ ਕਵਰੇਜ ਮਿਲਣੀ ਸ਼ੁਰੂ ਹੋਣ ਤੋਂ ਬਾਅਦ ਸਰਕਾਰ ਬਜ਼ੁਰਗਾਂ ਲਈ ਕਰੀਬ 250,000 ਡੈਂਟਲ ਕਲੇਮ ਦਾ ਨਿਪਟਾਰਾ ਕਰ
ਚੁੱਕੀ ਹੈ। ਉਥੇ ਹੀ, ਸਰਕਾਰ ਨੇ ਹਾਲ ਹੀ ਵਿਚ ਨੈਸ਼ਨਲ ਡੈਂਟਲ ਕੇਅਰ ਪਲੈਨ ਲਈ ਯੋਗਤਾ ਦਾ ਵਿਸਥਾਰ ਕੀਤਾ ਹੈ ਅਤੇ ਹੁਣ ਤੱਕ ਇਸ ਤਹਿਤ ਲਗਭਗ 10,000 ਵਿਕਲਾਂਗ ਅਤੇ 25,000 ਬੱਚਿਆਂ ਦੀਆਂ ਅਰਜ਼ੀਆਂ ਪ੍ਰਾਪਤ ਹੋ ਚੁੱਕੀਆਂ ਹਨ।




