25.81C Vancouver
ADS

Jun 11, 2020 2:12 AM -

ਭਾਰਤ ਤੇ ਚੀਨ ਦਾ ਤਣਾਅ ਕੂਟਨੀਤਕ ਤਰੀਕੇ ਨਾਲ ਖਤਮ: ਨਿਤਿਨ ਗਡਕਰੀ

Share On
india-has-diplomatically-resolved-matter-with-china-nitin-gadkari
Union Minister for Micro, Small and Medium Enterprises Nitin Gadkari said that India's territorial security is strong and the country has diffused border tension with China diplomatically. Photo-ANI

ਭਾਰਤ ਤੇ ਚੀਨ ਦੀ ਸਰਹੱਦ ‘ਤੇ ਤਣਾਅ ਘੱਟ ਹੋਣ ਦੀ ਸੰਭਾਵਨਾ ਹੈ।

ਭਾਰਤ ਦੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਭਾਰਤ ਦਾ ਸੁਰੱਖਿਆ ਖੇਤਰ ਮਜ਼ਬੂਤ ਹੈ ਅਤੇ ਦੇਸ਼ ਨੇ ਚੀਨ ਨਾਲ ਚੱਲ ਰਹੇ ਤਣਾਅ ਦਾ ਅੰਤ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਕੂਟਨੀਤਕ ਤਰੀਕੇ ਨਾਲ ਤਣਾਅ ਦਾ ਅੰਤ ਕੀਤਾ ਗਿਆ ਹੈ।

ਗਡਕਰੀ ਨੇ ਚੀਨ ਸੰਬੰਧੀ ਟਿੱਪਣੀਆਂ, ਮੱਧ ਪ੍ਰਦੇਸ਼ 'ਚ ਇੱਕ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤੇ ਜਨ ਸੰਵਾਦ ਦੌਰਾਨ ਕੀਤੀ।

ਉਨ੍ਹਾਂ ਕਿਹਾ, "ਭਾਰਤ ਦੀ ਅੰਦਰੂਨੀ ਤੇ ਬਾਹਰੀ ਸੁਰੱਖਿਆ ਮਜ਼ਬੂਤ ਹੈ। ਅਸੀਂ ਕੂਟਨੀਤਕ ਤਰੀਕੇ ਨਾਲ ਚੀਨ ਨਾਲ ਜਾਰੀ ਤਣਾਅ ਨੂੰ ਖਤਮ ਕਰ ਲਿਆ ਹੈ। ਤੁਸੀਂ ਜਾਣਦੇ ਹੋ ਅਸੀਂ ਪਾਕਿਸਤਾਨ ਤੋਂ ਆਉਂਦੇ ਅੱਤਵਾਦੀਆਂ ਨਾਲ ਵੀ ਕੀ ਕਰਦੇ ਰਹੇ ਹਾਂ।"

ਨਿਤਿਨ ਗਡਕਰੀ ਨੇ ਕਾਂਗਰਸ 'ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ 5 ਸਾਲ 'ਚ ਇੰਨਾ ਕੰਮ ਕੀਤਾ ਹੈ, ਜੋ ਕਾਂਗਰਸ ਦੀਆਂ ਸਰਕਾਰਾਂ 55 ਸਾਲ 'ਚ ਵੀ ਨਾ ਕਰ ਸਕੀਆਂ।

Latest news

man-pleads-guilty-to-manslaughter-in-fatal-coquitlam-pub-stabbing
Punjabi

2025 'ਚ ਹੋਏ ਕਤਲ ਮਾਮਲੇ 'ਚ 33 ਸਾਲਾ ਮੁਲਜ਼ਮ ਨੇ ਗੈਰ-ਇਰਾਦਤਨ ਕਤਲ ਦਾ ਜੁਰਮ ਕੀਤਾ ਕਬੂਲ

ਕੋਕੁਇਟਲਮ ਦੇ ਜੌਨ ਬੀ ਪੱਬ ਦੇ ਬਾਹਰ ਜਨਵਰੀ 2025 ਵਿਚ ਹੋਏ ਇੱਕ ਕਤਲ ਦੇ ਮਾਮਲੇ ਵਿਚ ਇੱਕ 33 ਸਾਲਾ ਮੁਲਜ਼ਮ ਨੇ ਗੈਰ-ਇਰਾਦਤਨ ਕਤਲ ਦਾ ਜੁਰਮ ਕਬੂਲ ਕੀਤਾ ਹੈ। ਇਹ ਖ਼ੂਨੀ ਝੜਪ 31 ਜਨਵਰੀ 2025 ਨੂੰ ਰਾਤ ਦੇ ਲਗਭਗ 9:45 ਵਜੇ 1000 ਆਸਟਿਨ ਐਵੇਨਿਊ 'ਤੇ ਸਥਿਤ ਪੱਬ ਦੇ ਬਾਹਰ ਹੋਈ ਸੀ, ਜਿੱਥੇ ਝਗੜੇ ਤੋਂ ਬਾਅਦ ਚਾਕੂ ਨਾਲ ਕੀਤੇ ਗਏ ਹਮਲੇ ਵਿਚ ਇੱਕ 35 ਸਾਲਾ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਸੀ ਅਤੇ ਉੱਥੇ ਮੌਜੂਦ ਲੋਕਾਂ ਤੇ ਪੈਰਾਮੈਡਿਕਸ ਵਲੋਂ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਪੀੜਤ ਨੇ ਮੌਕੇ 'ਤੇ ਦਮ ਤੋੜ ਦਿੱਤਾ ਸੀ।
water-restored-in-parts-of-kamloops-but-boil-water-advisory-and-restrictions-remain
Punjabi

ਕੈਮਲੂਪਸ ਦੇ ਕੁਝ ਇਲਾਕਿਆਂ ਵਿੱਚ ਪਾਣੀ ਸੇਵਾ ਬਹਾਲ, ਪਰ ਪੀਣ ਲਈ ਅਜੇ ਵੀ ਅਸੁਰੱਖਿਅਤ

ਕੈਮਲੂਪਸ ਸ਼ਹਿਰ ਦੇ ਈਸਟ ਹਿੱਸੇ ਵਿਚ ਸਥਿਤ ਲਗਭਗ 8,000 ਘਰਾਂ ਨੂੰ ਪਾਣੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਲਾਕੇ ਵਿਚ ਪਾਣੀ ਦੀ ਮੁੱਖ ਪਾਈਪਲਾਈਨ ਵਿਚ ਲੀਕੇਜ ਕਾਰਨ ਪਿਛਲੇ ਕਈ ਦਿਨਾਂ ਤੋਂ ਇਸ ਸੰਕਟ ਨੂੰ ਹੱਲ ਕਰਨ ਲਈ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ।
vancouver-police-seek-public-help-locating-missing-man-last-seen-near-vgh
Punjabi

ਵੈਨਕੂਵਰ ਪੁਲਿਸ ਵੱਲੋਂ ਲਾਪਤਾ ਵਿਅਕਤੀ ਦੀ ਭਾਲ ਲਈ ਲੋਕਾਂ ਨੂੰ ਕੀਤੀ ਮਦਦ ਦੀ ਅਪੀਲ

ਵੈਨਕੂਵਰ ਪੁਲਿਸ ਵਿਭਾਗ ਨੇ ਭਾਰਤੀ ਮੂਲ ਦੇ ਇੱਕ 30 ਸਾਲਾ ਨੌਜਵਾਨ ਦੀ ਭਾਲ ਲਈ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ। ਪੁਲਿਸ ਮੁਤਾਬਕ, ਇਹ ਨੌਜਵਾਨ ਬੀਤੀ ਅੱਧੀ ਰਾਤ ਨੂੰ ਵੈਨਕੂਵਰ ਜਨਰਲ ਹਸਪਤਾਲ ਦੇ ਖੇਤਰ ਵਿਚ ਆਖਰੀ ਵਾਰ ਦੇਖਿਆ ਗਿਆ ਸੀ ਅਤੇ ਉਦੋਂ ਤੋਂ ਹੀ ਲਾਪਤਾ ਹੈ। ਪੁਲਿਸ ਵਲੋਂ ਉਸ ਦੀ ਪਛਾਣ ਸਾਹਿਲ ਢੱਲੇ ਵਜੋਂ ਦੱਸੀ ਗਈ ਹੈ।
alberta-court-blocks-separation-petition-over-lack-of-first-nations-consultation
Punjabi

ਐਲਬਰਟਾ ਅਦਾਲਤ ਨੇ ਫਸਟ ਨੇਸ਼ਨਜ਼ ਨਾਲ ਸਲਾਹ-ਮਸ਼ਵਰੇ ਦੀ ਘਾਟ ਕਾਰਨ ਵੱਖਰੇ ਹੋਣ ਸਬੰਧੀ ਪਟੀਸ਼ਨ ਕੀਤੀ ਰੱਦ

ਐਲਬਰਟਾ ਦੀ ਇਕ ਅਦਾਲਤ ਨੇ ਸੂਬੇ ਨੂੰ ਕੈਨੇਡਾ ਤੋਂ ਵੱਖ ਕਰਨ ਸਬੰਧੀ ਚੱਲ ਰਹੀ ਪਟੀਸ਼ਨ ਨੂੰ ਰੱਦ ਕਰਦਿਆਂ ਸਰਕਾਰ ਨੂੰ ਝਟਕਾ ਦਿੱਤਾ ਹੈ। ਅਦਾਲਤ ਮੁਤਾਬਕ ਸੂਬਾ ਸਰਕਾਰ ਅਜਿਹਾ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਫਸਟ ਨੇਸ਼ਨਜ਼ ਨਾਲ ਸਲਾਹ-ਮਸ਼ਵਰਾ ਕਰਨ ਦੇ ਆਪਣੇ ਫਰਜ਼ ਵਿੱਚ ਨਾਕਾਮ ਰਹੀ ਹੈ।
honda-pauses-proposed-15b-ev-project-in-ontario-indefinitely
Punjabi

ਹੋਂਡਾ ਨੇ ਓਨਟਾਰੀਓ ਵਿੱਚ ਪ੍ਰਸਤਾਵਿਤ $15 ਬਿਲੀਅਨ EV ਪ੍ਰੋਜੈਕਟ ਨੂੰ ਅਣਮਿੱਥੇ ਸਮੇਂ ਲਈ ਕੀਤਾ ਮੁਅੱਤਲ

ਕੈਨੇਡਾ ਵਿਚ ਹੋਂਡਾ ਮੋਟਰ ਨੇ ਆਪਣੇ $15-ਬਿਲੀਅਨ ਦੇ ਪ੍ਰਸਤਾਵਿਤ ਇਲੈਕਟ੍ਰਿਕ ਵਾਹਨ ਪ੍ਰੋਜੈਕਟ ਦੀ ਯੋਜਨਾ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਹੈ। ਇਹ ਪਲਾਂਟ ਓਨਟਾਰੀਓ ਦੇ ਐਲੀਸਟਨ ਵਿਚ ਲਗਾਇਆ ਜਾਣਾ ਸੀ। ਵੀਰਵਾਰ ਨੂੰ ਕੰਪਨੀ ਵੱਲੋਂ ਜਾਰੀ ਕੀਤੇ ਗਏ ਇਸ ਅਚਾਨਕ ਬਿਆਨ ਨੇ ਕੈਨੇਡੀਅਨ ਅੋਟੋਮੋਬਾਈਲ ਇੰਡਸਟਰੀ ਵਿਚ ਹਲਚਲ ਮਚਾ ਦਿੱਤੀ ਹੈ। ਇਸ ਪਲਾਂਟ ਵਿਚ 1,000 ਨੌਕਰੀਆਂ ਪੈਦਾ ਹੋਣ ਦੀ ਸੰਭਾਵਨਾ ਸੀ ਅਤੇ ਇਹ ਉਮੀਦ ਹੁਣ ਖ਼ਤਮ ਹੋ ਗਈ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link