18.42C Vancouver
ADS

Jul 8, 2024 4:40 PM - The Associated Press

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਦੌਰੇ ’ਤੇ, ਵਲਾਦੀਮੀਰ ਪੁਤਿਨ ਨਾਲ ਕਰਨਗੇ ਪ੍ਰਾਈਵੇਟ ਡਿਨਰ

Share On
indian-prime-minister-arrives-in-russia-on-his-first-visit-since-moscow-sent-troops-into-ukraine
Russia has had strong ties with India since the Cold War, and New Delhi’s importance as a key trading partner for Moscow has grown since the Kremlin sent troops into Ukraine in February 2022.(Photo: The Canadian Press)

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਦੌਰੇ ’ਤੇ ਹਨ। ਇਹ ਪਹਿਲਾ ਮੌਕਾ ਹੈ ਜਦੋਂ ਉਹ ਯੂਕਰੇਨ ਜੰਗ ਦੌਰਾਨ ਰੂਸ ਪਹੁੰਚੇ ਹਨ। ਇਸ ਤੋਂ ਪਹਿਲਾਂ ਉਹ 2019 ਵਿਚ ਰੂਸ ਗਏ ਸਨ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਉਨ੍ਹਾਂ ਦਾ ਪ੍ਰਾਈਵੇਟ ਡਿਨਰ ਵੀ ਹੋਵੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਅਤੇ 9 ਜੁਲਾਈ ਨੂੰ ਦਿਨ ਰੂਸ ਦੌਰੇ ’ਤੇ ਰਹਿਣਗੇ। ਇੱਥੇ ਉਹ 22ਵੇਂ ਰੂਸ -ਭਾਰਤ ਸਾਲਾਨਾ ਸੰਮੇਲਨ ਵਿਚ ਹਿੱਸਾ ਲੈਣ ਪਹੁੰਚੇ ਹਨ। ਹਾਲਾਂਕਿ, ਆਮ ਤੌਰ ’ਤੇ ਇਹ ਬੈਠਕ ਸਾਲ ਦੇ ਅੰਤ ਵਿਚ ਹੁੰਦੀ ਹੈ, ਇਸ ਲਈ ਇਸ ਦੌਰੇ ਨੂੰ ਲੈ ਕੇ ਅੰਤਰਰਾਸ਼ਟਰੀ ਮਾਮਲਿਆਂ ਦੇ ਕਈ ਜਾਣਕਾਰ ਸਵਾਲ ਉਠਾ ਰਹੇ ਹਨ।

ਦਰਅਸਲ, ਇਸੇ ਦਿਨ ਅਮਰੀਕਾ ਵਿਚ ਨਾਟੋ ਸਮਿਟ ਸ਼ੁਰੂ ਹੋ ਰਹੀ ਹੈ, ਜਿਸ ਦਾ ਫੋਕਸ ਰੂਸ-ਯੂਕਰੇਨ ਜੰਗ ’ਤੇ ਕੇਂਦਰਿਤ ਹੋ ਸਕਦਾ ਹੈ। ਨਾਟੋ ਦੂਜੇ ਵਿਸ਼ਵ ਯੁੱਧ ਤੋਂ ਬਾਅਦ 1949 ਵਿਚ ਬਣਿਆ ਸੀ। ਇਸ ਨੂੰ ਬਣਾਉਣ ਵਾਲੇ ਅਮਰੀਕਾ, ਕੈਨੇਡਾ ਤੇ ਹੋਰ ਪੱਛਮੀ ਦੇਸ਼ ਸਨ।

ਇਸ ਨੂੰ ਸੋਵੀਅਤ ਯੂਨੀਅਨ ਖਿਲਾਫ ਬਣਾਇਆ ਗਿਆ ਸੀ, ਹੁਣ ਜਦੋਂ ਸੋਵੀਅਤ ਯੂਨੀਅਨ ਟੁੱਟ ਕੇ ਰੂਸ ਬਚਿਆ ਹੈ ਤਾਂ ਇਸ ਨੂੰ ਰੂਸ ਖਿਲਾਫ ਮੰਨਿਆ ਜਾਂਦਾ ਹੈ। ਭਾਰਤ ਦੇ ਵਿਦੇਸ਼ ਮੰਤਰਾਲਾ ਮੁਤਾਬਕ, ਪੀ. ਐੱਮ. ਮੋਦੀ ਅਤੇ ਰਾਸ਼ਟਰਪਤੀ ਪੁਤਿਨ ਦੀ ਮੁਲਾਕਾਤ ਦੌਰਾਨ ਯੂਕਰੇਨ ਜੰਗ ’ਤੇ ਵੀ ਗੱਲਬਾਤ ਹੋਵੇਗੀ।

Latest news

single-vehicle-collision-leads-to-drug-trafficking-investigation
Punjabi

ਸਿੰਗਲ ਵ੍ਹੀਕਲ ਕ੍ਰੈਸ਼ ਦੀ ਘਟਨਾ ਨੇ ਪੁਲਿਸ ਨੂੰ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਨ ਵਿਚ ਕੀਤੀ ਮਦਦ

ਵੈਨਕੂਵਰ ਆਈਲੈਂਡ ਦੇ ਕੋਲਵੁੱਡ ਸ਼ਹਿਰ ਵਿਚ ਬੀਤੀ ਰਾਤ ਇੱਕ ਸਿੰਗਲ ਵ੍ਹੀਕਲ ਕ੍ਰੈਸ਼ ਦੀ ਘਟਨਾ ਨੇ ਪੁਲਿਸ ਨੂੰ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਨ ਵਿਚ ਮਦਦ ਕੀਤੀ ਹੈ। ਵੈਸਟ ਸ਼ੋਰ ਆਰਸੀਐਮਪੀ ਮੁਤਾਬਕ, ਰਾਤ ਲਗਭਗ ਪੌਣੇ 9 ਵਜੇ ਆਈਲੈਂਡ ਹਾਈਵੇਅ ਅਤੇ ਵੇਲ ਰੋਡ ਦੇ ਇੰਟਰਸੈਕਸ਼ਨ ਨੇੜੇ ਇੱਕ ਪਿਕਅੱਪ ਟਰੱਕ ਦੇ ਟੈਲੀਫੋਨ ਦੇ ਖੰਭੇ ਨਾਲ ਟਕਰਾਉਣ ਦੀ ਰਿਪੋਰਟ ਮਿਲੀ।
carney-speaks-with-mexican-president-sheinbaum-on-trade-cusma-and-wildfire-cooperation
Punjabi

ਪੀ.ਐਮ.ਕਾਰਨੀ ਅਤੇ ਮੈਕਸੀਕੋ ਦੀ ਰਾਸ਼ਟਰਪਤੀ ਵਿਚਾਲੇ ਵਪਾਰ ਤੇ CUSMA ਨੂੰ ਲੈ ਕੇ ਹੋਈ ਗੱਲਬਾਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨਾਲ ਫ਼ੋਨ 'ਤੇ ਅਹਿਮ ਗੱਲਬਾਤ ਕੀਤੀ। ਇਸ ਦੌਰਾਨ ਦੋਵਾਂ ਆਗੂਆਂ ਨੇ ਆਪਸੀ ਵਪਾਰ ਸਬੰਧਾਂ ਅਤੇ ਉੱਤਰੀ ਅਮਰੀਕਾ ਵਪਾਰ ਨੂੰ ਮਜ਼ਬੂਤ ਕਰਨ 'ਤੇ ਵਿਸ਼ੇਸ਼ ਚਰਚਾ ਕੀਤੀ। ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਕਾਰਨੀ ਨੇ ਕੈਨੇਡਾ ਦੇ ਜੰਗਲਾਂ ਵਿਚ ਲੱਗੀ ਅੱਗ 'ਤੇ ਕਾਬੂ ਪਾਉਣ ਲਈ 400 ਤੋਂ ਵੱਧ ਅੱਗ ਬੁਝਾਉਣ ਵਾਲੇ ਅਤੇ ਸਪੋਰਟ ਸਟਾਫ਼ ਭੇਜਣ ਲਈ ਰਾਸ਼ਟਰਪਤੀ ਸ਼ੀਨਬੌਮ ਦਾ ਤਹਿ ਦਿਲੋਂ ਧੰਨਵਾਦ ਕੀਤਾ।
advance-voting-for-3-federal-by-elections-begins-friday-in-canada
Punjabi

ਕੈਨੇਡਾ ਦੀਆਂ 3 ਫੈਡਰਲ ਉਪ-ਚੋਣਾਂ ਲਈ ਐਡਵਾਂਸ ਵੋਟਿੰਗ ਸ਼ੁੱਕਰਵਾਰ ਤੋਂ

ਕੈਨੇਡਾ ਵਿਚ ਤਿੰਨ ਫ਼ੈਡਰਲ ਹਲਕਿਆਂ ਦੀਆਂ ਉਪ-ਚੋਣਾਂ ਲਈ ਐਡਵਾਂਸ ਵੋਟਿੰਗ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਲੈਕਸ਼ਨਜ਼ ਕੈਨੇਡਾ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਇਹ ਵੋਟਿੰਗ ਪ੍ਰਕਿਰਿਆ ਸੋਮਵਾਰ ਤੱਕ ਲਗਾਤਾਰ ਚਾਰ ਦਿਨ ਸਵੇਰੇ 9:00 ਵਜੇ ਤੋਂ ਰਾਤ 9:00 ਵਜੇ ਤੱਕ ਚੱਲੇਗੀ।
43-dead-16-rescued-after-boat-capsizes-in-nigeria
Punjabi

ਸੋਕੋਟੋ ਵਿੱਚ ਕਿਸ਼ਤੀ ਪਲਟਣ ਨਾਲ 43 ਮੌਤਾਂ, 16 ਲੋਕ ਬਚਾਏ ਗਏ

ਨਾਈਜੀਰੀਆ ਦੇ ਉੱਤਰ-ਪੱਛਮ ਵਿੱਚ ਪੈਂਦੇ ਸੋਕੋਟੋ ਸੂਬੇ ਵਿੱਚ ਇੱਕ ਸਮਰੱਥਾ ਤੋਂ ਵੱਧ ਭਰੀ ਕਿਸ਼ਤੀ ਪਲਟਣ ਕਾਰਨ ਲਗਭਗ 40 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਅਧਿਕਾਰੀਆਂ ਅਤੇ ਵਸਨੀਕਾਂ ਮੁਤਾਬਕ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਬੱਚੇ ਸ਼ਾਮਲ ਹਨ। ਰਾਸ਼ਟਰੀ ਅੰਦਰੂਨੀ ਜਲ ਮਾਰਗ ਅਥਾਰਟੀ ਦੇ ਖੇਤਰੀ ਅਧਿਕਾਰੀ ਅਬਦੁਲਕਾਦਿਰ ਯੂਸਫ਼ ਨੇ ਦੱਸਿਆ ਕਿ ਲਗਭਗ 40 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਅਤੇ ਬਚਾਅ ਕਾਰਜ ਜਾਰੀ ਹਨ।
garbage-dumping-videos-go-viral-in-abbotsford-police-launch-investigation
Punjabi

ਐਬਟਸਫੋਰਡ ਵਿੱਚ ਕੂੜਾ ਸੁੱਟਣ ਦੀਆਂ ਵੀਡੀਓਜ਼ ਵਾਇਰਲ, ਪੁਲਿਸ ਨੇ ਸ਼ੁਰੂ ਕੀਤੀ ਜਾਂਚ

ਐਬਟਸਫੋਰਡ ਵਿਚ ਜਲਮਾਰਗ ਅਤੇ ਸਥਾਨਕ ਪਾਰਕ ਵਿਚ ਕੂੜਾ ਸੁੱਟਣ ਦੀਆਂ ਦੋ ਵੱਖ-ਵੱਖ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਦੋਵੇਂ ਮਾਮਲੇ ਜੁਲਾਈ ਦੇ ਅਖੀਰ ਦੇ ਦੱਸੇ ਜਾ ਰਹੇ ਹਨ, ਜਿਨ੍ਹਾਂ ਵਿਚੋਂ ਇੱਕ ਵੀਡੀਓ ਵਿਚ ਮਹਿਲਾ ਮਿੱਲ ਲੇਕ ਪਾਰਕ ਵਿਖੇ ਅਤੇ ਦੂਜੀ ਵੀਡੀਓ ਵਿਚ ਬਲੂਜੇ ਐਲੀਮੈਂਟਰੀ ਸਕੂਲ ਨੇੜੇ ਕੂੜਾ ਸੁੱਟਦੀ ਦਿਖਾਈ ਦੇ ਰਹੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link