Aug 19, 2020 9:33 PM -

ਭਾਰਤ ਦਾ ਕੋਵਿਡ-19 ਸੰਬੰਧਤ ਮਾਮਲੇ ਸੁਲਝਣ ਦਾ ਅੰਕੜਾ 2 ਮਿਲੀਅਨ ਦੇ ਪਾਰ ਪਹੁੰਚ ਗਿਆ ਹੈ।
ਹਾਲਾਂਕਿ ਚਿੰਤਾ ਦਾ ਵਿਸ਼ਾ ਇਹ ਹੈ ਕਿ ਪੀੜਤ ਲੋਕਾਂ ਦੀ ਕੁੱਲ ਗਿਣਤੀ 27 ਲੱਖ ਤੋਂ ਵਧੇਰੇ ਹੋ ਗਈ ਹੈ।
ਬੁੱਧਵਾਰ ਤੱਕ ਭਾਰਤ ਦਾ ਪੀੜਤਾਂ ਦਾ ਅੰਕੜਾ 27,67,274 ਤੱਕ ਪਹੁੰਚ ਗਿਆ ਹੈ।
ਇਹ ਅੰਕੜੇ ਯੂਨੀਅਨ ਹੈਲਥ ਮੰਤਰਾਲੇ ਨੇ ਜਾਰੀ ਕੀਤੇ ਹਨ। ਬੁੱਧਵਾਰ ਨੂੰ ਭਾਰਤ 'ਚ ਇੱਕੋ ਦਿਨ 'ਚ 64,531 ਮਾਮਲੇ ਰਿਪੋਰਟ ਹੋਏ ਦੱਸੇ ਗਏ ਹਨ।
ਇੱਕੋ ਦਿਨ 'ਚ ਸਭ ਤੋਂ ਵੱਧ ਰਿਕਵਰੀਆਂ ਦੀ ਵੀ ਜਾਣਕਾਰੀ ਜਾਰੀ ਕੀਤੀ ਗਈ ਹੈ ਅਤੇ ਅੱਜ 60,091 ਮਾਮਲੇ ਸੁਲਝ ਗਏ ਦੱਸੇ ਗਏ ਹਨ।
ਹਾਲਾਂਕਿ ਬੀਤੇ 24 ਘੰਟਿਆਂ 'ਚ ਭਾਰਤ 'ਚ 1,092 ਲੋਕਾਂ ਦੀ ਮੌਤ ਦੀ ਵੀ ਜਾਣਕਾਰੀ ਦਿੱਤੀ ਗਈ ਹੈ।
ਦੇਸ਼ ਦੇ 6,76,514 ਮਾਮਲੇ ਐਕਟਿਵ ਦੱਸੇ ਗਏ ਹਨ।
ਭਾਰਤ ਦਾ ਸੂਬਾ ਮਹਾਰਾਸ਼ਟਰ, ਕੋਵਿਡ-19 ਨਾਲ ਸਭ ਤੋਂ ਵੱਧ ਪ੍ਰਭਾਵਿਤ ਦੱਸਿਆ ਗਿਆ ਹੈ।
ਮਹਾਰਾਸ਼ਟਰ 'ਚ 1,60,413 ਮਾਮਲੇ ਐਕਟਿਵ ਦੱਸੇ ਗਏ ਹਨ।
ਸਿਰਫ ਬੀਤੇ 24 ਘੰਟੇ 'ਚ ਹੀ ਮਹਾਰਾਸ਼ਟਰ 'ਚ 13,165 ਮਾਮਲੇ ਰਿਪੋਰਟ ਹੋਏ ਹਨ ਅਤੇ 346 ਲੋਕਾਂ ਦੇ ਦਮ ਤੋੜਨ ਦੀ ਜਾਣਕਾਰੀ ਦਿੱਤੀ ਗਈ ਹੈ।




