Jul 3, 2024 4:03 PM - The Canadian Press

ਬੀ.ਸੀ. ਵਿਚ ਯਹੂਦੀ ਅਧਿਆਪਕਾਂ ਦੇ ਇਕ ਗਰੁੱਪ ਵਲੋਂ ਯੂਨੀਅਨ ਵਿਰੁੱਧ ਮਨੁੱਖੀ ਅਧਿਕਾਰਾਂ ਦੀ ਸ਼ਿਕਾਇਤ ਵਿੱਚ ਯਹੂਦੀ ਵਿਰੋਧੀ ਹੋਣ ਦਾ ਦੋਸ਼ ਲਗਾਇਆ ਗਿਆ ਹੈ।
ਯਹੂਦੀ ਵਿਰੋਧ ਵਿਚ ਅਧਿਆਪਕਾਂ ਦੀ ਨੁਮਾਇੰਦਗੀ ਕਰਨ ਵਾਲੇ ਵੈਨਕੂਵਰ ਦੇ ਇਕ ਵਕੀਲ ਪਾਲ ਪਲਵਰ ਦਾ ਕਹਿਣਾ ਹੈ ਉਨ੍ਹਾਂ ਵਲੋਂ ਬੀ.ਸੀ. ਮਨੁੱਖੀ ਅਧਿਕਾਰ ਟ੍ਰਿਬਿਊਨਲ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਵਿਚ ਯੂਨੀਅਨ ਅਤੇ ਮੈਂਬਰਾਂ ’ਤੇ ਕਾਰਜ ਸਥਾਨਾਂ ਅੰਦਰ ਯਹੂਦੀ ਅਤੇ ਜ਼ਾਇਓਨਿਸਟ ਆਵਾਜ਼ਾਂ ਨੂੰ ਦਬਾਉਣ ਦਾ ਦੋਸ਼ ਲਗਾਇਆ ਗਿਆ ਹੈ।
ਪਲਵਰ ਦਾ ਕਹਿਣਾ ਹੈ ਕਿ ਯੂਨੀਅਨ ਦੇ ਲੀਡਰਾਂ ਵਲੋਂ ਉਨ੍ਹਾਂ ਮੈਂਬਰਾਂ ਵਿੱਚ ਸਦਮੇ ਅਤੇ ਡਰ ਦਾ ਮਾਹੌਲ ਪੈਦਾ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਸਹਿਕਰਮੀ ਵਲੋਂ ਡਰਾਇਆ ਅਤੇ ਸ਼ਰਮਿੰਦਾ ਕੀਤਾ ਜਾਂਦਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਯੂਨੀਅਨ ਨੇ ਅਧਿਆਪਕਾਂ ਨੂੰ ਇਸ ਲਈ ਬਾਹਰ ਕੱਢ ਦਿੱਤਾ ਹੈ ਕਿਉਂਕਿ ਉਹ ਯਹੂਦੀ ਹਨ ਜਾਂ ਕਿਉਂਕਿ ਉਹ ਯਹੂਦੀਆਂ, ਇਜ਼ਰਾਈਲ ਅਤੇ ਹਮਾਸ ਦੇ 7 ਅਕਤੂਬਰ ਦੇ ਹਮਲਿਆਂ ਬਾਰੇ ਵਰਤਮਾਨ ਵਿੱਚ ਵੱਖਰੇ ਵਿਚਾਰ ਰੱਖਦੇ ਹਨ।
ਪਲਵਰ ਦਾ ਕਹਿਣਾ ਹੈ ਕਿ ਗਰੁੱਪ ਨੂੰ ਉਮੀਦ ਹੈ ਕਿ ਟ੍ਰਿਬਿਊਨਲ ਦੀ ਸ਼ਿਕਾਇਤ ਦੇ ਨਤੀਜੇ ਵਜੋਂ ਯੂਨੀਅਨ ਮੁਆਫੀ ਮੰਗੇਗੀ ਅਤੇ ਯਹੂਦੀ ਅਧਿਆਪਕਾਂ ਨੂੰ ਦਰਪੇਸ਼ ਯਹੂਦੀ ਵਿਰੋਧ ਦਾ ਮੁਕਾਬਲਾ ਕਰਨ ਲਈ ਨੀਤੀਆਂ ਨੂੰ ਉਤਸ਼ਾਹਤ ਕਰੇਗੀ। ਦੂਜੇ ਪਾਸੇ ਬੀ.ਸੀ. ਟੀਚਰਜ਼ ਫੈਡਰੇਸ਼ਨ ਵਲੋਂ ਇਸ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ।




