13.82C Vancouver
ADS

Sep 16, 2025 4:54 PM - The Canadian Press

ਕੈਟਜ਼ਬਰਗ ਨੇ ਬਣਾਇਆ ਰਿਕਾਰਡ,ਪੁਰਸ਼ਾਂ ਦੇ ਹੈਮਰ-ਥ੍ਰੋ ਵਿਚ ਜਿੱਤਿਆ ਗੋਲਡ ਮੈਡਲ

Share On
katzberg-sets-new-competition-record-defends-mens-hammer-throw-world-title-in-tokyo
Katzberg's second throw of 84.70 metres just stayed inbounds and shattered the previous championship record of 83.63.(Photo: Instagram/ethankatzberg)

ਕੈਨੇਡੀਅਨ ਹੈਮਰ ਥ੍ਰੋਅਰ ਈਥਨ ਕੈਟਜ਼ਬਰਗ ਨੇ ਮੰਗਲਵਾਰ ਨੂੰ ਟੋਕੀਓ ਵਿਚ ਪੁਰਸ਼ਾਂ ਦੇ ਹੈਮਰ-ਥ੍ਰੋ ਵਿਚ ਗੋਲਡ ਮੈਡਲ ਹਾਸਲ ਕੀਤਾ ਹੈ।

ਬੀ.ਸੀ. ਦੇ ਨਾਨਾਇਮੋ ਨਾਲ ਸਬੰਧਤ 23 ਸਾਲਾ ਖਿਡਾਰੀ ਕੈਟਜ਼ਬਰਗ ਨੇ ਆਪਣੀ ਦੂਜੀ ਕੋਸ਼ਿਸ਼ ਵਿਚ 84.70 ਮੀਟਰ ਦੀ ਥ੍ਰੋ ਸੁੱਟੀ, ਜਿਸ ਨਾਲ ਉਸ ਨੇ 83.63 ਮੀਟਰ ਦਾ ਚੈਂਪੀਅਨਸ਼ਿਪ ਰਿਕਾਰਡ ਅਤੇ 84.38 ਮੀਟਰ ਦਾ ਆਪਣਾ ਕੈਨੇਡੀਅਨ ਰਿਕਾਰਡ ਤੋੜਿਆ ਹੈ। ਇਸ ਸਾਲ ਦੀ ਵਿਸ਼ਵ ਚੈਂਪੀਅਨਸ਼ਿਪ ਵਿਚ ਕੈਨੇਡਾ ਦਾ ਇਹ ਤੀਜਾ ਅਤੇ 24 ਘੰਟੇ ਬਾਅਦ ਇਸ ਗੇਮ ਵਿਚ ਕੈਨੇਡਾ ਦਾ ਦੂਜਾ ਸੋਨ ਤਮਗਾ ਹੈ।

ਬੀਤੇ ਕੱਲ੍ਹ ਕੈਮਰਨ ਰੋਜਰਜ਼ ਨੇ ਮਹਿਲਾਵਾਂ ਦੇ ਹੈਮਰ ਥ੍ਰੋ ਮੁਕਾਬਲੇ ਵਿਚ ਗੋਲਡ ਜਿੱਤਿਆ ਸੀ। ਇਹ ਦੋਵਾਂ ਦਾ ਬੈਕ-ਟੁ-ਬੈਕ ਵਿਸ਼ਵ ਖਿਤਾਬ ਹੈ। ਦੋਵਾਂ ਕੈਨੇਡੀਅਨ ਥ੍ਰੋਅਰਸ ਨੇ ਸਾਲ 2023 ਦੀ ਬੁਡਾਪੈਸਟ ਵਿਖੇ ਹੋਈ ਵਿਸ਼ਵ ਚੈਂਪੀਅਨਸ਼ਿਪ 'ਚ ਵੀ ਗੋਲਡ ਮੈਡਲ ਜਿੱਤੇ ਸਨ।

ਇਸ ਦੇ ਨਾਲ ਹੀ ਦੋਵਾਂ ਨੇ ਬੀਤੇ ਸਾਲ ਦੇ ਪੈਰਿਸ ਓਲੰਪਿਕਸ ਵਿੱਚ ਵੀ ਸੋਨ ਤਗਮੇ ਆਪਣੇ ਨਾਮ ਕੀਤੇ ਸਨ। ਉਥੇ ਹੀ, ਈਵਨ ਡਨਫੀ ਨੇ ਐਤਵਾਰ ਨੂੰ 35-ਕਿਲੋਮੀਟਰ ਰੇਸ ਵਾਕ ਵਿਚ ਸੋਨ ਤਮਗਾ ਜਿੱਤਿਆ ਸੀ। ਦਿਲਚਸਪ ਗੱਲ ਇਹ ਹੈ ਕਿ ਇਹ ਤਿੰਨੋਂ ਖਿਡਾਰੀ ਬੀ. ਸੀ. ਨਾਲ ਸਬੰਧਤ ਹਨ।

Latest news

surrey-police-board-media-policy-sparks-controversy-after-first-meeting-under-new-chair
Punjabi

Surrey Police Board media policy sparks controversy after first meeting under new chair

A policy approved during the first Surrey Police Board meeting chaired by Parm Jawanda on Wednesday is drawing criticism from the Surrey Police Union and local politicians, who argue it could limit public communication by the city's police chief.
trump-iranian-president-sign-interim-peace-agreement-ahead-of-planned-switzerland-ceremony
Punjabi

ਟਰੰਪ ਅਤੇ ਈਰਾਨੀ ਰਾਸ਼ਟਰਪਤੀ ਨੇ ਸਵਿਟਜ਼ਰਲੈਂਡ ਸਮਾਗਮ ਤੋਂ ਪਹਿਲਾਂ ਅੰਤਰਿਮ ਸ਼ਾਂਤੀ ਸਮਝੌਤੇ 'ਤੇ ਕੀਤੇ ਦਸਤਖਤ

ਅਮਰੀਕਾ ਅਤੇ ਈਰਾਨ ਵਿਚਕਾਰ ਯੁੱਧ ਖਤਮ ਕਰਨ ਲਈ 19 ਜੂਨ ਨੂੰ ਸਵਿਟਜ਼ਰਲੈਂਡ ਦੇ ਜਿਨੇਵਾ ਨੇੜੇ ਲੂਸਰਨ ਵਿੱਚ ਹਸਤਾਖਰ ਕੀਤੇ ਜਾਣ ਵਾਲੇ ਅੰਤਰਿਮ ਸਮਝੌਤੇ 'ਤੇ ਡੋਨਲਡ ਟਰੰਪ ਨੇ ਬੁੱਧਵਾਰ ਰਾਤ ਨੂੰ ਹੀ ਫਰਾਂਸ ਦੇ ਪੈਲੇਸ ਆਫ ਵਰਸੇਲਜ਼ ਵਿਖੇ ਦਸਤਖਤ ਕਰ ਦਿੱਤੇ ਹਨ। ਇਸ ਮੌਕੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਵੀ ਮੌਜੂਦ ਸਨ। ਟਰੰਪ ਸਮਝੌਤੇ 'ਤੇ ਦਸਤਖਤ ਕਰਨ ਤੋਂ ਬਾਅਦ ਪੈਲੇਸ ਆਫ ਵਰਸੇਲਜ਼ ਤੋਂ ਬਾਹਰ ਆਏ ਅਤੇ ਉਨ੍ਹਾਂ ਨੇ ਕਿਹਾ ਕਿ ਸਮਝੌਤੇ ‘ਤੇ ਦਸਤਖਤ ਹੋ ਗਏ ਹਨ।
toronto-police-arrest-suspect-wanted-in-u-s-consulate-shooting-investigation
Punjabi

ਟੋਰਾਂਟੋ ਪੁਲਿਸ ਨੇ ਅਮਰੀਕੀ ਕੌਂਸਲੇਟ ਗੋਲੀਬਾਰੀ ਮਾਮਲੇ ਵਿੱਚ ਲੋੜੀਂਦੇ ਸ਼ੱਕੀ ਨੂੰ ਕੀਤਾ ਗ੍ਰਿਫ਼ਤਾਰ

ਟੋਰਾਂਟੋ ਪੁਲਿਸ ਨੇ ਮਾਰਚ ਵਿਚ ਅਮਰੀਕੀ ਕੌਂਸਲੇਟ ‘ਤੇ ਹੋਈ ਸ਼ੂਟਿੰਗ ਦੀ ਵਾਰਦਾਤ ਦੇ ਮਾਮਲੇ ਵਿਚ ਫਰਾਰ ਚੱਲ ਰਹੇ ਇੱਕ 19 ਸਾਲਾ ਜ਼ਾਰਾ ਜੱਬੀ ਨਾਂ ਦੇ ਮੁਲਜ਼ਮ ਨੂੰ ਬੁੱਧਵਾਰ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਹੈ। ਉਸ ‘ਤੇ ਚੋਰੀ ਦੀ ਗੱਡੀ ਵਰਤਣ, ਗੈਰ-ਕਾਨੂੰਨੀ ਹਥਿਆਰ ਚਲਾਉਣ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸੁਰੱਖਿਅਤ ਵਿਅਕਤੀ ਦੀ ਇਮਾਰਤ ‘ਤੇ ਹਮਲਾ ਕਰਨ ਦੇ ਚਾਰਜਿਜ਼ ਲਗਾਏ ਗਏ ਹਨ।
alberta-to-provide-100-energy-rebate-to-eligible-adults-instead-of-fuel-tax-relief
Punjabi

ਸਾਲਾਨਾ $225,000 ਤੋਂ ਘੱਟ ਆਮਦਨ ਵਾਲੇ ਐਲਬਰਟਾ ਵਾਸੀਆਂ ਨੂੰ ਮਿਲੇਗੀ $100 ਨਕਦ ਐਨਰਜੀ ਰੀਬੇਟ

ਐਲਬਰਟਾ ਸਰਕਾਰ ਨੇ ਇਸ ਵਾਰ ਪੈਟਰੋਲ/ਡੀਜ਼ਲ 'ਤੇ ਮਿਲਣ ਵਾਲੀ ਫਿਊਲ ਟੈਕਸ ਰਿਲੀਫ ਨੂੰ ਬੰਦ ਕਰਕੇ ਸਿੱਧਾ ਨਕਦ ਰਾਹਤ ਦੇਣ ਦਾ ਫੈਸਲਾ ਕੀਤਾ ਹੈ।ਇਸ ਨਵੀਂ ਯੋਜਨਾ ਮੁਤਾਬਕ, ਜਿਨ੍ਹਾਂ ਪਰਿਵਾਰਾਂ ਦੀ ਸਾਲਾਨਾ ਆਮਦਨ $225,000 ਤੋਂ ਘੱਟ ਹੈ, ਉਨ੍ਹਾਂ ਦੇ ਹਰ ਇੱਕ Adult ਮੈਂਬਰ ਨੂੰ $100 ਦੀ ਨਕਦ ਰਾਹਤ ਦਿੱਤੀ ਜਾਵੇਗੀ।
burnaby-rcmp-seek-publics-help-identifying-suspect-in-alleged-road-rage-knife-incident
Punjabi

ਬਰਨਬੀ ਪੁਲਿਸ ਨੇ ਡਰਾਈਵਰ ਨੂੰ ਚਾਕੂ ਨਾਲ ਧਮਕਾਉਣ ਵਾਲੇ ਦੂਜੇ ਸ਼ੱਕੀ ਦੀ ਤਸਵੀਰ ਕੀਤੀ ਜਾਰੀ

ਬਰਨਬੀ ਪੁਲਿਸ ਨੇ ਸੜਕ 'ਤੇ ਝਗੜੇ ਦੌਰਾਨ ਇੱਕ ਡਰਾਈਵਰ ਨੂੰ ਚਾਕੂ ਨਾਲ ਧਮਕਾਉਣ ਵਾਲੇ ਦੂਜੇ ਸ਼ੱਕੀ ਡਰਾਈਵਰ ਦੀ ਤਸਵੀਰ ਜਾਰੀ ਕੀਤੀ ਹੈ। ਪੁਲਿਸ ਮੁਤਾਬਕ, ਇਹ ਘਟਨਾ 19 ਅਪ੍ਰੈਲ ਨੂੰ ਗ੍ਰੈਂਡਵਿਊ ਹਾਈਵੇ ਦੇ ਨੇੜੇ ਬਾਊਂਡਰੀ ਰੋਡ 'ਤੇ ਵਾਪਰੀ ਸੀ। ਘਟਨਾ ਸਮੇਂ ਪੀੜਤ ਦੀ ਕਾਰ ਵਿਚ ਦੋ ਹੋਰ ਸਵਾਰੀਆਂ ਵੀ ਮੌਜੂਦ ਸਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link