18.74C Vancouver
ADS

May 18, 2021 1:18 PM -

ਕੇਜਰੀਵਾਲ ਦੀ ਕੇਂਦਰ ਨੂੰ ਸਿੰਗਾਪੁਰ ਲਈ ਹਵਾਈ ਉਡਾਣਾਂ ਰੱਦ ਕਰਨ ਅਤੇ ਨਵੇਂ ਕੋਵਿਡ ਸਟ੍ਰੇਨ ਲਈ ਬੱਚਿਆਂ ਦੇ ਟੀਕਾਕਰਨ ਨੂੰ ਪਹਿਲ ਦੇਣ ਦੀ ਕੀਤੀ ਬੇਨਤੀ

Share On
kejriwal-urges-centre-to-suspend-air-services-with-singapore-priortise-vaccine-options-for-children-over-new-covid-strain
Kejriwal urges Centre to suspend air services with Singapore, priortise vaccine options for children over new COVID strain

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਮੰਗਲਵਾਰ ਨੂੰ ਮੁਲਕ ਵਿੱਚ ਕੋਵਿਡ-19 ਦੀ ਤੀਜੀ ਲਹਿਰ ਵਿਚਾਲੇ, ਜੋ ਕਿ ਕਈ ਸਿਹਤ ਮਾਹਰਾਂ ਮੁਤਾਬਕ ਬੱਚਿਆਂ 'ਤੇ ਅਸਰ ਪਵੇਗੀ, ਦੇ ਦੌਰਾਨ ਆਖਿਆ ਕਿ ਸਿੰਗਾਪੁਰ ਵਿਚਲਾ ਕੋਵਿਡ ਵੇਰੀਐਂਟ ਬੱਚਿਆਂ ਲਈ ਖ਼ਤਰਨਾਕ ਹੈ ਅਤੇ ਇਸ ਨਾਲ ਮੁਲਕ ਵਿੱਚ ਤੀਜੀ ਲਹਿਰ ਵੀ ਆ ਸਕਦੀ ਹੈ।

ਇਸੇ ਸੰਦਰਭ ਵਿੱਚ, ਦਿੱਲੀ ਦੇ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਤੁਰਤ ਪ੍ਰਭਾਵ ਨਾਲ ਸਿੰਗਾਪੁਰ ਲਈ ਹਵਾਈ ਸੇਵਾਵਾਂ ਰੱਦ ਕਰਨ ਅਤੇ ਬੱਚਿਆਂ ਲਈ ਪਹਿਲ ਦੇ ਅਧਾਰ 'ਤੇ ਟਕਿਆਂ 'ਤੇ ਕੰਮ ਕਰਨ ਦੀ ਬੇਨਤੀ ਕੀਤੀ ਹੈ।

ਅੱਜ ਆਪਣੇ ਟਵੀਟ ਵਿੱਚ ਕੇਜਰੀਵਾਲ ਨੇ ਆਖਿਆ,"ਸਿੰਗਾਪੁਰ ਵਿਚਲਾ ਨਵਾਂ ਵੇਰੀਐਂਟ ਬੱਚਿਆਂ ਲਈ
ਖ਼ਤਰਨਾਕ ਕਿਹਾ ਜਾ ਰਿਹਾ ਹੈ ਅਤੇ ਇਹ ਭਾਰਤ ਵਿੱਚ ਤੀਜੀ ਲਹਿਰ ਲੈਕੇ ਆ ਸਕਦਾ ਹੈ।
ਮੇਰੀ ਕੇਂਦਰ ਸਰਕਾਰ ਨੂੰ ਅਪੀਲ ਹੈ:
1 . ਸਿੰਗਾਪੁਰ ਲਈ ਹਵਾਈ ਉਡਾਣਾਂ ਤੁਰਤ ਪ੍ਰਭਾਵ ਨਾਲ ਰੱਦ ਕੀਤੀਆਂ ਜਾਣੀਆਂ ਚਾਹੀਦੀਆਂ ਹਨ
2 . ਵੈਕਸੀਨ ਦੇ ਵਿਕਲਪ ਬੱਚਿਆਂ ਲਈ ਵੀ ਰੱਖਣ ਦੀ ਪਹਿਲਕਦਮੀ ਕੀਤੀ ਜਾਣੀ ਚਾਹੀਦੀ ਹੈ।"

ਗ਼ੌਰਤਲਬ ਹੈ ਕਿ ਇਸ ਤੋਂ ਪਹਿਲਾ 5 ਮਈ ਨੂੰ ਕੇਂਦਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਕੇ ਵਿਜੈ ਰਾਘਵਨ ਨੇ ਆਖਿਆ ਸੀ ਕਿ ਕੋਵਿਡ-19 ਦੀ "ਤੀਜੀ ਲਹਿਰ" ਨੂੰ ਰੋਕਿਆ ਨਹੀਂ ਜਾ ਸਕਦਾ।

ਵਿਜੈ ਰਾਘਵਨ ਨੇ ਮੁਲਕ ਵਿੱਚ ਕੋਵਿਡ-19 ਦੇ ਹਾਲਾਤ 'ਤੇ ਮੀਡੀਆ ਨਾਲ ਗੱਲ ਕਰਦਿਆਂ ਆਖਿਆ ਸੀ,"ਇਹ ਵੇਰੀਐਂਟ ਅਸਲ ਸਟ੍ਰੇਨ ਦੀ ਤਰਾਂ ਹੀ ਇਕ-ਦੂਜੇ ਤੱਕ ਪੁੱਜ ਰਹੇ ਹਨ। ਇਸ ਲਈ ਨਵੀਂ ਤਰਾਂ ਦੇ ਸੰਚਾਰ ਮਾਧਿਅਮ ਦੇ ਲੱਛਣ ਹੋਣੇ ਜ਼ਰੂਰੀ ਨਹੀਂ ਹਨ। ਇਹ ਮਨੁੱਖ ਦੇ ਸਰੀਰ ਵਿੱਚ ਇਸ ਤਰਾਂ ਸੰਚਾਰ ਕਰਕੇ ਲਾਗ ਲਾਉਂਦਾ ਹੈ, ਜਿਵੇਂ ਕਿ ਇਹ ਅੰਦਰ ਦਾਖਲ ਹੁੰਦਿਆਂ ਹੀ, ਆਪਣੇ ਵਰਗੇ ਅਸਲ ਦੀ ਤਰਾਂ ਹੀ ਹੋਰ ਬਣਾ ਲੈਂਦਾ ਹੈ ਅਤੇ ਇਹ ਸਿਲਸਿਲਾ ਜਾਰੀ ਰਹਿੰਦਾ ਹੈ।"

ਪ੍ਰਮੁੱਖ ਵਿਗਿਆਨਕ ਸਲਾਹਕਰ ਨੇ ਅੱਗੇ ਆਖਿਆ,"ਤੀਜੀ ਲਹਿਰ ਆਵੇਗੀ ਹੀ, ਜਿਸ ਦੌਰਾਨ ਵਾਇਰਸ ਉੱਚ ਪੱਧਰ 'ਤੇ ਫੈਲੇਗਾ, ਪਰ ਹਲੇ ਇਹ ਨਹੀਂ ਆਖਿਆ ਜਾ ਸਕਦਾ ਕਿ ਇਹ ਤੀਜੀ ਲਹਿਰ ਕਦੋਂ ਆਵੇਗੀ| ਸਾਨੂੰ ਨਵੀਆਂ ਲਹਿਰਾਂ ਲਈ ਤਿਆਰੀ ਕਰਨੀ ਚਾਹੀਦੀ ਹੈ।"

ਇਸ ਤੋਂ ਪਹਿਲਾਂ, 12 ਮਈ ਨੂੰ, ਸਬਜੈਕਟ ਐਕ੍ਸਪਰਟ ਕਮੇਟੀ ਨੇ ਦੂਜੀ ਤੇ ਤੀਜੀ ਲਹਿਰ ਲਈ ਭਾਰਤ ਬਾਇਓਟੈਕ ਦੀ ਕੋਵੈਕਸੀਨ ਦੀ 2 ਤੋਂ 8 ਸਾਲਾਂ ਦੀ ਉਮਰ ਦੇ ਬੱਚਿਆਂ 'ਤੇ ਮਨੁੱਖੀ ਪ੍ਰਯੋਗ ਕਰਨ ਨੂੰ ਸਹਿਮਤੀ ਦਿੱਤੀ ਸੀ।

ਇਸੇ ਦੌਰਾਨ ਭਾਰਤ ਵਿੱਚ ਬੀਤੇ 24 ਘੰਟਿਆਂ 'ਚ ਕੋਰੋਨਾਵਾਇਰਸ ਦੇ ਨਵੇਂ ਮਾਮਲੇ ਘੱਟ ਮਿਲੇ ਨੇ, ਜੋ 2,63,533 ਹਨ ਅਤੇ ਕੋਵਿਡ-19 ਕਰਕੇ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਹਲੇ ਵੀ ਵਧਦਾ ਜਾ ਰਿਹਾ ਹੈ, ਜੋ ਕਿ 4,329 ਹੈ ਅਤੇ ਇੱਕ ਦਿਨ ਵਿੱਚ ਮਹਾਮਾਰੀ ਦੀ ਸ਼ੁਰੂਆਤ ਤੋਂ ਹੁਣ ਤੱਕ ਸਭ ਤੋਂ ਵੱਧ ਹੈ।

ਕੇਂਦਰੀ ਸਿਹਤ ਮਹਿਕਮੇ ਮੁਤਾਬਕ, ਮੁਲਕ ਵਿੱਚ ਤੰਦਰੁਸਤ ਹੋਣ ਦੇ ਮਾਮਲੇ ਵੀ ਵਧੇ ਹਨ, ਹਸਪਤਾਲਾਂ ਤੋਂ ਠੀਕ ਹੋ ਕੇ ਘਰ ਜਾਣ ਵਾਲੇ ਤਾਜ਼ਾ ਮਾਮਲੇ 4,22,436 ਹਨ।

ਮੁਲਕ ਵਿੱਚ ਕੁਲ ਮਾਮਲੇ 2,52,28,996 ਹਨ, ਜਿਨ੍ਹਾਂ ਵਿੱਚੋਂ 2,15,96,512 ਤੰਦਰੁਸਤ ਹੋ ਚੁੱਕੇ ਹਨ, 33,53,765 ਸਰਗਰਮ ਮਾਮਲੇ ਅਤੇ 2,78,719 ਮੌਤਾਂ ਹੋ ਚੁੱਕੀਆਂ ਹਨ।

Latest news

woman-robbed-in-vancouvers-marpole-area-police-seek-witnesses
Punjabi

ਵੈਨਕੂਵਰ ਦੇ ਮਾਰਪੋਲ ਇਲਾਕੇ ’ਚ ਮਹਿਲਾ ਕੋਲੋਂ ਲੁੱਟ-ਖੋਹ, ਪੁਲਿਸ ਨੇ ਚਸ਼ਮਦੀਦਾਂ ਤੋਂ ਮੰਗੀ ਮਦਦ

ਵੈਨਕੂਵਰ ਦੇ ਮਾਰਪੋਲ ਇਲਾਕੇ ਵਿਚ ਇੱਕ ਮਹਿਲਾਂ ਕੋਲੋਂ ਲੁੱਟ-ਖੋਹ ਦੀ ਵਾਰਦਾਤ ਹੋਈ ਹੈ, ਜਿਸ ਦੀ ਜਾਂਚ ਦੇ ਸਬੰਧ ਵਿਚ ਪੁਲਿਸ ਵਲੋਂ ਚਸ਼ਮਦੀਦਾਂ ਕੋਲੋਂ ਮਦਦ ਮੰਗੀ ਗਈ ਹੈ। ਪੁਲਿਸ ਅਨੁਸਾਰ, ਘਟਨਾ 27 ਅਗਸਤ ਨੂੰ ਤੜਕੇ ਲਗਭਗ 1:30 ਵਜੇ ਵਾਪਰੀ, ਮਹਿਲਾ ਦੱਖਣ-ਪੱਛਮੀ ਮਰੀਨ ਡਰਾਈਵ ਨੇੜੇ ਗ੍ਰੈਨਵਿਲ ਸਟ੍ਰੀਟ ਦੇ 8600-ਬਲਾਕ ਦੀ ਵੈਸਟ ਲੇਨ ਵਿਚ ਪੈਦਲ ਜਾ ਰਹੀ ਸੀ, ਜਿਸ ਦੌਰਾਨ ਇੱਕ ਸ਼ੱਕੀ ਨੇ ਉਸ ਦੇ ਮੂੰਹ 'ਤੇ ਮੁੱਕਾ ਮਾਰ ਕੇ ਪਰਸ ਖੋਹ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।
mysterious-floating-island-spotted-on-b-c-s-williston-lake-boaters-warned-to-stay-away
Punjabi

ਵਿਲਿਸਟਨ ਲੇਕ ’ਚ ਦਿਖਿਆ ਰਹੱਸਮਈ ਤੈਰਦਾ ਆਈਲੈਂਡ, ਬੋਟਿੰਗ ਕਰਨ ਵਾਲਿਆਂ ਨੂੰ ਜਾਰੀ ਕੀਤੀ ਗਈ ਚਿਤਾਵਨੀ

ਬੀ.ਸੀ. ਦੀ ਵਿਲਿਸਟਨ ਲੇਕ ਵਿਚ ਦਿਖਾਈ ਦਿੱਤੇ ਇੱਕ ਰਹੱਸਮਈ ਤੈਰਦੇ ਹੋਏ ਆਈਲੈਂਡ ਨੂੰ ਲੈ ਕੇ ਪ੍ਰਸ਼ਾਸਨ ਨੇ ਬੋਟਿੰਗ ਕਰਨ ਵਾਲਿਆਂ ਲਈ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਬੀਸੀ ਹਾਈਡਰੋ ਦੇ ਬੁਲਾਰੇ Bob Gammer ਅਨੁਸਾਰ, ਇਹ ਫਲੋਟਿੰਗ ਆਈਲੈਂਡ ਲਗਭਗ ਇੱਕ ਹੈਕਟੇਅਰ ਜਿੰਨਾ ਵੱਡਾ ਹੈ ਅਤੇ ਪੂਰੀ ਤਰ੍ਹਾਂ ਹਰੇ-ਭਰੇ ਰੁੱਖਾਂ ਅਤੇ ਹਰਿਆਵਲ ਨਾਲ ਢੱਕਿਆ ਹੋਇਆ ਹੈ।
relief-for-surrey-residents-no-new-extortion-or-shooting-cases-reported-in-august
Punjabi

ਸਰੀ ਵਾਸੀਆਂ ਲਈ ਰਾਹਤ: ਅਗਸਤ ’ਚ ਐਕਸਟੌਰਸ਼ਨ ਤੇ ਸ਼ੂਟਿੰਗ ਦਾ ਕੋਈ ਨਵਾਂ ਮਾਮਲਾ ਨਹੀਂ

ਸਰੀ ਪੁਲਿਸ ਸਰਵਿਸ ਨੇ ਸ਼ਹਿਰ ਦੇ ਵਸਨੀਕਾਂ ਅਤੇ ਕਾਰੋਬਾਰੀਆਂ ਲਈ ਇੱਕ ਰਾਹਤ ਭਰੀ ਖ਼ਬਰ ਸਾਂਝੀ ਕੀਤੀ ਹੈ। ਐਸ.ਪੀ.ਐਸ. ਵੱਲੋਂ ਜਾਰੀ ਤਾਜ਼ਾ ਬਿਆਨ ਅਨੁਸਾਰ, ਅਗਸਤ ਦੇ ਪੂਰੇ ਮਹੀਨੇ ਦੌਰਾਨ ਸਰੀ ਸ਼ਹਿਰ ਵਿਚ ਐਕਟੋਸ਼ਨ ਦੀ ਕੋਈ ਵੀ ਨਵੀਂ ਧਮਕੀ ਜਾਂ ਇਸ ਨਾਲ ਸਬੰਧਤ ਸ਼ੂਟਿੰਗ ਦਾ ਕੋਈ ਮਾਮਲਾ ਨਹੀਂ ਆਇਆ ਹੈ।
b-c-government-announces-nearly-1-200-new-child-care-spaces-across-22-school-districts
Punjabi

ਸਰੀ ਸਮੇਤ ਬੀ.ਸੀ. ਦੇ 22 ਸਕੂਲ ਜ਼ਿਲ੍ਹਿਆਂ ’ਚ 1,200 ਨਵੇਂ ਚਾਈਲਡ ਕੇਅਰ ਸਪੇਸ ਦਾ ਐਲਾਨ

ਬੀ.ਸੀ. ਸਰਕਾਰ ਵੱਲੋਂ ਸਰੀ ਸਮੇਤ ਸੂਬੇ ਦੇ 22 ਸਕੂਲ ਜ਼ਿਲ੍ਹਿਆਂ ਵਿਚ ਲਗਭਗ 1,200 ਨਵੇਂ ਲਾਇਸੰਸਸ਼ੁਦਾ before-and after-ਸਕੂਲ ਚਾਈਲਡ ਕੇਅਰ ਸਪੇਸ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਸਰੀ ਸਕੂਲ ਡਿਸਟ੍ਰਿਕਟ ਵਿਚ Peace Arch Elementary ਅਤੇ Theresa Clarke Elementary ਦੋਵਾਂ ਵਿਚੋਂ ਹਰ ਸਕੂਲ ਵਿਚ 24 ਨਵੇਂ ਚਾਈਲਡ ਕੇਅਰ ਸਪੇਸ ਤਿਆਰ ਕੀਤੇ ਜਾਣਗੇ।
nearly-400-alberta-specialist-doctors-show-interest-in-new-dual-practice-surgery-model
Punjabi

ਐਲਬਰਟਾ ਦੇ ਨਵੇਂ ਡਿਊਲ ਪ੍ਰੈਕਟਿਸ ਸਿਸਟਮ ਲਈ 400 ਦੇ ਕਰੀਬ ਮਾਹਰ ਡਾਕਟਰਾਂ ਨੇ ਦਿਖਾਈ ਦਿਲਚਸਪੀ

ਐਲਬਰਟਾ ਸਰਕਾਰ ਵੱਲੋਂ ਸ਼ੁਰੂ ਕੀਤੇ ਜਾ ਰਹੇ ਨਵੇਂ ਦੋਹਰੇ ਅਭਿਆਸ ਸਿਸਟਮ ਵਿੱਚ ਹਿੱਸਾ ਲੈਣ ਲਈ ਸੂਬੇ ਦੇ ਲਗਭਗ 400 ਮਾਹਰ ਡਾਕਟਰਾਂ ਨੇ ਆਪਣੀ ਦਿਲਚਸਪੀ ਜ਼ਾਹਰ ਕੀਤੀ ਹੈ। ਇਸ ਨਵੇਂ ਮਾਡਲ ਤਹਿਤ ਡਾਕਟਰਾਂ ਨੂੰ ਪਬਲਿਕ ਸਿਹਤ ਪ੍ਰਣਾਲੀ ਵਿੱਚ ਕੰਮ ਕਰਨ ਦੇ ਨਾਲ-ਨਾਲ ਚੋਣਵੀਆਂ ਸਰਜਰੀਆਂ, ਜਿਵੇਂ ਕਿ ਹਿੱਪ ਤੇ ਗੋਡੇ ਬਦਲਣ ਦੀ ਸਰਜਰੀ ਲਈ ਨਿੱਜੀ ਸੇਵਾਵਾਂ ਮੁਹੱਈਆ ਕਰਵਾਉਣ ਦੀ ਇਜਾਜ਼ਤ ਮਿਲੇਗੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link