Jul 22, 2024 8:43 PM - The Canadian Press

ਬੀ.ਸੀ. ਫੈਡਰਲ ਸਰਕਾਰਾਂ ਅਤੇ ਕੋਮੋਕਸ ਫਸਟ ਨੇਸ਼ਨ ਦੇ ਅਧਿਕਾਰੀਆਂ ਵਲੋਂ ਦੇਸ਼ ਦੇ ਸਵੈ-ਸ਼ਾਸਨ ਵੱਲ ਇਕ ਕਦਮ ਵਜੋਂ ਇਕ ਡਰਾਫਟ ਸੰਧੀ ’ਤੇ ਦਸਤਖ਼ਤ ਕੀਤੇ ਗਏ ਹਨ।
ਕੋਮੋਕਸ ਦੇ ਮੁਖੀ ਕੇਨ ਪ੍ਰਾਈਜ਼ ਅਨੁਸਾਰ ਵੈਨਕੂਵਰ ਆਈਸਲੈਂਡ ’ਤੇ ਕਮਿਊਨਿਟੀ ਲਈ ਇਹ ਇਕ ਦਿਲਚਸਪ, ਯਾਦਗਾਰੀ ਅਤੇ ਭਾਵਨਾਤਮਕ ਦਿਨ ਸੀ ਕਿਉਂਕਿ ਇਸ ਦਿਨ ਇਕ ਸੰਧੀ ਵੱਲ ਇਕ ਹੋਰ ਕਦਮ ਵਧਾਇਆ ਗਿਆ।
ਪ੍ਰਾਈਜ਼ ਨੇ ਇਕ ਬਿਆਨ ਵਿਚ ਕਿਹਾ ਕਿ ਕਈ ਕੋਮੋਕਸ ਨੇਤਾਵਾਂ ਵਲੋਂ ਪਿਛਲੇ 30 ਸਾਲਾਂ ਤੋਂ ਇਕ ਸਭ ਤੋਂ ਵਧੀਆ ਸੰਧੀ ਬਨਾਉਣ ਲਈ ਗੱਲਬਾਤ ਕੀਤੀ ਜਾ ਰਹੀ ਸੀ। ਪ੍ਰਾਈਜ਼ ਅਨੁਸਾਰ ਸੰਧੀਆਂ ਰਾਸ਼ਟਰਾਂ ਵਿਚਕਾਰ ਮੇਲ-ਮਿਲਾਪ ਦਾ ਸਭ ਤੋਂ ਬੇਹਤਰੀਨ ਰੂਪ ਹਨ।
ਪ੍ਰਾਈਜ਼ ਅਨੁਸਾਰ ਇਸ ਡਰਾਫਟ ਸੰਧੀ ਦੀ ਕੋਮੋਕਸ ਮੈਂਬਰਾਂ ਵਿਚਕਾਰ ਵੋਟ ਰਾਹੀਂ ਪੁਸ਼ਟੀ ਕੀਤੀ ਜਾਣੀ ਚਾਹੀਦੀ ਹੈ। ਪ੍ਰਾਈਜ਼ ਅਨੁਸਾਰ ਇਸਦਾ ਅਗਲਾ ਕਦਮ ਇਹ ਯਕੀਨੀ ਬਣਾਉਣਾ ਹੈ ਕਿ ਸਵਾਲਾਂ ਦੇ ਜਵਾਬ ਦਿੱਤੇ ਜਾਣ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਦੇ ਭਾਈਚਾਰੇ ਦੇ ਮੈਂਬਰਾਂ ਨੂੰ ਪਤਾ ਲੱਗ ਸਕੇ ਕਿ ਉਹ ਉਚਿਤ ਫੈਸਲਾ ਲੈ ਰਹੇ ਹਨ। ਕ੍ਰਾਊਨ-ਇੰਡੀਜੀਨਸ ਰਿਲੇਸ਼ਨਜ਼ ਐਂਡ ਨਾਰਦਰਨ ਅਫੇਅਰਜ਼ ਕੈਨੇਡਾ ਵਲੋਂ ਇਸ ਸ਼ੁਰੂਆਤ ਨੂੰ ਦੇਸ਼ ਦੇ ਸਵੈ-ਸ਼ਾਸਨ ਦੇ ਰਾਹ ’ਤੇ ਇਕ ਮੀਲ ਪੱਥਰ ਦੱਸਿਆ ਗਿਆ ਹੈ।




