Jun 21, 2024 6:59 PM - The Canadian Press

ਰਿਚਮੰਡ ਦੇ ਰਿਵਰ ਰਾਕ ਕੈਸੀਨੋ ਨੇੜੇ ਇੰਡਸਟਰੀਅਲ ਇਲਾਕੇ ਨੂੰ ਫੈਲੀ ਭਿਆਨਕ ਅੱਗ ਦਾ ਧੂੰਆਂ ਮੈਟਰੋ ਵੈਨਕੂਵਰ ਵਿਚ ਫੈਲ ਗਿਆ ਹੈ। ਔਫੀਸ਼ੀਅਲਜ਼ ਵਲੋਂ ਏਅਰ ਕੁਆਲਿਟੀ ਅਲਰਟ ਜਾਰੀ ਕੀਤਾ ਗਿਆ ਹੈ। ਰਿਚਮੰਡ ਫਾਇਰ ਫਾਈਟਰਜ਼ ਅੱਗ ਬੁਝਾਉਣ ਦੀ ਕੋਸ਼ਿਸ਼ ਵਿਚ ਲੱਗੇ ਹਨ।
ਔਫੀਸਰਜ਼ ਨੇ ਦੱਸਿਆ ਕਿ ਰੀਵਰ ਰੋਡ ਨੇੜੇ ਵੀਰਵਾਰ ਸ਼ਾਮ ਭਿਆਨਕ ਅੱਗ ਲੱਗਣ ਕਾਰਨ ਲੱਕੜ ਦਾ ਖਾਲੀ ਪਿਆ ਮਾਰਪੋਲ ਰੇਲ ਪੁੱਲ ਇਸ ਦੀ ਲਪੇਟ ਵਿਚ ਆ ਗਿਆ। ਇਸ ਕਾਰਨ ਓਕ ਸਟ੍ਰੀਟ ਪੁੱਲ ਨੂੰ ਦੋਵੇਂ ਦਿਸ਼ਾਵਾਂ ਤੋਂ ਬੰਦ ਕੀਤਾ ਗਿਆ। ਲੋਕਾਂ ਨੂੰ ਇਸ ਪਾਸਿਓਂ ਜਾਣ ਤੋਂ ਰੋਕ ਦਿੱਤਾ ਗਿਆ ਹੈ ਪਰ ਧੂੰਏਂ ਦੇ ਗੁਬਾਰ ਦੂਰ-ਦੂਰ ਤੱਕ ਫੈਲ ਗਏ ਹਨ। ਇਸ ਕਾਰਨ ਨਦੀ ਦਾ ਪਾਣੀ ਵੀ ਪ੍ਰਦੂਸ਼ਿਤ ਹੋ ਗਿਆ ਹੈ।
ਫਾਇਰ ਔਫੀਸ਼ੀਅਲਜ਼ ਮੁਤਾਬਕ ਇਸ ਦੇ ਮਟੀਰੀਅਲ ਕਾਰਨ ਅੱਗ ਨੂੰ ਕਾਬੂ ਪਾਉਣਾ ਬਹੁਤ ਮੁਸ਼ਕਿਲ ਰਿਹਾ। ਓਕ ਸਟ੍ਰੀਟ ਪੁੱਲ ਨੂੰ ਕੁਝ ਸਮੇਂ ਤੱਕ ਬੰਦ ਰੱਖਿਆ ਜਾਣਾ ਹੈ ਹਾਲਾਂਕਿ ਇਸ ਨਾਲ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਦੀਆਂ ਸੇਵਾਵਾਂ ਪ੍ਰਭਾਵਿਤ ਨਹੀਂ ਹੋਈਆਂ। ਅੱਜ ਸਵੇਰੇ ਫਾਇਰ ਕਰੂ ਅੱਗ ਉੱਤੇ ਪਾਣੀ ਛਿੜਕਦਾ ਦੇਖਿਆ ਗਿਆ ਸੀ ਅਤੇ ਇਸ ਦੀ ਸਵਾਹ ਅਜੇ ਵੀ ਧੁਖ ਰਹੀ ਹੈ।




