20.83C Vancouver
ADS

Jan 14, 2022 8:12 PM - The Canadian Press

ਬੀ.ਸੀ. ਦੇ ਕੁਝ ਹਿੱਸਿਆਂ 'ਚ ਕੋਵਿਡ-19 ਦੇ ਮਾਮਲੇ ਪੀਕ 'ਤੇ ਪਹੁੰਚੇ ਹੋ ਸਕਦੇ, ਹਸਪਤਾਲ 'ਚ ਦਾਖਲਿਆਂ ਵਿੱਚ ਅਪਵਰਡ ਟਰੈਂਡ: ਡਾ. ਬੌਨੀ ਹੈਨਰੀ

Share On
latest-wave-of-covid-19-cases-may-have-peaked-in-parts-of-b-c-dr-bonnie-henry
B.C's provincial health officer, Dr. Bonnie Henry during a press conference in Victoria. (Photo - B.C. Govt.)

ਬੀ.ਸੀ. 'ਚ ਸਿਹਤ ਅਧਿਕਾਰੀਆਂ ਨੇ ਕੋਵਿਡ-19 ਸੰਬੰਧੀ ਮਾਡਲਿੰਗ ਅੰਕੜੇ ਸਾਂਝੇ ਕੀਤੇ ਹਨ।

ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਨੇ ਜਾਣਕਾਰੀ ਦਿੱਤੀ ਹੈ ਕਿ ਸੂਬੇ ਵਿੱਚ ਕੋਵਿਡ-19 ਦੇ ਓਮੀਕਰੌਨ ਵੇਰੀਐਂਟ ਦੇ ਕਮਿਊਨਿਟੀ ਟਰਾਂਸਮਿਸ਼ਨ ਦੀ ਪੀਕ ਬੀਤੇ ਹਫ਼ਤੇ ਦਰਜ ਕੀਤੀ ਗਈ ਸੀ।

ਹਾਲਾਂਕਿ ਸੂਬੇ 'ਚ ਵੀਰਵਾਰ ਨੂੰ ਹਸਪਤਾਲ 'ਚ ਦਾਖਿਲ ਵਾਇਰਸ ਪੀੜਤਾਂ ਦੀ ਗਿਣਤੀ ਰਿਕਰਡ ਪੱਧਰ ਤਕ ਪਹੁੰਚਣ ਵਿਚਾਲੇ ਡਾ. ਬੌਨੀ ਹੈਨਰੀ ਨੇ ਕਿਹਾ ਕਿ ਹਸਪਤਾਲ 'ਚ ਦਾਖਿਲ ਹੋ ਰਹੇ ਵਾਇਰਸ ਪੀੜਤਾਂ 'ਚ ਇੱਕ ਅਪਵਰਡ ਟਰੇਂਡ ਵੇਖਣ ਨੂੰ ਮਿਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਹਸਪਤਾਲ 'ਚ ਹੋ ਰਹੇ ਦਾਖਲੇ ਹੁਣ ਵੀ ਅਨਵੈਕਸੀਨੇਟਿਡ ਲੋਕਾਂ ਨਾਲ ਵਧੇਰੇ ਸੰਬੰਧਤ ਹਨ।

ਉਨ੍ਹਾਂ ਕਿਹਾ ਕਿ ਵੈਕਸੀਨ ਹਾਸਿਲ ਕਰਨ ਨਾਲ ਹਸਪਤਾਲ ਪਹੁੰਚਣ ਦੇ ਆਸਾਰ ਬੇਹੱਦ ਘਟ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਯੁਵਾ ਵਰਗ 'ਚ ਵੀ ਵੈਕਸੀਨ ਹਾਸਿਲ ਨਾ ਕਰਨ ਵਾਲੇ ਲੋਕ ਹਸਪਤਾਲ ਪਹੁੰਚ ਰਹੇ ਹਨ।

ਹਾਲਾਂਕਿ ਹਸਪਤਾਲ 'ਚ ਵਧੇਰੇ ਦਾਖਲੇ 60, 70 ਅਤੇ 80 ਸਾਲ ਤੋਂ ਵਧੇਰੀ ਉਮਰ ਵਾਲੇ ਦੱਸੇ ਗਏ ਹਨ।

ਇਸ ਮੌਕੇ ਡਾ. ਹੈਨਰੀ ਨੇ ਇਹ ਵੀ ਦੱਸਿਆ ਕਿ ਬੀਤੇ ਕਰੀਬ ਇੱਕ ਮਹੀਨੇ 'ਚ ਜਾਨ ਗਵਾਉਣ ਵਾਲੇ ਵਾਇਰਸ ਪੀੜਤਾਂ 'ਚ ਦੋ-ਤਿਹਾਈ ਗਿਣਤੀ ਅਨਵੈਕਸੀਨੇਟਿਡ ਲੋਕਾਂ ਨਾਲ ਸੰਬੰਧਤ ਸੀ।

ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਦਾਖਲ ਹੋ ਰਹੇ ਵਾਇਰਸ ਪੀੜਤਾਂ ਦੀ ਗਿਣਤੀ ਅਗਲੇ ਹਫ਼ਤੇ ਆਪਣੀ ਪੀਕ 'ਤੇ ਪਹੁੰਚ ਸਕਦੀ ਹੈ।

ਡਾ. ਹੈਨਰੀ ਨੇ ਕਿਹਾ ਕਿ ਹਾਲ ਦੀ ਘੜੀ ਰਿਪੋਰਟ ਹੋ ਰਹੇ ਕੋਵਿਡ-19 ਮਾਮਲਿਆਂ 'ਚ ਵਧੇਰੇ ਮਾਮਲੇ ਵੈਕਸੀਨੇਟਿਡ ਲੋਕਾਂ 'ਚ ਰਿਪੋਰਟ ਹੋ ਰਹੇ ਹਨ ਪਰ ਉਨ੍ਹਾਂ ਕਿਹਾ ਕਿ ਇਸ ਦਾ ਕਾਰਨ ਇਹ ਹੈ ਕਿ ਸੂਬੇ ਦੀ ਬਹੁਤੀ ਆਬਾਦੀ ਪੂਰੀ ਤਰ੍ਹਾਂ ਵੈਕਸੀਨੇਟਿਡ ਹੈ।

Latest news

man-pleads-guilty-to-manslaughter-in-fatal-coquitlam-pub-stabbing
Punjabi

2025 'ਚ ਹੋਏ ਕਤਲ ਮਾਮਲੇ 'ਚ 33 ਸਾਲਾ ਮੁਲਜ਼ਮ ਨੇ ਗੈਰ-ਇਰਾਦਤਨ ਕਤਲ ਦਾ ਜੁਰਮ ਕੀਤਾ ਕਬੂਲ

ਕੋਕੁਇਟਲਮ ਦੇ ਜੌਨ ਬੀ ਪੱਬ ਦੇ ਬਾਹਰ ਜਨਵਰੀ 2025 ਵਿਚ ਹੋਏ ਇੱਕ ਕਤਲ ਦੇ ਮਾਮਲੇ ਵਿਚ ਇੱਕ 33 ਸਾਲਾ ਮੁਲਜ਼ਮ ਨੇ ਗੈਰ-ਇਰਾਦਤਨ ਕਤਲ ਦਾ ਜੁਰਮ ਕਬੂਲ ਕੀਤਾ ਹੈ। ਇਹ ਖ਼ੂਨੀ ਝੜਪ 31 ਜਨਵਰੀ 2025 ਨੂੰ ਰਾਤ ਦੇ ਲਗਭਗ 9:45 ਵਜੇ 1000 ਆਸਟਿਨ ਐਵੇਨਿਊ 'ਤੇ ਸਥਿਤ ਪੱਬ ਦੇ ਬਾਹਰ ਹੋਈ ਸੀ, ਜਿੱਥੇ ਝਗੜੇ ਤੋਂ ਬਾਅਦ ਚਾਕੂ ਨਾਲ ਕੀਤੇ ਗਏ ਹਮਲੇ ਵਿਚ ਇੱਕ 35 ਸਾਲਾ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਸੀ ਅਤੇ ਉੱਥੇ ਮੌਜੂਦ ਲੋਕਾਂ ਤੇ ਪੈਰਾਮੈਡਿਕਸ ਵਲੋਂ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਪੀੜਤ ਨੇ ਮੌਕੇ 'ਤੇ ਦਮ ਤੋੜ ਦਿੱਤਾ ਸੀ।
water-restored-in-parts-of-kamloops-but-boil-water-advisory-and-restrictions-remain
Punjabi

ਕੈਮਲੂਪਸ ਦੇ ਕੁਝ ਇਲਾਕਿਆਂ ਵਿੱਚ ਪਾਣੀ ਸੇਵਾ ਬਹਾਲ, ਪਰ ਪੀਣ ਲਈ ਅਜੇ ਵੀ ਅਸੁਰੱਖਿਅਤ

ਕੈਮਲੂਪਸ ਸ਼ਹਿਰ ਦੇ ਈਸਟ ਹਿੱਸੇ ਵਿਚ ਸਥਿਤ ਲਗਭਗ 8,000 ਘਰਾਂ ਨੂੰ ਪਾਣੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਲਾਕੇ ਵਿਚ ਪਾਣੀ ਦੀ ਮੁੱਖ ਪਾਈਪਲਾਈਨ ਵਿਚ ਲੀਕੇਜ ਕਾਰਨ ਪਿਛਲੇ ਕਈ ਦਿਨਾਂ ਤੋਂ ਇਸ ਸੰਕਟ ਨੂੰ ਹੱਲ ਕਰਨ ਲਈ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ।
vancouver-police-seek-public-help-locating-missing-man-last-seen-near-vgh
Punjabi

ਵੈਨਕੂਵਰ ਪੁਲਿਸ ਵੱਲੋਂ ਲਾਪਤਾ ਵਿਅਕਤੀ ਦੀ ਭਾਲ ਲਈ ਲੋਕਾਂ ਨੂੰ ਕੀਤੀ ਮਦਦ ਦੀ ਅਪੀਲ

ਵੈਨਕੂਵਰ ਪੁਲਿਸ ਵਿਭਾਗ ਨੇ ਭਾਰਤੀ ਮੂਲ ਦੇ ਇੱਕ 30 ਸਾਲਾ ਨੌਜਵਾਨ ਦੀ ਭਾਲ ਲਈ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ। ਪੁਲਿਸ ਮੁਤਾਬਕ, ਇਹ ਨੌਜਵਾਨ ਬੀਤੀ ਅੱਧੀ ਰਾਤ ਨੂੰ ਵੈਨਕੂਵਰ ਜਨਰਲ ਹਸਪਤਾਲ ਦੇ ਖੇਤਰ ਵਿਚ ਆਖਰੀ ਵਾਰ ਦੇਖਿਆ ਗਿਆ ਸੀ ਅਤੇ ਉਦੋਂ ਤੋਂ ਹੀ ਲਾਪਤਾ ਹੈ। ਪੁਲਿਸ ਵਲੋਂ ਉਸ ਦੀ ਪਛਾਣ ਸਾਹਿਲ ਢੱਲੇ ਵਜੋਂ ਦੱਸੀ ਗਈ ਹੈ।
alberta-court-blocks-separation-petition-over-lack-of-first-nations-consultation
Punjabi

ਐਲਬਰਟਾ ਅਦਾਲਤ ਨੇ ਫਸਟ ਨੇਸ਼ਨਜ਼ ਨਾਲ ਸਲਾਹ-ਮਸ਼ਵਰੇ ਦੀ ਘਾਟ ਕਾਰਨ ਵੱਖਰੇ ਹੋਣ ਸਬੰਧੀ ਪਟੀਸ਼ਨ ਕੀਤੀ ਰੱਦ

ਐਲਬਰਟਾ ਦੀ ਇਕ ਅਦਾਲਤ ਨੇ ਸੂਬੇ ਨੂੰ ਕੈਨੇਡਾ ਤੋਂ ਵੱਖ ਕਰਨ ਸਬੰਧੀ ਚੱਲ ਰਹੀ ਪਟੀਸ਼ਨ ਨੂੰ ਰੱਦ ਕਰਦਿਆਂ ਸਰਕਾਰ ਨੂੰ ਝਟਕਾ ਦਿੱਤਾ ਹੈ। ਅਦਾਲਤ ਮੁਤਾਬਕ ਸੂਬਾ ਸਰਕਾਰ ਅਜਿਹਾ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਫਸਟ ਨੇਸ਼ਨਜ਼ ਨਾਲ ਸਲਾਹ-ਮਸ਼ਵਰਾ ਕਰਨ ਦੇ ਆਪਣੇ ਫਰਜ਼ ਵਿੱਚ ਨਾਕਾਮ ਰਹੀ ਹੈ।
honda-pauses-proposed-15b-ev-project-in-ontario-indefinitely
Punjabi

ਹੋਂਡਾ ਨੇ ਓਨਟਾਰੀਓ ਵਿੱਚ ਪ੍ਰਸਤਾਵਿਤ $15 ਬਿਲੀਅਨ EV ਪ੍ਰੋਜੈਕਟ ਨੂੰ ਅਣਮਿੱਥੇ ਸਮੇਂ ਲਈ ਕੀਤਾ ਮੁਅੱਤਲ

ਕੈਨੇਡਾ ਵਿਚ ਹੋਂਡਾ ਮੋਟਰ ਨੇ ਆਪਣੇ $15-ਬਿਲੀਅਨ ਦੇ ਪ੍ਰਸਤਾਵਿਤ ਇਲੈਕਟ੍ਰਿਕ ਵਾਹਨ ਪ੍ਰੋਜੈਕਟ ਦੀ ਯੋਜਨਾ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਹੈ। ਇਹ ਪਲਾਂਟ ਓਨਟਾਰੀਓ ਦੇ ਐਲੀਸਟਨ ਵਿਚ ਲਗਾਇਆ ਜਾਣਾ ਸੀ। ਵੀਰਵਾਰ ਨੂੰ ਕੰਪਨੀ ਵੱਲੋਂ ਜਾਰੀ ਕੀਤੇ ਗਏ ਇਸ ਅਚਾਨਕ ਬਿਆਨ ਨੇ ਕੈਨੇਡੀਅਨ ਅੋਟੋਮੋਬਾਈਲ ਇੰਡਸਟਰੀ ਵਿਚ ਹਲਚਲ ਮਚਾ ਦਿੱਤੀ ਹੈ। ਇਸ ਪਲਾਂਟ ਵਿਚ 1,000 ਨੌਕਰੀਆਂ ਪੈਦਾ ਹੋਣ ਦੀ ਸੰਭਾਵਨਾ ਸੀ ਅਤੇ ਇਹ ਉਮੀਦ ਹੁਣ ਖ਼ਤਮ ਹੋ ਗਈ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link