26.09C Vancouver
ADS

May 30, 2020 2:02 AM -

ਭਾਰਤ ਦੇ ਵੱਖੋ-ਵੱਖਰੇ ਇਲਾਕਿਆਂ 'ਚ ਟਿੱਡੀ ਦਲ ਦਾ ਕਹਿਰ 

Share On
locust-operations-conducted-in-various-locations-in-india
Several locust operations were conducted at 15 locations in Rajasthan and Madhya Pradesh on Friday by Locust Control Offices (LCOs), in the wake of locust swarm in those regions. Photo-ANI

ਭਾਰਤ ਦੇ ਕਈ ਸੂਬਿਆਂ 'ਚ ਟਿੱਡੀ ਦਲ ਨੇ ਲੋਕਾਂ ਅਤੇ ਪ੍ਰਸ਼ਾਸਨ ਲਈ ਪ੍ਰੇਸ਼ਾਨੀ ਖੜੀ ਕੀਤੀ ਹੋਈ ਹੈ। ਅੱਜ ਪੰਜਾਬ ਸਮੇਤ ਰਾਜਸਥਾਨ ਅਤੇ ਮੱਧ ਪ੍ਰਦੇਸ਼ 'ਚ ਟਿੱਡੀ ਦਲ 'ਤੇ ਕਾਬੂ ਪਾਉਣ ਸੰਬੰਧੀ ਕਾਰਵਾਈਆਂ ਜਾਰੀ ਰਹੀਆਂ। ਟਿੱਡੀ ਦਲ ਦੇ ਹਮਲੇ ਭਾਰਤ ਦੇ ਵੱਖੋ-ਵੱਖਰੇ ਸੂਬਿਆਂ 'ਚ ਜਾਰੀ ਹਨ। ਰਾਜਸਥਾਨ 'ਚ ਜੈਪੁਰ, ਦੌਸਾ, ਬੀਕਾਨੇਰ, ਜੋਧਪੁਰ, ਬਾਰਮੇਰ, ਚਿਤੌੜਗੜ੍ਹ ਅਤੇ ਸ਼੍ਰੀ ਗੰਗਾਨਗਰ ਜਿਹੇ ਜ਼ਿਲ੍ਹਿਆਂ 'ਚ ਟਿੱਡੀ ਦਲ ਤੋਂ ਬਚਾਅ ਸੰਬੰਧੀ ਕਾਰਜ ਜਾਰੀ ਰਹੇ। ਮੰਤਰਾਲੇ ਵੱਲੋਂ ਜਾਣਕਾਰੀ ਜਾਰੀ ਕੀਤੀ ਗਈ ਕਿ ਮੱਧ ਪ੍ਰਦੇਸ਼ 'ਚ ਸਤਨਾ, ਬਾਲਾਘਾਟ, ਨਿਵਾਰੀ, ਰਾਏਸਨ ਅਤੇ ਸ਼ਿਵਪੁਰੀ ਦੇ ਜ਼ਿਲ੍ਹਿਆਂ 'ਚ ਟਿੱਡੀ ਦਲ ਦੇ ਹਮਲਿਆਂ ਦੌਰਾਨ ਫਸਲਾਂ ਦਾ ਨੁਕਸਾਨ ਹੋਣ ਤੋਂ ਬਚਾਅ ਰਿਹਾ।


ਪੰਜਾਬ 'ਚ ਟਿੱਡੀ ਦਲ ਕਾਰਨ ਐਲਰਟ

ਪੰਜਾਬ 'ਚ ਵੀ ਟਿੱਡੀ ਦਲ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਖੇਤੀਬਾੜੀ ਮੰਤਰਾਲੇ ਦੇ ਅਧਿਕਾਰੀਆਂ ਨੇ ਸਾਰੇ ਜ਼ਿਲ੍ਹਿਆਂ ਦੇ ਡੀ.ਸੀ. ਅਲਰਟ ਕੀਤੇ ਹਨ। ਇਸ ਦੇ ਨਾਲ ਹੀ ਟਿੱਡੀਆਂ ਨੂੰ ਭਜਾਉਣ ਲਈ ਸਪਰੇਅ ਦਾ ਪ੍ਰਬੰਧ, ਜ਼ਿਲ੍ਹਾ ਹੈੱਡਕੁਆਰਟਰ 'ਚ ਕੀਤਾ ਗਿਆ ਹੈ।


377 ਥਾਵਾਂ 'ਤੇ ਪੂਰੇ ਹੋ ਚੁੱਕੇ ਬਚਾਅ ਕਾਰਜ

ਭਾਰਤ 'ਚ ਟਿੱਡੀਆਂ ਪਾਕਿਸਤਾਨ ਤੋਂ ਆਉਂਦੀਆਂ ਹਨ। ਪਾਕਿਸਤਾਨ 'ਚ ਇਹ ਇਰਾਨ ਰਾਹੀਂ ਆਉਂਦੀਆਂ ਹਨ।

ਵੀਰਵਾਰ ਤੱਕ ਭਾਰਤ 'ਚ 377 ਥਾਵਾਂ 'ਤੇ 53,977 ਹੈਕਟੇਅਰ 'ਚ ਟਿੱਡੀ ਦਲ ਤੋਂ ਬਚਾਅ ਸੰਬੰਧੀ ਕੰਮ ਕੀਤਾ ਗਿਆ ਦੱਸਿਆ ਜਾ ਰਿਹਾ ਹੈ। ਇਸ ਸੰਬੰਧੀ ਕੰਮ 11 ਅਪ੍ਰੈਲ ਤੋਂ ਹੀ ਸ਼ੁਰੂ ਹੋ ਗਏ ਸਨ।

Latest news

new-westminster-police-seize-multiple-weapons-during-sexual-exploitation-investigation
Punjabi

ਜਿਨਸੀ ਸ਼ੋਸ਼ਣ ਜਾਂਚ ਦੌਰਾਨ ਨਿਊ ਵੈਸਟਮਿੰਸਟਰ ਪੁਲਿਸ ਵੱਲੋਂ ਕਈ ਹਥਿਆਰ ਬਰਾਮਦ

ਨਿਊ ਵੈਸਟਮਿੰਸਟਰ ਪੁਲਿਸ ਵੱਲੋਂ ਇੱਕ ਲੜਕੀ ਦੇ sexual exploitation ਦੇ ਮਾਮਲੇ ਦੀ ਜਾਂਚ ਕਰਦੇ ਹੋਏ ਸ਼ੱਕੀ ਦੇ ਘਰ ਵਿਚੋਂ ਵੱਡੀ ਗਿਣਤੀ ਵਿਚ ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ ਗਏ ਹਨ। ਔਫੀਸਰ ਮੁਤਾਬਕ, 21 ਮਾਰਚ ਨੂੰ ਕਿਸੇ ਨੇ ਜਨਤਕ ਥਾਂ 'ਤੇ ਇੱਕ ਸ਼ੱਕੀ ਨੂੰ ਇੱਕ ਲੜਕੀ ਨਾਲ ਇਤਰਾਜ਼ਯੋਗ ਹਰਕਤਾਂ ਕਰਦੇ ਦੇਖਿਆ ਸੀ ਅਤੇ ਉਸ ਨੇ ਮੁਲਜ਼ਮ ਦੀ ਗੱਡੀ ਦਾ ਨੰਬਰ ਨੋਟ ਕਰਕੇ ਪੁਲਿਸ ਨੂੰ ਸੂਚਿਤ ਕੀਤਾ।
abbotsford-police-seize-fentanyl-during-patrol-investigation-on-south-fraser-way
Punjabi

ਐਬਟਸਫੋਰਡ ਪੁਲਿਸ ਵੱਲੋਂ ਸਾਊਥ ਫ੍ਰੇਜ਼ਰ ਵੇਅ ‘ਤੇ ਗਸ਼ਤ ਦੌਰਾਨ ਫੈਂਟਾਨਿਲ ਸਮੇਤ ਨਸ਼ੀਲੇ ਪਦਾਰਥ ਬਰਾਮਦ

ਐਬਟਸਫੋਰਡ ਪੁਲਿਸ ਵੱਲੋਂ ਚਲਾਈ ਜਾ ਰਹੀ ਚੌਕਸੀ ਗਸ਼ਤ ਦੌਰਾਨ ਪੈਟਰੋਲ ਔਫੀਸਰ ਨੇ ਨਸ਼ਾ ਤਸਕਰੀ ਦੇ ਮਾਮਲੇ ਵਿਚ ਇੱਕ 48 ਸਾਲਾ ਸਥਾਨਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਇਹ ਕਾਰਵਾਈ ਬੁੱਧਵਾਰ ਨੂੰ ਦੁਪਹਿਰ ਲਗਭਗ 3:00 ਵਜੇ ਕੀਤੀ ਗਈ, ਸਰਗਰਮ ਗਸ਼ਤ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਸਾਊਥ ਫਰੇਜ਼ਰ ਵੇਅ ਦੇ 32400 ਬਲੌਕ ਵਿਚ ਸ਼ੱਕੀ ਨਸ਼ਾ ਤਸਕਰੀ ਦੀ ਗਤੀਵਿਧੀ ਹੁੰਦੀ ਦੇਖੀ।
niagara-police-homicide-unit-investigating-womans-death-in-st-catharines
Punjabi

ਭਾਰਤੀ ਵਿਦਿਆਰਥਣ ਦੀ ਸ਼ੱਕੀ ਹਾਲਤ 'ਚ ਹੋਈ ਮੌਤ ਦੇ ਮਾਮਲੇ 'ਚ 40 ਸਾਲਾ ਮੁਲਜ਼ਮ ਨੂੰ ਕੀਤਾ ਗਿਆ ਗ੍ਰਿਫ਼ਤਾਰ

ਓਨਟਾਰੀਓ ਦੀ ਨਿਆਗਰਾ ਰਿਜਨਲ ਪੁਲਿਸ ਸਰਵਿਸ ਨੇ 23 ਸਾਲਾ ਭਾਰਤੀ ਵਿਦਿਆਰਥਣ ਵਿਧੀ ਮੇਘਾ ਦੀ ਸ਼ੱਕੀ ਹਾਲਤ ਵਿਚ ਹੋਈ ਮੌਤ ਦੇ ਮਾਮਲੇ ਵਿਚ 40 ਸਾਲਾ ਮੁਲਜ਼ਮ Joshua ST OMER ਨੂੰ ਗ੍ਰਿਫ਼ਤਾਰ ਕੀਤਾ ਹੈ। ਨਿਆਗਰਾ ਪੁਲਿਸ ਮੁਤਾਬਕ, 15 ਮਈ ਨੂੰ ਸੇਂਟ ਕੈਥਰੀਨਜ਼ ਵਿਚ ਲੇਕਸ਼ੋਰ ਰੋਡ ਅਤੇ ਲੇਕ ਸਟ੍ਰੀਟ ਦੇ ਇੱਕ ਘਰ ਵਿਚ ਦੋ ਵਿਅਕਤੀਆਂ ਦੇ ਬੇਸੁਧ ਹੋਣ ਦੀ ਖ਼ਬਰ ਮਿਲੀ ਸੀ।
calgary-man-dies-after-being-struck-by-c-train-downtown
Punjabi

ਕੈਲਗਰੀ ਵਿੱਚ ਸੀ-ਟ੍ਰੇਨ ਦੀ ਟੱਕਰ ਨਾਲ ਜ਼ਖਮੀ ਹੋਏ ਵਿਅਕਤੀ ਦੀ ਹੋਈ ਮੌਤ

ਕੈਲਗਰੀ ਵਿੱਚ ਪਿਛਲੇ ਹਫ਼ਤੇ ਡਾਊਨਟਾਊਨ ਇਲਾਕੇ ਵਿੱਚ ਸੀ ਟਰੇਨ ਹੇਠਾਂ ਆਏ ਇੱਕ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ 21 ਮਈ ਨੂੰ ਸ਼ਾਮ 5:30 ਵਜੇ ਦੇ ਕਰੀਬ ਸੈਵਨਥ ਐਵੇਨਿਊ ਅਤੇ ਸੈਂਟਰ ਸਟ੍ਰੀਟ ਸਾਊਥ ਇਲਾਕੇ ਵਿੱਚ ਵਾਪਰੀ ਸੀ।
trump-says-u-s-blockade-in-strait-of-hormuz-to-be-lifted
Punjabi

ਟਰੰਪ ਵਲੋਂ ਈਰਾਨ ਦੀਆਂ ਬੰਦਰਗਾਹਾਂ 'ਤੇ ਨਾਕਾਬੰਦੀ ਹਟਾਉਣ ਦਾ ਐਲਾਨ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕਾ ਵੱਲੋਂ ਈਰਾਨ ਦੀਆਂ ਬੰਦਰਗਾਹਾਂ ਉੱਤੇ ਲਗਾਈ ਗਈ ਨਾਕਾਬੰਦੀ ਹਟਾਉਣ ਦੀ ਗੱਲ ਆਖੀ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਉੱਤੇ ਕਿਹਾ ਕਿ ਹੋਰਮੁਜ਼ ਸਟ੍ਰੇਟ ਨੂੰ ਦੋਵਾਂ ਦਿਸ਼ਾਵਾਂ ਵਿੱਚ ਜਹਾਜ਼ਾਂ ਦੀ ਆਵਾਜਾਈ ਲਈ ਖੋਲ੍ਹਿਆ ਜਾਵੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link