29C Vancouver
ADS

Jun 1, 2024 7:32 AM - Connect Newsroom

7 ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਲੋਕ ਸਭਾ ਚੋਣਾਂ, 11 ਵਜੇ ਤੱਕ ਹੋਈ 26 ਫੀਸਦੀ ਵੋਟਿੰਗ

Share On
lok-sabha-elections-in-7-states-and-one-union-territory-26-percent-voting-took-place-till-11-am
A voter turnout of 26.3 per cent was recorded till 11 am on Saturday in the seventh and final phase of the Lok Sabha polls the Election Commission (EC) said.

ਲੋਕ ਸਭਾ ਚੋਣਾਂ-2024 ਦੇ ਸੱਤਵੇਂ ਅਤੇ ਆਖਰੀ ਪੜਾਅ 'ਚ ਅੱਜ 7 ਸੂਬਿਆਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 57 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਚੋਣ ਕਮਿਸ਼ਨ ਮੁਤਾਬਕ ਸਵੇਰੇ 11 ਵਜੇ ਤੱਕ 26.30 ਫੀਸਦੀ ਵੋਟਿੰਗ ਹੋ ਚੁੱਕੀ ਹੈ। ਸਭ ਤੋਂ ਵੱਧ ਵੋਟਿੰਗ ਹਿਮਾਚਲ ਪ੍ਰਦੇਸ਼ ਵਿਚ ਹੋਈ ਹੈ ਜਿੱਥੇ ਹੁਣ ਤੱਕ 31.92 ਫੀਸਦੀ ਵੋਟਰ ਵੋਟ ਪਾ ਚੁੱਕੇ ਹਨ ਅਤੇ ਸਭ ਤੋਂ ਘੱਟ ਓਡ਼ੀਸ਼ਾ ਵਿਚ ਹੋਈ ਹੈ, ਜਿੱਥੇ ਸਿਰਫ 22.64 ਫੀਸਦੀ ਵੋਟਿੰਗ ਹੋਈ ਹੈ।

ਇਸ ਦੇ ਇਲ਼ਾਵਾ ਬਿਹਾਰ ਵਿਚ 8 ਸੀਟਾਂ ਲਈ 24.25 ਫੀਸਦੀ, ਚੰਡੀਗੜ੍ਹ ਵਿਚ 25.03 ਫੀਸਦੀ, ਝਾਰਖੰਡ ਵਿਚ 31.92 ਫੀਸਦੀ, ਪੰਜਾਬ ਵਿਚ 23.91 ਫੀਸਦੀ, ਉੱਤਰ ਪ੍ਰਦੇਸ਼ ਵਿਚ 28.02 ਫੀਸਦੀ ਅਤੇ ਪੱਛਮੀ ਬੰਗਾਲ ਵਿਚ 28.10 ਫੀਸਦੀ ਲੋਕ ਵੋਟ ਪਾ ਚੁੱਕੇ ਹਨ। ਗਾਜ਼ੀਪੁਰ 'ਚ ਗਰਮੀ ਕਾਰਨ ਇਕ ਇੰਸਪੈਕਟਰ ਸਣੇ 3 ਪੁਲਿਸ ਮੁਲਾਜ਼ਮ ਬੇਹੋਸ਼ ਹੋ ਗਏ। ਤਿੰਨੋਂ ਹਸਪਤਾਲ ਵਿਚ ਜ਼ੇਰੇ ਇਲਾਜ ਹਨ।

Latest news

israel-orders-evacuations-in-southern-lebanon-villages-amid-ceasefire-violations-claims
Punjabi

ਜੰਗਬੰਦੀ ਦੌਰਾਨ ਇਜ਼ਰਾਈਲ ਨੇ ਦੱਖਣੀ ਲੇਬਨਾਨ ਦੇ ਪਿੰਡਾਂ ਨੂੰ ਖਾਲੀ ਕਰਨ ਦੇ ਦਿੱਤੇ ਹੁਕਮ

ਇਜ਼ਰਾਇਲ ਅਤੇ ਲੇਬਨਾਨ ਵਿਚਕਾਰ ਚੱਲ ਰਹੀ ਜੰਗਬੰਦੀ ਦੇ ਦੌਰਾਨ ਇਜ਼ਰਾਈਲ ਦੀ ਫੌਜ ਨੇ ਦੱਖਣੀ ਲੇਬਨਾਨ ਦੇ 12 ਤੋਂ ਵੱਧ ਪਿੰਡਾਂ ਦੇ ਵਸਨੀਕਾਂ ਨੂੰ ਤੁਰੰਤ ਆਪਣੇ ਘਰ ਖਾਲੀ ਕਰਨ ਦਾ ਹੁਕਮ ਦਿੱਤਾ ਹੈ। ਫੌਜ ਨੇ ਕਿਹਾ ਕਿ ਇਹ ਕਦਮ ਜਨਤਕ ਸੁਰੱਖਿਆ ਲਈ ਚੁੱਕਿਆ ਗਿਆ ਹੈ ਕਿਉਂਕਿ ਹਿਜ਼ਬੁੱਲਾ ਨੇ ਜੰਗਬੰਦੀ ਸਮਝੌਤੇ ਦੀ ਉਲੰਘਣਾ ਕੀਤੀ ਹੈ।
b-c-attorney-general-urges-ottawa-to-include-ai-chatbots-in-youth-social-media-rules
Punjabi

ਨੌਜਵਾਨਾਂ ਲਈ ਸੋਸ਼ਲ ਮੀਡੀਆ ਨਿਯਮਾਂ 'ਚ ਏਆਈ ਚੈਟਬੋਟਸ ਸ਼ਾਮਲ ਕਰਨ ਦੀ ਨਿੱਕੀ ਸ਼ਰਮਾ ਨੇ ਕੀਤੀ ਅਪੀਲ

ਬੀ. ਸੀ. ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਫੈਡਰਲ ਸਰਕਾਰ ਨੂੰ ਪੱਤਰ ਲਿਖ ਕੇ ਬੱਚਿਆਂ ਲਈ ਬਣਾਏ ਜਾਣ ਵਾਲੇ ਸੋਸ਼ਲ ਮੀਡੀਆ ਨਿਯਮਾਂ ਵਿਚ ਏਆਈ ਚੈਟਬੋਟਸ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਚੈਟਜੀਪੀਟੀ ਵਰਗੇ ਪਲੇਟਫਾਰਮ ਨੂੰ ਇਸ ਬੈਨ ਵਿਚ ਸ਼ਾਮਲ ਨਹੀਂ ਕੀਤਾ ਜਾਂਦਾ ਤਾਂ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਇੱਕ ਉਮਰ ਹੱਦ ਤੱਕ ਪਾਬੰਦੀ ਲਗਾਉਣਾ ਬੇਕਾਰ ਹੋਵੇਗਾ।
evacuation-alert-issued-for-draper-alta-as-ice-jam-raises-river-levels
Punjabi

ਉੱਤਰੀ ਐਲਬਰਟਾ ਵਿੱਚ ਹੜ੍ਹ ਦਾ ਵਧਿਆ ਖ਼ਤਰਾ, ਜਾਰੀ ਕੀਤੀ ਗਈ ਚਿਤਾਵਨੀ

ਉੱਤਰੀ ਐਲਬਰਟਾ ਵਿੱਚ ਫੋਰਟ ਮੈਕਮਰੀ ਨੇੜੇ ਡਰੇਪਰ ਕਮਿਊਨਿਟੀ ਲਈ ਹੜ੍ਹ ਦੇ ਖ਼ਤਰੇ ਕਾਰਨ ਮੰਗਲਵਾਰ ਸਵੇਰੇ ਇਵੈਕੂਏਸ਼ਨ ਅਲਰਟ ਜਾਰੀ ਕੀਤਾ ਗਿਆ ਹੈ। ਡਰੇਪਰ ਦੇ ਲਗਭਗ 140 ਵਸਨੀਕਾਂ ਨੂੰ ਕਿਹਾ ਗਿਆ ਹੈ ਕਿ ਉਹ ਨੋਟਿਸ ‘ਤੇ ਘਰ ਛੱਡਣ ਲਈ ਤਿਆਰ ਰਹਿਣ। ਇਹ ਇਲਾਕਾ ਕਲੀਅਰ ਵਾਟਰ ਰਿਵਰ ਦੇ ਦੱਖਣੀ ਕੰਢੇ ‘ਤੇ ਵੁੱਡ Buffalo ਦੀ Regional Municipality ਵਿੱਚ ਸਥਿਤ ਹੈ।
measles-exposure-reported-at-grande-prairie-hospital-emergency-department
Punjabi

ਗ੍ਰੈਂਡੇ ਪ੍ਰੈਰੀ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਖਸਰੇ ਦੇ ਸੰਪਰਕ ਦੀ ਜਾਰੀ ਕੀਤੀ ਚਿਤਾਵਨੀ

ਐਲਬਰਟਾ ਦੇ ਸਿਹਤ ਅਧਿਕਾਰੀਆਂ ਨੇ Grande Prairie ਇਲਾਕੇ ਵਿੱਚ ਖਸਰੇ ਦੇ ਸੰਭਾਵਿਤ ਖ਼ਤਰੇ ਬਾਰੇ ਜਨਤਕ ਚਿਤਾਵਨੀ ਜਾਰੀ ਕੀਤੀ ਹੈ।ਸਿਹਤ ਵਿਭਾਗ ਅਨੁਸਾਰ 20 ਅਤੇ 22 ਅਪ੍ਰੈਲ ਨੂੰ ਖਸਰਾ ਪੀੜਤ ਹਸਪਤਾਲ ਐਮਰਜੈਂਸੀ ਡਿਪਾਰਟਮੈਂਟ ਵਿਚ ਮੌਜੂਦ ਸੀ।
netherlands-considering-rose-imports-from-punjab-says-cm-bhagwant-mann
Punjabi

ਨੀਦਰਲੈਂਡ ਪੰਜਾਬ ਤੋਂ ਗੁਲਾਬ ਦੀ ਦਰਾਮਦ ਕਰਨ ’ਤੇ ਕਰ ਰਿਹਾ ਹੈ ਵਿਚਾਰ: ਭਗਵੰਤ ਮਾਨ

ਨੀਦਰਲੈਂਡ ਨੇ ਪੰਜਾਬ ਤੋਂ ਗੁਲਾਬ ਦੀ ਦਰਾਮਦ ਕਰਨ ਦਾ ਫੈਸਲਾ ਕੀਤਾ ਹੈ। ਇਸ ਸੰਬੰਧ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨੀਦਰਲੈਂਡ ਦੌਰੇ ਦੌਰਾਨ ਉਨ੍ਹਾਂ ਨੂੰ ਅਜਿਹਾ ਭਰੋਸਾ ਦਿੱਤਾ ਗਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link