20.09C Vancouver
ADS

Oct 5, 2020 8:40 PM -

ਮਾਪਿਆਂ ਅਤੇ ਗਰੈਂਡ-ਪੇਰੈਂਟਸ ਨੂੰ ਕੈਨੇਡਾ ਬੁਲਾਉਣ ਵਾਲਾ ਲੌਟਰੀ ਸਿਸਟਮ ਫਿਰ ਕੀਤਾ ਗਿਆ ਲੌਂਚ

Share On
lottery-system-for-popular-parent-grandparent-visa-program-reinstated-for-this-year
Immigration, Refugees and Citizenship Minister Marco Mendicino listens to speakers during a news conference in Ottawa on October 2, 2020. A popular immigration program that allows people to sponsor their parents or grandparents to come to Canada is reverting to a lottery system. Mendicino announced the relaunch of the parent and grandparent program today, saying it will open for applications on Oct. 13. THE CANADIAN PRESS/Adrian Wyld

ਜਾਣਿਆ-ਮਾਣਿਆ ਇਮੀਗ੍ਰੇਸ਼ਨ ਪ੍ਰੋਗਰਾਮ, ਜਿਸ ਦੇ ਨਾਲ ਲੋਕ ਆਪਣੇ ਮਾਪੇ ਅਤੇ ਗਰੈਂਡ-ਪਰੈਂਟਸ ਨੂੰ ਕੈਨੇਡਾ ਬੁਲਾਉਣ ਲਈ ਸਪੇਂਸਰ ਕਰਦੇ ਹਨ, ਹੁਣ ਮੁੜ ਲੌਟਰੀ ਸਿਸਟਮ ਵੱਲ ਜਾ ਰਿਹਾ ਹੈ।

ਫੈਡਰਲ ਇਮੀਗ੍ਰੇਸ਼ਨ ਮਿਨਿਸਟਰ ਮਾਰਕੋ ਮੈਨਡੀਚੀਨੋ ਵੱਲੋਂ ਅੱਜ 'ਪੇਰੈਂਟ ਐਂਡ ਗਰੈਂਡਪੇਰੈਂਟ ਪ੍ਰੋਗਰਾਮ' ਦੇ ਰੀਲੌਂਚ ਦੀ ਘੋਸ਼ਣਾ ਕੀਤੀ ਗਈ ਹੈ. ਅਤੇ ਉਨ੍ਹਾਂ ਦਾ ਕਹਿਣਾ ਹੈ ਇਹ 13 ਅਕਤੂਬਰ ਤੋਂ ਅਰਜ਼ੀਆਂ ਲਈ ਖੁੱਲ੍ਹ ਜਾਵੇਗਾ।

ਆਮ ਤੌਰ 'ਤੇ ਇਹ ਪ੍ਰੋਗਰਾਨ ਜਨਵਰੀ ਵਿਚ ਖੁੱਲ੍ਹਦਾ ਹੈ, ਪਰ ਇਸ ਵਿਚ ਦੇਰੀ ਕੀਤੀ ਗਈ, ਕਿਉਂਕਿ ਅਧਿਕਾਰੀ ਚਾਹੁੰਦੇ ਸਨ ਕਿ ਇਸ ਵਿਚ ਤਬਦੀਲੀ ਕਰਕੇ ਫ਼ਰਸਟ ਕਮ ਫਰਸਟ ਸਰਵ ਦੇ ਹਿਸਾਬ ਨਾਲ ਕੀਤਾ ਜਾਵੇ, ਤਾਂ ਜੋ ਵੱਧ ਰਹੀ ਡੀਮਾਂਡ ਨਾਲ ਨਜਿੱਠਿਆ ਜਾ ਸਕੇ।

ਪਹਿਲਾਂ ਵੀ ਲੌਟਰੀ ਸਿਸਟਮ ਦੀ ਵਰਤੋਂ ਕੀਤੀ ਗਈ ਹੈ ਪਰ ਇਸ ਨਾਲ ਲੋਕਾਂ ਨੂੰ ਬਹੁਤ ਦਿੱਕਤਾਂ ਹੋਈਆਂ ਹਨ ਕਿਉਂਕਿ ਆਪਣੇ ਮਾਪਿਆਂ ਨੂੰ ਕੈਨੇਡਾ ਬੁਲਾਉਣ ਲਈ ਯਤਨ ਕਰ ਰਹੇ ਲੋਕਾਂ ਲਈ ਇਹ ਮਹਿਜ਼ ਕਿਸਮਤ ਦੀ ਖੇਡ ਬਣ ਗਈ ਸੀ।

ਇਸ ਸਾਲ ਲੌਂਚ ਕੀਤੇ ਜਾਣ ਵਾਲੇ ਸਿਸਟਮ ਵਿਚ ਫਿਰ ਤੋਂ ਕੋਵਿਡ-19 ਪੈਨਡੇਮਿਕ ਕਾਰਨ ਦੇਰੀ ਹੋ ਗਈ ਅਤੇ ਇਸ ਪ੍ਰੋਗਰਾਮ ਨੂੰ ਫਿਰ ਤੋਂ ਸ਼ੁਰੂ ਕਰਨ ਲਈ ਲੌਟਰੀ ਸਿਸਟਮ 'ਤੇ ਵਾਪਿਸ ਪਰਤਿਆ ਗਿਆ।

ਸਰਕਾਰ ਦਾ ਕਹਿਣਾ ਹੈ ਕਿ ਉਹ ਇਸ ਸਾਲ 10,000 ਅਰਜ਼ੀਆਂ ਹੀ ਲੈਣਗੇ ਅਤੇ ਉਨ੍ਹਾਂ ਵਚਨਬੱਧਤਾ ਜ਼ਾਹਿਰ ਕੀਤੀ ਹੈ ਕਿ ਅਗਲੇ ਸਾਲ ਤੱਕ ਇਸ ਗਿਣਤੀ ਨੂੰ 30,000 ਕਰ ਦਿੱਤਾ ਜਾਵੇਗਾ।

Latest news

canada-must-focus-on-value-added-products-instead-of-raw-materials-edc
Punjabi

ਕੈਨੇਡਾ ਕੱਚੇ ਮਾਲ ਦੀ ਥਾਂ ਵੈਲਿਊ-ਐਡਿਡ ਉਤਪਾਦਾਂ ’ਤੇ ਦੇਵੇ ਧਿਆਨ: ਈ.ਡੀ.ਸੀ.

ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਫੈਡਰਲ ਸਰਕਾਰ ਵਲੋਂ ਨਵੇਂ ਬਾਜ਼ਾਰਾਂ ਨੂੰ ਜੋੜਨ ਦੇ ਕੀਤੇ ਜਾ ਰਹੇ ਯਤਨਾਂ ਵਿਚਕਾਰ ਈ.ਡੀ.ਸੀ. ਯਾਨੀ Export Development Canada ਨੇ ਵੀਰਵਾਰ ਨੂੰ ਜਾਰੀ ਇੱਕ ਰਿਪੋਰਟ ਵਿਚ ਕਿਹਾ ਹੈ ਕਿ ਜੇਕਰ ਔਟਵਾ ਵਪਾਰ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ ਤਾਂ ਕੱਚੇ ਮਾਲ ਨੂੰ ਸਿੱਧਾ ਬਾਹਰ ਭੇਜਣ ਦੀ ਬਜਾਏ ਸਾਨੂੰ ਦੇਸ਼ ਵਿਚ ਹੀ ਉਨ੍ਹਾਂ ਦੀ ਪ੍ਰੋਸੈਸਿੰਗ ਕਰਕੇ ਉੱਚ-ਮੁੱਲ ਵਾਲੇ ਉਤਪਾਦ ਵਿਚ ਬਦਲਣ ਲਈ ਨਿਵੇਸ਼ ਕਰਨਾ ਹੋਵੇਗਾ।
16-arrested-in-abbotsford-retail-theft-operation-project-pumpkin-spice
Punjabi

ਐਬਟਸਫੋਰਡ ’ਚ ‘ਪ੍ਰੋਜੈਕਟ ਪੰਪਕਿਨ ਸਪਾਈਸ’ ਤਹਿਤ ਸਟੋਰਾਂ ਵਿਚੋਂ ਚੋਰੀ ਕਰਨ ਵਾਲੇ 16 ਗ੍ਰਿਫਤਾਰ

ਐਬਟਸਫੋਰਡ ਪੁਲਿਸ ਨੇ ਪ੍ਰੋਜੈਕਟ ਪੰਪਕਿਨ ਸਪਾਈਸ ਤਹਿਤ ਸਟੋਰਾਂ ਵਿਚੋਂ ਚੋਰੀ ਕਰਨ ਵਾਲੇ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ, ਇਹ ਕਾਰਵਾਈ 11 ਸਤੰਬਰ ਨੂੰ ਦੇਸ਼ ਪੱਧਰੀ ਰਿਟੇਲ ਕ੍ਰਾਈਮ ਵਿਰੋਧੀ ਮੁਹਿੰਮ ਦੇ ਹਿੱਸੇ ਵਜੋਂ ਕੀਤੀ ਗਈ। ਸਾਰਜੈਂਟ ਪਾਲ ਵਾਕਰ ਮੁਤਾਬਕ, ਐਬਟਸਫੋਰਡ ਪੁਲਿਸ ਦੀ ਸਟ੍ਰੀਟ ਆਊਟਰੀਚ ਰਿਸਪਾਂਸ ਟੀਮ ਦੇ 11 ਔਫੀਸਰ ਨੇ 10 ਘੰਟੇ ਲੰਮੀ ਕਾਰਵਾਈ ਦੌਰਾਨ 20 ਵੱਖ-ਵੱਖ ਵਪਾਰਕ ਅਦਾਰਿਆਂ ਦੇ ਸਹਿਯੋਗ ਨਾਲ ਇਹ ਗ੍ਰਿਫਤਾਰੀਆਂ ਕੀਤੀਆਂ, ਜਿਨ੍ਹਾਂ ਵਿਚੋਂ ਕਈ ਮੁਲਜ਼ਮ ਪਹਿਲਾਂ ਹੀ ਅਪਰਾਧਿਕ ਪਿਛੋਕੜ ਵਾਲੇ ਸਨ ਅਤੇ ਉਨ੍ਹਾਂ ਵਿਰੁੱਧ ਕਈ ਵਾਰੰਟ ਪੈਂਡਿੰਗ ਸਨ।
b-c-municipalities-urge-eby-to-hold-provincial-election-after-local-vote
Punjabi

ਸੂਬਾਈ ਚੋਣਾਂ ਨੂੰ ਲੋਕਲ ਚੋਣਾਂ ਤੋਂ ਬਾਅਦ ਕਰਵਾਉਣ ਦੀ ਮੰਗ, ਡੇਵਿਡ ਈਬੀ ਦੇ ਸੰਕੇਤਾਂ ਮਗਰੋਂ ਗਰਮਾਈ ਸਿਆਸਤ

ਪ੍ਰੀਮੀਅਰ ਡੇਵਿਡ ਈਬੀ ਵਲੋਂ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਏ ਜਾਣ ਦੇ ਸੰਕੇਤਾਂ ਨਾਲ ਸੂਬੇ ਦੀ ਸਿਆਸਤ ਗਰਮਾਈ ਹੋਈ ਹੈ। ਇਸ ਵਿਚਕਾਰ ਬੀ.ਸੀ. ਮਿਉਂਸਪੈਲਟੀਆਂ ਦੀ ਯੂਨੀਅਨ ਦੀ ਪ੍ਰਧਾਨ ਕੋਰੀ ਰੈਮਸੇ ਨੇ ਕੋਈ ਵੀ ਸੰਭਾਵਿਤ ਮਿਡ-ਟਰਮ ਚੋਣਾਂ ਨਗਰ-ਪਾਲਿਕਾ ਚੋਣਾਂ ਸੰਪੰਨ ਹੋਣ ਮਗਰੋਂ ਹੀ ਰੱਖੇ ਜਾਣ ਦੀ ਮੰਗ ਕੀਤੀ ਹੈ।
police-take-major-action-in-burnaby-hospital-fire-case-after-six-year-investigation
Punjabi

ਛੇ ਸਾਲਾਂ ਦੀ ਲੰਬੀ ਜਾਂਚ ਤੋਂ ਬਾਅਦ ਬਰਨਬੀ ਹਸਪਤਾਲ ਅੱਗ ਮਾਮਲੇ ’ਚ ਪੁਲਿਸ ਦੀ ਵੱਡੀ ਕਾਰਵਾਈ

ਬਰਨਬੀ ਹਸਪਤਾਲ ਵਿਚ ਸਾਲ 2020 ਵਿਚ ਲਗਾਈ ਗਈ ਅੱਗ ਦੇ ਮਾਮਲੇ ਵਿਚ ਪੁਲਿਸ ਨੇ ਐਲਬਰਟਾ ਦੇ ਇੱਕ 29 ਸਾਲਾ ਵਿਅਕਤੀ ਨੂੰ ਚਾਰਜ ਕੀਤਾ ਹੈ। ਬਰਨਬੀ ਆਰ.ਸੀ.ਐਮ.ਪੀ. ਮੁਤਾਬਕ, ਕਰੀਬ ਛੇ ਸਾਲਾਂ ਦੀ ਲੰਮੀ ਜਾਂਚ ਤੋਂ ਬਾਅਦ ਬੀ.ਸੀ.ਪ੍ਰੋਸੀਕਿਊਸ਼ਨ ਸਰਵਿਸ ਨੇ 8 ਸਤੰਬਰ ਨੂੰ ਮੁਲਜ਼ਮ Yu Yun Wang ਖਿਲਾਫ ਅੱਗਜ਼ਨੀ ਅਤੇ ਮਨੁੱਖੀ ਜਾਨ ਨੂੰ ਖ਼ਤਰੇ ਵਿਚ ਪਾਉਣ ਦੇ ਚਾਰਜਿਜ਼ ਨੂੰ ਮਨਜ਼ੂਰੀ ਦਿੱਤੀ ਹੈ।
alberta-man-sentenced-to-12-years-for-sexual-assaults-on-vulnerable-women
Punjabi

ਕੈਲਗਰੀ ਨੇੜੇ ਔਰਤਾਂ ਨਾਲ ਜਿਨਸੀ ਹਮਲਿਆਂ ਦੇ ਮਾਮਲੇ ’ਚ ਐਲਬਰਟਾ ਦੇ ਵਿਅਕਤੀ ਨੂੰ 12 ਸਾਲ ਦੀ ਸਜ਼ਾ

ਕੈਲਗਰੀ ਨੇੜੇ ਇੱਕ ਪੇਂਡੂ ਇਲਾਕੇ ਵਿੱਚ ਔਰਤਾਂ ਨਾਲ ਜਿਨਸੀ ਹਮਲੇ ਕਰਨ ਵਾਲੇ ਰਿਚਰਡ ਰੌਬਰਟ ਮਾਨਥਾ ਨੂੰ ਲੰਬੀ ਸੁਣਵਾਈ ਦੇ ਬਾਅਦ ਅੱਜ 12 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।ਕੈਲਗਰੀ ਦੇ ਰਹਿਣ ਵਾਲੇ 62 ਸਾਲਾ ਮਾਨਥਾ ਨੂੰ ਇਹ ਸਜ਼ਾ 2019 ਤੋਂ 2023 ਦੇ ਵਿਚਕਾਰ 3 ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਉਨ੍ਹਾਂ ਨੂੰ ਡਰੱਗਜ਼ ਦੇਣ ਦੇ ਦੋਸ਼ਾਂ ਕਾਰਨ ਮਿਲੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link